ਸ਼੍ਰੀਲਕਾਂ ਤੋਂ ਭਾਰਤ ਘੁੰਮਣ ਆਏ ਸੈਲਾਨੀਆਂ ਦੀ ਕਿਡਨੈਪਿੰਗ ਮਾਮਲੇ ‘ਚ ਵੱਡੀ ਸਫਲਤਾ, 2 ਕਿਡਨੈਪਰ ਕਾਬੂ

Updated On: 

02 Jan 2025 02:03 AM

Srilankan Citizen Kidnapping Case: ਪੁਲਿਸ ਕਮਿਸ਼ਨਰ ਅੰਮ੍ਰਿਤਸਰ ਨੇ ਅੱਗੇ ਦੱਸਿਆ ਕਿ ਸ੍ਰੀ ਲੰਕਾ ਤੋਂ ਛੇ ਲੋਕ ਜੇਹਨ, ਕਾਰਬੀਕਾ, ਲਲਿਥ ਪਿਯੰਥਾ, ਕਨਿਸ਼ਕਾ, ਸੁਮਰਧਨ ਅਤੇ ਨਿਲੁਜਤਿਨ ਭਾਰਤ ਘੁੰਮਣ ਲਈ ਆਏ ਸਨ। ਦਿੱਲੀ ਵਿੱਚ ਉਹਨਾਂ ਨੂੰ ਇੱਕ ਸ਼੍ਰੀ ਲੰਕਾ ਦਾ ਲੜਕਾ ਅਸੀਥਾ, ਜਿਸ ਨੂੰ ਉਹ ਪਹਿਲੀ ਵਾਰ ਮਿਲੇ ਸਨ, ਜੋ ਉਹਨਾਂ ਨੂੰ ਕਹਿੰਦਾ ਹੈ ਕਿ ਮੈਂ ਤੁਹਾਡੇ ਸਾਰਿਆ ਦਾ ਅਲਬਿਨੀਆ ਦਾ ਵਰਕ ਵਿਜ਼ਾ ਲਗਵਾ ਦਿੰਦਾਂ ਹਾਂ। ਜਿਸ ਤੋਂ ਬਾਅਦ ਉਹ ਵਰਕ ਵੀਜ਼ਾ ਲਵਾਉਣ ਦੇ ਲਈ ਅੰਮ੍ਰਿਤਸਰ ਪਹੁੰਚੇ। ਅੰਮ੍ਰਿਤਸਰ ਇੱਕ ਨਿੱਜੀ ਹੋਟਲ ਦੇ ਵਿੱਚ ਰੁਕੇ।

ਸ਼੍ਰੀਲਕਾਂ ਤੋਂ ਭਾਰਤ ਘੁੰਮਣ ਆਏ ਸੈਲਾਨੀਆਂ ਦੀ ਕਿਡਨੈਪਿੰਗ ਮਾਮਲੇ ਚ ਵੱਡੀ ਸਫਲਤਾ, 2 ਕਿਡਨੈਪਰ ਕਾਬੂ
Follow Us On

Srilankan Citizen Kidnapping Case: ਸ੍ਰੀਲੰਕਾ ਤੋਂ ਭਾਰਤ ਘੁੰਮਣ ਆਏ 6 ਵਿਅਕਤੀਆਂ ਚੋਂ ਦੋ ਲੋਕਾਂ ਦੀ ਅੰਮ੍ਰਿਤਸਰ ਤੋਂ ਹੋਈ ਕਿਡਨੈਪਿੰਗ ਮਾਮਲੇ ‘ਚ ਪੁਲਿਸ ਨੇ ਹੁਣ ਦੋਨਾਂ ਨੂੰ ਰਿਕਰਵਰ ਕਰ ਲਿਆ ਹੈ। ਇਸ ਮਾਮਲੇ ‘ਚ ਕਿਡਨੈਪਰਾਂ ਨੂੰ ਵੀ ਗ੍ਰਿਫਤਾਰ ਕਰ ਲਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਅੰਮ੍ਰਿਤਸਰ ਪੁਲਿਸ ਨੇ ਦੱਸਿਆ ਕਿ ਸ੍ਰੀ ਲੰਕਾ ਸਿਟੀਜ਼ਨ ਇੱਕ ਲੜਕਾ ਤੇ ਇੱਕ ਲੜਕੀ ਦੇ ਕਿਡਨੈਪਿਗ ਦੇ ਮਾਮਲੇ ਨੂੰ 24 ਘੰਟਿਆ ਅੰਦਰ ਟਰੇਸ ਕਰਨ ਵਿੱਚ ਵੱਡੀ ਸਫਲਤਾਂ ਹਾਸਲ ਕੀਤੀ ਹੈ।

ਪੁਲਿਸ ਕਮਿਸ਼ਨਰ ਅੰਮ੍ਰਿਤਸਰ ਨੇ ਅੱਗੇ ਦੱਸਿਆ ਕਿ ਸ੍ਰੀ ਲੰਕਾ ਤੋਂ 6 ਲੋਕ ਜੇਹਨ, ਕਾਰਬੀਕਾ, ਲਲਿਥ ਪਿਯੰਥਾ, ਕਨਿਸ਼ਕਾ, ਸੁਮਰਧਨ ਅਤੇ ਨਿਲੁਜਤਿਨ ਭਾਰਤ ਘੁੰਮਣ ਲਈ ਆਏ ਸਨ। ਦਿੱਲੀ ਵਿੱਚ ਉਹਨਾਂ ਨੂੰ ਇੱਕ ਸ਼੍ਰੀ ਲੰਕਾ ਦਾ ਲੜਕਾ ਅਸੀਥਾ, ਜਿਸ ਨੂੰ ਉਹ ਪਹਿਲੀ ਵਾਰ ਮਿਲੇ ਸਨ, ਜੋ ਉਹਨਾਂ ਨੂੰ ਕਹਿੰਦਾ ਹੈ ਕਿ ਮੈਂ ਤੁਹਾਡੇ ਸਾਰਿਆ ਦਾ ਅਲਬਿਨੀਆ ਦਾ ਵਰਕ ਵਿਜ਼ਾ ਲਗਵਾ ਦਿੰਦਾਂ ਹਾਂ। ਜਿਸ ਤੋਂ ਬਾਅਦ ਉਹ ਵਰਕ ਵੀਜ਼ਾ ਲਵਾਉਣ ਦੇ ਲਈ ਅੰਮ੍ਰਿਤਸਰ ਪਹੁੰਚੇ। ਅੰਮ੍ਰਿਤਸਰ ਇੱਕ ਨਿੱਜੀ ਹੋਟਲ ਦੇ ਵਿੱਚ ਰੁਕੇ।

ਪੁਲਿਸ ਨੇ ਅੱਗੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮੁਲਜ਼ਮਾਂ ਵੱਲੋਂ ਸ਼੍ਰੀਲੰਕਾ ਤੋਂ ਆਏ 2 ਲੋਕਾਂ ਨੂੰ ਵੀਜ਼ਾ ਲੱਗਣ ਦਾ ਭਰੋਸਾ ਦੇ ਕੇ ਆਪਣੇ ਨਾਲ ਲੈ ਗਏ। ਦੋ ਲੋਕ ਹੋਟਲ ਵਿੱਚ ਹੀ ਰੁਕ ਗਏ ਅਤੇ ਬਾਅਦ ਵਿੱਚ ਮੁਲਜ਼ਮਾਂ ਵੱਲੋਂ ਹੋਟਲ ਵਿੱਚ ਰੁਕੇ 2 ਲੋਕਾਂ ਨੂੰ ਫੋਨ ਕਰਕੇ ਉਹਨਾਂ ਤੋਂ ਫਰੌਤੀ ਮੰਗੀ ਗਈ। ਉਨ੍ਹਾਂ ਨੂੰ ਕਿਹਾ ਗਿਆ ਕਿ ਉਹਨਾਂ ਦੇ ਸਾਥੀਆਂ ਨੂੰ ਕਿਡਨੈਪ ਕਰ ਲਿਆ ਗਿਆ ਹੈ।

ਇਸ ਤੋਂ ਬਾਅਦ ਨੀਲੂਜੀਤਨ ਨੇ ਥਾਣਾ ਰਾਮਬਾਗ ਦੀ ਪੁਲਿਸ ਨੂੰ ਇਸ ਦੀ ਜਾਣਕਾਰੀ ਦਿੱਤੀ ਹੈ। ਪੁਲਿਸ ਨੇ ਤੁਰੰਤ ਹਰਕਤ ਵਿੱਚ ਆਉਂਦਿਆਂ ਕਾਰਵਾਈ ਸ਼ੁਰੂ ਕੀਤੀ ਅਤੇ ਪੁਲਿਸ ਨੇ ਫੋਨ ਤੋਂ ਇਹਨਾਂ ਨੂੰ ਟਰੇਸ ਕਰਦੇ ਹੋਏ ਹੁਸ਼ਿਆਰਪੁਰ ਇਲਾਕੇ ਪਹੁੰਚੇ। ਹੁਸ਼ਿਆਰਪੁਰ ਪੁਲਿਸ ਦੀ ਮਦਦ ਦੇ ਨਾਲ ਜਲੰਧਰ ਦੇਹਾਤੀ ਇਲਾਕੇ ਦੇ ਵਿੱਚੋਂ 2 ਮੁਲਜ਼ਮਾਂ ਨੂੰ ਗ੍ਰਿਫਤਾਰ ਕਰਨ ਦੇ ਵਿੱਚ ਸਫਲਤਾ ਹਾਸਿਲ ਕੀਤੀ। ਪੁਲਿਸ ਨੇ ਦੱਸਿਆ ਕਿ ਇਨ੍ਹਾਂ ਮੁਲਜ਼ਮਾਂ ਦੀ ਪਹਿਚਾਨ ਅੰਕਿਤ ਅਤੇ ਇੰਦਰਜੀਤ ਸਿੰਘ ਦੇ ਰੂਪ ਵਿੱਚ ਹੋਈ ਹੈ।

ਪੁਲਿਸ ਨੇ ਦੱਸਿਆ ਕਿ ਅੰਕਿਤ ਪਹਿਲਾਂ ਵੀ ਵਿਦੇਸ਼ ਤੋਂ ਡਿਪੋਰਟ ਹੋ ਕੇ ਭਾਰਤ ਆਇਆ ਹੈ। ਪੁਲਿਸ ਨੇ ਦੱਸਿਆ ਇਹਨਾਂ ਦਾ ਹਜੇ ਇੱਕ ਹੋਰ ਸਾਥੀ ਗ੍ਰਿਫਤਾਰ ਕਰਨਾ ਬਾਕੀ ਹੈ। ਫ਼ਿਲਹਾਲ ਪੁਲਿਸ ਦਾ ਕਹਿਣਾ ਹੈ ਕਿ ਸ਼੍ਰੀਲੰਕਾ ਤੋਂ ਆਏ ਸਿਟੀਜਨ ਬਿਲਕੁਲ ਠੀਕ-ਠਾਕ ਹਨ ਅਤੇ ਪੁਲਿਸ ਨੇ ਮੁਲਜ਼ਮਾਂ ਖਿਲਾਫ਼ ਕਾਰਵਾਈ ਸ਼ੁਰੂ ਕਰ ਦਿੱਤੀ ਹੈ।