ਅੰਮ੍ਰਿਤਸਰ ਆਨਰ ਕਿਲਿੰਗ ਮਾਮਲੇ ‘ਚ ਨਵਾਂ ਮੋੜ, 2 ਜੂਨ ਨੂੰ ਕਰਵਾਈ ਸੀ ਗੁਰਦੁਆਰਾ ਮੈਰਿਜ਼, ਤਸਵੀਰਾਂ ਆਈਆਂ ਸਾਹਮਣੇ
Amritsar Honor Killing Case: ਕੱਕੜ ਪਿੰਡ ਦੇ ਨੌਜਵਾਨ ਜੋਬਨਦੀਪ ਸਿੰਘ ਅਤੇ ਸੁਖਪ੍ਰੀਤ ਕੌਰ ਨੇ 2 ਜੂਨ ਨੂੰ ਗੁਰਦੁਆਰਾ ਸਾਹਿਬ ਵਿੱਚ ਮੈਰਿਜ਼ ਕਰਵਾਈ ਸੀ। ਜਿਸ ਦੀਆਂ ਐਕਸਕਲੂਸਿਵ ਤਸਵੀਰਾਂ ਆਇਆ ਸਾਹਮਣੇ ਆਈਆਂ ਹਨ। ਵਿਆਹ ਕਰਵਾਉਣ ਤੋਂ ਬਾਅਦ ਬੀਤੇ ਕੱਲ੍ਹ 3 ਜੂਨ ਨੂੰ ਉਹ ਘਰ ਆਏ ਸਨ।

ਅੰਮ੍ਰਿਤਸਰ ਆਨਰ ਕਿਲਿੰਗ ਮਾਮਲੇ ਵਿੱਚ ਨਵਾਂ ਮੋੜ ਸਾਹਮਣੇ ਆਇਆ ਹੈ। ਕੱਕੜ ਪਿੰਡ ਦੇ ਨੌਜਵਾਨ ਜੋਬਨਦੀਪ ਸਿੰਘ ਅਤੇ ਸੁਖਪ੍ਰੀਤ ਕੌਰ ਨੇ 2 ਜੂਨ ਨੂੰ ਗੁਰਦੁਆਰਾ ਸਾਹਿਬ ਵਿੱਚ ਮੈਰਿਜ਼ ਕਰਵਾਈ ਸੀ। ਜਿਸ ਦੀਆਂ ਐਕਸਕਲੂਸਿਵ ਤਸਵੀਰਾਂ ਆਇਆ ਸਾਹਮਣੇ ਆਈਆਂ ਹਨ। ਵਿਆਹ ਕਰਵਾਉਣ ਤੋਂ ਬਾਅਦ ਬੀਤੇ ਕੱਲ੍ਹ 3 ਜੂਨ ਨੂੰ ਉਹ ਘਰ ਆਏ ਸਨ। ਇਸ ਮੈਰਿਜ਼ ਤੋਂ ਗੁੱਸੇ ਵਿੱਚ ਆਏ ਸੁਖਪ੍ਰੀਤ ਦੇ ਪਿਤਾ ਨੇ ਆਪਣੀ ਧੀ ਤੇ ਉਸ ਦੇ ਪ੍ਰੇਮੀ ਦਾ ਕਤਲ ਕਰ ਦਿੱਤਾ।
ਦੱਸ ਦਈਏ ਕਿ ਦੋਵਾਂ ਨੇ ਗੁਰਦੁਆਰਾ ਸਹਿਬ ਵਿੱਚ ਵਿਆਹ ਕਰਵਾਇਆ ਸੀ। ਜਿਸ ਦਾ ਸਾਰਟਿਫਿਕੇਟ ਵੀ ਹੁਣ ਸਾਹਮਣੇ ਆਇਆ ਹੈ। ਦੋਵਾਂ ਨੇ ਜਲਦ ਹੀ ਕੋਰਟ ਮੈਰਿਜ਼ ਕਰਵਾਉਣੀ ਸੀ।
ਓਨਰ ਕਿਲਿੰਗ ਮਾਮਲੇ ਦੇ ਵਿੱਚ ਕੱਕੜ ਪਿੰਡ ਦੇ ਨੌਜਵਾਨ ਜੋਬਨਦੀਪ ਸਿੰਘ ਦੇ ਪਰਿਵਾਰ ਵਾਲਿਆਂ ਨੇ ਦੱਸਿਆ ਕਿ ਉਨ੍ਹਾਂ ਨੇ ਪੁੱਤਰ ਦਾ ਬੇਰਹਮੀ ਨਾਲ ਕਤਲ ਕਰ ਦਿੱਤਾ ਗਿਆ। ਜੋਬਨਦੀਪ ਸਿੰਘ ਦੀ ਮਾਂ ਦਾ ਕਹਿਣਾ ਹੈ ਕਿ ਸਾਡੇ ਤੱਕ ਕਿਤੇ ਵੀ ਇਸ ਗੱਲ ਦੀ ਭਣਕ ਨਹੀਂ ਪਈ ਕਿ ਸਾਡੇ ਮੁੰਡੇ ਦਾ ਕਿਸੇ ਨਾਲ ਕੋਈ ਰਿਸ਼ਤਾ ਹੈ। ਜੋਬਨਦੀਪ ਦੀ ਮਾਂ ਨੇ ਕਿਹਾ ਕਿ ਉਸ ਨੇ ਗੁਰਦੁਆਰਾ ਸਾਹਿਬ ਵਿੱਚ ਵਿਆਹ ਵੀ ਕਰਵਾਇਆ ਹੈ। ਇਸ ਬਾਰੇ ਵੀ ਸਾਨੂੰ ਕੋਈ ਜਾਣਕਾਰੀ ਨਹੀਂ ਸੀ। ਉਹ ਸਵੇਰੇ ਹੀ ਕੰਮ ਤੇ ਨਿਕਲ ਜਾਂਦਾ ਸੀ ਅਤੇ ਰਾਤ 9-10 ਵਜੇ ਦੇ ਕਰੀਬ ਘਰ ਵਾਪਸ ਆਉਂਦਾ ਸੀ।
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਇੰਦਰਜੀਤ ਸਿੰਘ ਡੀ.ਐਸ.ਪੀ ਰਾਜਾਸਾਂਸੀ ਨੇ ਦੱਸਿਆ ਕਿ ਲੜਕਾ ਜੋਬਨਦੀਪ ਸਿੰਘ ਪੁੱਤਰ ਲਖਵਿੰਦਰ ਸਿੰਘ ਵਾਸੀ ਪਿੰਡ ਕਾਕੜ ਤਰੀਨ ਦਾ ਗੁਰਦਿਆਲ ਸਿੰਘ ਵਾਸੀ ਪਿੰਡ ਬੋਪਾਰਾਏ ਬਾਜ ਸਿੰਘ ਦੇ ਘਰ ਆਉਣਾ ਜਾਣਾ ਸੀ ਜਿਸ ਦੌਰਾਨ ਜੋਬਨਦੀਪ ਸਿੰਘ ਦੇ ਗੁਰਦਿਆਲ ਸਿੰਘ ਦੀ ਲੜਕੀ ਸੁਖਬੀਰ ਕੌਰ ਨਾਲ ਨਾਜਾਇਜ਼ ਸੰਬੰਧ ਬਣ ਗਏ ਜਦੋਂ ਇਸ ਗੱਲ ਦਾ ਪਤਾ ਲੜਕੀ ਦੇ ਪਿਤਾ ਗੁਰਦਿਆਲ ਸਿੰਘ ਨੂੰ ਲੱਗਾ ਤਾਂ ਉਸ ਵੱਲੋਂ ਇਨ੍ਹਾਂ ਦੋਹਾਂ ਦਾ ਤੇਜ਼ਧਾਰਾਂ ਹਥਿਆਰਾ ਨਾਲ ਕਤਲ ਕਰ ਦਿੱਤਾ।