JOB Alert : SSC ਨੇ 437 ਅਸਾਮੀਆਂ ਲਈ ਕੱਢੀ ਭਰਤੀ, ਜੇਕਰ ਤੁਹਾਡੇ ਕੋਲ ਹੈ ਇਹ ਡਿਗਰੀ ਤਾਂ ਤੁਰੰਤ ਅਪਲਾਈ ਕਰੋ

tv9-punjabi
Updated On: 

06 Jun 2025 14:04 PM

SSC JHT Recruitment 2025: ਸੰਯੁਕਤ ਹਿੰਦੀ ਅਨੁਵਾਦਕ ਭਰਤੀ ਪ੍ਰੀਖਿਆ ਲਈ ਅਰਜ਼ੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ। ਉਮੀਦਵਾਰ 26 ਜੂਨ ਤੱਕ ਅਰਜ਼ੀ ਦੇ ਸਕਦੇ ਹਨ। ਚੋਣ CBT ਪ੍ਰੀਖਿਆ ਆਦਿ ਪ੍ਰਕਿਰਿਆਵਾਂ ਰਾਹੀਂ ਕੀਤੀ ਜਾਵੇਗੀ। ਇਸ ਭਰਤੀ ਪ੍ਰਕਿਰਿਆ ਦੇ ਤਹਿਤ, SSC ਨੇ ਕੁੱਲ 437 ਅਸਾਮੀਆਂ 'ਤੇ ਭਰਤੀ ਲਈ ਅਰਜ਼ੀਆਂ ਮੰਗੀਆਂ ਹਨ।

JOB Alert : SSC ਨੇ 437 ਅਸਾਮੀਆਂ ਲਈ ਕੱਢੀ ਭਰਤੀ, ਜੇਕਰ ਤੁਹਾਡੇ ਕੋਲ  ਹੈ ਇਹ ਡਿਗਰੀ ਤਾਂ ਤੁਰੰਤ ਅਪਲਾਈ ਕਰੋ

Image Credit source: getty images

Follow Us On

SSC JHT Recruitment 2025: ਸਟਾਫ ਸਿਲੈਕਸ਼ਨ ਕਮਿਸ਼ਨ (SSC) ਵੱਲੋਂ ਸੰਯੁਕਤ ਹਿੰਦੀ ਅਨੁਵਾਦਕ ਪ੍ਰੀਖਿਆ 2025 ਲਈ ਅਰਜ਼ੀ ਪ੍ਰਕਿਰਿਆ ਸ਼ੁਰੂ ਕਰ ਦਾ ਐਲਾਨ ਕੀਤਾ ਗਿਆ ਹੈ। ਦਿਲਚਸਪੀ ਰੱਖਣ ਵਾਲੇ ਲੋਕ SSC ਦੀ ਅਧਿਕਾਰਤ ਵੈੱਬਸਾਈਟ ssc.gov.in ‘ਤੇ ਜਾ ਕੇ ਅਰਜ਼ੀ ਦੇ ਸਕਦੇ ਹਨ। ਅਰਜ਼ੀ ਪ੍ਰਕਿਰਿਆ 5 ਤਰੀਕ ਤੋਂ ਸ਼ੁਰੂ ਹੋ ਗਈ ਹੈ, ਜੋ 26 ਜੂਨ ਤੱਕ ਜਾਰੀ ਰਹੇਗੀ। ਇਸ ਭਰਤੀ ਪ੍ਰਕਿਰਿਆ ਦੇ ਤਹਿਤ, SSC ਨੇ ਕੁੱਲ 437 ਅਸਾਮੀਆਂ ‘ਤੇ ਭਰਤੀ ਲਈ ਅਰਜ਼ੀਆਂ ਮੰਗੀਆਂ ਹਨ।

SSC ਨੇ ਭਾਰਤ ਸਰਕਾਰ ਦੇ ਵੱਖ-ਵੱਖ ਮੰਤਰਾਲਿਆਂ/ਵਿਭਾਗਾਂ/ਸੰਗਠਨਾਂ ਲਈ ਕੇਂਦਰੀ ਰਿਜ਼ਰਵ ਪੁਲਿਸ ਬਲ ਵਿੱਚ ਜੂਨੀਅਰ ਹਿੰਦੀ ਅਨੁਵਾਦਕ, ਜੂਨੀਅਰ ਅਨੁਵਾਦ ਅਧਿਕਾਰੀ, ਜੂਨੀਅਰ ਅਨੁਵਾਦਕ, ਸੀਨੀਅਰ ਹਿੰਦੀ ਅਨੁਵਾਦਕ, ਸਬ-ਇੰਸਪੈਕਟਰ (ਹਿੰਦੀ ਅਨੁਵਾਦਕ) ਦੀਆਂ ਗਰੁੱਪ ‘ਬੀ’ ਗੈਰ-ਗਜ਼ਟਿਡ ਅਸਾਮੀਆਂ ਲਈ ਅਰਜ਼ੀਆਂ ਮੰਗੀਆਂ ਹਨ। ਉਮੀਦਵਾਰ 26 ਜੂਨ ਨੂੰ ਜਾਂ ਇਸ ਤੋਂ ਪਹਿਲਾਂ ਅਰਜ਼ੀ ਦੇ ਸਕਦੇ ਹਨ। ਫੀਸ ਜਮ੍ਹਾਂ ਕਰਨ ਦੀ ਆਖਰੀ ਮਿਤੀ 27 ਜੂਨ ਹੈ। ਉਮੀਦਵਾਰ 1 ਤੋਂ 2 ਜੁਲਾਈ ਤੱਕ ਆਪਣੇ ਅਰਜ਼ੀ ਫਾਰਮ ਵਿੱਚ ਸੁਧਾਰ ਵੀ ਕਰ ਸਕਦੇ ਹਨ।

ਕੌਣ ਅਪਲਾਈ ਕਰ ਸਕਦਾ ਹੈ?

ਅਰਜ਼ੀ ਦੇਣ ਵਾਲੇ ਉਮੀਦਵਾਰ ਕੋਲ ਕਿਸੇ ਵੀ ਮਾਨਤਾ ਪ੍ਰਾਪਤ ਯੂਨੀਵਰਸਿਟੀ ਤੋਂ ਸਬੰਧਤ ਵਿਸ਼ੇ ਵਿੱਚ ਮਾਸਟਰ ਦੀ ਡਿਗਰੀ ਹੋਣੀ ਚਾਹੀਦੀ ਹੈ। ਬਿਨੈਕਾਰ ਦੀ ਘੱਟੋ-ਘੱਟ ਉਮਰ ਸੀਮਾ 18 ਸਾਲ ਹੋਣੀ ਚਾਹੀਦੀ ਹੈ। ਓਬੀਸੀ ਸ਼੍ਰੇਣੀ ਲਈ ਵੱਧ ਤੋਂ ਵੱਧ ਉਮਰ ਸੀਮਾ ਵਿੱਚ ਤਿੰਨ ਸਾਲ ਅਤੇ ਐਸਸੀ ਅਤੇ ਐਸਟੀ ਲਈ 5 ਸਾਲ ਦੀ ਛੋਟ ਦਿੱਤੀ ਜਾਂਦੀ ਹੈ। ਯੋਗਤਾ ਅਤੇ ਉਮਰ ਸੀਮਾ ਨਾਲ ਸਬੰਧਤ ਵਧੇਰੇ ਜਾਣਕਾਰੀ ਲਈ, ਉਮੀਦਵਾਰ ਐਸਐਸਸੀ ਦੁਆਰਾ ਜਾਰੀ ਅਧਿਕਾਰਤ ਖਾਲੀ ਅਸਾਮੀਆਂ ਦੀ ਸੂਚਨਾ ਦੇਖ ਸਕਦੇ ਹਨ।

ਇੰਝ ਕਰੋ ਅਪਲਾਈ

SSC ਦੀ ਅਧਿਕਾਰਤ ਵੈੱਬਸਾਈਟ, ssc.gov.in ‘ਤੇ ਜਾਓ।

ਹੋਮ ਪੇਜ ‘ਤੇ ਅਪਲਾਈ ਟੈਬ ‘ਤੇ ਕਲਿੱਕ ਕਰੋ।

ਰਜਿਸਟਰ ਕਰੋ ਅਤੇ ਅਰਜ਼ੀ ਫਾਰਮ ਭਰੋ।

ਲੋੜੀਂਦੇ ਦਸਤਾਵੇਜ਼ ਅਪਲੋਡ ਕਰੋ।

ਅਰਜ਼ੀ ਫੀਸ ਦਾ ਭੁਗਤਾਨ ਕਰੋ ਅਤੇ ਜਮ੍ਹਾਂ ਕਰੋ।

ਚੋਣ ਪ੍ਰਕਿਰਿਆ ਕੀ ਹੈ?

ਬਿਨੈਕਾਰਾਂ ਦੀ ਚੋਣ ਟੀਅਰ 1, ਟੀਅਰ 2 ਪ੍ਰੀਖਿਆ ਅਤੇ ਦਸਤਾਵੇਜ਼ ਤਸਦੀਕ ਰਾਹੀਂ ਕੀਤੀ ਜਾਵੇਗੀ। ਟੀਅਰ 1 ਪ੍ਰੀਖਿਆ ਵਿੱਚ ਸਫਲ ਹੋਣ ਵਾਲੇ ਉਮੀਦਵਾਰ ਟੀਅਰ 2 ਪ੍ਰੀਖਿਆ ਵਿੱਚ ਸ਼ਾਮਲ ਹੋਣਗੇ। ਟੀਅਰ 1 ਪ੍ਰੀਖਿਆ 12 ਅਗਸਤ 2025 ਨੂੰ ਲਿਆ ਜਾਵੇਗਾ। ਇਸਦੇ ਨਾਲ ਹੀ ਉਮੀਦਵਾਰਾਂ ਨੂੰ ਨਿਰਧਾਰਤ ਸਮੇਂ ‘ਤੇ ਐਡਮਿਟ ਕਾਰਡ ਜਾਰੀ ਕੀਤੇ ਜਾਣਗੇ।