ਬਟਾਲਾ ‘ਚ ਨਸ਼ੇ ਖਿਲਾਫ ਐਕਸ਼ਨ, ਤਸਕਰਾਂ ਦੀ 1 ਕਰੋੜ 61 ਲੱਖ ਦੀ ਜਾਇਦਾਦ ਜ਼ਬਤ

Updated On: 

10 Dec 2023 11:57 AM

ਬਟਾਲਾ ਪੁਲਿਸ ਨੇ ਨਸ਼ਾ ਤਸਕਰਾਂ ਖਿਲਾਫ ਵੱਡੀ ਕਾਰਵਾਈ ਕਰਦੇ ਹੋਏ ਨਸ਼ਾ ਤਸਕਰਾਂ ਦੀ 1 ਕਰੋੜ 61 ਲੱਖ ਰੁਪਏ ਦੀ ਜਾਇਦਾਦ ਜ਼ਬਤ ਕੀਤੀ ਹੈ। ਇਸ ਮਾਮਲੇ ਵਿੱਚ ਐਸਐਸਪੀ ਬਟਾਲਾ ਨੇ ਦੱਸਿਆ ਕਿ ਪੁਲੀਸ ਵੱਲੋਂ ਇਹ ਕਾਰਵਾਈ ਨਸ਼ਿਆਂ ਖ਼ਿਲਾਫ਼ ਕੀਤੀ ਗਈ ਹੈ। ਪੁਲਿਸ ਨੇ ਦੱਸਿਆ ਕਿ ਨਸ਼ਾ ਵੇਚ ਕੇ ਕਮਾਏ ਪੈਸੇ ਨਾਲ ਜੇਕਰ ਕੋਈ ਜਾਇਦਾਦ ਜਾਂ ਵਾਹਨ ਖਰੀਦਿਆ ਗਿਆ ਹੈ ਤਾਂ ਪੁਲਿਸ ਉਸ ਨੂੰ ਕੁਰਕ ਕਰ ਲੈਂਦੀ ਹੈ।

ਬਟਾਲਾ ਚ ਨਸ਼ੇ ਖਿਲਾਫ ਐਕਸ਼ਨ, ਤਸਕਰਾਂ ਦੀ 1 ਕਰੋੜ 61 ਲੱਖ ਦੀ ਜਾਇਦਾਦ ਜ਼ਬਤ

ਪੁਲਿਸ

Follow Us On

ਪੰਜਾਬ ਨਿਊਜ। ਨਸ਼ਾ ਤਸਕਰਾਂ ਖਿਲਾਫ ਵੱਡੀ ਕਾਰਵਾਈ ਕਰਦੇ ਹੋਏ ਬਟਾਲਾ ਪੁਲਸ ਨੇ ਵੱਖ-ਵੱਖ ਨਸ਼ਾ ਤਸਕਰਾਂ ਦੀ 1 ਕਰੋੜ 61 ਲੱਖ ਰੁਪਏ ਦੀ ਜਾਇਦਾਦ ਜ਼ਬਤ ਕੀਤੀ ਹੈ। ਐਸ.ਐਸ.ਪੀ ਬਟਾਲਾ (Batala) ਨੇ ਕਿਹਾ ਕਿ ਪੁਲਿਸ ਵੱਲੋਂ ਨਸ਼ਿਆਂ ਵਿਰੁੱਧ ਇਹ ਕਾਰਵਾਈ ਕੀਤੀ ਗਈ ਹੈ ਅਤੇ ਭਵਿੱਖ ਵਿੱਚ ਵੀ ਜਾਰੀ ਰਹੇਗੀ।

ਐੱਸਐੱਸਪੀ (SSP) ਬਟਾਲਾ ਅਸ਼ਵਨੀ ਗੋਟਿਆਲ ਨੇ ਦੱਸਿਆ ਕਿ ਪੁਲੀਸ ਨਸ਼ਿਆਂ ਨੂੰ ਰੋਕਣ ਲਈ ਵੱਖ-ਵੱਖ ਪਹਿਲੂਆਂ ਤੇ ਕੰਮ ਕਰ ਰਹੀ ਹੈ। ਜਿਸ ਦਾ ਇੱਕ ਪਹਿਲੂ ਇਹ ਵੀ ਹੈ ਕਿ ਨਸ਼ਾ ਵੇਚ ਕੇ ਪੈਸੇ ਨਾਲ ਕੋਈ ਜਾਇਦਾਦ ਜਾਂ ਗੱਡੀ ਖਰੀਦਣੀ ਹੁੰਦੀ ਹੈ ਅਤੇ ਇਸ ਨੂੰ ਪੁਲਿਸ ਵੱਲੋਂ ਕੇਸ ਨਾਲ ਜੋੜ ਦਿੱਤਾ ਜਾਂਦਾ ਹੈ।

ਪੁਲਿਸ ਸੀਜ ਕਰ ਰਹੀ ਹੈ ਜਾਇਦਾਦ

ਇਸੇ ਲੜੀ ਤਹਿਤ ਬਟਾਲਾ ਜ਼ਿਲ੍ਹੇ ਦੇ ਵੱਖ-ਵੱਖ ਥਾਣਿਆਂ ਦੇ ਇਲਾਕਿਆਂ ਵਿੱਚ ਨਸ਼ਾ ਵੇਚ ਕੇ ਬਣਾਈਆਂ ਜਾਇਦਾਦਾਂ ਨੂੰ ਪੁਲਿਸ ਨੇ ਫਰੀਜ਼ ਕੀਤਾ ਹੈ। ਤਾਂ ਜੋ ਕੋਈ ਤਸਕਰ ਉਸ ਜਾਇਦਾਦ ਨੂੰ ਅੱਗੇ ਵੇਚ ਜਾਂ ਲੀਜ਼ ‘ਤੇ ਨਾ ਦੇ ਸਕੇ। ਇਸ ਤੋਂ ਇਲਾਵਾ ਬੈਂਕ ਤੋਂ ਉਸ ਜਾਇਦਾਦ ‘ਤੇ ਵੀ ਕਰਜ਼ਾ ਨਹੀਂ ਲੈ ਸਕਦਾ ਸੀ।

6 ਮਾਮਲਿਆਂ ਕੀਤੀ ਗਈ ਕਾਰਵਾਈ

ਪੁਲਿਸ ਜ਼ਿਲ੍ਹਾ ਬਟਾਲਾ ਵਿੱਚ ਹੁਣ ਤੱਕ ਛੇ ਮਾਮਲਿਆਂ ਵਿੱਚ ਨਸ਼ਾ ਤਸਕਰਾਂ ਦੀਆਂ ਜਾਇਦਾਦਾਂ ਨੂੰ ਜ਼ਬਤ ਕਰਨ ਦੇ ਹੁਕਮ ਪ੍ਰਾਪਤ ਹੋ ਚੁੱਕੇ ਹਨ। ਇਨ੍ਹਾਂ ਜਾਇਦਾਦਾਂ ਦੀ ਕੁੱਲ ਕੀਮਤ 1 ਕਰੋੜ 61 ਲੱਖ ਰੁਪਏ ਹੈ। ਪੁਲਿਸ ਨੇ ਐਨਡੀਪੀਐਸਕੇ ਕੇਸ ਵਿੱਚ 2017 ਵਿੱਚ ਕਸ਼ਮੀਰ ਸਿੰਘ ਉਰਫ਼ ਸ਼ੇਰਾ ਦਾ 38 ਲੱਖ ਰੁਪਏ ਦਾ ਘਰ, ਸੁਖਵਿੰਦਰ ਸਿੰਘ ਉਰਫ਼ ਸ਼ਿੰਦਾ ਖ਼ਿਲਾਫ਼ 2022 ਵਿੱਚ ਸਿਵਲ ਲਾਈਨ ਥਾਣੇ ਵਿੱਚ ਡਰੱਗਜ਼ ਦਾ ਕੇਸ ਦਰਜ ਕੀਤਾ ਸੀ ਅਤੇ ਉਸ ਦੀ 31 ਲੱਖ ਰੁਪਏ ਦੀ ਜਾਇਦਾਦ ਜ਼ਬਤ ਕੀਤੀ ਸੀ। ਜਿਸ ਵਿੱਚ ਇੱਕ ਪਲਾਟ ਅਤੇ ਇੱਕ ਐਨੋਵਾ ਸ਼ਾਮਲ ਹੈ।

Related Stories