ਅੰਮ੍ਰਿਤਸਰ ਵਿੱਚ ਲਿਖੇ ਗਏ PM ਮੋਦੀ-ਰਾਹੁਲ ਖਿਲਾਫ ਨਾਅਰੇ, ਅਲਰਟ ਹੋਈ ਪੰਜਾਬ ਪੁਲਿਸ
Amritsar Provocative Slogans: ਪੁਲਿਸ ਨੂੰ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਨਾਅਰੇ ਲਿਖਣ ਵਾਲਾ ਸ਼ੱਕੀ ਵਿਅਕਤੀ ਭੰਡਾਰੀ ਪੁਲ ਤੋਂ ਸਟੇਸ਼ਨ ਵਿੱਚ ਦਾਖਲ ਹੋਇਆ ਸੀ। ਪੁਲਿਸ ਨੂੰ ਇਹ ਵੀ ਪਤਾ ਲੱਗਾ ਹੈ ਕਿ ਨਾਅਰੇ ਉਸ ਸਮੇਂ ਲਿਖੇ ਗਏ ਸਨ ਜਦੋਂ ਟ੍ਰੇਨ ਅੰਮ੍ਰਿਤਸਰ ਤੋਂ ਹਰਿਦੁਆਰ ਲਈ ਰਵਾਨਾ ਹੋਣ ਵਾਲੀ ਸੀ।
ਅੰਮ੍ਰਿਤਸਰ ਵਿੱਚ ਰੇਲਵੇ ਸਟੇਸ਼ਨ ਅਤੇ ਜ਼ਿਲ੍ਹਾ ਅਦਾਲਤ ਕੰਪਲੈਕਸ ਦੀਆਂ ਕੰਧਾਂ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਰਾਹੁਲ ਗਾਂਧੀ ਵਿਰੁੱਧ ਭੜਕਾਊ ਨਾਅਰੇ ਲਿਖੇ ਗਏ ਸਨ। ਸ਼ਰਾਰਤੀ ਅਨਸਰਾਂ ਵੱਲੋਂ ਭੜਕਾਊ ਨਾਅਰੇ ਲਿਖਣ ਮਗਰੋਂ ਇਸ ਦੀਆਂ ਤਸਵੀਰਾਂ ਨੂੰ ਸ਼ੋਸਲ ਮੀਡੀਆ ਤੇ ਵਾਇਰਲ ਕਰ ਦਿੱਤਾ। ਜਿਸ ਤੋਂ ਬਾਅਦ ਪੰਜਾਬ ਪੁਲਿਸ ਹਰਕਤ ਵਿੱਚ ਆਉਂਦੀ ਨਜ਼ਰ ਆ ਰਹੀ ਹੈ। ਘਟਨਾ ਤੋਂ ਬਾਅਦ ਰੇਲਵੇ ਪੁਲਿਸ (GRP) ਸਟੇਸ਼ਨ ਅਤੇ ਆਲੇ ਦੁਆਲੇ ਦੇ ਇਲਾਕਿਆਂ ਤੋਂ ਸੀਸੀਟੀਵੀ ਫੁਟੇਜ ਦੀ ਜਾਂਚ ਕਰ ਰਹੀ ਹੈ।
ਪੁਲਿਸ ਨੂੰ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਨਾਅਰੇ ਲਿਖਣ ਵਾਲਾ ਸ਼ੱਕੀ ਵਿਅਕਤੀ ਭੰਡਾਰੀ ਪੁਲ ਤੋਂ ਸਟੇਸ਼ਨ ਵਿੱਚ ਦਾਖਲ ਹੋਇਆ ਸੀ। ਪੁਲਿਸ ਨੂੰ ਇਹ ਵੀ ਪਤਾ ਲੱਗਾ ਹੈ ਕਿ ਨਾਅਰੇ ਉਸ ਸਮੇਂ ਲਿਖੇ ਗਏ ਸਨ ਜਦੋਂ ਟ੍ਰੇਨ ਅੰਮ੍ਰਿਤਸਰ ਤੋਂ ਹਰਿਦੁਆਰ ਲਈ ਰਵਾਨਾ ਹੋਣ ਵਾਲੀ ਸੀ।
ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਅੰਮ੍ਰਿਤਸਰ ਪੁਲਿਸ ਦੇ DSP ਜਸਕਰਨ ਸਿੰਘ ਨੇ ਦੱਸਿਆ ਕਿ ਪੁਲਿਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ। ਜਦੋਂ ਰੇਲਗੱਡੀ ਜਲੰਧਰ ਪਹੁੰਚੀ ਤਾਂ ਉਸ ਉੱਪਰ ਲਿਖੇ ਗਏ ਨਾਅਰਿਆਂ ਦੀ ਜਾਣਕਾਰੀ ਮਿਲੀ। ਜਦੋਂ ਤੋਂ ਬਾਅਦ ਜਲੰਧਰ GRP ਕੋਲ ਮਾਮਲਾ ਦਰਜ ਕਰਵਾਇਆ ਗਿਆ। ਫਿਲਹਾਲ ਅੰਮ੍ਰਿਤਸਰ GRP ਆਲੇ ਦੁਆਲੇ ਦੇ ਇਲਾਕਿਆਂ ਵਿੱਚ ਵੀ ਤਲਾਸ਼ੀ ਲੈ ਰਹੀ ਹੈ। ਉਨ੍ਹਾਂ ਕਿਹਾ ਕਿ ਭੰਡਾਰੀ ਪੁਲ ਤੋਂ ਆਉਣ ਵਾਲੀਆਂ ਸੜਕਾਂ ‘ਤੇ ਵਿਸ਼ੇਸ਼ ਨਿਗਰਾਨੀ ਰੱਖੀ ਜਾ ਰਹੀ ਹੈ ਅਤੇ ਸਟੇਸ਼ਨ ‘ਤੇ ਮੌਜੂਦ ਲੋਕਾਂ ਤੋਂ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ।
ਮੰਦਰ ਵਿੱਚ ਵੀ ਲਿਖੇ ਗਏ ਸਨ ਨਾਅਰੇ
ਇਸ ਤੋਂ ਪਹਿਲਾਂ ਅੰਮ੍ਰਿਤਸਰ ਦੇ ਸ਼ਿਵਾਲਾ ਭਾਈਆਂ ਮੰਦਰ ਦੀਆਂ ਦੀਵਾਰਾਂ ਅਤੇ ਕਈ ਹੋਰ ਥਾਵਾਂ ਤੇ ਖਾਲਿਸਤਾਨ ਦੇ ਹੱਕ ਚ ਨਾਅਰੇ ਲਿਖੇ ਗਏ ਸਨ। ਜਿਸ ਤੋਂ ਬਾਅਦ ਮੰਦਰ ਪ੍ਰਸ਼ਾਸਨ ਨੇ ਇਹਨਾਂ ਨਾਅਰਿਆਂ ਨੂੰ ਪੇਂਟ ਨਾਲ ਮਿਟਾ ਦਿੱਤਾ ਸੀ ਅਤੇ ਮੰਦਰ ਪ੍ਰਸ਼ਾਸਨ ਨੇ ਪੁਲਿਸ ਕੋਲ ਸ਼ਿਕਾਇਤ ਵੀ ਦਰਜ ਕਰਵਾਈ ਸੀ ਅਤੇ ਮੰਦਰ ਦੀ ਸੁਰੱਖਿਆ ਵਧਾਉਣ ਦੇ ਉਦੇਸ਼ ਨਾਲ ਹੋਰ ਸੀਸੀਟੀਵੀ ਕੈਮਰੇ ਲਗਾਉਣ ਦੀ ਵੀ ਗੱਲ ਕਹੀ ਗਈ ਸੀ।
