JEE Advanced 2026: ਜੇਈਈ ਐਡਵਾਂਸਡ 2026 ਪ੍ਰੀਖਿਆ ਦੀ ਕਦੋਂ ਆਵੇਗੀ Answer Key? ਇੱਥੇ ਦੇਖੋ
JEE Advanced 2026: ਦੇਸ਼ ਭਰ ਵਿੱਚ 17 ਮਈ ਨੂੰ ਆਯੋਜਿਤ ਕੀਤੀ ਗਈ JEE Advanced 2026 ਪ੍ਰੀਖਿਆ ਸਫਲਤਾਪੂਰਵਕ ਸਮਾਪਤ ਹੋ ਗਈ ਹੈ। ਪ੍ਰੀਖਿਆ ਤੋਂ ਬਾਅਦ ਹੁਣ ਵਿਦਿਆਰਥੀਆਂ ਦੀ ਨਜ਼ਰ ਰਿਸਪਾਂਸ ਸ਼ੀਟ, Answer Key ਅਤੇ ਨਤੀਜਿਆਂ ਤੇ ਟਿਕੀ ਹੋਈ ਹੈ। IIT ਰੁੜਕੀ ਨੇ ਆਉਣ ਵਾਲੀਆਂ ਪ੍ਰੀਖਿਆਵਾਂ ਲਈ ਸਾਰੀਆਂ ਮਹੱਤਵਪੂਰਨ ਤਾਰੀਖਾਂ ਦਾ ਐਲਾਨ ਕਰ ਦਿੱਤਾ ਹੈ।
ਜੇਈਈ ਐਡਵਾਂਸਡ 2026 ਪ੍ਰੀਖਿਆ
ਦੇਸ਼ ਭਰ ਦੇ ਵੱਖ-ਵੱਖ ਪ੍ਰੀਖਿਆ ਕੇਂਦਰਾਂ ਤੇ 17 ਮਈ ਨੂੰ JEE Advanced 2026 ਦਾ ਆਯੋਜਨ ਸਫਲਤਾਪੂਰਵਕ ਕੀਤਾ ਗਿਆ। ਇਸ ਵਾਰ ਪ੍ਰੀਖਿਆ ਦੇ ਸੰਚਾਲਨ ਦੀ ਜ਼ਿੰਮੇਵਾਰੀ Indian Institute of Technology Roorkee ਕੋਲ ਸੀ। ਪ੍ਰੀਖਿਆ ਸਮਾਪਤ ਹੋਣ ਤੋਂ ਬਾਅਦ ਹੁਣ ਲੱਖਾਂ ਵਿਦਿਆਰਥੀ Answer Key, ਰਿਸਪਾਂਸ ਸ਼ੀਟ ਅਤੇ ਨਤੀਜਿਆਂ ਦੀ ਉਡੀਕ ਕਰ ਰਹੇ ਹਨ। JEE Advanced ਦੇਸ਼ ਦੀਆਂ ਸਭ ਤੋਂ ਮੁਸ਼ਕਲ ਇੰਜੀਨੀਅਰਿੰਗ ਦਾਖਲਾ ਪ੍ਰੀਖਿਆਵਾਂ ਵਿੱਚ ਸ਼ਾਮਲ ਹੈ, ਜਿਸ ਰਾਹੀਂ ਵਿਦਿਆਰਥੀਆਂ ਨੂੰ ਦੇਸ਼ ਦੇ ਪ੍ਰਤਿਸ਼ਠਿਤ IIT ਸੰਸਥਾਨਾਂ ਵਿੱਚ ਦਾਖਲਾ ਮਿਲਦਾ ਹੈ। ਪ੍ਰੀਖਿਆ ਤੋਂ ਬਾਅਦ ਵਿਦਿਆਰਥੀਆਂ ਅਤੇ ਅਧਿਆਪਕਾਂ ਵਿਚਕਾਰ ਪੇਪਰ ਦੇ ਮੁਸ਼ਕਲ ਪੱਧਰ ਅਤੇ ਸੰਭਾਵਿਤ ਕੱਟਆਫ ਨੂੰ ਲੈ ਕੇ ਚਰਚਾਵਾਂ ਵੀ ਤੇਜ਼ ਹੋ ਗਈਆਂ ਹਨ।
IIT ਰੁੜਕੀ ਨੇ ਜਾਰੀ ਕੀਤਾ ਪੂਰਾ ਸ਼ਡਿਊਲ
ਪ੍ਰੀਖਿਆ ਪੂਰੀ ਹੋਣ ਤੋਂ ਤੁਰੰਤ ਬਾਅਦ, IIT ਰੁੜਕੀ ਨੇ ਅਗਲੀ ਪ੍ਰਕਿਰਿਆ ਨਾਲ ਸਬੰਧਤ ਮਹੱਤਵਪੂਰਨ ਤਾਰੀਖਾਂ ਦਾ ਐਲਾਨ ਕੀਤਾ। ਸੰਸਥਾ ਨੇ ਅਧਿਕਾਰਤ ਪੋਰਟਲ ‘ਤੇ ਰਿਸਪਾਂਸ ਸ਼ੀਟ, ਪ੍ਰੋਵਿਜ਼ਨਲ Answer Key, ਫਾਈਨਲ Answer Key ਅਤੇ ਨਤੀਜੇ ਦੀਆਂ ਤਾਰੀਖਾਂ ਸਾਂਝੀਆਂ ਕੀਤੀਆਂ ਹਨ। ਇਸ ਨਾਲ ਵਿਦਿਆਰਥੀਆਂ ਨੂੰ ਅੱਗੇ ਦੀ ਤਿਆਰੀ ਅਤੇ ਕਾਊਂਸਲਿੰਗ ਪ੍ਰਕਿਰਿਆ ਨੂੰ ਸਮਝਣ ਵਿੱਚ ਮਦਦ ਮਿਲੇਗੀ।
21 ਮਈ ਨੂੰ ਜਾਰੀ ਹੋਵੇਗੀ ਰਿਸਪਾਂਸ ਸ਼ੀਟ
JEE Advanced 2026 ਵਿੱਚ ਸ਼ਾਮਲ ਹੋਣ ਵਾਲੇ ਉਮੀਦਵਾਰਾਂ ਦੀ ਰਿਸਪਾਂਸ ਸ਼ੀਟ 21 ਮਈ 2026 ਨੂੰ ਸ਼ਾਮ 5 ਵਜੇ ਜਾਰੀ ਕੀਤੀ ਜਾਵੇਗੀ। ਵਿਦਿਆਰਥੀ ਇਸ ਵਿੱਚ ਦੇਖ ਸਕਣਗੇ ਕਿ ਪ੍ਰੀਖਿਆ ਦੌਰਾਨ ਉਨ੍ਹਾਂ ਨੇ ਕਿਹੜੇ-ਕਿਹੜੇ ਜਵਾਬ ਦਰਜ ਕੀਤੇ ਸਨ। ਇਸ ਤੋਂ ਬਾਅਦ 25 ਮਈ 2026 ਸਵੇਰੇ 10 ਵਜੇ ਪ੍ਰੋਵਿਜ਼ਨਲ Answer Key ਜਾਰੀ ਕੀਤੀ ਜਾਵੇਗੀ।
ਜੇਕਰ ਕਿਸੇ ਵਿਦਿਆਰਥੀ ਨੂੰ ਕਿਸੇ ਪ੍ਰਸ਼ਨ ਜਾਂ ਉੱਤਰ ਤੇ ਕੋਈ ਇਤਰਾਜ਼ ਹੁੰਦਾ ਹੈ, ਤਾਂ ਉਹ 25 ਮਈ ਤੋਂ 26 ਮਈ 2026 ਸ਼ਾਮ 5 ਵਜੇ ਤੱਕ ਆਨਲਾਈਨ ਫੀਡਬੈਕ ਵਿੰਡੋ ਰਾਹੀਂ ਆਪਣਾ ਇਤਰਾਜ਼ ਦਰਜ ਕਰਵਾ ਸਕਦਾ ਹੈ। ਸਾਰੀਆਂ ਇਤਰਾਜ਼ਾਂ ਦੀ ਸਮੀਖਿਆ ਤੋਂ ਬਾਅਦ 1 ਜੂਨ 2026 ਨੂੰ ਸਵੇਰੇ 10 ਵਜੇ ਫਾਈਨਲ Answer Key ਜਾਰੀ ਕੀਤੀ ਜਾਵੇਗੀ।
1 ਜੂਨ ਨੂੰ ਐਲਾਨੇ ਜਾਣਗੇ ਨਤੀਜੇ
ਜੇਈਈ ਐਡਵਾਂਸਡ 2026 ਦਾ ਨਤੀਜਾ 1 ਜੂਨ 2026 ਨੂੰ ਜਾਰੀ ਕੀਤਾ ਜਾਵੇਗਾ। ਉਸੇ ਦਿਨ ਵਿਦਿਆਰਥੀਆਂ ਦੀ ਕੈਟੇਗਰੀ ਵਾਇਜ਼ ਆਲ ਇੰਡੀਆ ਰੈਂਕ (AIR) ਵੀ ਐਲਾਨੀ ਜਾਵੇਗੀ। ਰੈਂਕ ਤਿਆਰ ਕਰਦੇ ਸਮੇਂ ਫਿਜ਼ਿਕਸ, ਕੈਮਿਸਟਰੀ ਅਤੇ ਮੈਥਸ ਵਿੱਚ ਪ੍ਰਾਪਤ ਕੁੱਲ ਅੰਕਾਂ ਨੂੰ ਆਧਾਰ ਬਣਾਇਆ ਜਾਵੇਗਾ। ਵਧੀਆ ਰੈਂਕ ਹਾਸਲ ਕਰਨ ਵਾਲੇ ਵਿਦਿਆਰਥੀਆਂ ਵਿੱਚ ਕੰਪਿਊਟਰ ਸਾਇੰਸ, ਆਰਟੀਫ਼ਿਸ਼ਲ ਇੰਟੈਲੀਜੈਂਸ ਅਤੇ ਇਲੈਕਟ੍ਰਾਨਿਕਸ ਵਰਗੀਆਂ ਸ਼ਾਖਾਵਾਂ ਦੀ ਮੰਗ ਸਭ ਤੋਂ ਵੱਧ ਰਹਿਣ ਦੀ ਸੰਭਾਵਨਾ ਹੈ।
ਇਹ ਵੀ ਪੜ੍ਹੋ
ਬੀਆਰਕ ਵਿਦਿਆਰਥੀਆਂ ਲਈ ਹੋਵੇਗੀ AAT ਪ੍ਰੀਖਿਆ
ਜੋ ਵਿਦਿਆਰਥੀ IIT ਵਿੱਚ ਬੀਆਰਕ ਕੋਰਸ ਵਿੱਚ ਦਾਖਲਾ ਲੈਣਾ ਚਾਹੁੰਦੇ ਹਨ, ਉਨ੍ਹਾਂ ਨੂੰ AAT ਯਾਨੀ ਆਰਕੀਟੈਕਚਰ ਐਪਟੀਟਿਊਡ ਟੈਸਟ ਦੇਣਾ ਹੋਵੇਗਾ। ਇਹ ਪ੍ਰੀਖਿਆ Indian Institute of Technology (Banaras Hindu University), Indian Institute of Technology Kharagpur ਅਤੇ Indian Institute of Technology Roorkee ਵਿੱਚ ਬੀਆਰਕ ਦਾਖਲੇ ਲਈ ਜਰੂਰੀ ਹੈ। ਇਸ ਲਈ ਰਜਿਸਟ੍ਰੇਸ਼ਨ 1 ਅਤੇ 2 ਜੂਨ ਨੂੰ ਹੋਵੇਗਾ, ਜਦਕਿ ਪ੍ਰੀਖਿਆ 4 ਜੂਨ ਨੂੰ ਕਰਵਾਈ ਜਾਵੇਗੀ। ਨਤੀਜਾ 7 ਜੂਨ ਨੂੰ ਜਾਰੀ ਕੀਤਾ ਜਾਵੇਗਾ।
JoSAA ਕਾਊਂਸਲਿੰਗ ਰਾਹੀਂ ਮਿਲੇਗਾ ਦਾਖਲਾ
ਨਤੀਜਾ ਜਾਰੀ ਹੋਣ ਤੋਂ ਬਾਅਦ JoSAA ਕਾਊਂਸਲਿੰਗ ਪ੍ਰਕਿਰਿਆ ਸ਼ੁਰੂ ਹੋਵੇਗੀ। ਇਸੇ ਪ੍ਰਕਿਰਿਆ ਰਾਹੀਂ IIT, NIT ਅਤੇ ਹੋਰ ਸੰਸਥਾਨਾਂ ਵਿੱਚ ਸੀਟਾਂ ਦਾ ਅਲਾਟਮੈਂਟ ਕੀਤਾ ਜਾਵੇਗਾ। ਵਿਦਿਆਰਥੀਆਂ ਨੂੰ ਆਨਲਾਈਨ ਆਪਣੀ ਪਸੰਦ ਦੇ ਕਾਲਜ ਅਤੇ ਬ੍ਰਾਂਚ ਭਰਨੇ ਹੋਣਗੇ। ਸੀਟ ਅਲਾਟਮੈਂਟ ਰੈਂਕ, ਕੈਟੇਗਰੀ ਅਤੇ ਉਪਲਬਧ ਸੀਟਾਂ ਦੇ ਆਧਾਰ ਤੇ ਕੀਤਾ ਜਾਵੇਗਾ। IIT ਵਿੱਚ ਦਾਖਲੇ ਲਈ ਜਨਰਲ ਵਰਗ ਦੇ ਵਿਦਿਆਰਥੀਆਂ ਲਈ 12ਵੀਂ ਵਿੱਚ ਘੱਟੋ-ਘੱਟ 75 ਫੀਸਦੀ ਅੰਕ ਲਿਆਉਣਾ ਜਰੂਰੀ ਹੋਵੇਗਾ, ਜਦਕਿ SC, ST ਅਤੇ ਦਿਵਿਆਂਗ ਵਰਗ ਦੇ ਵਿਦਿਆਰਥੀਆਂ ਲਈ ਇਹ ਸੀਮਾ 65 ਫੀਸਦੀ ਨਿਰਧਾਰਤ ਕੀਤੀ ਗਈ ਹੈ।
