PSEB 10th Result: 10ਵੀਂ ਦੀ ਟਾਪਰ ਹਰਲੀਨ ਸ਼ਰਮਾ ਨੇ ਦੱਸਿਆ Success Mantra

Updated On: 

11 May 2026 16:18 PM IST

PSEB 10th Results: ਪੰਜਾਬ ਬੋਰਡ ਦੇ 10ਵੀਂ ਦੇ ਨਤੀਜੇ ਆ ਚੁੱਕੇ ਹਨ ਅਤੇ ਇਸ ਵਿੱਚ ਫਰੀਦਕੋਟ ਦੇ ਜੈਤੋਂ ਦੀ ਕੁੜੀ ਹਰਲੀਨ ਸ਼ਰਮਾ ਨੇ ਪੂਰੇ ਪੰਜਾਬ ਵਿੱਚ ਟਾਪ ਕੀਤਾ ਹੈ। ਹਰਲੀਨ ਨੇ ਆਪਣੀ ਕਾਮਯਾਬੀ ਦਾ ਰਾਜ ਮੀਡੀਆ ਨਾਲ ਸਾਂਝਾ ਕੀਤਾ ਅਤੇ ਨਾਲ ਹੀ ਇਸ ਪਿੱਛੇ ਆਪਣੀ ਸਖਤ ਮੇਹਨਤ ਅਤੇ ਮਾਤਾ-ਪਿਤਾ ਅਤੇ ਟੀਚਰਸ ਦੀ ਸਪਰੋਟ ਦੀ ਭੂਮਿਕਾ ਦਾ ਵੀ ਜਿਕਰ ਕੀਤਾ।

PSEB 10th Result: 10ਵੀਂ ਦੀ ਟਾਪਰ ਹਰਲੀਨ ਸ਼ਰਮਾ ਨੇ ਦੱਸਿਆ Success Mantra

ਪੰਜਾਬ ਸਕੂਲ ਸਿੱਖਿਆ ਬੋਰਡ (PSEB) ਨੇ 10ਵੀਂ ਕਲਾਸ ਦੇ ਨਤੀਜੇ ਐਲਾਨ ਦਿੱਤੇ ਹਨ। ਇਸ ਵਾਰ ਟਾਪ-3 ‘ਚੋਂ ਪਹਿਲਾਂ ਤੇ ਤੀਜਾ ਸਥਾਨ ਲੜਕੀਆਂ ਨੇ ਹਾਸਲ ਕੀਤਾ ਹੈ, ਜਦਕਿ ਦੂਜੇ ਸਥਾਨ ‘ਤੇ ਲੜਕੇ ਨੇ ਮੱਲ ਮਾਰੀ ਹੈ। ਪਹਿਲਾਂ ਸਥਾਨ ਸਰਸਵਤੀ ਸੀਨੀਅਰ ਸੈਕੰਡਰੀ ਸਕੂਲ, ਜੈਤੋ (ਫਰੀਦਕੋਟ) ਦੀ ਹਰਲੀਨ ਸ਼ਰਮਾ ਨੇ ਹਾਸਲ ਕੀਤਾ ਹੈ। ਇਸ ਤੋਂ ਬਾਅਦ ਦੂਜਾ ਸਥਾਨ ਗੌਰਮਿੰਟ ਸੀਨੀਅਰ ਸੈਕੰਡਰੀ ਸਕੂਲ, ਚਨੌਲੀ ਬਸੀ (ਰੂਪਨਗਰ) ਦੇ ਮਨੀਮਹੇਸ਼ ਸ਼ਰਮਾ ਨੇ ਹਾਸਲ ਕੀਤਾ ਹੈ। ਉੱਥੇ ਹੀ, ਤੀਜੇ ਸਥਾਨ ‘ਤੇ ਸ੍ਰੀ ਗੁਰੂ ਹਰਕ੍ਰਿਸ਼ਨ ਸਕੂਲ, ਮਾਡਲ ਟਾਊਨ (ਹੁਸ਼ਿਆਰਪੁਰ) ਦੀ ਰੀਆ ਰਾਨੀ ਰਹੀ ਹੈ।

ਜੈਤੋ ਸ਼ਹਿਰ ਦੀ ਹੋਣਹਾਰ ਵਿਦਿਆਰਥਣ ਹਰਲੀਨ ਸ਼ਰਮਾ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਦਸਵੀਂ ਜਮਾਤ ਦੇ ਨਤੀਜਿਆਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ 650/646 ਅੰਕ ਪ੍ਰਾਪਤ ਕਰਕੇ ਪਹਿਲਾ ਸਥਾਨ ਹਾਸਿਲ ਕਰਕੇ ਆਪਣੇ ਮਾਪਿਆਂ, ਸਕੂਲ ਅਤੇ ਇਲਾਕੇ ਦਾ ਨਾਮ ਰੌਸ਼ਨ ਕੀਤਾ ਹੈ।

ਹਰਲੀਨ ਦੀ ਸਫਲਤਾ ਹੋਰ ਵਿਦਿਆਰਥੀਆਂ ਲਈ ਪ੍ਰੇਰਣਾ ਸਰੋਤ

ਨਤੀਜੇ ਐਲਾਨ ਹੋਣ ਤੋਂ ਬਾਅਦ ਪਰਿਵਾਰ ਵਿੱਚ ਖੁਸ਼ੀ ਦਾ ਮਾਹੌਲ ਬਣ ਗਿਆ। ਹਰਲੀਨ ਸ਼ਰਮਾ ਦੀ ਇਸ ਵੱਡੀ ਪ੍ਰਾਪਤੀ ਤੇ ਸਕੂਲ ਸਟਾਫ, ਅਧਿਆਪਕਾਂ ਅਤੇ ਸਮਾਜਿਕ ਸੰਗਠਨਾਂ ਵੱਲੋਂ ਵੀ ਵਧਾਈਆਂ ਦਿੱਤੀਆਂ ਗਈਆਂ। ਇਸ ਮੌਕੇ ਹਰਲੀਨ ਸ਼ਰਮਾ ਨੇ ਆਪਣੀ ਕਾਮਯਾਬੀ ਦਾ ਸਿਹਰਾ ਆਪਣੇ ਮਾਪਿਆਂ ਅਤੇ ਅਧਿਆਪਕਾਂ ਨੂੰ ਦਿੰਦਿਆਂ ਕਿਹਾ ਕਿ ਮਿਹਨਤ, ਅਨੁਸ਼ਾਸਨ ਅਤੇ ਲਗਾਤਾਰ ਪੜ੍ਹਾਈ ਨਾਲ ਹੀ ਇਹ ਮੁਕਾਮ ਹਾਸਿਲ ਹੋਇਆ ਹੈ। ਉਨ੍ਹਾਂ ਕਿਹਾ ਕਿ ਉਹ ਭਵਿੱਖ ਵਿੱਚ ਵੀ ਇਸੇ ਤਰ੍ਹਾਂ ਮਿਹਨਤ ਕਰਕੇ ਆਪਣੇ ਸੁਪਨੇ ਪੂਰੇ ਕਰੇਗੀ। ਸਕੂਲ ਪ੍ਰਬੰਧਕਾਂ ਨੇ ਕਿਹਾ ਕਿ ਹਰਲੀਨ ਦੀ ਇਹ ਸਫਲਤਾ ਹੋਰ ਵਿਦਿਆਰਥੀਆਂ ਲਈ ਵੀ ਪ੍ਰੇਰਣਾ ਸਰੋਤ ਹੈ।

ਹਰਲੀਨ ਦਾ Success Mantra

ਹਰਲੀਨ ਨੇ ਕਿਹਾ ਕਿ ਉਨ੍ਹਾਂ ਦੀ ਇਸ ਸਫਲਤਾ ਨਾਲ ਉਹ ਉਨ੍ਹਾਂ ਨੇ ਟੀਚਰਸ ਅਤੇ ਮਾਪਿਆਂ ਦੀ ਉਮੀਦਾਂ ਤੇ ਖਰੀ ਉਤਰੀ ਹੈ। ਉਨ੍ਹਾਂ ਕਈ ਕਿ ਇਸ ਕਾਮਯਾਬੀ ਦੇ ਪਿੱਛੇ ਉਨ੍ਹਾਂ ਦੀ ਸਖਤ ਮੇਹਨਤ ਹੈ। ਉਹ ਸਵੇਰੇ 4 ਵਜੇ ਉੱਠ ਕੇ ਪੜਾਈ ਕਰਦੀ ਸੀ ਅਤੇ ਨਾਲ ਹੀ ਸਕੂਲ ਆ ਕੇ ਦਿਲ ਲਗਾ ਕੇ ਸਟਡੀ ਵਿੱਚ ਖੋਹ ਜਾਂਦੀ ਸੀ। ਹਰਲੀਨ ਦੀ ਮਾਤਾ ਨੇ ਕਿਹਾ ਕਿ ਉਨ੍ਹਾਂ ਨੂੰ ਤਾਂ 8ਵੀਂ ਵਿੱਚ ਹੀ ਹਰਲੀਨ ਦੇ ਟਾਪ ਆਉਣ ਦੀ ਉਮੀਦ ਸੀ, ਪਰ ਹੁਣ ਉਸਨੇ 10ਵੀਂ ਜਮਾਤ ਵਿੱਚ ਟਾਪ ਕਰਕੇ ਉਨ੍ਹਾਂ ਸਿਰ ਮਾਣ ਨਾਲ ਉੱਚਾ ਕਰ ਦਿੱਤਾ ਹੈ।

“ਪੜ੍ਹਾਈ ਦੇ ਨਾਲ-ਨਾਲ ਖੇਡਾਂ ਚ ਵੀ ਹੈ ਟਾਪਰ”

ਹਰਲੀਨ ਦੀ ਇਸ ਕਾਮਯਾਬੀ ਨੂੰ ਲੈ ਕੇ ਉਸਦੇ ਟੀਚਰਸ ਬਹੁਤ ਜਿਆਦਾ ਖੁਸ਼ ਹਨ। ਉਨ੍ਹਾਂ ਦੀ ਅਧਿਆਪਕਾਂ ਨੇ ਦੱਸਿਆ ਕਿ ਸਾਡੇ ਟੀਚਰਸ ਨੇ ਘਰ ਬਿਠਾ-ਬਿਠਾ ਕੇ ਕਲਾਸਾਂ ਲਗਾਈਆਂ। ਉਨ੍ਹਾੰ ਦੱਸਿਆ ਕਿ ਹਰਲੀਨ ਪੜਾਈ ਦੇ ਨਾਲ-ਨਾਲ ਖੇਡਾਂ ਵਿੱਚ ਵੀ ਅੱਵਲ ਹੈ। ਉਸਨੇ ਖੇਡਾਂ ਵਿੱਚ ਵੀ ਮੱਲਾਂ ਮਾਰੀਆਂ ਹਨ। ਉਨ੍ਹਾਂ ਕਿਹਾ ਹਰਲੀਨ ਨੇ ਬੜੀ ਹੀ ਲਗਨ ਅਤੇ ਮੇਹਨਤ ਨਾਲ ਇਹ ਮੁਕਾਮ ਹਾਸਿਲ ਕੀਤਾ ਹੈ। ਬੱਚੇ ਟਿਊਸ਼ਨ ਜਾਣ ਦੀ ਬਜਾਏ ਘਰ ਵਿੱਚ ਬਹਿ ਕੇ ਪੂਰੀ ਲਗਨ ਨਾਲ ਪੜ੍ਹਾਈ ਕਰਨ ਅਤੇ ਸਕੂਲ ਵਿੱਚ ਜੋ ਵੀ ਟੀਚਰਸ ਪੜ੍ਹਾਉਂਦੇ ਹਨ, ਉਸਨੂੰ ਧਿਆਨ ਨਾਲ ਸੁਣਨ ਅਤੇ ਯਾਦ ਕਰਨ ਤਾਂ ਕੋਈ ਵੀ ਚੀਜ ਤੁਹਾਡੀ ਰਾਹ ਦਾ ਰੋੜਾ ਨਹੀਂ ਬਣ ਸਕਦੀ।

Follow Us