ਪਟਿਆਲਾ ‘ਚ ਪੇਸ਼ੀ ਲਈ ਲਿਆਂਦੇ ਮੁਲਜ਼ਮ ਨੇ ਮਾਰੀ ਕੋਰਟ ਦੀ ਤੀਜੀ ਮੰਜਿਲ ਤੋਂ ਛਾਲ, ਹੋਇਆ ਜਖ਼ਮੀ

inderpal-singh
Updated On: 

15 Apr 2025 03:08 AM

ਪੁਲਿਸ ਉਸ ਦੇ ਪਿੱਛੇ ਭੱਜੀ, ਪਰ ਰਵੀ ਕੁਮਾਰ ਨੇ ਭੱਜਦੇ ਹੋਏ ਤੀਜੀ ਮੰਜ਼ਿਲ ਤੋਂ ਛਾਲ ਮਾਰ ਦਿੱਤੀ। ਪੁਲਿਸ ਨੇ ਤੁਰੰਤ ਉਸਨੂੰ ਜ਼ਖਮੀ ਹਾਲਤ ਵਿੱਚ ਚੁੱਕਿਆ ਅਤੇ ਹਸਪਤਾਲ ਵਿੱਚ ਦਾਖਲ ਕਰਵਾਇਆ, ਜਿੱਥੇ ਡਾਕਟਰ ਇਸ ਸਮੇਂ ਉਸਦਾ ਇਲਾਜ ਕਰ ਰਹੇ ਹਨ। ਪੁਲਿਸ ਅਨੁਸਾਰ, ਉਸਦੀ ਹਾਲਤ ਫਿਲਹਾਲ ਸਥਿਰ ਦੱਸੀ ਜਾ ਰਹੀ ਹੈ।

ਪਟਿਆਲਾ ਚ ਪੇਸ਼ੀ ਲਈ ਲਿਆਂਦੇ ਮੁਲਜ਼ਮ ਨੇ ਮਾਰੀ ਕੋਰਟ ਦੀ ਤੀਜੀ ਮੰਜਿਲ ਤੋਂ ਛਾਲ, ਹੋਇਆ ਜਖ਼ਮੀ
Follow Us On

ਪਟਿਆਲਾ ਤੋਂ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਕੱਲ੍ਹ ਰਵੀ ਕੁਮਾਰ ਨਾਮ ਦੇ ਇੱਕ ਵਿਅਕਤੀ ਵਿਰੁੱਧ 50 ਗ੍ਰਾਮ ਹੈਰੋਇਨ ਰੱਖਣ ਦੇ ਦੋਸ਼ ਵਿੱਚ ਮਾਮਲਾ ਦਰਜ ਕੀਤਾ ਗਿਆ ਸੀ। ਅੱਜ ਪੁਲਿਸ ਉਸਨੂੰ ਪੇਸ਼ੀ ਲਈ ਅਦਾਲਤ ਦੀ ਚੌਥੀ ਮੰਜ਼ਿਲ ‘ਤੇ ਲੈ ਆਈ, ਪਰ ਇਸ ਦੌਰਾਨ ਉਹ ਪੁਲਿਸ ਹਿਰਾਸਤ ਵਿੱਚੋਂ ਭੱਜਣ ਵਿੱਚ ਕਾਮਯਾਬ ਹੋ ਗਿਆ।

ਪੁਲਿਸ ਉਸ ਦੇ ਪਿੱਛੇ ਭੱਜੀ, ਪਰ ਰਵੀ ਕੁਮਾਰ ਨੇ ਭੱਜਦੇ ਹੋਏ ਤੀਜੀ ਮੰਜ਼ਿਲ ਤੋਂ ਛਾਲ ਮਾਰ ਦਿੱਤੀ। ਪੁਲਿਸ ਨੇ ਤੁਰੰਤ ਉਸਨੂੰ ਜ਼ਖਮੀ ਹਾਲਤ ਵਿੱਚ ਚੁੱਕਿਆ ਅਤੇ ਹਸਪਤਾਲ ਵਿੱਚ ਦਾਖਲ ਕਰਵਾਇਆ, ਜਿੱਥੇ ਡਾਕਟਰ ਇਸ ਸਮੇਂ ਉਸਦਾ ਇਲਾਜ ਕਰ ਰਹੇ ਹਨ। ਪੁਲਿਸ ਅਨੁਸਾਰ, ਉਸਦੀ ਹਾਲਤ ਫਿਲਹਾਲ ਸਥਿਰ ਦੱਸੀ ਜਾ ਰਹੀ ਹੈ।

ਇਸ ਮਾਮਲੇ ਬਾਰੇ ਜਾਣਕਾਰੀ ਦਿੰਦੇ ਹੋਏ ਪਟਿਆਲਾ ਦੇ ਡੀਐਸਪੀ ਸਤਨਾਮ ਸਿੰਘ ਨੇ ਦੱਸਿਆ ਕਿ ਰਵੀ ਕੁਮਾਰ ਵਿਰੁੱਧ ਪਹਿਲਾਂ ਵੀ ਕਈ ਅਪਰਾਧਿਕ ਮਾਮਲੇ ਦਰਜ ਹਨ। ਅੱਜ ਹਿਰਾਸਤ ਵਿੱਚੋਂ ਭੱਜਣ ਦੀ ਕੋਸ਼ਿਸ਼ ਕਰਨ ਵਾਲਿਆਂ ਵਿਰੁੱਧ ਵੀ ਸਖ਼ਤ ਕਾਰਵਾਈ ਕੀਤੀ ਜਾਵੇਗੀ।