PSEB 10th Results: ਕੁੱਝ ਹੀ ਦੇਰ ‘ਚ ਐਲਾਨਿਆ ਜਾਵੇਗਾ ਪੰਜਾਬ ਬੋਰਡ 10ਵੀਂ ਜਮਾਤ ਦਾ Result, ਇਸ ਤਰ੍ਹਾਂ ਚੈੱਕ ਕਰੋ ਨਤੀਜੇ

Updated On: 

11 May 2026 12:33 PM IST

ਇਸ ਸਾਲ, ਲਗਭਗ 2.84 ਲੱਖ ਵਿਦਿਆਰਥੀਆਂ ਨੇ ਪੰਜਾਬ ਬੋਰਡ ਦੀ 10ਵੀਂ ਜਮਾਤ ਦੀ ਪ੍ਰੀਖਿਆ ਦਿੱਤੀ। ਇਹ ਪ੍ਰੀਖਿਆਵਾਂ ਰਾਜ ਭਰ 'ਚ 1 ਮਾਰਚ ਤੋਂ 1 ਅਪ੍ਰੈਲ ਤੱਕ ਕਰਵਾਈਆਂ ਗਈਆਂ ਸਨ। ਪ੍ਰੀਖਿਆਵਾਂ ਪੂਰੀਆਂ ਹੋਣ ਤੋਂ ਬਾਅਦ, ਵਿਦਿਆਰਥੀ ਤੇ ਮਾਪੇ ਨਤੀਜਿਆਂ ਦੀ ਬੇਸਬਰੀ ਨਾਲ ਉਡੀਕ ਕਰ ਰਹੇ ਹਨ ਤੇ ਇਹ ਉਡੀਕ ਅੱਜ ਖਤਮ ਹੋ ਜਾਵੇਗੀ।

PSEB 10th Results: ਕੁੱਝ ਹੀ ਦੇਰ ਚ ਐਲਾਨਿਆ ਜਾਵੇਗਾ ਪੰਜਾਬ ਬੋਰਡ 10ਵੀਂ ਜਮਾਤ ਦਾ Result, ਇਸ ਤਰ੍ਹਾਂ ਚੈੱਕ ਕਰੋ ਨਤੀਜੇ

(ਸੰਕੇਤਕ ਤਸਵੀਰ)

ਪੰਜਾਬ ਸਕੂਲ ਸਿੱਖਿਆ ਬੋਰਡ ਦੇ ਦੱਸਵੀਂ ਦੇ ਨਤੀਜੇ (Punjab Board 10th Class Result) ਅੱਜ ਦੁਪਹਿਰ 12:30 ਵਜੇ ਐਲਾਨੇ ਜਾਣਗੇ। ਨਤੀਜੇ ਬੋਰਡ ਚੇਅਰਮੈਨ ਦੁਆਰਾ ਅਧਿਕਾਰਤ ਤੌਰ ‘ਤੇ ਘੋਸ਼ਿਤ ਕੀਤੇ ਜਾਣਗੇ ਤੇ ਬਾਅਦ ‘ਚ ਵਿਦਿਆਰਥੀਆਂ ਲਈ ਔਨਲਾਈਨ ਅਧਿਕਾਰਤ ਵੈੱਬਸਾਈਟ ‘ਤੇ ਅਪਲੋਡ ਕੀਤੇ ਜਾਣਗੇ।

ਪ੍ਰੀਖਿਆ ਦੇਣ ਵਾਲੇ ਵਿਦਿਆਰਥੀ PSEB ਦੀ ਅਧਿਕਾਰਤ ਵੈੱਬਸਾਈਟ ‘ਤੇ ਜਾ ਕੇ ਤੇ ਆਪਣਾ ਰੋਲ ਨੰਬਰ ਜਾਂ ਨਾਮ ਦਰਜ ਕਰਕੇ ਆਪਣੇ ਨਤੀਜੇ ਦੇਖ ਸਕਦੇ ਹਨ।

ਵਿਦਿਆਰਥੀਆਂ ਲਈ ਹੈਲਪਲਾਈਨ ਸਹੂਲਤ ਉਪਲਬਧ

ਆਪਣੇ ਨਤੀਜਿਆਂ ਦੀ ਔਨਲਾਈਨ ਜਾਂਚ ਕਰਦੇ ਸਮੇਂ ਸਮੱਸਿਆਵਾਂ ਦਾ ਸਾਹਮਣਾ ਕਰ ਰਹੇ ਵਿਦਿਆਰਥੀਆਂ ਦੀ ਸਹਾਇਤਾ ਲਈ, ਬੋਰਡ ਨੇ ਇੱਕ ਹੈਲਪਲਾਈਨ ਸੇਵਾ ਵੀ ਪ੍ਰਦਾਨ ਕੀਤੀ ਹੈ। ਵਿਦਿਆਰਥੀ ਨਤੀਜੇ ਨਾਲ ਸਬੰਧਤ ਸਹਾਇਤਾ ਅਤੇ ਜਾਣਕਾਰੀ ਲਈ ਹੈਲਪਲਾਈਨ ਨੰਬਰ 9549161161 ‘ਤੇ ਸੰਪਰਕ ਕਰ ਸਕਦੇ ਹਨ।

2.84 ਲੱਖ ਤੋਂ ਵੱਧ ਵਿਦਿਆਰਥੀਆਂ ਨੇ ਦਿੱਤੀ ਪ੍ਰੀਖਿਆ

ਇਸ ਸਾਲ, ਲਗਭਗ 2 ਲੱਖ 84 ਹਜ਼ਾਰ ਤੋਂ ਵੱਧ ਵਿਦਿਆਰਥੀਆਂ ਨੇ ਪੰਜਾਬ ਬੋਰਡ ਦੀ 10ਵੀਂ ਜਮਾਤ ਦੀ ਪ੍ਰੀਖਿਆ ਦਿੱਤੀ। ਇਹ ਪ੍ਰੀਖਿਆਵਾਂ ਰਾਜ ਭਰ ‘ਚ 1 ਮਾਰਚ ਤੋਂ 1 ਅਪ੍ਰੈਲ ਤੱਕ ਕਰਵਾਈਆਂ ਗਈਆਂ ਸਨ। ਪ੍ਰੀਖਿਆਵਾਂ ਪੂਰੀਆਂ ਹੋਣ ਤੋਂ ਬਾਅਦ, ਵਿਦਿਆਰਥੀ ਤੇ ਮਾਪੇ ਨਤੀਜਿਆਂ ਦੀ ਬੇਸਬਰੀ ਨਾਲ ਉਡੀਕ ਕਰ ਰਹੇ ਹਨ ਤੇ ਇਹ ਉਡੀਕ ਅੱਜ ਖਤਮ ਹੋ ਜਾਵੇਗੀ।

PSEB 10ਵੀਂ ਦਾ ਨਤੀਜਾ ਕਿਵੇਂ ਚੈੱਕ ਕਰੀਏ? (Check PSEB 10th Results)

  • PSEB ਦੀ ਅਧਿਕਾਰਤ ਵੈੱਬਸਾਈਟ ‘ਤੇ ਜਾਓ।
  • ਹੋਮਪੇਜ ‘ਤੇ ਉਪਲਬਧ “Results” ਲਿੰਕ ‘ਤੇ ਕਲਿੱਕ ਕਰੋ।
  • 10ਵੀਂ ਜਮਾਤ ਦਾ ਨਤੀਜਾ 2026 ਵਿਕਲਪ ਚੁਣੋ।
  • ਆਪਣਾ ਰੋਲ ਨੰਬਰ ਜਾਂ ਨਾਮ ਦਰਜ ਕਰੋ।
  • ਨਤੀਜਾ ਦੇਖਣ ਲਈ ਸਬਮਿਟ ‘ਤੇ ਕਲਿੱਕ ਕਰੋ।
  • ਨਤੀਜਾ ਤੁਹਾਡੇ ਸਾਹਮਣੇ ਆ ਜਾਵੇਗਾ।
  • ਨਤੀਜਾ ਤੁਸੀਂ ਡਾਊਨਲੋਡ ਕਰੋ ਜਾਂ ਪ੍ਰਿੰਟ ਕਰ ਵੀ ਕਰ ਸਕਦੇ ਹੋ।

ਪਿਛਲੇ ਸਾਲ 16 ਅਤੇ 14 ਮਈ ਨੂੰ ਆਏ ਸਨ ਨਤੀਜੇ

ਪਿਛਲੇ ਸਾਲ, ਪੀਐਸਈਬੀ ਨੇ 16 ਮਈ ਨੂੰ ਦੁਪਹਿਰ 2:30 ਵਜੇ ਸੈਕੰਡਰੀ ਪ੍ਰੀਖਿਆ ਦੇ ਨਤੀਜੇ ਐਲਾਨੇ ਸਨ। ਪੀਐਸਈਬੀ ਦੇ 10ਵੀਂ ਜਮਾਤ ਦੇ ਨਤੀਜਿਆਂ ਦੀ ਕੁੱਲ ਪਾਸ ਪ੍ਰਤੀਸ਼ਤਤਾ 95.61% ਸੀ। ਮੁੰਡਿਆਂ ਅਤੇ ਕੁੜੀਆਂ ਦੀ ਪਾਸ ਪ੍ਰਤੀਸ਼ਤਤਾ ਕ੍ਰਮਵਾਰ 94.50% ਅਤੇ 96.85% ਸੀ।

ਉੱਥੇ ਹੀ ਪਿਛਲੇ ਸਾਲ, 12ਵੀਂ ਜਮਾਤ ਦੇ ਪ੍ਰੀਖਿਆ ਨਤੀਜੇ 14 ਮਈ ਨੂੰ ਜਾਰੀ ਕੀਤੇ ਗਏ ਸਨ। ਕੁੱਲ 265,388 ਵਿਦਿਆਰਥੀਆਂ ਨੇ ਪ੍ਰੀਖਿਆ ਦਿੱਤੀ ਸੀ। ਕੁੱਲ 241,506 ਵਿਦਿਆਰਥੀ ਪਾਸ ਹੋਏ ਸਨ। ਕੁੱਲ ਪਾਸ ਪ੍ਰਤੀਸ਼ਤਤਾ 91% ਸੀ।

Follow Us