ਪੰਜਾਬ ਆਂਗਣਵਾੜੀ ‘ਚ 6,110 ਅਸਾਮੀਆਂ ਲਈ ਭਰਤੀ ਨੋਟੀਫਿਕੇਸ਼ਨ ਜਾਰੀ, ਜਾਣੋ ਪੂਰੀ ਪ੍ਰਕਿਰਿਆ
ਉਮੀਦਵਾਰ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਇਸ ਦੇ ਲਈ ਅਪਲਾਈ ਕਰ ਸਕਦੇ ਹਨ। ਇਹ ਭਰੀ ਜ਼ਿਲ੍ਹਾ ਕ੍ਰਮ 'ਤੇ ਅਲੱਗ-ਅਲੱਗ ਅਹੁਦਿਆਂ ਲਈ ਕੱਢੀ ਗਈ ਹੈ। ਆਂਗਨਵਾੜੀ ਭਰਤੀ ਲਈ ਸਿਰਫ ਮਹਿਲਾ ਉਮੀਦਵਾਰਾਂ ਹੀ ਅਪਲਾਈ ਕਰ ਸਕਦੀਆਂ ਹਨ। ਉਮੀਦਵਾਰਾਂ ਨੂੰ ਪੰਜਾਬ ਦਾ ਸਥਾਨਕ ਨਿਵਾਸੀ ਹੋਣਾ ਜ਼ਰੂਰੀ ਹੈ।
Good News: ਆਂਗਣਵਾੜੀ ਕੇਂਦਰਾਂ 'ਚ ਬੱਚਿਆਂ ਨੂੰ ਮਿਲੇਗਾ ਪੌਸ਼ਟਿਕ ਭੋਜਨ, 33.65 ਕਰੋੜ ਰੁਪਏ ਦੀ ਰਾਸ਼ੀ ਜਾਰੀ (Photo:tv9hindi.com)
ਪੰਜਾਬ ‘ਚ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਦੀਆਂ 6110 ਅਸਾਮੀਆਂ ਲਈ ਭਰਤੀ ਨਿਕਲੀ ਹੈ। ਇਸ ਭਰਤੀ ਦੇ ਲਈ ਸਮਾਜਿਕ ਤੇ ਬਾਲ ਵਿਕਾਸ ਵਿਭਾਗ ਨੇ ਅਧਿਕਾਰਤ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਉਮੀਦਵਾਰ ਅਧਿਕਾਰਤ ਵੈੱਬਸਾਈਟ (https://sswcd.punjab.gov.in) ‘ਤੇ ਜਾ ਕੇ ਇਸ ਦੇ ਲਈ ਅਪਲਾਈ ਕਰ ਸਕਦੇ ਹਨ। ਇਹ ਭਰੀ ਜ਼ਿਲ੍ਹਾ ਕ੍ਰਮ ‘ਤੇ ਅਲੱਗ-ਅਲੱਗ ਅਹੁਦਿਆਂ ਲਈ ਕੱਢੀ ਗਈ ਹੈ। ਆਂਗਣਵਾੜੀ ਭਰਤੀ ਲਈ ਸਿਰਫ ਮਹਿਲਾ ਉਮੀਦਵਾਰਾਂ ਹੀ ਅਪਲਾਈ ਕਰ ਸਕਦੀਆਂ ਹਨ। ਉਮੀਦਵਾਰਾਂ ਨੂੰ ਪੰਜਾਬ ਦਾ ਸਥਾਨਕ ਨਿਵਾਸੀ ਹੋਣਾ ਜ਼ਰੂਰੀ ਹੈ।
ਅਸਾਮੀਆਂ ਦੇ ਵੇਰਵੇ
- ਕੁੱਲ ਅਸਾਮੀਆਂ ਦੀ ਗਿਣਤੀ- 6110
- ਆਂਗਣਵਾੜੀ ਵਰਕਰ- 1316
- ਆਂਗਣਵਾੜੀ ਹੈਲਪਰ- 4794 ਚੋਣ ਪ੍ਰਕਿਰਿਆ- ਮੈਰਿਟ ਅਧਾਰਤ
ਸਿੱਖਿਆ ਯੋਗਤਾ
ਆਂਗਣਵਾੜੀ ਵਰਕਰ ਲਈ ਸਿੱਖਿਆ ਯੋਗਤਾ 12ਵੀਂ ਪਾਸ ਹੈ। ਜਦਕਿ ਆਂਗਣਵਾੜੀ ਹੈਲਪਰ ਲਈ ਸਿੱਖਿਆ ਯੋਗਤਾ 10ਵੀਂ ਪਾਸ ਹੈ।
ਉਮਰ ਸੀਮਾ
ਉਮੀਦਵਾਰ ਦੀ ਘੱਟ ਤੋਂ ਘੱਟ ਉਮਰ ਸੀਮਾ 18 ਸਾਲ ਹੈ, ਜਦਕਿ ਵੱਧ ਤੋਂ ਵੱਧ ਉਮਰ ਸੀਮਾ 37 ਸਾਲ ਰੱਖੀ ਗਈ ਹੈ।
ਆਂਗਣਵਾੜੀ ਵਰਕਰ ਲਈ ਅਪਲਾਈ ਕਰਨ ਲਈ ਫ਼ੀਸ
ਜਨਰਲ- 500 ਰੁਪਏ
ਐਸਸੀ, ਬੀਸੀ, ਵਿਧਵਾ, ਪੀਡਬਲਯੂਡੀ- 250 ਰੁਪਏ
ਇਹ ਵੀ ਪੜ੍ਹੋ
ਆਂਗਣਵਾੜੀ ਹੈਲਪਰ ਲਈ ਅਪਲਾਈ ਕਰਨ ਲਈ ਫ਼ੀਸ
ਜਨਰਲ- 300 ਰੁਪਏ
ਐਸਸੀ, ਬੀਸੀ, ਵਿਧਵਾ, ਪੀਡਬਲਯੂਡੀ- 150 ਰੁਪਏ
ਅਪਲਾਈ ਕਰਨ ਲਈ ਸ਼ੁਰੂਆਤੀ ਤਾਰੀਖ 19 ਨਵੰਬਰ, 2025 ਹੈ, ਜਦੋਂ ਕਿ ਆਖਿਰੀ ਤਾਰੀਖ 10, ਦਸੰਬਰ 2025 ਹੈ।
