ਅੰਮ੍ਰਿਤਸਰ ‘ਚ 2 ਕਿਲੋ ਹੈਰੋਇਨ ਤੇ 4 ਪਿਸਤੌਲਾਂ ਸਮੇਤ 3 ਤਸਕਰ ਕਾਬੂ, ਪਾਕਿਸਤਾਨ ਨਾਲ ਲਿੰਕ

Updated On: 

04 Sep 2025 16:04 PM IST

Amritsar Drug Recovered: ਕਮਿਸ਼ਨਰ ਦੇ ਮੁਤਾਬਕ, ਇੱਕ ਮੁਲਜ਼ਮ ਮਲੇਸ਼ੀਆ ਵਿੱਚ 7 ਮਹੀਨੇ ਰਹਿ ਕੇ ਵਾਪਸ ਆਇਆ ਸੀ, ਜਦਕਿ ਦੂਜਾ ਲਗਭਗ 1 ਸਾਲ ਉੱਥੇ ਰਿਹਾ ਹੈ। ਮਲੇਸ਼ੀਆ ਵਿੱਚ ਰਹਿੰਦੇ ਦੌਰਾਨ ਉਹ ਪਾਕਿਸਤਾਨੀ ਨਸ਼ਾ ਸਮੱਗਲਰਾਂ ਨਾਲ ਜੁੜ ਗਏ। ਬਾਰਡਰ ਇਲਾਕਾ ਹੋਣ ਦੇ ਕਾਰਨ ਕਈ ਵਾਰ ਨਸ਼ੇ ਦੀਆਂ ਖੇਪਾਂ ਪਾਕਿਸਤਾਨ ਤੋਂ ਮੰਗਵਾਈਆਂ ਗਈਆਂ।

ਅੰਮ੍ਰਿਤਸਰ ਚ 2 ਕਿਲੋ ਹੈਰੋਇਨ ਤੇ 4 ਪਿਸਤੌਲਾਂ ਸਮੇਤ 3 ਤਸਕਰ ਕਾਬੂ, ਪਾਕਿਸਤਾਨ ਨਾਲ ਲਿੰਕ

Gurpreet Bhullar, Commissioner of Police Amritsar

Follow Us On

ਪੁਲਿਸ ਨੇ ਨਸ਼ਾ ਤੇ ਹਥਿਆਰ ਤਸਕਰੀ ਖ਼ਿਲਾਫ਼ ਵੱਡੀ ਕਾਰਵਾਈ ਕਰਦਿਆਂ ਤਿੰਨ ਨੌਜਵਾਨਾਂ ਨੂੰ ਗ੍ਰਿਫ਼ਤਾਰ ਕਰਨ ‘ਚ ਸਫਲਤਾ ਹਾਸਲ ਕੀਤੀ ਹੈ। ਗ੍ਰਿਫ਼ਤਾਰ ਮੁਲਜ਼ਮਾਂ ਕੋਲੋਂ 2 ਕਿਲੋ ਹੈਰੋਇਨ, 4 ਆਧੁਨਿਕ ਪਿਸਤੌਲ ਤੇ ਸਾਡੇ 3 ਲੱਖ ਰੁਪਏ ਦੀ ਹਵਾਲਾ ਤੇ ਡਰੱਗ ਮਨੀ ਬਰਾਮਦ ਕੀਤੀ ਗਈ ਹੈ। ਬਰਾਮਦ ਕੀਤੀ ਹੈਰੋਇਨ ਦੀ ਅੰਤਰਰਾਸ਼ਟਰੀ ਮਾਰਕੀਟ ‘ਚ ਕੀਮਤ ਲਗਭਗ 14 ਕਰੋੜ ਰੁਪਏ ਦੱਸੀ ਜਾ ਰਹੀ ਹੈ।

ਪੁਲਿਸ ਕਮਿਸ਼ਨਰ ਗੁਰਪ੍ਰੀਤ ਭੁੱਲਰ ਨੇ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਪੁਲਿਸ ਨੂੰ ਗੁਪਤ ਸੂਚਨਾ ਮਿਲਣ ਤੋਂ ਬਾਅਦ ਨਾਕਾਬੰਦੀ ਕੀਤੀ ਗਈ। ਇਸ ਦੌਰਾਨ ਇਹ ਮੁਲਜ਼ਮ ਕਾਬੂ ਆਏ। ਉਹਨਾਂ ਕਿਹਾ ਕਿ ਤਿੰਨੋ ਮੁਲਜ਼ਮ ਨਾਰਕੋ-ਆਰਮ ਤੇ ਹਵਾਲਾ ਕਾਰੋਬਾਰ ਨਾਲ ਜੁੜੇ ਹੋਏ ਸਨ। ਜਾਂਚ ਦੌਰਾਨ ਇਹ ਵੀ ਸਾਹਮਣੇ ਆਇਆ ਹੈ ਕਿ ਦੋ ਮੁਲਜ਼ਮ ਮਲੇਸ਼ੀਆ ਰਹਿ ਚੁੱਕੇ ਹਨ। ਉੱਥੇ ਹੀ ਉਹ ਪਾਕਿਸਤਾਨੀ ਸਮੱਗਲਰ ਰਾਣਾ ਦੇ ਸੰਪਰਕ ਵਿੱਚ ਆਏ।

ਕਮਿਸ਼ਨਰ ਦੇ ਮੁਤਾਬਕ, ਇੱਕ ਮੁਲਜ਼ਮ ਮਲੇਸ਼ੀਆ ਵਿੱਚ 7 ਮਹੀਨੇ ਰਹਿ ਕੇ ਵਾਪਸ ਆਇਆ ਸੀ, ਜਦਕਿ ਦੂਜਾ ਲਗਭਗ 1 ਸਾਲ ਉੱਥੇ ਰਿਹਾ ਹੈ। ਮਲੇਸ਼ੀਆ ਵਿੱਚ ਰਹਿੰਦੇ ਦੌਰਾਨ ਉਹ ਪਾਕਿਸਤਾਨੀ ਨਸ਼ਾ ਸਮੱਗਲਰਾਂ ਨਾਲ ਜੁੜ ਗਏ। ਬਾਰਡਰ ਇਲਾਕਾ ਹੋਣ ਦੇ ਕਾਰਨ ਕਈ ਵਾਰ ਨਸ਼ੇ ਦੀਆਂ ਖੇਪਾਂ ਪਾਕਿਸਤਾਨ ਤੋਂ ਮੰਗਵਾਈਆਂ ਗਈਆਂ। ਤੀਜਾ ਮੁਲਜ਼ਮ ਹਵਾਲਾ ਦੇ ਧੰਧੇ ਨਾਲ ਜੁੜਿਆ ਹੋਇਆ ਸੀ ਜੋ ਪੈਸਿਆਂ ਦੀ ਲੈਣ-ਦੇਣ ਕਰਦਾ ਸੀ।

ਪੁਲਿਸ ਕਮਿਸ਼ਨਰ ਨੇ ਇਹ ਵੀ ਕਿਹਾ ਕਿ ਇਸ ਮਾਮਲੇ ਵਿੱਚ ਹੋਰ ਖੁਲਾਸਿਆਂ ਦੀ ਸੰਭਾਵਨਾ ਹੈ ਕਿਉਂਕਿ ਜਾਂਚ ਜਾਰੀ ਹੈ। ਉਹਨਾਂ ਨੇ ਸਪਸ਼ਟ ਕੀਤਾ ਕਿ ਅਜਿਹੇ ਨੈੱਟਵਰਕ ਨੂੰ ਤੋੜਨ ਲਈ ਪੁਲਿਸ ਵੱਲੋਂ ਹੋਰ ਵੀ ਕਾਰਵਾਈ ਕੀਤੀ ਜਾ ਰਹੀ ਹੈ।

Related Stories