UPSC Ravi Raj Story: ਮਾਂ ਨੇ ਨੋਟਸ ਬਣਾਏ-ਪੜ੍ਹ ਕੇ ਸੁਣਾਏ ਤੇ ਕਰਵਾਈ ਤਿਆਰੀ, ਨੇਤਰਹੀਣ ਬੇਟੇ ਨੇ ਪਾਸ ਕਰ ਲਈ UPSC, ਰਵੀ ਰਾਜ ਹੁਣ ਬਣਨਗੇ IAS

kusum-chopra
Updated On: 

29 Apr 2025 15:14 PM

UPSC Ravi Raj Success Story: ਬਹੁਤ ਸਾਰੇ ਅਜਿਹੇ ਉਮੀਦਵਾਰਾਂ ਨੇ UPSC CSE 2024 ਵਿੱਚ ਸਫਲਤਾ ਪ੍ਰਾਪਤ ਕੀਤੀ ਹੈ, ਜਿਨ੍ਹਾਂ ਨੇ ਪ੍ਰਤੀਕੂਲ ਹਾਲਾਤਾਂ ਦੇ ਬਾਵਜੂਦ ਹਾਰ ਨਹੀਂ ਮੰਨੀ। ਉਨ੍ਹਾਂ ਵਿੱਚੋਂ ਇੱਕ ਹਨ ਬਿਹਾਰ ਦੇ ਰਵੀ ਰਾਜ, ਜੋ ਕਿ ਨੇਤਰਹੀਣ ਹਨ। ਉਨ੍ਹਾਂ ਨੇ UPSC ਸਿਵਲ ਸੇਵਾਵਾਂ ਪ੍ਰੀਖਿਆ 2024 ਵਿੱਚ 182ਵਾਂ ਰੈਂਕ ਪ੍ਰਾਪਤ ਕੀਤਾ ਹੈ। ਹੁਣ ਉਹ IAS ਬਣਨਗੇ।

UPSC Ravi Raj Story: ਮਾਂ ਨੇ ਨੋਟਸ ਬਣਾਏ-ਪੜ੍ਹ ਕੇ ਸੁਣਾਏ ਤੇ ਕਰਵਾਈ ਤਿਆਰੀ, ਨੇਤਰਹੀਣ ਬੇਟੇ ਨੇ ਪਾਸ ਕਰ ਲਈ UPSC, ਰਵੀ ਰਾਜ ਹੁਣ ਬਣਨਗੇ IAS

ਨੇਤਰਹੀਣ ਬੇਟੇ ਕਰੈਕ ਕੀਤਾ UPSC, ਬਣਨਗੇ IAS

Follow Us On

ਯੂਪੀਐਸਸੀ ਸਿਵਲ ਸੇਵਾਵਾਂ ਪ੍ਰੀਖਿਆ 2024 ਦਾ ਅੰਤਿਮ ਨਤੀਜਾ 22 ਅਪ੍ਰੈਲ ਨੂੰ ਘੋਸ਼ਿਤ ਕੀਤਾ ਗਿਆ ਸੀ। ਕੁੱਲ 1009 ਉਮੀਦਵਾਰਾਂ ਦੀ ਫਾਈਨਲ ਚੋਣ ਕੀਤੀ ਗਈ ਹੈ। ਇਨ੍ਹਾਂ ਵਿੱਚੋਂ ਇੱਕ ਹਨ 24 ਸਾਲਾ ਰਵੀ ਰਾਜ, ਜੋ ਬਿਹਾਰ ਦੇ ਨਵਾਦਾ ਜ਼ਿਲ੍ਹੇ ਦੇ ਰਹਿਣ ਵਾਲੇ ਹਨ, ਜਿਨ੍ਹਾਂ ਨੇ UPSC CSE 2024 ਦੀ ਪ੍ਰੀਖਿਆ ਵਿੱਚ ਆਲ ਇੰਡੀਆ 182ਵਾਂ ਰੈਂਕ ਪ੍ਰਾਪਤ ਕੀਤਾ ਹੈ। ਰਵੀ ਨੇਤਰਹੀਣ ਹਨ। ਇਸ ਤੋਂ ਬਾਅਦ ਵੀ, ਉਨ੍ਹਾਂ ਨੇ ਹਾਲਾਤਾਂ ਅੱਗੇ ਨਹੀਂ ਸਿਰ ਨਹੀਂ ਝੁਕਾਇਆ ਅਤੇ ਸਫਲਤਾ ਦੀ ਇੱਕ ਨਵੀਂ ਮਿਸਾਲ ਕਾਇਮ ਕੀਤੀ। ਆਓ ਜਾਣਦੇ ਹਾਂ ਉਨ੍ਹਾਂ ਬਾਰੇ, ਕਿਵੇਂ ਉਨ੍ਹਾਂ ਨੇ UPSC ਸਿਵਲ ਸੇਵਾਵਾਂ ਪ੍ਰੀਖਿਆ ਦੀ ਤਿਆਰੀ ਕੀਤੀ ਅਤੇ ਨੇਤਰਹੀਣ ਹੋਣ ਤੋਂ ਬਾਅਦ ਵੀ ਸਫਲਤਾ ਪ੍ਰਾਪਤ ਕੀਤੀ।

ਜਦੋਂ ਰਵੀ 10ਵੀਂ ਜਮਾਤ ਵਿੱਚ ਸਨ, ਤਾਂ ਇੱਕ ਬਿਮਾਰੀ ਕਾਰਨ ਉਨ੍ਹਾਂ ਦੀ ਨਜ਼ਰ ਪੂਰੀ ਤਰ੍ਹਾਂ ਚਲੀ ਗਈ। ਨੇਤਰਹੀਣ ਹੋਣ ਤੋਂ ਬਾਅਦ, ਰਵੀ ਨੇ ਆਪਣੀ ਇਸ ਕਮਜ਼ੋਰੀ ਨੂੰ ਆਪਣੀ ਸਫਲਤਾ ਦੇ ਰਾਹ ਵਿੱਚ ਨਹੀਂ ਆਉਣ ਦਿੱਤਾ। ਉਹ ਪੜ੍ਹਾਈ ਪ੍ਰਤੀ ਬਹੁਤ ਜਿਆਦਾ ਗੰਭੀਰ ਸਨ। ਉਨ੍ਹਾਂਨੇ ਆਪਣੀ ਪੂਰੀ ਪੜ੍ਹਾਈ ਨਵਾਦਾ ਤੋਂ ਪੂਰੀ ਕੀਤੀ। ਗ੍ਰੈਜੂਏਸ਼ਨ ਤੋਂ ਬਾਅਦ, ਉਨ੍ਹਾਂ ਨੇ ਯੂਪੀਐਸਸੀ ਦੀ ਤਿਆਰੀ ਸ਼ੁਰੂ ਕਰ ਦਿੱਤੀ। ਇਸ ਵਾਰ ਇਹ ਉਨ੍ਹਾਂਦੀ ਚੌਥੀ ਕੋਸ਼ਿਸ਼ ਸੀ।

UPSC Ravi Raj Story: BPSC ਪ੍ਰੀਖਿਆ ਪਾਸ ਕੀਤੀ, ਪਰ ਨਹੀਂ ਜੁਆਇਨ ਕੀਤੀ ਨੌਕਰੀ

ਇਸ ਤੋਂ ਪਹਿਲਾਂ, ਨਵੰਬਰ 2024 ਵਿੱਚ ਬਿਹਾਰ ਪਬਲਿਕ ਸਰਵਿਸ ਕਮਿਸ਼ਨ ਦੀ 69ਵੀਂ ਸਿਵਲ ਸਰਵਿਸਿਜ਼ ਪ੍ਰੀਖਿਆ ਪਾਸ ਕੀਤੀ ਸੀ ਅਤੇ ਉਨ੍ਹਾਂ ਨੂੰ ਮਾਲ ਅਧਿਕਾਰੀ ਦੇ ਅਹੁਦੇ ਲਈ ਚੁਣਿਆ ਗਿਆ ਸੀ, ਪਰ ਉਨ੍ਹਾਂ ਨੇ ਨੌਕਰੀ ਜੁਆਇੰਨ ਨਹੀਂ ਕੀਤੀ। ਉਨ੍ਹਾਂ ਦਾ ਸੁਪਨਾ ਆਈਏਐਸ ਅਫਸਰ ਬਣਨਾ ਸੀ। ਯੂਪੀਐਸਸੀ ਵਿੱਚ ਤਿੰਨ ਵਾਰ ਫੇਲ੍ਹ ਹੋਣ ਤੋਂ ਬਾਅਦ ਵੀ ਉਨ੍ਹਾਂ ਨੇ ਹਾਰ ਨਹੀਂ ਮੰਨੀ। ਆਪਣੀਆਂ ਕਮੀਆਂ ਨੂੰ ਪਛਾਣਿਆ ਅਤੇ ਦੁਬਾਰਾ ਤਿਆਰੀ ਸ਼ੁਰੂ ਕਰ ਦਿੱਤੀ।

UPSC Ravi Raj Success Story: ਮਾਂ ਬਣਾਉਂਦੀ ਸੀ ਤਿਆਰੀ ਲਈ ਨੋਟਸ

ਰਿਪੋਰਟਾਂ ਅਨੁਸਾਰ, ਉਨ੍ਹਾਂ ਦੀ ਮਾਂ ਪੜ੍ਹਾਈ ਲਈ ਨੋਟਸ ਤਿਆਰ ਕਰਦੀ ਸੀ। ਉਨ੍ਹਾਂਦੀ ਮਾਂ ਵਿਭਾ ਗ੍ਰੈਜੂਏਟ ਹਿ। ਉਹ ਨੋਟਸ ਅਤੇ ਕਿਤਾਬਾਂ ਪੜ੍ਹਦੇ ਸਨ ਅਤੇ ਰਵੀ ਸੁਣਦਾ ਰਹਿੰਦਾ ਸੀ। ਉਹ ਬੋਲਦੇ ਸਨ ਅਤੇ ਉਨ੍ਹਾਂ ਦੀ ਮਾਂ ਲਿਖਦੀ ਸੀ। ਉਨ੍ਹਾਂ ਦੇ ਪਿਤਾ ਪੇਸ਼ੇ ਤੋਂ ਕਿਸਾਨ ਹਨ। ਰਵੀ ਨੇ ਮੁੱਖ ਪ੍ਰੀਖਿਆ ਦੀ ਤਿਆਰੀ ਲਈ ਕੋਚਿੰਗ ਦੀ ਮਦਦ ਲਈ। ਉਨ੍ਹਾਂ ਨੇ ਚੌਥੀ ਕੋਸ਼ਿਸ਼ ਵਿੱਚ ਸਫਲਤਾ ਪ੍ਰਾਪਤ ਕੀਤੀ।

Ravi Raj Success Story: 10 ਘੰਟੇ ਦੀ ਪੜ੍ਹਾਈ ਨੇ ਰਵੀ ਨੂੰ ਦਿਵਾਈ ਸਫਲਤਾ

ਉਨ੍ਹਾਂਦੀ ਮਾਂ ਖਾਣਾ ਪਕਾਉਂਦੇ ਸਮੇਂ ਰਵੀ ਲਈ ਯੂਟਿਊਬ ‘ਤੇ ਲੈਕਚਰ ਚਲਾਉਂਦੀ ਸੀ ਅਤੇ ਬਾਅਦ ਵਿੱਚ ਰਵੀ ਨੂੰ ਜਵਾਬ ਲਿਖਣ ਅਤੇ ਰਿਕਾਰਡ ਕਰਨ ਵਿੱਚ ਮਦਦ ਕਰਦੀ ਸੀ। ਹਰ ਰੋਜ਼ 10 ਘੰਟੇ ਪੜ੍ਹਾਈ, ਦ੍ਰਿੜ ਇਰਾਦੇ ਅਤੇ ਆਪਣੇ ਅਟੁੱਟ ਬੰਧਨ ਨਾਲ, ਰਵੀ ਅਤੇ ਉਨ੍ਹਾਂ ਦੀ ਮਾਂ ਨੇ ਮੁਸ਼ਕਲਾਂ ਨੂੰ ਜਿੱਤ ਵਿੱਚ ਬਦਲ ਦਿੱਤਾ। ਹੁਣ ਰਵੀ ਰਾਜ ਆਈਏਐਸ ਬਣਨਗੇ।

Related Stories
Punjab Board 10th Result: PSEB ਨੇ ਜਾਰੀ ਕੀਤਾ 10ਵੀਂ ਦਾ ਨਤੀਜਾ, ਤਿੰਨੋਂ ਕੁੜੀਆਂ ਦੇ ਆਏ ਬਰਾਬਰ ਨੰਬਰ, ਇੰਝ ਹੋਇਆ 1st, 2nd ਅਤੇ 3rd ਦਾ ਫੈਸਲਾ
100% ਸਕਾਲਰਸ਼ਿਪ, ਟਾਪ ਇੰਟਰਨੇਸ਼ਨਲ ਯੂਨੀਵਰਸਿਟੀ ਵਿੱਚ ਪੜ੍ਹਨ ਦਾ ਮੌਕਾ, ਵਿਦਿਆਰਥੀਆਂ ਦੇ ਸੁਪਨਿਆਂ ਨੂੰ ਸਾਕਾਰ ਕਰ ਰਹੀ ਚੰਡੀਗੜ੍ਹ ਯੂਨੀਵਰਸਿਟੀ
CUET UG 2025: ਪ੍ਰੀਖਿਆ ਕੇਂਦਰ ‘ਤੇ ਗੜਬੜੀ, ਜੰਮੂ-ਕਸ਼ਮੀਰ ਦੇ 5 ਕੇਂਦਰਾਂ ਦੀ ਪ੍ਰੀਖਿਆ ਰੱਦ
UPSC CSE Prelims Admit Card 2025: UPSC ਸਿਵਲ ਸੇਵਾ ਪ੍ਰੀਲਿਮਨਰੀ ਪ੍ਰੀਖਿਆ 2025 ਦਾ ਐਡਮਿਟ ਕਾਰਡ ਜਾਰੀ, ਇਸ ਤਰ੍ਹਾਂ ਕਰੋ ਡਾਊਨਲੋਡ
CBSE Supplementary Exam 2025: CBSE ਕੰਪਾਰਟਮੈਂਟ ਪ੍ਰੀਖਿਆ ‘ਚ ਕੌਣ ਬੈਠ ਸਕਦਾ ਹੈ, ਕਿਵੇਂ ਅਪਲਾਈ ਕਰਨਾ ਹੈ? ਜਾਣੋ ਪੂਰੀ ਡਿਟੇਲ
JBT ਭਰਤੀ ਵਿੱਚ D.El.Ed ਅਤੇ B.El.Ed ਦੋਵੇਂ ਯੋਗਤਾਵਾਂ ਹੋਣਗੀਆਂ ਵੈਧ: ਹਾਈ ਕੋਰਟ ਦਾ ਫੈਸਲਾ, ਚੰਡੀਗੜ੍ਹ ਪ੍ਰਸ਼ਾਸਨ ਨੇ CAT ਦੇ ਹੁਕਮ ਨੂੰ ਦਿੱਤੀ ਸੀ ਚੁਣੌਤੀ