ਪੰਜਾਬ ਦੇ ਸਰਕਾਰੀ ਸਕੂਲਾਂ ਦੇ 32 ਵਿਦਿਆਰਥੀ JEE ਅਡਵਾਂਸ ‘ਚੋਂ ਪਾਸ, 260 ਨੇ Mains ਕੀਤਾ ਕਲਿਅਰ, IIT ‘ਚ ਕਰਨਗੇ ਪੜ੍ਹਾਈ

tv9-punjabi
Updated On: 

03 Jun 2025 11:40 AM

ਮਨੀਸ਼ ਸਿਸੋਦਿਆ ਨੇ ਜੇਈਈ ਅਡਵਾਂਸ ਦਾ ਰਿਜ਼ਲਟ ਆਉਣ ਤੋਂ ਬਾਅਦ ਆਪਣੇ ਸੋਸ਼ਲ ਮੀਡੀਆ ਅਕਾਊਂਟ ਐਕਸ ਦੀ ਪੋਸਟ 'ਚ ਲਿਖਿਆ ਕਿ ਅੱਜ ਇਤਿਹਾਸ ਬਣ ਗਿਆ ਹੈ। ਪੰਜਾਬ ਦੇ ਸਰਕਾਰੀ ਸਕੂਲਾਂ ਦੇ 32 ਵਿਦਿਆਰਥੀਆਂ ਨੇ ਜੇਈਈ ਅਡਵਾਂਸ ਵਰਗੀ ਦੇਸ਼ ਦੀ ਸਭ ਤੋਂ ਮੁਸ਼ਕਿਲ ਪ੍ਰੀਖਿਆ ਪਾਸ ਕਰ ਲਈ ਹੈ... ਤੇ ਹੁਣ ਇਹ ਬੱਚੇ ਆਈਆਈਟੀ 'ਚ ਪੜ੍ਹਣਗੇ ਕੱਲ ਤੱਕ ਪੰਜਾਬ ਦੇ ਜਿਨ੍ਹਾਂ ਸਕੂਲਾਂ ਦੀਆਂ ਕੰਧਾਂ ਤੱਕ ਨਹੀਂ ਸੀ।

ਪੰਜਾਬ ਦੇ ਸਰਕਾਰੀ ਸਕੂਲਾਂ ਦੇ 32 ਵਿਦਿਆਰਥੀ JEE ਅਡਵਾਂਸ ਚੋਂ ਪਾਸ, 260 ਨੇ Mains ਕੀਤਾ ਕਲਿਅਰ, IIT ਚ ਕਰਨਗੇ ਪੜ੍ਹਾਈ

ਪੰਜਾਬ ਸਕੂਲ ਸਿੱਖਿਆ ਬੋਰਡ ਦੀ ਪੁਰਾਣੀ ਤਸਵੀਰ

Follow Us On

ਪੰਜਾਬ ਦੇ ਸਰਕਾਰੀ ਸਕੂਲਾਂ ਦੇ 32 ਵਦਿਆਰਥੀਆਂ ਨੇ JEE ਅਡਵਾਂਸ ਦੀ ਪ੍ਰੀਖਿਆ ਪਾਸ ਕੀਤੀ ਹੈ। ਇਨ੍ਹਾਂ ‘ਚੋਂ ਜ਼ਿਆਦਾਤਰ ਲੋੜਵੰਦ ਪਰਿਵਾਰਾਂ ਦੇ ਬੱਚੇ ਹਨ। ਪ੍ਰੀਖਿਆ ਪਾਸ ਕਰਨ ਵਾਲੇ ਅਰਸ਼ਦੀਪ ਸਿੰਘ ਦੀ ਮਾਂ ਸਫ਼ਾਈ ਕਰਮਚਾਰੀ ਹੈ, ਜਦਕਿ ਜਸਪ੍ਰੀਤ ਦੇ ਪਿਤਾ ਸਿਰਫ਼ 7 ਹਜ਼ਾਰ ਰੁਪਏ ਪ੍ਰਤੀ ਮਹੀਨੇ ਕਮਾਉਂਦੇ ਹਨ।

ਹੁਣ ਇਹ ਸਭ ਆਈਆਈਟੀ ‘ਚ ਪੜ੍ਹਾਈ ਕਰਨਗੇ। ਪੰਜਾਬ ਦੇ ਆਮ ਆਦਮੀ ਪ੍ਰਾਟੀ ਦੇ ਇੰਚਾਰਜ ਤੇ ਦਿੱਲੀ ਦੇ ਸਾਬਕਾ ਡਿਪਟੀ ਸੀਐਮ ਮਨੀਸ਼ ਸਿਸੋਦਿਆ ਨੇ ਇਹ ਜਾਣਕਾਰੀ ਦਿੱਤੀ ਹੈ। ਉਨ੍ਹਾਂ ਨੇ ਲਿਖਿਆ ਕਿ ਕੱਲ ਤੱਕ ਪੰਜਾਬ ਦੇ ਸਰਕਾਰੀ ਸਕੂਲਾਂ ‘ਚ ਕੰਧਾਂ ਤੱਕ ਨਹੀਂ ਸੀ, ਅੱਜ ਉੱਥੋਂ ਦੇ ਬੱਚੇ ਆਪਣੇ ਸੁਪਨਿਆਂ ਦੀ ਉਡਾਨ ਪਰ ਰਹੇ ਹਨ… ਸਿੱਧੇ ਆਈਆਈਟੀ।

ਮਨੀਸ਼ ਸਿਸੋਦਿਆ ਨੇ ਜੇਈਈ ਅਡਵਾਂਸ ਦਾ ਰਿਜ਼ਲਟ ਆਉਣ ਤੋਂ ਬਾਅਦ ਆਪਣੇ ਸੋਸ਼ਲ ਮੀਡੀਆ ਅਕਾਊਂਟ ਐਕਸ ਦੀ ਪੋਸਟ ‘ਚ ਲਿਖਿਆ ਕਿ ਅੱਜ ਇਤਿਹਾਸ ਬਣ ਗਿਆ ਹੈ। ਪੰਜਾਬ ਦੇ ਸਰਕਾਰੀ ਸਕੂਲਾਂ ਦੇ 32 ਵਿਦਿਆਰਥੀਆਂ ਨੇ ਜੇਈਈ ਅਡਵਾਂਸ ਵਰਗੀ ਦੇਸ਼ ਦੀ ਸਭ ਤੋਂ ਮੁਸ਼ਕਿਲ ਪ੍ਰੀਖਿਆ ਪਾਸ ਕਰ ਲਈ ਹੈ… ਤੇ ਹੁਣ ਇਹ ਬੱਚੇ ਆਈਆਈਟੀ ‘ਚ ਪੜ੍ਹਣਗੇ ਕੱਲ ਤੱਕ ਪੰਜਾਬ ਦੇ ਜਿਨ੍ਹਾਂ ਸਕੂਲਾਂ ਦੀਆਂ ਕੰਧਾਂ ਤੱਕ ਨਹੀਂ ਸੀ। ਅੱਜ ਉਨ੍ਹਾਂ ਸਕੂਲਾਂ ਦੇ ਬੱਚੇ ਆਪਣੇ ਸੁਪਨਿਆਂ ਦੀ ਉਡਾਨ ਭਰ ਰਹੇ ਹਨ… ਸਿੱਧੇ ਆਈਆਈਟੀ ਤੱਕ।

ਇਨ੍ਹਾਂ ਬੱਚਿਆਂ ਦੀ ਕਹਾਣੀਆਂ ਹੀ ਇਸ ਬਦਲਾ ਦੀ ਵੱਡੀ ਮਿਸਾਲ ਹੈ- ਅਰਸ਼ਦੀਪ, ਜਿਨ੍ਹਾਂ ਦੀ ਮਾਤਾ ਸਫ਼ਾਈ ਕਰਮਚਾਰੀ ਹਨ ਤੇ ਇਕੱਲੇ ਹੀ ਪੁੱਤ ਨੂੰ ਪੜ੍ਹਾ ਰਹੇ ਹਨ, ਜਸਪ੍ਰੀਤ ਸਿੰਘ ਜਿਨ੍ਹਾਂ ਦੇ ਪਿਤਾ ਮਹੀਨੇ ਦੇ 7000 ਕਮਾਉਂਦੇ ਹਨ, ਲਖਵਿੰਦਰ, ਜੋ ਇੱਕ ਦਲਿਤ ਪਰਿਵਾਰ ਤੋਂ ਹਨ ਤੇ ਅੱਜ ਪੂਰੇ ਸਮਾਜ ਲਈ ਪ੍ਰੇਰਣਾ ਬਣ ਗਏ ਹਨ।

ਇਹ ਕੋਈ ਸੰਯੋਗ ਨਹੀਂ, ਇਹ ਅਰਵਿੰਦ ਕੇਜਰੀਵਾਲ ਤੇ ਭਗਵੰਤ ਮਾਨ ਸਰਕਾਰ ਦਾ ਸਿੱਖਿਆ ਮਾਡਲ ਹੈ। ਇੱਥੇ ਸਿੱਖਿਆ ‘ਤੇ ਕੁੱਝ ਖਾਸ ਲੋਕਾ ਦਾ ਵਿਸ਼ੇਸ਼ ਅਧਿਕਾਰ ਨਹੀ ਹੈ, ਬਲਕਿ ਹਰ ਗਰੀਬ, ਕਿਸਾਨ, ਮਜ਼ਦੂਰ, ਦਲਿਤ ਵਰਗ ਦੇ ਬੱਚਿਆ ਦਾ ਹੱਕ ਹੈ। ਇਹ ਕੋਈ ਅੰਕੜਾ ਨਹੀਂ… ਇਹ ਇੱਕ ਕ੍ਰਾਂਤੀ ਹੈ। ਜਾਤ, ਧਰਮ, ਵਰਗ ਤੇ ਗਰੀਬੀ ਤੋਂ ਪਰੇ… ਹਰ ਬੱਚੇ ਨੂੰ ਇੱਕੋ ਜਿਹਾ ਅਵਸਰ ਦੇਣ ਦੀ ਕ੍ਰਾਂਤੀ। ਪੰਜਾਬ ਬਦਲ ਰਿਹਾ ਹੈ। ਹੁਣ ਗਰੀਬ ਦਾ ਬੱਚਾ ਵੀ ਕਹਿ ਸਕਦਾ ਹੈ- ਮੇਰਾ ਸੁਪਨਾ ਆਈਆਈਟੀ ਹੈ ਤੇ ਮੈਂ ਉਸ ਨੂੰ ਹਾਸਲ ਕਰਕੇ ਰਹਾਂਗਾ।

260 ਬੱਚਿਆਂ ਨੇ ਜੇਈਈ ਮੇਨਸ ਦੀ ਪ੍ਰੀਖਿਆ ਪਾਸ ਕੀਤੀ ਸੀ

ਜੇਈਈ ਅਡਵਾਂਸ ਦੇ ਰਿਜ਼ਲਟ ‘ਚ ਸਰਕਾਰੀ ਸਕੂਲਾਂ ਦੇ 260 ਵਿਦਿਆਰਥੀ ਪਾਸ ਹੋਏ ਹਨ। ਸਰਕਾਰ ਦੇ ਵੱਲੋਂ ਇਨ੍ਹਾਂ ਵਿਦਿਆਰਥੀਆਂ ਦੀ ਕੋਚਿੰਗ ਦਾ ਇੰਤਜ਼ਾਮ ਕੀਤਾ ਗਿਆ ਹੈ, ਤਾਂ ਜੋ ਇਨ੍ਹਾਂ ਨੂੰ ਸਮੱਸਿਆ ਦਾ ਸਾਹਮਣਾ ਨਹੀਂ ਕਰਨਾ ਪਵੇ। ਇਸ ਤੋਂ ਪਹਿਲਾਂ ਅਪ੍ਰੈਲ ਮਹੀਨ ‘ਚ ਐਨਡੀਏ ਦੇ ਰਿਜ਼ਲਟ ‘ਚ ਮਹਾਰਾਜਾ ਰਣਜੀਤ ਸਿੰਘ ਆਰਮਡ ਫੋਰਸੇਸ ਦੇ 26 ਵਿਦਿਆਰਥੀਆਂ ਨੇ ਐਨਡੀਏ ਦੀ ਪ੍ਰੀਖਿਆ ਪਾਸ ਕੀਤੀ ਸੀ।