UPSC CSE 2024 Final Result: UPSC ਸਿਵਲ ਸੇਵਾ 2024 ਦਾ ਫਾਈਨਲ ਰਿਜ਼ਲਟ ਜਾਰੀ, ਸ਼ਕਤੀ ਦੂਬੇ ਨੇ ਕੀਤਾ ਟਾਪ, ਇੱਥੇ ਚੈਕ ਕਰੋ ਨਤੀਜਾ

tv9-punjabi
Updated On: 

22 Apr 2025 16:12 PM

UPSC CSE 2024 Final Result Declared: ਯੂਨੀਅਨ ਪਬਲਿਕ ਸਰਵਿਸ ਕਮਿਸ਼ਨ (UPSC) ਨੇ ਸਿਵਲ ਸੇਵਾ ਪ੍ਰੀਖਿਆ 2024 ਦਾ ਅੰਤਿਮ ਨਤੀਜਾ ਐਲਾਨ ਦਿੱਤਾ ਹੈ। ਸ਼ਕਤੀ ਦੂਬੇ ਨੇ ਦੇਸ਼ ਭਰ ਵਿੱਚੋਂ ਟਾਪ ਕੀਤਾ ਹੈ। ਜਦੋਂ ਕਿ ਹਰਸ਼ਿਤਾ ਗੋਇਲ ਦੂਜੇ ਸਥਾਨ 'ਤੇ ਹੈ। ਉਮੀਦਵਾਰ UPSC ਦੀ ਅਧਿਕਾਰਤ ਵੈੱਬਸਾਈਟ upsc.gov.in 'ਤੇ ਜਾ ਕੇ ਰੋਲ ਨੰਬਰ ਅਤੇ ਨਾਮ ਦੁਆਰਾ ਆਪਣੇ ਨਤੀਜੇ ਦੇਖ ਸਕਦੇ ਹਨ।

UPSC CSE 2024 Final Result: UPSC ਸਿਵਲ ਸੇਵਾ 2024 ਦਾ ਫਾਈਨਲ ਰਿਜ਼ਲਟ ਜਾਰੀ, ਸ਼ਕਤੀ ਦੂਬੇ ਨੇ ਕੀਤਾ ਟਾਪ, ਇੱਥੇ ਚੈਕ ਕਰੋ ਨਤੀਜਾ

UPSC CSE Final Result ਜਾਰੀ

Follow Us On

UPSC CSE 2024 Final Result : ਯੂਨੀਅਨ ਪਬਲਿਕ ਸਰਵਿਸ ਕਮਿਸ਼ਨ (UPSC) ਨੇ ਸਿਵਲ ਸੇਵਾ ਪ੍ਰੀਖਿਆ 2024 ਦਾ ਫਾਈਨਲ ਰਿਜ਼ਲਟ ਐਲਾਨ ਦਿੱਤਾ ਹੈ। ਸ਼ਕਤੀ ਦੂਬੇ ਆਲ ਇੰਡੀਆ ਪਹਿਲਾ ਰੈਂਕ ਪ੍ਰਾਪਤ ਕਰਕੇ ਦੇਸ਼ ਵਿੱਚੋਂ ਟਾਪ ਕੀਤਾ ਹੈ। ਉਮੀਦਵਾਰ UPSC ਦੀ ਅਧਿਕਾਰਤ ਵੈੱਬਸਾਈਟ upsc.gov.in ‘ਤੇ ਜਾ ਕੇ ਰੋਲ ਨੰਬਰ ਅਤੇ ਨਾਮ ਦੁਆਰਾ ਆਪਣੇ ਨਤੀਜੇ ਦੇਖ ਸਕਦੇ ਹਨ। ਫਾਈਨਲ ਰਿਜ਼ਲਟ ਇੰਟਰਵਿਊ ਅਤੇ ਮੁੱਖ ਪ੍ਰੀਖਿਆ ਵਿੱਚ ਪ੍ਰਾਪਤ ਅੰਕਾਂ ਦੇ ਆਧਾਰ ‘ਤੇ ਐਲਾਨਿਆ ਗਿਆ ਹੈ।

ਕਮਿਸ਼ਨ ਨੇ ਕੁੱਲ 1009 ਉਮੀਦਵਾਰਾਂ ਦੀ ਸਿਫ਼ਾਰਸ਼ ਕੀਤੀ ਹੈ, ਜਿਸ ਵਿੱਚ ਜਨਰਲ ਸ਼੍ਰੇਣੀ ਵਿੱਚੋਂ 335, ਈਡਬਲਯੂਐਸ ਵਿੱਚੋਂ 109, ਓਬੀਸੀ ਵਿੱਚੋਂ 318, ਐਸਸੀ ਵਿੱਚੋਂ 160 ਅਤੇ ਐਸਸੀ ਸ਼੍ਰੇਣੀ ਵਿੱਚੋਂ 87 ਉਮੀਦਵਾਰ ਸ਼ਾਮਲ ਹਨ। ਇਹ ਇੰਟਰਵਿਊ 7 ਜਨਵਰੀ 2025 ਤੋਂ 17 ਅਪ੍ਰੈਲ 2025 ਤੱਕ ਹੋਈ ਸੀ। ਮੁੱਖ ਪ੍ਰੀਖਿਆ ਸਤੰਬਰ 2024 ਵਿੱਚ ਹੋਈ ਸੀ। ਸਫਲ ਉਮੀਦਵਾਰਾਂ ਨੂੰ ਇੰਟਰਵਿਊ ਲਈ ਬੁਲਾਇਆ ਗਿਆ ਸੀ। ਇੰਟਰਵਿਊ ਵਿੱਚ ਕੁੱਲ 2845 ਉਮੀਦਵਾਰਾਂ ਨੇ ਹਿੱਸਾ ਲਿਆ। ਚੁਣੇ ਗਏ ਉਮੀਦਵਾਰਾਂ ਵਿੱਚੋਂ, ਯੂਪੀਐਸਸੀ ਨੇ 241 ਉਮੀਦਵਾਰਾਂ ਦੀ ਉਮੀਦਵਾਰੀ ਨੂੰ ਅਗਲੇਰੀ ਤਸਦੀਕ ਤੱਕ ਅਸਥਾਈ ਰੱਖਿਆ ਹੈ।

UPSC CSE 2024 Top 10 List: ਇਹ ਨਾਮ ਟਾਪ 10 ਵਿੱਚ ਹਨ ਸ਼ਾਮਲ

ਸ਼ਕਤੀ ਦੂਬੇ
ਹਰਸ਼ਿਤਾ ਗੋਇਲ
ਡੋਂਗਰੇ ਅਰਚਿਤ ਪਰਾਗ
ਸ਼ਾਹ ਮਾਰਗੀ ਚਿਰਾਗ
ਆਕਾਸ਼ ਗਰਗ
ਕੋਮਲ ਪੂਨੀਆ
ਆਯੂਸ਼ੀ ਬਾਂਸਲ
ਰਾਜ ਕ੍ਰਿਸ਼ਨ ਝਾਅ
ਆਦਿਤਿਆ ਵਿਕਰਮ ਅਗਰਵਾਲ
ਮਯੰਕ ਤ੍ਰਿਪਾਠੀ

UPSC CSE 2024 Final Result How to Check: ਇਸ ਤਰ੍ਹਾਂ ਚੈੱਕ ਕਰੋ ਨਤੀਜਾ

UPSC ਦੀ ਅਧਿਕਾਰਤ ਵੈੱਬਸਾਈਟ upsc.gov.in ‘ਤੇ ਜਾਓ।

ਹੋਮ ਪੇਜ ‘ਤੇ ਦਿੱਤੇ ਗਏ CSE 2024 ਫਾਈਨਲ ਰਿਜ਼ਲਟ ਲਿੰਕ ‘ਤੇ ਕਲਿੱਕ ਕਰੋ।

ਸਕਰੀਨ ‘ਤੇ ਇੱਕ PDF ਦਿਖਾਈ ਦੇਵੇਗੀ।

ਹੁਣ ਨਾਮ ਅਤੇ ਰੋਲ ਨੰਬਰ ਦੀ ਮਦਦ ਨਾਲ ਰਿਜ਼ਲਟ ਦੇਖੋ।

UPSC CSE 2024 Final Result Download Link ਉਮੀਦਵਾਰ ਇਸ ਲਿੰਕ ‘ਤੇ ਕਲਿੱਕ ਕਰਕੇ ਵੀ ਰਿਜ਼ਲਟ ਦੇਖ ਸਕਦੇ ਹਨ।

ਕਮਿਸ਼ਨ ਵੱਲੋਂ ਰਿਜ਼ਲਟ ਦੇ ਨਾਲ ਜਾਰੀ ਨੋਟੀਫਿਕੇਸ਼ਨ ਵਿੱਚ ਕਿਹਾ ਗਿਆ ਹੈ ਕਿ ਨਤੀਜਾ ਐਲਾਨਣ ਦੀ ਤਾਰੀਕ ਤੋਂ 15 ਦਿਨਾਂ ਦੇ ਅੰਦਰ ਉਮੀਦਵਾਰਾਂ ਦੇ ਅੰਕ ਅਧਿਕਾਰਤ ਵੈੱਬਸਾਈਟ ‘ਤੇ ਜਾਰੀ ਕੀਤੇ ਜਾਣਗੇ, ਜਿਸਨੂੰ ਕੈਂਡੀਡੇਟ ਦੇਖ ਸਕਣਗੇ। ਜਦੋਂ ਕਿ 2023 ਵਿੱਚ, ਇੰਟਰਵਿਊ 9 ਅਪ੍ਰੈਲ ਨੂੰ ਖਤਮ ਹੋਈ ਸੀ ਅਤੇ ਨਤੀਜੇ 16 ਅਪ੍ਰੈਲ ਨੂੰ ਘੋਸ਼ਿਤ ਕੀਤੇ ਗਏ ਸਨ।

ਸਿਵਲ ਸੇਵਾਵਾਂ ਪ੍ਰੀਖਿਆ ਨਿਯਮ 2024 ਦੇ ਨਿਯਮ 20 (4) ਅਤੇ (5) ਦੇ ਅਨੁਸਾਰ, UPSC ਨੇ ਉਮੀਦਵਾਰਾਂ ਦੀ ਇੱਕ ਸੰਯੁਕਤ ਰਾਖਵੀਂ ਸੂਚੀ ਵੀ ਬਣਾਈ ਰੱਖੀ ਹੈ ਜਿਨ੍ਹਾਂ ਵਿੱਚੋਂ 115 ਜਨਰਲ ਸ਼੍ਰੇਣੀ ਦੇ, 35 EWS (ਆਰਥਿਕ ਤੌਰ ‘ਤੇ ਕਮਜ਼ੋਰ ਵਰਗ) ਦੇ, 59 OBC (ਹੋਰ ਪੱਛੜੇ ਵਰਗ) ਦੇ, 14 SC (ਅਨੁਸੂਚਿਤ ਜਾਤੀਆਂ) ਦੇ, 6 ST (ਅਨੁਸੂਚਿਤ ਜਨਜਾਤੀਆਂ) ਦੇ ਅਤੇ 1 PwBD-1 (ਬੈਂਚਮਾਰਕ ਅਪਾਹਜਤਾ ਵਾਲੇ ਵਿਅਕਤੀ) ਸਮੇਤ ਕੁੱਲ 230 ਉਮੀਦਵਾਰ ਹਨ।