PSEB Punjab Board Results2023: ਪੰਜਾਬ ਬੋਰਡ ਦੇ 5ਵੀਂ ਦੇ ਨਤੀਜੇ ਦਾ ਐਲਾਨ, ਇੰਝ ਕਰੋ ਚੈੱਕ, ਜਾਣੋ ਕਿੰਨੇ ਹੋਏ ਪਾਸ ?

Updated On: 

06 Apr 2023 17:41 PM

PSEB Punjab Board Class 5th Results 2023: ਪੰਜਾਬ ਬੋਰਡ ਨੇ 5ਵੀਂ ਜਮਾਤ ਦੇ ਨਤੀਜੇ ਐਲਾਨ ਦਿੱਤੇ ਹਨ। ਨਤੀਜਾ ਅਧਿਕਾਰਤ ਵੈੱਬਸਾਈਟ pseb.ac.in 'ਤੇ ਜਾਰੀ ਕੀਤਾ ਗਿਆ ਹੈ।

PSEB Punjab Board Results2023: ਪੰਜਾਬ ਬੋਰਡ ਦੇ 5ਵੀਂ ਦੇ ਨਤੀਜੇ ਦਾ ਐਲਾਨ, ਇੰਝ ਕਰੋ ਚੈੱਕ, ਜਾਣੋ ਕਿੰਨੇ ਹੋਏ ਪਾਸ ?
Follow Us On

PSEB Punjab Board Class 5th Results 2023: ਪੰਜਾਬ ਸਕੂਲ ਸਿੱਖਿਆ ਬੋਰਡ (PSEB) ਨੇ ਅੱਜ 6 ਮਾਰਚ, 2023 ਨੂੰ 5ਵੀਂ ਜਮਾਤ ਦਾ ਨਤੀਜਾ ਜਾਰੀ ਕੀਤਾ ਹੈ। ਮਾਪੇ ਅਤੇ ਵਿਦਿਆਰਥੀ PSEB ਦੀ ਅਧਿਕਾਰਤ ਵੈੱਬਸਾਈਟ pseb.ac.in ‘ਤੇ ਨਤੀਜੇ ਦੇਖ ਸਕਦੇ ਹਨ। ਪੰਜਾਬ ਸਕੂਲ ਸਿੱਖਿਆ ਬੋਰਡ ਦੇ ਵਾਈਸ ਚੇਅਰਮੈਨ ਡਾ: ਵਰਿੰਦਰ ਭਾਟੀਆ ਨੇ ਵਰਚੁਅਲੀ ਨਤੀਜੇ ਐਲਾਨੇ ਹਨ। ਨਤੀਜਾ ਪ੍ਰੈੱਸ ਕਾਨਫਰੰਸ ਕਰਕੇ ਐਲਾਨਿਆ ਗਿਆ ਹੈ।

ਇਸ ਸਾਲ ਵਿਦਿਆਰਥਣਾਂ ਨੇ ਲੜਕਿਆਂ ਦੇ ਮੁਕਾਬਲੇ ਵਧੀਆ ਪ੍ਰਦਰਸ਼ਨ ਕੀਤਾ ਹੈ। ਕੁੱਲ 99.74 ਫੀਸਦੀ ਵਿਦਿਆਰਥਣਾਂ ਪਾਸ ਹੋਈਆਂ ਹਨ ਜਦਕਿ ਲੜਕਿਆਂ ਦੀ ਪਾਸ ਪ੍ਰਤੀਸ਼ਤਤਾ 99.65 ਫੀਸਦੀ ਦਰਜ ਕੀਤੀ ਗਈ ਹੈ। ਟਰਾਂਸਜੈਂਡਰ ਸ਼੍ਰੇਣੀ ਦੇ ਵਿਦਿਆਰਥੀਆਂ ਨੇ 100 ਪ੍ਰਤੀਸ਼ਤ ਸਮੁੱਚੀ ਪਾਸ ਪ੍ਰਤੀਸ਼ਤਤਾ ਨਾਲ ਪ੍ਰੀਖਿਆ ਪਾਸ ਕੀਤੀ ਹੈ। ਦੂਜੇ ਪਾਸੇ ਸੂਬੇ ਦੇ ਸਰਕਾਰੀ ਸਕੂਲਾਂ ਦੀ ਪਾਸ ਪ੍ਰਤੀਸ਼ਤਤਾ 99.69 ਅਤੇ ਸਹਾਇਤਾ ਪ੍ਰਾਪਤ ਸਕੂਲਾਂ ਦੀ 99.07 ਰਹੀ।

ਪੰਜਾਬ ਵਿੱਚ ਮਾਨਸਾ ਦੀ ਜਸਪ੍ਰੀਤ ਕੌਰ ਨੇ 500 ਵਿੱਚੋਂ 500 ਅੰਕ ਪ੍ਰਾਪਤ ਕਰਕੇ ਟਾਪ ਕੀਤਾ ਹੈ। ਮਾਨਸਾ ਦੀ ਨਵਦੀਪ ਕੌਰ ਸੂਬੇ ਵਿੱਚੋਂ ਦੂਜੇ ਨੰਬਰ ਤੇ ਹੈ, ਉਸ ਨੇ ਵੀ 500 ਅੰਕ ਹਾਸਲ ਕੀਤੇ ਹਨ। ਫਰੀਦਕੋਟ ਦਾ ਹਰਨੂਰ ਸਿੰਘ ਧਾਲੀਵਾਲ ਤੀਜੇ ਸਥਾਨ ਤੇ ਰਿਹਾ।

ਪੰਜਵੀਂ ਜਮਾਤ ਦੀ ਪ੍ਰੀਖਿਆ 24 ਫਰਵਰੀ 2023 ਤੋਂ 4 ਮਾਰਚ 2023 ਦਰਮਿਆਨ ਹੋਈ ਸੀ। PSEB ਦੇ ਅਧਿਕਾਰੀਆਂ ਨੇ ਦੱਸਿਆ ਕਿ 5ਵੀਂ ਜਮਾਤ ਦਾ ਨਤੀਜਾ ਪ੍ਰੀਖਿਆ ਕਰਵਾਉਣ ਤੋਂ ਇੱਕ ਮਹੀਨੇ ਦੇ ਅੰਦਰ ਘੋਸ਼ਿਤ ਕਰ ਦਿੱਤਾ ਗਿਆ ਸੀ। PSEB ਚੇਅਰਮੈਨ ਨੇ 5ਵੀਂ ਜਮਾਤ ਦੇ ਟਾਪਰਾਂ ਦੀ ਸੂਚੀ ਵੀ ਜਾਰੀ ਕੀਤੀ ਹੈ।

ਦੱਸ ਦੇਈਏ ਕਿ ਪੰਜਾਬ ਬੋਰਡ ਦੀਆਂ ਪ੍ਰੀਖਿਆਵਾਂ ਪਹਿਲਾਂ 16 ਫਰਵਰੀ 2023 ਤੋਂ ਸ਼ੁਰੂ ਹੋਣੀਆਂ ਸਨ, ਪਰ ਬਾਅਦ ਵਿੱਚ ਜੀ-20 ਸੰਮੇਲਨ, ਸੀਬੀਐਸਈ ਪ੍ਰੀਖਿਆਵਾਂ ਅਤੇ ਹੋਲਾ ਮੁਹੱਲਾ ਤਿਉਹਾਰ ਦੇ ਕਾਰਨ ਤਰੀਕਾਂ ਨੂੰ ਸੋਧਿਆ ਗਿਆ ਸੀ।

ਇਸ ਤਰ੍ਹਾਂ ਚੈੱਕ ਕਰੋ ਨਤੀਜਾ

  • ਸਭ ਤੋਂ ਪਹਿਲਾਂ ਅਧਿਕਾਰਤ ਵੈੱਬਸਾਈਟ pseb.ac.in ‘ਤੇ ਜਾਓ।
  • ਹੋਮ ਪੇਜ ‘ਤੇ ਦਿੱਤੇ ਗਏ 5ਵੀਂ ਜਮਾਤ ਦੇ ਨਤੀਜੇ ਦੇ ਲਿੰਕ ‘ਤੇ ਕਲਿੱਕ ਕਰੋ।
  • ਰੋਲ ਨੰਬਰ ਅਤੇ ਜਨਮ ਮਿਤੀ ਦਰਜ ਕਰਕੇ ਸਬਮਿਟ ਕਰੋ।
  • ਨਤੀਜਾ ਤੁਹਾਡੀ ਸਕਰੀਨ ‘ਤੇ ਦਿਖਾਈ ਦੇਵੇਗਾ।
  • ਹੁਣ ਚੈੱਕ ਕਰੋ ਅਤੇ ਪ੍ਰਿੰਟ ਕੱਢੋ।

ਦੱਸ ਦਈਏ ਕਿ ਪਿਛਲੇ ਸਾਲ ਪੰਜਾਬ ਬੋਰਡ ਨੇ ਪੰਜਵੀਂ ਜਮਾਤ ਦੀ ਬੋਰਡ ਪ੍ਰੀਖਿਆ ਮਿਆਦ ਦੇ ਹਿਸਾਬ ਨਾਲ ਕਰਵਾਈ ਸੀ। ਪਹਿਲੀ ਮਿਆਦ ਦੀ ਪ੍ਰੀਖਿਆ ਅਕਤੂਬਰ ਵਿੱਚ ਅਤੇ ਦੂਜੀ ਮਿਆਦ ਦੀ ਪ੍ਰੀਖਿਆ ਮਾਰਚ 2022 ਵਿੱਚ ਆਯੋਜਿਤ ਕੀਤੀ ਗਈ ਸੀ। ਇਮਤਿਹਾਨ ਕੋਵਿਡ ਨਾਲ ਸਬੰਧਤ ਸਾਰੇ ਪ੍ਰੋਟੋਕੋਲ ਦੀ ਪਾਲਣਾ ਕਰਦੇ ਹੋਏ ਪੈੱਨ ਅਤੇ ਪੇਪਰ ਮੋਡ ਵਿੱਚ ਆਯੋਜਿਤ ਕੀਤਾ ਗਿਆ ਸੀ।

ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ‘ਤੇ ਜਾਓ