SBS Nagar Fire: ਨਵਾਂਸ਼ਹਿਰ ‘ਚ ਅੱਗ ਲੱਗਣ ਨਾਲ 8 ਸਾਲਾ ਬੱਚੀ ਅਤੇ ਕਈ ਜਾਨਵਰ ਜਿੰਦਾ ਸੜੇ, 30 ਝੁੱਗੀਆਂ ਸੜ ਕੇ ਸੁਆਹ

Updated On: 

13 Apr 2023 17:46 PM

Fire Got Lives: ਅੱਗ ਨੇ ਕੁੱਝ ਮਿੰਟਾਂ ਵਿੱਚ ਹੀ ਵਿਕਰਾਲ ਰੂਪ ਧਾਰਨ ਕਰ ਲਿਆ ਜਿਸ ਕਾਰਨ ਝੁੱਗੀਆਂ ਵਿੱਚੋਂ ਮੱਝਾਂ ਤੇ ਬੱਕਰੀਆਂ ਤੇ ਜ਼ਰੂਰੀ ਸਮਾਨ ਕੱਢਣ ਦਾ ਮੌਕਾ ਹੀ ਨਹੀਂ ਮਿਲਿਆ ।

SBS Nagar Fire: ਨਵਾਂਸ਼ਹਿਰ ਚ ਅੱਗ ਲੱਗਣ ਨਾਲ 8 ਸਾਲਾ ਬੱਚੀ ਅਤੇ ਕਈ ਜਾਨਵਰ ਜਿੰਦਾ ਸੜੇ, 30 ਝੁੱਗੀਆਂ ਸੜ ਕੇ ਸੁਆਹ
Follow Us On

ਨਵਾਂਸ਼ਹਿਰ ਨਿਊਜ: ਨਵਾਂਸ਼ਹਿਰ ਦੇ ਕਸਬਾ ਰਾਹੋਂ ਤੋ 6 ਕਿਲੋਮੀਟਰ ਦੀ ਦੂਰੀ ‘ਤੇ ਪਿੰਡ ਭਾਰਟਾ ਕਲਾਂ ਦੀ ਪੰਚਾਇਤ ਦੀ ਜਮੀਨ ਵਿੱਚ ਲੱਗੀਆਂ ਪਰਵਾਸੀ ਮਜਦੂਰਾਂ ਦੀਆਂ ਝੁੱਗੀਆਂ ਵਿੱਚ ਅਚਾਨਕ ਅੱਗ ਲੱਗ ਗਈ। ਇਸ ਹਾਦਸੇ ਵਿੱਚ ਇੱਕ 8 ਸਾਲਾ ਬੱਚੀ ਸਮੇਤ 8 ਮੱਝਾਂ, 30 ਤੋਂ 35 ਬਕਰੀਆਂ ਦੀ ਵੀ ਸੜ ਕੇ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਇਸ ਅੱਗ ਵਿੱਚ ਜਾਨੀ ਨੁਕਸਾਨ ਦੇ ਨਾਲ ਹੀ ਲੱਖਾਂ ਰੁਪਏ ਨਗਦੀ, ਕੱਪੜੇ ਤੇ ਖਾਣ ਪੀਣ ਦਾ ਸਮਾਨ ਵੀ ਸੜ ਕੇ ਸੁਆਹ ਹੋ ਗਿਆ ਹੈ |

ਜਾਣਕਾਰੀ ਅਨੁਸਾਰ ਇੱਥੇ 15 ਸਾਲ ਤੋਂ ਵੱਧ ਸਮੇਂ ਤੋਂ ਬੈਠੇ ਪਰਵਾਸੀ ਮਜ਼ਦੂਰਾਂ ਦੀਆਂ ਕਰੀਬ 30 ਤੋਂ 35 ਝੁੱਗੀਆਂ ਨੂੰ ਦੁਪਹਿਰ ਦੇ ਬਾਅਦ ਅਚਾਨਕ ਅੱਗ ਲੱਗ ਗਈ | ਚਸ਼ਮਦੀਦਾਂ ਨੇ ਦੱਸਿਆ ਕਿ ਜਦੋਂ ਇਹਨਾਂ ਝੁੱਗੀਆਂ ਨੂੰ ਅੱਗ ਲੱਗੀ ਉਸ ਸਮੇਂ ਇਹਨ੍ਹਾਂ ਵਿਚ ਰਹਿਣ ਵਾਲੇ ਮਰਦ ਤੇ ਔਰਤਾਂ ਕਿਸਾਨਾਂ ਦੇ ਖੇਤਾਂ ਵਿੱਚ ਕੰਮ ਕਰਨ ਲਈ ਗਏ ਹੋਏ ਸਨ ਤੇ ਪਿੱਛੇ ਝੁੱਗੀਆਂ ਵਿੱਚ ਬੱਚੇ ਹੀ ਸਨ |

ਪੁਲਿਸ ਤੋਂ ਮਿਲੀ ਜਾਣਕਾਰੀ ਮੁਤਾਬਕ, ਇਸ ਅੱਗ ਵਿਚ ਸੋਨੂੰ ਰਿਸ਼ੀ ਦੇਵ ਦੀ 8 ਸਾਲਾ ਲੜਕੀ ਆਰਤੀ ਕੁਮਾਰੀ ਦੀ ਵੀ ਮੌਤ ਹੋ ਗਈ। ਹੋਰ ਹੋਏ ਨੁਕਸਾਨ ਵਿੱਚ ਮਨੋਜ ਕੁਮਾਰ ਦੀਆਂ 2 ਮੱਝਾਂ, ਲਾਲ ਚੰਦਰ ਦੀ 1 ਮੱਝ 4 ਬੱਕਰੀਆਂ, ਨਾਗਰ ਮੱਲ ਦਾ ਇੱਕ ਮੋਟਰ ਸਾਇਕਲ ਦੋ ਸੋਲਰ ਬੈਟਰੀਆਂ 4 ਬੱਕਰੀਆਂ ਦੇ ਨਾਲ-ਨਾਲ ਹੋਰ ਝੁੱਗੀ ਵਾਸੀਆਂ ਦੀਆਂ ਵੀ ਬਕਰੀਆਂ ਅਤੇ ਮੱਝਾਂ ਦੇ ਜਿੰਦਾ ਸੜ ਗਈਆਂ। ਨਾਲ ਹੀ ਹਜ਼ਾਰਾਂ ਰੁਪਏ ਦੀ ਨਗਦੀ ਵੀ ਸੜ ਕੇ ਸੁਆਹ ਹੋ ਗਈ।

ਇਨ੍ਹਾਂ ਰੋਂਦੇ ਵਿਲਕਦੇ ਪਰਿਵਾਰਾਂ ਦਾ ਅਨਾਜ, ਖਾਣ ਪੀਂਣ ਦਾ ਸਮਾਨ, ਬਿਸਤਰੇ, ਪਹਿਨਣ ਵਾਲੇ ਕੱਪੜੇ ਤੇ ਗਹਿਣਿਆਂ ਆਦਿ ਦਾ ਕੋਈ ਜਾਇਜ਼ਾ ਨਹੀਂ ਲਿਆ ਜਾ ਸਕਿਆ | ਲੋਕਾਂ ਦਾ ਕਹਿਣਾ ਹੈ ਕਿ ਫਾਇਰ ਬ੍ਰੀਗੇਡ ਦੀ ਗੱਡੀ ਪੌਣਾਂ ਘੰਟਾ ਲੇਟ ਪਹੁੰਚੀ | ਹਾਲਾਂਕਿ ਬਾਅਦ ਵਿੱਚ ਤਿੰਨ ਗੱਡੀਆਂ ਅੱਗ ਬੁਝਾਉਂਣ ਵਿੱਚ ਲੱਗੀਆਂ ਰਹੀਆਂ | ਮੌਕੇ ‘ਤੇ ਪਹੁੰਚੇ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਹਾਲੇ ਤੱਕ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ। ਉਨ੍ਹਾਂ ਦੱਸਿਆ ਕਿ ਸਾਰੇ ਪੀੜਤ ਪਰਿਵਾਰਾਂ ਨੇ ਪ੍ਰਸ਼ਾਸਨ ਤੋਂ ਰਹਿਣ ਖਾਣ ਪੀਣ ਅਤੇ ਆਰਥਿਕ ਮਦਦ ਦੀ ਮੰਗ ਕੀਤੀ ਹੈ |

ਇਸ ਸੰਬੰਧੀ ਡੀਸੀ ਨਵਜੋਤ ਪਾਲ ਸਿੰਘ ਰੰਧਾਵਾ ਨੇ ਕਿਹਾ ਕਿ ਪਿੰਡ ਭਾਰਟਾ ਕਲਾਂ ਵਿਖੇ ਹੂਈ ਘਟਨਾ ਬਹੁਤ ਹੀ ਦੁਖਦਾਈ ਹੈ ਜਿਲਾ ਪ੍ਰਸ਼ਾਸਨ ਵਲੋ ਹਰ ਤਰ੍ਹਾਂ ਦਾ ਪੀੜਿਤ ਪਰਿਵਾਰ ਦਾ ਸਹਿਯੋਗ ਕੀਤਾ ਜਾ ਰਿਹਾ ਹੈ ਅਤੇ ਮੁੱਖ ਮੰਤਰੀ ਰਿਲੀਫ਼ ਫੰਡ ਤੋ ਪੀੜਿਤ ਪਰਿਵਾਰਾਂ ਦੀ ਮਦਦ ਕੀਤੀ ਜਾਵੇਗੀ ।

ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ‘ਤੇ ਜਾਓ