ਅੰਮ੍ਰਿਤਸਰ ਦੇ ਇੱਕ ਘਰ ‘ਚ ਦਾਖਲ ਹੋਏ 40 ਲੋਕ, ਭੰਨਤੋੜ ਕਰ ਕੀਤਾ ਸਾਰਾ ਸਮਾਨ ਸਵਾਹ
Amritsar house burnt: ਪੀੜਕ ਪਾਰਿਵਾਰਿਕ ਮੈਂਬਰਾਂ ਦਾ ਇਲਜ਼ਾਮ ਹੈ ਕਿ 30 ਤੋਂ 40 ਵਿਅਕਤੀਆਂ ਵੱਲੋਂ ਘਰ 'ਚ ਦਾਖਲ ਹੋ ਕੇ ਘਰ 'ਚ ਪਹਿਲੇ ਸਾਰੇ ਸਮਾਨ ਦੀ ਤੋੜਭੰਨ ਕੀਤੀ ਗਈ। ਉਸ ਤੋਂ ਬਾਅਦ ਘਰ ਨੂੰ ਅੱਗ ਲਗਾ ਦਿੱਤੀ ਗਈ। ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਉਹਨਾਂ ਵੱਲੋਂ ਘਰ ਦੀ ਛੱਤ ਤੋਂ ਭੱਜ ਕੇ ਆਪਣੀ ਜਾਨ ਬਚਾਈ ਗਈ ਹੈ।
Amritsar House Burnt: ਅੰਮ੍ਰਿਤਸਰ ਦੀ ਇੰਦਰਾ ਕਲੋਨੀ ਇਲਾਕੇ ਵਿੱਚ ਬੀਤੀ ਰਾਤ ਪੁਰਾਣੀ ਰੰਜਿਸ਼ ਦੇ ਚੱਲਦੇ ਕੁਝ ਵਿਅਕਤੀਆਂ ਵੱਲੋਂ ਇੱਕ ਘਰ ਵਿੱਚ ਭੰਨਤੋੜ ਕਰਕੇ ਘਰ ਨੂੰ ਬੁਰੇ ਤਰੀਕੇ ਨਾਲ ਅੱਗ ਦੇ ਹਵਾਲੇ ਕੀਤਾ ਗਿਆ ਹੈ। ਮਾਮਲਾ ਪੁਰਾਣੀ ਰੰਜਿਸ਼ ਦਾ ਦੱਸਿਆ ਜਾ ਰਿਹਾ ਹੈ। ਪਰਿਵਾਰ ਵੱਲੋਂ ਇਨਸਾਫ਼ ਦੀ ਗੁਹਾਰ ਲਗਾਈ ਜਾ ਰਹੀ ਹੈ।
ਪੀੜਕ ਪਾਰਿਵਾਰਿਕ ਮੈਂਬਰਾਂ ਦਾ ਇਲਜ਼ਾਮ ਹੈ ਕਿ 30 ਤੋਂ 40 ਵਿਅਕਤੀਆਂ ਵੱਲੋਂ ਘਰ ‘ਚ ਦਾਖਲ ਹੋ ਕੇ ਘਰ ‘ਚ ਪਹਿਲੇ ਸਾਰੇ ਸਮਾਨ ਦੀ ਤੋੜਭੰਨ ਕੀਤੀ ਗਈ। ਉਸ ਤੋਂ ਬਾਅਦ ਘਰ ਨੂੰ ਅੱਗ ਲਗਾ ਦਿੱਤੀ ਗਈ। ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਉਹਨਾਂ ਵੱਲੋਂ ਘਰ ਦੀ ਛੱਤ ਤੋਂ ਭੱਜ ਕੇ ਆਪਣੀ ਜਾਨ ਬਚਾਈ ਗਈ ਹੈ। ਹਮਲਾਵਰਾਂ ਦੇ ਹਮਲਾ ਕਰਨ ਉਪਰੰਤ ਘਰ ਵਿੱਚ 2 ਔਰਤਾਂ, ਇੱਕ ਬੱਚਾ ਮੌਜੂਦ ਸੀ। ਉਥੇ ਉਹਨਾਂ ਨੇ ਦੱਸਿਆ ਕਿ ਇੱਕ ਔਰਤ ਗਰਭਵਤੀ ਵੀ ਸੀ ਜਿਸ ਵੱਲੋਂ ਬਹੁਤ ਹੀ ਮੁਸ਼ਕਿਲ ਨਾਲ ਆਪਣੀ ਜਾਨ ਬਚਾਈ ਗਈ।
ਮੁਹੱਲਾ ਵਾਸੀਆਂ ਨੇ ਅੱਗੇ ‘ਤੇ ਪਾਇਆ ਕਾਬੂ
ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਪੁਰਾਣੀ ਰੰਜਿਸ਼ ਦੇ ਚਲਦੇ ਇਹਨਾਂ ਵਿਅਕਤੀਆਂ ਵੱਲੋਂ ਇਹ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੈ। ਪਰਿਵਾਰਿਕ ਮੈਂਬਰਾਂ ਦਾ ਕਹਿਣਾ ਕਿ ਮੌਕੇ ‘ਤੇ ਕੋਈ ਵੀ ਫਾਇਰ-ਬ੍ਰਿਗੇਡ ਦੀ ਗੱਡੀ ਨਹੀਂ ਪਹੁੰਚੀ ਸੀ। ਇਸ ਲਈ ਮੁਹੱਲਾ ਨਿਵਾਸੀਆਂ ਵੱਲੋਂ ਅੱਗ ‘ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਗਈ। ਉਥੇ ਹੀ ਦੱਸਿਆ ਕਿ ਪੁਲਿਸ ਵੱਲੋਂ ਕੋਈ ਵੀ ਅਪਰਾਧੀਆਂ ਉੱਤੇ ਕਾਰਵਾਈ ਨਹੀਂ ਕੀਤੀ ਜਾ ਰਹੀ ਹੈ। ਪਰਿਵਾਰਿਕ ਮੈਂਬਰ ਰੋ-ਰੋ ਕੇ ਇਨਸਾਫ਼ ਦੀ ਗੁਹਾਰ ਲਗਾ ਰਹੇ ਸਨ।
ਉਥੇ ਹੀ ਜਦੋਂ ਮੀਡੀਆ ਨੇ ਪੁਲਿਸ ਨਾਲ ਸੰਪਰਕ ਕਰਨ ਦੀ ਕੀਤੀ ਕੋਸ਼ਿਸ਼ ਤਾਂ ਥਾਣਾ ਗੇਟ ਹਕੀਮਾਂ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਉਹਨਾਂ ਵੱਲੋਂ ਇਹ ਸਾਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਜਾਂਚ ਕਰਨ ਤੋਂ ਬਾਅਦ ਬਣਦੀ ਕਾਰਵਾਈ ਕੀਤੀ ਜਾਵੇਗੀ।