ਖਾਲਿਸਤਾਨੀ ਅੰਮ੍ਰਿਤਪਾਲ ਦਾ ਸਾਥੀ ਦਿੱਲੀ ਰੇਲਵੇ ਸਟੇਸ਼ਨ ਤੋਂ ਗ੍ਰਿਫਤਾਰ: ਅਜਨਾਲਾ ਕੋਰਟ ਨੇ 3 ਦਿਨ ਦੇ ਰਿਮਾਂਡ ਤੇ ਭੇਜਿਆ

Updated On: 

05 Feb 2024 19:26 PM

ਚਮਕੌਰ ਸਾਹਿਬ ਦੇ ਬਰਿੰਦਰ ਸਿੰਘ ਨੇ ਉਦੋਂ ਪੁਲਿਸ ਨੂੰ ਦੱਸਿਆ ਸੀ ਕਿ ਉਸ ਨੇ ਫੇਸਬੁੱਕ ਤੇ ਅੰਮ੍ਰਿਤਪਾਲ ਖ਼ਿਲਾਫ਼ ਕੁਝ ਪੋਸਟਾਂ ਪਾਈਆਂ ਸਨ। ਉਦੋਂ ਤੋਂ ਹੀ ਅੰਮ੍ਰਿਤਪਾਲ ਦਾ ਉਸ ਨਾਲ ਝਗੜਾ ਚੱਲ ਰਿਹਾ ਸੀ। ਫਰਵਰੀ ਦੇ ਮਹੀਨੇ ਵਿਚ ਉਹ ਟਕਸਾਲ ਦੇ ਸਿੱਖਾਂ ਨਾਲ ਅੰਮ੍ਰਿਤਸਰ ਆਇਆ ਸੀ। ਅੰਮ੍ਰਿਤਪਾਲ ਉਸ ਨਾਲ ਗੱਲ ਕਰਨਾ ਚਾਹੁੰਦਾ ਸੀ। ਇੱਕ ਕਾਰ ਉਸ ਦੇ ਕੋਲ ਆ ਕੇ ਰੁਕੀ। ਕੁਝ ਨੌਜਵਾਨਾਂ ਨੇ ਹੇਠਾਂ ਆ ਕੇ ਉਸ ਨੂੰ ਅਗਵਾ ਕਰ ਲਿਆ ਅਤੇ ਉਸ ਨੂੰ ਕਾਰ 'ਚ ਬਿਠਾ ਕੇ ਜੰਡਿਆਲਾ ਗੁਰੂ ਲੈ ਆਏ।

ਖਾਲਿਸਤਾਨੀ ਅੰਮ੍ਰਿਤਪਾਲ ਦਾ ਸਾਥੀ ਦਿੱਲੀ ਰੇਲਵੇ ਸਟੇਸ਼ਨ ਤੋਂ ਗ੍ਰਿਫਤਾਰ: ਅਜਨਾਲਾ ਕੋਰਟ ਨੇ 3 ਦਿਨ ਦੇ ਰਿਮਾਂਡ ਤੇ ਭੇਜਿਆ
Follow Us On

ਪੰਜਾਬ ਦੀ ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਵਾਰਿਸ ਪੰਜਾਬ ਦੇ ਮੁਖੀ ਅੰਮ੍ਰਿਤਪਾਲ ਸਿੰਘ ਦੇ ਇੱਕ ਹੋਰ ਸਾਥੀ ਨੂੰ ਦਿੱਲੀ ਰੇਲਵੇ ਸਟੇਸ਼ਨ ਤੋਂ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਉਸ ਨੂੰ ਦਿੱਲੀ ਤੋਂ ਅਜਨਾਲਾ ਲੈ ਕੇ ਆਈ ਅਤੇ ਅਦਾਲਤ ਵਿੱਚ ਪੇਸ਼ ਕਰਕੇ ਤਿੰਨ ਦਿਨ ਦਾ ਰਿਮਾਂਡ ਲਿਆ ਹੈ। ਮੁਲਜ਼ਮ ਦੀ ਪਛਾਣ ਗੁਰਪ੍ਰੀਤ ਸਿੰਘ ਵਜੋਂ ਹੋਈ ਹੈ। ਉਹ ਹਜ਼ੂਰ ਸਾਹਿਬ ਤੋਂ ਵਾਪਸ ਆ ਰਿਹਾ ਸੀ।

ਪ੍ਰਾਪਤ ਜਾਣਕਾਰੀ ਅਨੁਸਾਰ ਗੁਰਪ੍ਰੀਤ ਸਿੰਘ ਦੀ ਇਹ ਗ੍ਰਿਫ਼ਤਾਰੀ ਪਿਛਲੇ ਸਾਲ ਫਰਵਰੀ ਮਹੀਨੇ ਵਿੱਚ ਅਜਨਾਲਾ ਥਾਣੇ ਵਿੱਚ ਅੰਮ੍ਰਿਤਪਾਲ ਸਿੰਘ ਅਤੇ ਉਸ ਦੇ ਸਾਥੀਆਂ ਖ਼ਿਲਾਫ਼ ਦਰਜ ਐਫਆਈਆਰ ਨੰਬਰ 29 ਵਿੱਚ ਕੀਤੀ ਗਈ ਹੈ। ਇਹ ਉਹੀ ਮਾਮਲਾ ਹੈ ਜਿਸ ਵਿੱਚ ਅੰਮ੍ਰਿਤਪਾਲ ਸਿੰਘ ਦੇ ਸਾਥੀ ਲਵਪ੍ਰੀਤ ਸਿੰਘ ਉਰਫ਼ ਤੂਫ਼ਾਨ ਵਾਸੀ ਗੁਰਦਾਸਪੁਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਅਤੇ ਇਸੇ ਤੂਫਾਨ ਨੂੰ ਛੁਡਾਉਣ ਦੀ ਮੰਗ ਨੂੰ ਲੈ ਕੇ ਅੰਮ੍ਰਿਤਪਾਲ ਆਪਣੇ ਸੈਂਕੜੇ ਸਮਰਥਕਾਂ ਸਮੇਤ ਥਾਣਾ ਅਜਨਾਲਾ ਵਿਖੇ ਪਹੁੰਚਿਆ ਸੀ।

ਇਹ ਮਾਮਲਾ 16 ਫਰਵਰੀ 2023 ਨੂੰ ਸਾਹਮਣੇ ਆਇਆ ਸੀ। ਅੰਮ੍ਰਿਤਸਰ, ਪੰਜਾਬ ਦੇ ਥਾਣਾ ਅਜਨਾਲਾ ਦੀ ਪੁਲਿਸ ਨੇ ਵਾਰਿਸ ਪੰਜਾਬ ਦੇ ਮੁਖੀ ਅੰਮ੍ਰਿਤਪਾਲ ਸਿੰਘ, 5 ਸਾਥੀਆਂ ਅਤੇ 25 ਅਣਪਛਾਤੇ ਲੋਕਾਂ ਖਿਲਾਫ ਮਾਮਲਾ ਦਰਜ ਕਰਵਾਇਆ ਗਿਆ ਸੀ।

ਅੰਮ੍ਰਿਤਪਾਲ ਦੀ ਮੌਜੂਦਗੀ ਵਿੱਚ ਹੋਈ ਸੀ ਕੁੱਟਮਾਰ

ਬਰਿੰਦਰ ਸਿੰਘ ਨੇ ਦੱਸਿਆ ਸੀ ਕਿ ਅੰਮ੍ਰਿਤਪਾਲ ਆਪਣੇ ਸਮਰਥਕਾਂ ਨਾਲ ਉਥੇ ਮੌਜੂਦ ਸੀ। ਪਹਿਲਾਂ ਉਸ ਨੇ ਥੱਪੜ ਮਾਰਿਆ ਅਤੇ ਫਿਰ ਬਾਕੀਆਂ ਨੂੰ ਮਾਰਨ ਲਈ ਕਿਹਾ। ਢਾਈ ਘੰਟੇ ਤੱਕ ਕੋਈ ਉਸਨੂੰ ਥੱਪੜ ਮਾਰਦਾ ਰਿਹਾ ਅਤੇ ਕੋਈ ਉਸਨੂੰ ਡੰਡਿਆਂ ਅਤੇ ਮੁੱਕਿਆਂ ਨਾਲ ਮਾਰਦਾ ਰਿਹਾ।

ਬਰਿੰਦਰ ਅਨੁਸਾਰ ਅੰਮ੍ਰਿਤਪਾਲ ਉਸ ਨੂੰ ਵਾਰ-ਵਾਰ ਦੀਪ ਸਿੱਧੂ ਦੇ ਭਰਾ ਮਨਦੀਪ ਸਿੰਘ, ਭਾਈ ਤਲਵੜੇ ਅਤੇ ਬਾਬਾ ਬਖਸ਼ੀਸ਼ ਸਿੰਘ ਦੇ ਨਾਂ ਲੈ ਕੇ ਵੀਡੀਓ ਬਣਾਉਣ ਲਈ ਕਹਿ ਰਿਹਾ ਸੀ। ਜਦੋਂ ਉਸ ਨੇ ਇਨਕਾਰ ਕੀਤਾ ਤਾਂ ਉਨ੍ਹਾਂ ਨੇ ਉਸ ਦੀ ਹੋਰ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ।