ਅੰਮ੍ਰਿਤਸਰ ਧਮਾਕੇ ‘ਚ ਜਖ਼ਮੀ ਸ਼ਖਸ ਦੀ ਮੌਤ, ਸਾਹਮਣੇ ਆਇਆ PAK ਕੁਨੈਕਸ਼ਨ, ਸੁੰਨਸਾਨ ਥਾਂ ਤੇ ਲੁਕਾਈ ਸੀ ਧਮਾਕਾਖੇਜ ਸਮੱਗਰੀ
Amritsar Blast: ਅੰਮ੍ਰਿਤਸਰ ਦੇ ਮਜੀਠਾ ਰੋਡ 'ਤੇ ਇੱਕ ਧਮਾਕਾ ਹੋਇਆ ਜਿਸ ਵਿੱਚ ਇੱਕ ਵਿਅਕਤੀ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ, ਜਿਸਦੀ ਇਲਾਜ ਦੌਰਾਨ ਮੌਤ ਹੋ ਗਈ। ਮੌਕੇ 'ਤੇ ਮੌਜੂਦ ਲੋਕਾਂ ਦਾ ਕਹਿਣਾ ਹੈ ਕਿ ਜ਼ਖ਼ਮੀ ਦੇ ਹੱਥ ਵਿੱਚ ਬੰਬ ਨੁਮਾ ਕੋਈ ਚੀਜ਼ ਸੀ। ਹਾਲਾਂਕਿ, ਪੁਲਿਸ ਹਾਲੇ ਇਸ ਘਟਨਾ ਦੀ ਜਾਂਚ ਕਰ ਰਹੀ ਹੈ। ਧਮਾਕੇ ਦੀ ਕਾਰਨਾਂ ਬਾਰੇ ਅਜੇ ਤੱਕ ਕੁਝ ਵੀ ਸਪਸ਼ਟ ਨਹੀਂ ਦੱਸਿਆ ਜਾ ਰਿਹਾ ਹੈ।
ਅੰਮ੍ਰਿਤਸਰ ‘ਚ ਮਜੀਠਾ ਰੋਡ ਸਥਿਤ ਬਾਈਪਾਸ ਨੇੜੇ ਧਮਾਕਾ ਹੋ ਗਿਆ। ਇਸ ਧਮਾਕੇ ਵਿੱਚ ਇੱਕ ਵਿਅਕਤੀ ਗੰਭੀਰ ਰੂਪ ਵਿੱਚ ਜਖਮੀ ਹੋ ਗਿਆ। ਧਮਾਕੇ ਦੀ ਅਵਾਜ਼ ਸੁਣ ਕੇ ਲੋਕ ਨੇੜੇ ਪਹੁੰਚੇ ਜਿਨ੍ਹਾਂ ਨੇ ਜਖ਼ਮੀ ਹਾਲਤ ਵਿੱਚ ਨੌਜਵਾਨ ਨੂੰ ਇਲਾਜ ਦੇ ਲਈ ਗੁਰੂ ਨਾਨਕ ਦੇਵ ਹਸਪਤਾਲ ਵਿਖੇ ਪਹੁੰਚਾਇਆ, ਜਿੱਥੇ ਇਲਾਜ ਦੌਰਾਨ ਉਸਦੀ ਮੌਤ ਹੋ ਗਈ ਹੈ। ਮੌਕੇ ਤੇ ਲੋਕਾਂ ਦਾ ਕਹਿਣਾ ਹੈ ਕਿ ਵਿਅਕਤੀ ਦੇ ਹੱਥ ਵਿੱਚ ਬੰਬ ਨੁਮਾ ਕੋਈ ਚੀਜ਼ ਸੀ। ਜੋ ਉਸ ਦੇ ਹੱਥ ਵਿੱਚ ਹੀ ਬਲਾਸਟ ਹੋ ਗਈ। ਇਸ ਧਮਾਕੇ ਵਿੱਚ ਉਸਦੀਆਂ ਲੱਤਾਂ ਬਾਵਾਂ ਵੀ ਉੱਡ ਗਈਆਂ ਹਨ।
ਇਸ ਮੌਕੇ ਪੁਲਿਸ ਅਧਿਕਾਰੀ ਨੇ ਕਿਹਾ ਕਿ ਇੱਕ ਧਮਾਕੇ ਦੀ ਆਵਾਜ਼ ਆਈ ਸੀ ਜਿਸ ਵਿੱਚ ਇੱਕ ਵਿਅਕਤੀ ਗੰਭੀਰ ਰੂਪ ਜਖਮੀ ਹੋ ਗਿਆ ਉਸ ਨੂੰ ਇਲਾਜ ਦੇ ਲਈ ਗੁਰੂ ਨਾਨਕ ਦੇਵ ਹਸਪਤਾਲ ਵੀ ਦਾਖਿਲ ਕਰਵਾਇਆ ਗਿਆ ਹੈ ਇਹ ਕਿਸ ਚੀਜ਼ ਦਾ ਧਮਾਕਾ ਸੀ ਇਹ ਨਹੀਂ ਪਤਾ ਇਸ ਦੀ ਜਾਂਚ ਕੀਤੀ ਜਾ ਰਹੀ ਹੈ
ਧਮਾਕੇ ਤੋਂ ਬਾਅਦ ਦਹਿਸ਼ਤ ਦਾ ਮਾਹੌਲ
ਇਸ ਘਟਨਾ ਤੋਂ ਬਾਅਦ ਇਲਾਕੇ ‘ਚ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ। ਪੁਲਿਸ ਤੁਰੰਤ ਮੌਕੇ ‘ਤੇ ਪਹੁੰਚੀ ਅਤੇ ਜਾਂਚ ਸ਼ੁਰੂ ਕਰ ਦਿੱਤੀ। ਪੁਲਿਸ ਅਧਿਕਾਰੀ ਨੇ ਦੱਸਿਆ ਕਿ “ਧਮਾਕੇ ਦੀ ਆਵਾਜ਼ ਸੁਣਨ ‘ਚ ਆਈ ਸੀ, ਜਿਸ ਤੋਂ ਬਾਅਦ ਇੱਕ ਵਿਅਕਤੀ ਨੂੰ ਗੰਭੀਰ ਜਖਮਾਂ ਨਾਲ ਹਸਪਤਾਲ ਦਾਖਲ ਕਰਵਾਇਆ ਗਿਆ। ਪਰ ਕੁਝ ਹੀ ਦੇਰ ਬਾਅਦ ਉਸਦੀ ਮੌਤ ਹੋ ਗਈ। ਇਹ ਕਿਹੜੀ ਚੀਜ਼ ਦਾ ਧਮਾਕਾ ਸੀ, ਇਸ ਦੀ ਜਾਂਚ ਕੀਤੀ ਜਾ ਰਹੀ ਹੈ।”
ਹਾਲੇ ਤੱਕ ਇਹ ਸਪਸ਼ਟ ਨਹੀਂ ਹੋ ਸਕਿਆ ਕਿ ਧਮਾਕਾ ਕਿਸ ਮਕਸਦ ਨਾਲ ਹੋਇਆ ਜਾਂ ਵਿਅਕਤੀ ਕਿਹੜੀ ਮੰਸ਼ਾ ਦੇ ਨਾਲ ਇਲਾਕੇ ‘ਚ ਆਇਆ ਸੀ। ਪੁਲਿਸ ਵੱਲੋਂ ਸਾਰੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਸੁਰੱਖਿਆ ਏਜੰਸੀਆਂ ਨੂੰ ਵੀ ਚੌਕਸ ਕਰ ਦਿੱਤਾ ਗਿਆ ਹੈ।
ਮੌਕੇ ‘ਤੇ ਮੌਜੂਦ ਲੋਕਾਂ ਦੇ ਅਨੁਸਾਰ, ਜਖਮੀ ਵਿਅਕਤੀ ਦੇ ਹੱਥ ਵਿੱਚ ਕੋਈ ਬੰਬ ਵਰਗੀ ਵਸਤੂ ਸੀ ਜੋ ਅਚਾਨਕ ਉਸਦੇ ਹੱਥ ਵਿੱਚ ਹੀ ਫਟ ਪਈ। ਧਮਾਕੇ ਕਾਰਨ ਵਿਅਕਤੀ ਦੀਆਂ ਲੱਤਾਂ ਅਤੇ ਬਾਂਹਾਂ ਵੀ ਉੱਡ ਗਈਆਂ ਅਤੇ ਉਹ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ। ਜ਼ਖਮੀ ਵਿਅਕਤੀ ਨੂੰ ਤੁਰੰਤ ਇਲਾਜ ਲਈ ਗੁਰੂ ਨਾਨਕ ਦੇਵ ਹਸਪਤਾਲ ਦਾਖਲ ਕਰਵਾਇਆ ਗਿਆ , ਪਰ ਬਾਅਦ ਵਿੱਚ ਉਸਦੀ ਮੌਤ ਦੀ ਖਬਰ ਆਈ।
ਇਹ ਵੀ ਪੜ੍ਹੋ
ਇਲਾਕੇ ਵਿੱਚ ਵਧਾਈ ਗਈ ਸੁਰੱਖਿਆ
ਇਸ ਘਟਨਾ ਤੋਂ ਬਾਅਦ, ਡੀਸੈਂਟ ਐਵੇਨਿਊ ਅਤੇ ਆਲੇ ਦੁਆਲੇ ਦੇ ਇਲਾਕਿਆਂ ਵਿੱਚ ਸੁਰੱਖਿਆ ਸਖ਼ਤ ਕਰ ਦਿੱਤੀ ਗਈ ਹੈ। ਕਲੋਨੀ ਵਿੱਚ ਰਹਿਣ ਵਾਲੇ ਲੋਕਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਨੇੜਲੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਦੀ ਵੀ ਜਾਂਚ ਕੀਤੀ ਜਾ ਰਹੀ ਹੈ।
ਘਟਨਾ ਦਾ ਪਾਕਿਸਤਾਨੀ ਕੁਨੇਕਸ਼ਨ- SSP
ਘਟਨਾ ਤੋਂ ਬਾਅਦ ਅੰਮ੍ਰਿਤਸਰ ਦੇ SSP ਦਾ ਬਿਆਨ ਸਾਹਮਣੇ ਆਇਆ ਹੈ। ਜਿਸ ਵਿੱਚ ਉਹਨਾਂ ਕਿ ਘਟਨਾ ਦਾ ਪਾਕਿਸਤਾਨੀ ਕੁਨੈਕਸ਼ਨ ਲੱਗਦਾ ਹੈ। ਉਹਨਾਂ ਕਿਹਾ ਕਿ ਮੁਲਜ਼ਮ ਕੋਈ ਸਮੱਗਰੀ ਲੈਣ ਲਈ ਆਇਆ ਸੀ। ਜਿਸ ਵੇਲੇ ਇਹ ਧਮਾਕਾ ਹੋਇਆ। ਹਾਲਾਂਕਿ ਉਹ ਬੰਬ ਸੀ ਜਾਂ ਕੋਈ ਹੋਰ ਚੀਜ਼ ਇਸ ਦੀ ਜਾਂਚ ਕੀਤੀ ਜਾ ਰਹੀ ਹੈ।
ਦਲਜੀਤ ਖੱਤਰੀ ਨੇ ਲਈ ਜ਼ਿੰਮੇਵਾਰੀ
ਧਮਾਕੇ ਦੀ ਜ਼ਿੰਮੇਵਾਰੀ ਇੱਕ ਸ਼ੋਸਲ ਮੀਡੀਆ ਪੋਸਟ ਰਾਹੀਂ ਦਲਜੀਤ ਕਾਫਰ ਸਿੰਘ ਖੱਤਰੀ ਨਾਮ ਦੇ ਅਕਾਉਂਟ ਤੋਂ ਲਈ ਗਈ ਹੈ। ਇਸ ਸ਼ੋਸਲ ਮੀਡੀਆ ਪੇਸ਼ ਉੱਪਰ ਦਾਅਵਾ ਕੀਤਾ ਗਿਆ ਹੈ ਕਿ ਅਜੇ ਹੋਰ ਵੀ ਧਮਾਕੇ ਪੰਜਾਬ ਵਿੱਚ ਹੋਣਗੇ। ਹਾਲਾਂਕਿ ਅਜੇ ਇਸ ਗੱਲ ਦੀ ਪੁਸ਼ਟੀ ਨਹੀਂ ਹੋ ਸਕੀ ਕਿ ਇਹ ਪੋਸਟ ਪਾਉਣ ਵਾਲਾ ਕੌਣ ਵਿਅਕਤੀ ਹੈ।