ਗੱਡੀ ਨੂੰ ਸਾਈਡ ਕਰਨ ਨੂੰ ਲੈ ਕੇ ਜਲੰਧਰ ‘ਚ ਦੋ ਗੁੱਟਾਂ ਚ ਹੋਈ ਖੂਨੀ ਝੜਪ

Published: 

19 Jan 2023 15:29 PM

ਜਲੰਧਰ ਵਿੱਚ ਗੱਡੀ ਨੂੰ ਸਾਈਡ ਕਰਨ ਨੂੰ ਲੈਕੇ ਦੋ ਗੁੱਟਾਂ ਚ ਹੋਈ ਖੂਨੀ ਝੜਪ ਇਲਾਜ ਕਰਵਾਉਣ ਆਏ ਨੌਜਵਾਨਾਂ ਤੇ ਫਿਰ ਹੋਇਆ ਹਮਲਾ। ਪੁਲਿਸ ਨੇ ਲਾਠੀਚਾਰਜ ਕਰਕੇ ਨੌਜਵਾਨਾ ਨੂੰ ਛੁਡਵਾਇਆ ਹਮਲਾਵਰ ਗੱਡੀ ਛੱਡ ਕੇ ਫਰਾਰ ਹੋ ਗਏ, ਗੱਡੀ ਵਿੱਚੋਂ ਇੱਕ ਤੇਜ਼ਧਾਰ ਹਥਿਆਰ ਹੋਇਆ ਬਰਾਮਦ।

ਗੱਡੀ ਨੂੰ ਸਾਈਡ ਕਰਨ ਨੂੰ ਲੈ ਕੇ ਜਲੰਧਰ ਚ ਦੋ ਗੁੱਟਾਂ ਚ ਹੋਈ ਖੂਨੀ ਝੜਪ
Follow Us On

ਜਲੰਧਰ ਦੇ ਆਦਰਸ਼ ਨਗਰ ਚੌਪਾਟੀ ‘ਤੇ ਦੇਰ ਰਾਤ ਗੱਡੀ ਨੂੰ ਸਾਈਡ ਕਰਨ ਵਾਲੇ ਦੋ ਵਿਅਕਤੀਆਂ ਵਿਚਾਲੇ ਹੋਈ ਝਗੜਾ ਖੂਨੀ ਟਕਰਾਅ ‘ਚ ਬਦਲ ਗਿਆ। ਇਸ ਝਗੜੇ ਦੌਰਾਨ ਇਕ ਧਿਰ ਦੇ ਦੋ ਨੌਜਵਾਨਾਂ ‘ਤੇ ਦੂਜੇ ਪੱਖ ਦੇ ਨੌਜਵਾਨਾਂ ਵੱਲੋਂ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਗਿਆ।ਜਦੋਂ ਜ਼ਖਮੀ ਨੌਜਵਾਨ ਇਲਾਜ ਲਈ ਸਿਵਲ ਹਸਪਤਾਲ ਲੈ ਕੇ ਆਏ ਤਾਂ ਦੂਜੇ ਪੱਖ ਦੇ ਨੌਜਵਾਨਾਂ ਨੇ ਉਨ੍ਹਾਂ ‘ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ, ਜਿਸ ‘ਤੇ ਮਾਹੌਲ ਤਨਾਅਪੂਰਨ ਹੁੰਦਾ ਦੇਖ ਪੁਲਿਸ ਮੁਲਾਜ਼ਮਾ ਲਾਠੀਚਾਰਜ ਕਰ ਹਮਲਾਵਾਰਾ ਨੂੰ ਖਦੇੜ ਦਿੱਤਾ।

ਖੂਨੀ ਝੜਪ ‘ਚ ਬਦਲੀ ਮਾਮੂਲੀ ਲੜਾਈ

ਬੁੱਧਵਾਰ ਦੇਰ ਰਾਤ ਥਾਣਾ ਦੋ ਅਧੀਨ ਪੈਂਦੇ ਆਦਰਸ਼ ਨਗਰ ਚੌਪਾਟੀ ਕੋਲ ਦੋ ਵਾਹਨਾਂ ਦੀ ਟੱਕਰ ਵਿੱਚ ਆਪਸ ਵਿੱਚ ਹੋਈ ਤਕਰਾਰ ਖੂਨੀ ਟਕਰਾਅ ਵਿੱਚ ਬਦਲ ਗਈ। ਇਸ ਝਗੜੇ ਵਿੱਚ ਇੱਕ ਧਿਰ ਦੇ ਦੋ ਨੌਜਵਾਨਾਂ ਵੱਲੋਂ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਗਿਆ। ਘਾਇਲ ਬਸਤੀ ਸ਼ੇਖ ਵਾਸੀ ਅਮਨਦੀਪ ਨੇ ਦੱਸਿਆ ਕਿ ਉਹ ਆਪਣੇ ਦੋਸਤਾਂ ਨਾਲ ਆਦਰਸ਼ ਨਗਰ ਚੌਪਾਟੀ ਤੇ ਆਇਆ ਹੋਇਆ ਸੀ। ਗੱਡੀ ਜਦੋਂ ਰਵਾਨਾ ਹੋਣ ਲੱਗੀ ਤਾਂ ਰਸਤੇ ਵਿੱਚ ਇੱਕ ਗੱਡੀ ਖੜ੍ਹੀ ਸੀ। ਜਦੋਂ ਡਰਾਈਵਰ ਨੂੰ ਸਾਈਡ ਤੇ ਜਾਣ ਲਈ ਕਿਹਾ ਗਿਆ ਤਾਂ ਉਹ ਝਗੜਾ ਕਰਨ ਲੱਗਾ। ਝਗੜਾ ਕਰਦੇ ਹੋਏ ਉਸ ਨੇ ਆਪਣੇ ਤੇ ਆਪਣੇ ਸਾਥੀਆਂ ਨੂੰ ਤੇਜ਼ਧਾਰ ਹਥਿਆਰਾਂ ਨਾਲ ਬੁਲਾ ਲਿਆ। ਜਿਨ੍ਹਾਂ ਨੇ ਆਉਂਦੇ ਹੀ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ । ਅਮਨਦੀਪ ਨੇ ਦੱਸਿਆ ਕਿ ਜਦੋਂ ਉਹ ਗੰਭੀਰ ਜ਼ਖਮੀ ਹੋਣ ਤੋਂ ਬਾਅਦ ਇਲਾਜ ਲਈ ਸਿਵਲ ਹਸਪਤਾਲ ਪਹੁੰਚਿਆ ਤਾਂ ਉਕਤ ਨੌਜਵਾਨਾਂ ਨੇ ਆ ਕੇ ਉਸ ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਜਿਸ ਤੇ ਸਿਵਲ ਹਸਪਤਾਲ ਚ ਮੌਜੂਦ ਪੁਲਿਸ ਮੁਲਾਜ਼ਮਾਂ ਨੇ ਹਲਕਾ ਲਾਠੀਚਾਰਜ ਕਰਕੇ ਭੀੜ ਨੂੰ ਖਦੇੜ ਦਿੱਤਾ। ਜਿਸ ਤੋਂ ਬਾਅਦ ਥਾਣਾ ਚਾਰ ਦੇ ਇੰਚਾਰਜ ਮੁਕੇਸ਼ ਕੁਮਾਰ ਨੇ ਦੱਸਿਆ ਕਿ ਇੱਥੇ ਝਗੜੇ ਦੀ ਸੂਚਨਾ ਮਿਲਦਿਆਂ ਹੀ ਮੌਕੇ ਤੇ ਮੌਜੂਦ ਮੁਲਾਜ਼ਮਾਂ ਨੇ ਮੁਸਤੈਦੀ ਨਾਲ ਮਾਹੌਲ ਨੂੰ ਸੰਭਾਲਿਆ। ਜ਼ਖਮੀਆਂ ਦੇ ਬਿਆਨਾਂ ਅਨੁਸਾਰ ਮਾਮਲਾ ਦਰਜ ਕਰਕੇ ਕਾਰਵਾਈ ਕੀਤੀ ਜਾਵੇਗੀ।ਦੱਸ ਦੇਈਏ ਕਿ ਪੰਜਾਬ ਸਮੇਤ ਜਲੰਧਰ ਚ ਦਿਨੋਂ ਦਿਨ ਗੁੰਡਾਗਰਦੀ ਦੀਆਂ ਘਟਨਾਵਾਂ ਚ ਵਾਧਾ ਹੋ ਰਿਹਾ ਹੈ ਅਤੇ ਲੋਕ ਕਾਨੂੰਨ ਨੂੰ ਆਪਣੇ ਹੱਥ ਚ ਲੈ ਕੇ ਆਪਸ ਚ ਲੜ ਰਹੇ ਹਨ।

ਇੱਕ ਧਿਰ ਦੇ ਲੋਕ ਹੋਏ ਗੰਭੀਰ ਜ਼ਖਮੀ

ਸਿਵਲ ਹਸਪਤਾਲ ‘ਚ ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ 4 ਦੇ ਐੱਸਐੱਚਓ ਮੁਕੇਸ਼ ਕੁਮਾਰ ਮੌਕੇ ‘ਤੇ ਪਹੁੰਚ ਅਤੇ ਦੱਸਿਆ ਕਿ ਆਦਰਸ਼ ਨਗਰ ਚੌਪਾਟੀ ‘ਤੇ ਦੋ ਧਿਰਾਂ ਵਿਚਾਲੇ ਝੜਪ ਹੋ ਗਈ ਅਤੇ ਇਸ ਝੜਪ ‘ਚ ਇੱਕ ਧਿਰ ਦੇ ਲੋਕ ਜ਼ਖਮੀ ਹੋ ਗਏ। ਉਹ ਸਿਵਲ ਹਸਪਤਾਲ ਪਹੁੰਚਿਆ ਤਾਂ ਦੂਜੇ ਪਾਸੇ ਤੋਂ ਲੋਕ ਵੀ ਸਿਵਲ ਹਸਪਤਾਲ ਪਹੁੰਚ ਗਏ। ਜਿੱਥੇ ਇੱਕ ਵਾਰ ਫਿਰ ਤੋਂ ਦੂਜੀ ਧਿਰ ਨੇ ਹਮਲਾ ਕਰ ਦਿੱਤਾ ਅਤੇ ਮਾਹੌਲ ਨੂੰ ਤਣਾਅਪੂਰਨ ਦੇਖਦੇ ਹੋਏ ਪੁਲਿਸ ਮੁਲਾਜ਼ਮਾਂ ਨੇ ਸਥਿਤੀ ਨੂੰ ਸੰਭਾਲਿਆ ਅਤੇ ਹਲਕੇ ਬਲ ਦੀ ਵਰਤੋਂ ਕਰਦੇ ਹੋਏ ਲਾਠੀਚਾਰਜ ਕੀਤਾ।ਫਿਲਹਾਲ ਅਗਲੇਰੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ ।