ਅੰਮ੍ਰਿਤਸਰ ‘ਚ ਪੁਲਿਸ ਐਨਕਾਉਂਟਰ, ਨਸ਼ਾ ਤਸਕਰ ਬਿਕਰਮਜੀਤ ਜ਼ਖਮੀ ਹਾਲਤ ਵਿੱਚ ਗ੍ਰਿਫ਼ਤਾਰ

Updated On: 

11 Jul 2025 20:51 PM IST

Amritsar Police Encounter: ਥਾਣਾ ਗੇਟ ਹਕੀਮਾਂ ਅਧੀਨ ਦਾਣਾ ਮੰਡੀ ਵਿੱਚ ਵਾਪਰੀ। ਪੁਲਿਸ ਨੇ ਸੁਰੱਖਿਆ ਲਈ ਇੱਥੇ ਇੱਕ ਚੈੱਕ ਪੋਸਟ ਸਥਾਪਤ ਕੀਤੀ ਸੀ। ਇਸ ਦੌਰਾਨ ਇੱਕ ਨਸ਼ਾ ਤਸਕਰ ਬਾਈਕ 'ਤੇ ਮੌਕੇ 'ਤੇ ਪਹੁੰਚਿਆ। ਪੁਲਿਸ ਨੇ ਉਸਨੂੰ ਰੋਕਣ ਦੀ ਕੋਸ਼ਿਸ਼ ਕੀਤੀ, ਪਰ ਉਸਨੇ ਗੋਲੀਬਾਰੀ ਸ਼ੁਰੂ ਕਰ ਦਿੱਤੀ। ਜਵਾਬੀ ਗੋਲੀਬਾਰੀ ਵਿੱਚ ਦੋਸ਼ੀ ਜ਼ਖਮੀ ਹੋ ਗਿਆ ਅਤੇ ਉਸਨੂੰ ਫੜ ਲਿਆ ਗਿਆ।

ਅੰਮ੍ਰਿਤਸਰ ਚ ਪੁਲਿਸ ਐਨਕਾਉਂਟਰ, ਨਸ਼ਾ ਤਸਕਰ ਬਿਕਰਮਜੀਤ ਜ਼ਖਮੀ ਹਾਲਤ ਵਿੱਚ ਗ੍ਰਿਫ਼ਤਾਰ
Follow Us On

ਅੰਮ੍ਰਿਤਸਰ ਦੇ ਗੇਟ ਹਕੀਮਾਂ ਇਲਾਕੇ ਵਿੱਚ ਪੁਲਿਸ ਅਤੇ ਨਸ਼ਾ ਤਸਕਰਾਂ ਵਿਚਕਾਰ ਮੁਕਾਬਲਾ ਹੋਇਆ। ਪੁਲਿਸ ਨੇ ਜਵਾਬੀ ਕਾਰਵਾਈ ਕਰਦਿਆਂ ਤਸਕਰ ਨੂੰ ਜ਼ਖਮੀ ਹਾਲਤ ਵਿੱਚ ਫੜ ਲਿਆ। ਮੁਲਜ਼ਮ ਨੂੰ ਇਲਾਜ ਲਈ ਹਸਪਤਾਲ ਭੇਜਿਆ ਗਿਆ ਹੈ। ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਜਲਦੀ ਹੀ ਇਸ ਮਾਮਲੇ ਵਿੱਚ ਵਿਸਥਾਰਪੂਰਵਕ ਜਾਣਕਾਰੀ ਦੇਣਗੇ।

ਇਹ ਘਟਨਾ ਥਾਣਾ ਗੇਟ ਹਕੀਮਾਂ ਅਧੀਨ ਦਾਣਾ ਮੰਡੀ ਵਿੱਚ ਵਾਪਰੀ। ਪੁਲਿਸ ਨੇ ਸੁਰੱਖਿਆ ਲਈ ਇੱਥੇ ਇੱਕ ਚੈੱਕ ਪੋਸਟ ਸਥਾਪਤ ਕੀਤੀ ਸੀ। ਇਸ ਦੌਰਾਨ ਇੱਕ ਨਸ਼ਾ ਤਸਕਰ ਬਾਈਕ ‘ਤੇ ਮੌਕੇ ‘ਤੇ ਪਹੁੰਚਿਆ। ਪੁਲਿਸ ਨੇ ਉਸਨੂੰ ਰੋਕਣ ਦੀ ਕੋਸ਼ਿਸ਼ ਕੀਤੀ, ਪਰ ਉਸਨੇ ਗੋਲੀਬਾਰੀ ਸ਼ੁਰੂ ਕਰ ਦਿੱਤੀ। ਜਵਾਬੀ ਗੋਲੀਬਾਰੀ ਵਿੱਚ ਦੋਸ਼ੀ ਜ਼ਖਮੀ ਹੋ ਗਿਆ ਅਤੇ ਉਸਨੂੰ ਫੜ ਲਿਆ ਗਿਆ।

ਦੱਸ ਦਈਏ ਕਿ ਜ਼ਖਮੀ ਨਸ਼ਾ ਤਸਕਰ ਦੀ ਪਛਾਣ ਭਕਨਾ ਦੇ ਰਹਿਣ ਵਾਲੇ ਬਿਕਰਮਜੀਤ ਸਿੰਘ ਵਜੋਂ ਹੋਈ ਹੈ। ਪੁਲਿਸ ਅਗਲੇਰੀ ਜਾਂਚ ਵਿੱਚ ਲੱਗੀ ਹੋਈ ਹੈ।

ਘਰਿੰਡਾ ਨੇੜੇ ਵੀ ਪੁਲਿਸ ‘ਤੇ ਕੀਤੀ ਗੋਲੀਬਾਰੀ

ਇਹ ਦੋਸ਼ੀ ਪਹਿਲਾਂ ਵੀ ਕਈ ਮਾਮਲਿਆਂ ਵਿੱਚ ਲੋੜੀਂਦਾ ਹੈ। ਕੁਝ ਮਹੀਨੇ ਪਹਿਲਾਂ ਘਰਿੰਡਾ ਦੇ ਨੇਸ਼ਟਾ ਪਿੰਡ ਵਿੱਚ ਪੁਲਿਸ ਨੇ ਪੁਲਿਸ ‘ਤੇ ਗੋਲੀਬਾਰੀ ਕੀਤੀ ਸੀ। ਇਸ ਦੌਰਾਨ ਵੀ ਪੁਲਿਸ ਨੇ ਇੱਕ ਨਾਕਾ ਲਗਾਇਆ ਸੀ ਅਤੇ ਜਦੋਂ ਦੋਸ਼ੀ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਤਾਂ ਉਸਨੇ ਪੁਲਿਸ ‘ਤੇ ਗੋਲੀਬਾਰੀ ਕਰ ਦਿੱਤੀ। ਇਸ ਵਿੱਚ ਇੱਕ ਰਾਹਗੀਰ ਦੀ ਮੌਤ ਹੋ ਗਈ। ਪੁਲਿਸ ਨੇ ਪਿਛਲੇ ਮਹੀਨੇ ਹੀ ਇਸ ਮਾਮਲੇ ਵਿੱਚ ਇੱਕ ਦੋਸ਼ੀ ਨੂੰ ਫੜਿਆ ਸੀ। ਹੁਣ ਪੁਲਿਸ ਦੋਸ਼ੀ ਬਿਕਰਮਜੀਤ ਸਿੰਘ ਨੂੰ ਵੀ ਫੜਨ ਵਿੱਚ ਸਫਲ ਰਹੀ ਹੈ।

Related Stories