JEE Main 2026: ਜੇਈਈ ਦੀ ਤਿਆਰੀ ਹੋਈ ਹੋਰ ਵੀ ਆਸਾਨ, ਮਹਿੰਗੀਆਂ ਕੋਚਿੰਗਾਂ ਨੂੰ ਟੱਕਰ ਦੇਣ ਲਈ ਗੂਗਲ ਨੇ ਲਾਂਚ ਕੀਤਾ ਮੁਫ਼ਤ ਪ੍ਰੈਕਟਿਸ ਟੂਲ
JEE Main 2026: ਆਈਆਈਟੀ ਵਿੱਚ ਦਾਖ਼ਲਾ ਲੈਣ ਦਾ ਸੁਪਨਾ ਦੇਖ ਰਹੇ ਜੇਈਈ (JEE) ਅਭਿਆਰਥੀਆਂ ਲਈ ਇੱਕ ਖੁਸ਼ਖਬਰੀ ਸਾਹਮਣੇ ਆਈ ਹੈ। ਹੁਣ ਵਿਦਿਆਰਥੀਆਂ ਨੂੰ ਜੇਈਈ ਮੈਨ ਦੀ ਤਿਆਰੀ ਲਈ ਮਹਿੰਗੇ ਕੋਚਿੰਗ ਸੈਂਟਰਾਂ ਦੇ ਮੌਕ ਟੈਸਟਾਂ ਤੇ ਨਿਰਭਰ ਰਹਿਣ ਦੀ ਲੋੜ ਨਹੀਂ ਰਹੇਗੀ। ਟੈਕਨੋਲੋਜੀ ਕੰਪਨੀ ਗੂਗਲ ਨੇ ਵਿਦਿਆਰਥੀਆਂ ਦੀ ਤਿਆਰੀ ਨੂੰ ਮਜ਼ਬੂਤ ਬਣਾਉਣ ਦੇ ਮਕਸਦ ਨਾਲ ਫ੍ਰੀ ਫੁੱਲ ਲੈਂਥ JEE ਮੈਨ ਮੌਕ ਟੈਸਟ ਦੀ ਸੁਵਿਧਾ ਸ਼ੁਰੂ ਕੀਤੀ ਹੈ।
ਗੂਗਲ ਦਾ ਤੋਹਫ਼ਾ: ਜੇਈਈ ਮੇਨ ਦੀ ਤਿਆਰੀ ਲਈ ਹੁਣ ਮੁਫ਼ਤ 'ਚ ਦਿਓ ਮੌਕ ਟੈਸਟ
ਆਈਆਈਟੀ ਵਿੱਚ ਦਾਖ਼ਲਾ ਲੈਣ ਦਾ ਸੁਪਨਾ ਦੇਖ ਰਹੇ ਜੇਈਈ (JEE) ਅਭਿਆਰਥੀਆਂ ਲਈ ਇੱਕ ਖੁਸ਼ਖਬਰੀ ਸਾਹਮਣੇ ਆਈ ਹੈ। ਹੁਣ ਵਿਦਿਆਰਥੀਆਂ ਨੂੰ ਜੇਈਈ ਮੈਨ ਦੀ ਤਿਆਰੀ ਲਈ ਮਹਿੰਗੇ ਕੋਚਿੰਗ ਸੈਂਟਰਾਂ ਦੇ ਮੌਕ ਟੈਸਟਾਂ ਤੇ ਨਿਰਭਰ ਰਹਿਣ ਦੀ ਲੋੜ ਨਹੀਂ ਰਹੇਗੀ। ਟੈਕਨੋਲੋਜੀ ਕੰਪਨੀ ਗੂਗਲ ਨੇ ਵਿਦਿਆਰਥੀਆਂ ਦੀ ਤਿਆਰੀ ਨੂੰ ਮਜ਼ਬੂਤ ਬਣਾਉਣ ਦੇ ਮਕਸਦ ਨਾਲ ਫ੍ਰੀ ਫੁੱਲ ਲੈਂਥ JEE ਮੈਨ ਮੌਕ ਟੈਸਟ ਦੀ ਸੁਵਿਧਾ ਸ਼ੁਰੂ ਕੀਤੀ ਹੈ।
ਇਸ ਨਵੇਂ ਡਿਜ਼ਿਟਲ ਇਨਿਸ਼ੀਏਟਿਵ ਰਾਹੀਂ ਵਿਦਿਆਰਥੀ ਨਾ ਸਿਰਫ਼ ਇਮਤਿਹਾਨ ਦੇ ਪੈਟਰਨ ਨੂੰ ਚੰਗੀ ਤਰ੍ਹਾਂ ਸਮਝ ਸਕਣਗੇ, ਸਗੋਂ ਆਪਣੀਆਂ ਕਮਜ਼ੋਰੀਆਂ ਦੀ ਪਛਾਣ ਕਰਕੇ ਬਿਹਤਰ ਤਿਆਰੀ ਦੀ ਰਣਨੀਤੀ ਵੀ ਤਿਆਰ ਕਰ ਸਕਣਗੇ। ਆਨਲਾਈਨ ਮਾਧਿਅਮ ਰਾਹੀਂ ਪੜ੍ਹਾਈ ਕਰਨ ਵਾਲੇ ਵਿਦਿਆਰਥੀਆਂ ਲਈ ਇਹ ਟੂਲ ਕਾਫ਼ੀ ਲਾਭਦਾਇਕ ਸਾਬਤ ਹੋ ਸਕਦਾ ਹੈ।
ਅਸਲੀ ਪਰੀਖਿਆ ਵਰਗਾ ਤਜ਼ਰਬਾ ਅਤੇ ਡੀਟੇਲਡ ਐਨਾਲਿਸਿਸ
ਇਹ ਮੌਕ ਟੈਸਟ ਪੂਰੀ ਤਰ੍ਹਾਂ ਅਸਲੀ JEE ਮੈਨ ਪਰੀਖਿਆ ਦੇ ਪੈਟਰਨ ਤੇ ਆਧਾਰਿਤ ਹੈ, ਜਿਸ ਨਾਲ ਵਿਦਿਆਰਥੀਆਂ ਨੂੰ ਰੀਅਲ ਐਗਜ਼ਾਮ ਜਿਹਾ ਤਜ਼ਰਬਾ ਮਿਲੇਗਾ। ਇਸ ਟੂਲ ਦੀ ਸਭ ਤੋਂ ਖਾਸ ਗੱਲ ਇਹ ਹੈ ਕਿ ਇਹ ਸਿਰਫ਼ ਟੈਸਟ ਦੇਣ ਤੱਕ ਸੀਮਿਤ ਨਹੀਂ ਰਹਿੰਦਾ, ਬਲਕਿ ਵਿਦਿਆਰਥੀਆਂ ਦੀ ਪ੍ਰਦਰਸ਼ਨਸ਼ੀਲਤਾ ਦਾ ਵਿਸਥਾਰ ਨਾਲ ਵਿਸ਼ਲੇਸ਼ਣ ਵੀ ਕਰਦਾ ਹੈ।
ਇਸ ਐਨਾਲਿਸਿਸ ਰਾਹੀਂ ਵਿਦਿਆਰਥੀਆਂ ਨੂੰ ਇਹ ਜਾਣਨ ਵਿੱਚ ਮਦਦ ਮਿਲਦੀ ਹੈ ਕਿ ਕਿਹੜੇ ਟਾਪਿਕਸ ਉਨ੍ਹਾਂ ਦੇ ਮਜ਼ਬੂਤ ਹਨ ਅਤੇ ਕਿਹੜੇ ਵਿਸ਼ਿਆਂ ਤੇ ਹੋਰ ਜ਼ਿਆਦਾ ਧਿਆਨ ਦੇਣ ਦੀ ਲੋੜ ਹੈ। ਆਈਆਈਟੀਜ਼ ਵਿੱਚ ਦਾਖ਼ਲੇ ਦੀ ਤਿਆਰੀ ਕਰ ਰਹੇ ਅਭਿਆਰਥੀਆਂ ਲਈ ਇਹ ਸੁਵਿਧਾ ਬਹੁਤ ਹੀ ਮਦਦਗਾਰ ਮੰਨੀ ਜਾ ਰਹੀ ਹੈ।
Careers360 ਅਤੇ Physics Wallah ਨਾਲ ਸਾਂਝੇਦਾਰੀ
ਗੂਗਲ ਨੇ ਇਸ ਫ੍ਰੀ ਸੁਵਿਧਾ ਨੂੰ ਉਪਲਬਧ ਕਰਵਾਉਣ ਲਈ Careers360 ਅਤੇ Physics Wallah ਨਾਲ ਭਾਗੀਦਾਰੀ ਕੀਤੀ ਹੈ। ਗੂਗਲ ਦੇ Gemini ਅਕਾਊਂਟ ਵੱਲੋਂ ਇਸ ਸੰਬੰਧ ਵਿੱਚ ਇੱਕ ਪੋਸਟ ਵੀ ਸਾਂਝੀ ਕੀਤੀ ਗਈ, ਜਿਸ ਵਿੱਚ ਦੱਸਿਆ ਗਿਆ ਕਿ ਹੁਣ Gemini ਪਲੇਟਫਾਰਮ ਤੇ JEE ਮੈਨ ਦਾ ਫੁੱਲ ਲੈਂਥ ਮੌਕ ਟੈਸਟ ਮੁਫ਼ਤ ਦਿੱਤਾ ਜਾ ਰਿਹਾ ਹੈ।
ਇਹ ਵੀ ਪੜ੍ਹੋ
Building on last weeks announcement of practice SATs in Gemini, you can now also take full-length mock JEE Main tests in Gemini at no cost.
— Google Gemini (@GeminiApp) January 28, 2026
ਇਸ ਪੋਸਟ ਨੂੰ ਸ਼ੇਅਰ ਕਰਦਿਆਂ ਗੂਗਲ ਦੇ ਸੀਈਓ ਸੁੰਦਰ ਪਿਚਾਈ ਨੇ ਵੀ ਵਿਦਿਆਰਥੀਆਂ ਨੂੰ ਇਸ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਨੇ ਕਿਹਾ ਕਿ ਪਿਛਲੇ ਹਫ਼ਤੇ SAT ਲਈ ਫ੍ਰੀ ਪ੍ਰੈਕਟਿਸ ਟੈਸਟ ਦੀ ਸ਼ੁਰੂਆਤ ਕੀਤੀ ਗਈ ਸੀ ਅਤੇ ਹੁਣ ਉਸੇ ਤਰ੍ਹਾਂ JEE ਮੈਨ ਦੇ ਅਭਿਆਰਥੀਆਂ ਲਈ ਵੀ ਇਹ ਸੁਵਿਧਾ ਉਪਲਬਧ ਕਰਵਾ ਦਿੱਤੀ ਗਈ ਹੈ।
