AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਫੋਟੋ ਗੈਲਰੀਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਵੈੱਬ ਸਟੋਰੀਜ਼ਚੋਣਾਂ 2026

CBSE: ਸੀਬੀਐਸਈ ਰੀ-ਇਵੈਲੂਏਸ਼ਨ ਪੋਰਟਲ ਤੇ ਵੱਡਾ ਅਪਡੇਟ, ਹੁਣ ਤੱਕ 28 ਹਜ਼ਾਰ ਵਿਦਿਆਰਥੀਆਂ ਨੇ ਕੀਤਾ ਅਪਲਾਈ

CBSE Re-Evaluation 2026: ਹੁਣ ਤੱਕ 28,000 ਤੋਂ ਵੱਧ CBSE 12ਵੀਂ ਜਮਾਤ ਦੇ ਵਿਦਿਆਰਥੀਆਂ ਨੇ ਰੀ-ਇਵੈਲੂਏਸ਼ਨ ਲਈ ਅਰਜ਼ੀ ਦਿੱਤੀ ਹੈ। ਇਹ ਉਹ ਵਿਦਿਆਰਥੀ ਹਨ ਜਿਨ੍ਹਾਂ ਨੂੰ ਆਪਣੀਆਂ ਮੁਲਾਂਕਣ ਕੀਤੀਆਂ Answer Sheet ਦੀਆਂ ਸਕੈਨ ਕੀਤੀਆਂ ਕਾਪੀਆਂ ਮਿਲੀਆਂ ਹਨ ਅਤੇ ਉਨ੍ਹਾਂ ਨੂੰ ਆਪਣੇ ਅੰਕਾਂ ਬਾਰੇ ਸ਼ੱਕ ਹੈ।

CBSE: ਸੀਬੀਐਸਈ ਰੀ-ਇਵੈਲੂਏਸ਼ਨ ਪੋਰਟਲ ਤੇ ਵੱਡਾ ਅਪਡੇਟ, ਹੁਣ ਤੱਕ 28 ਹਜ਼ਾਰ ਵਿਦਿਆਰਥੀਆਂ ਨੇ ਕੀਤਾ ਅਪਲਾਈ
CBSE ਰੀ-ਇਵੈਲੂਏਸ਼ਨ ਅਰਜ਼ੀ ਪ੍ਰਕਿਰਿਆ ਸ਼ੁਰੂ
tv9-punjabi
| Updated On: 03 Jun 2026 09:56 AM IST
Share

ਸੀਬੀਐਸਈ 12ਵੀਂ ਦੇ ਰੀ-ਇਵੈਲੂਏਸ਼ਨ ਲਈ ਅਰਜ਼ੀ ਪ੍ਰਕਿਰਿਆ ਜਾਰੀ ਹੈ। ਇਸ ਸੰਬੰਧੀ ਸੀਬੀਐਸਈ ਨੇ ਤਾਜ਼ਾ ਅਪਡੇਟ ਦਿੱਤਾ ਹੈ ਕਿ 2 ਮਈ ਦੀ ਰਾਤ 10 ਵਜੇ ਤੱਕ 28,000 ਤੋਂ ਵੱਧ ਵਿਦਿਆਰਥੀਆਂ ਨੇ ਰੀ-ਇਵੈਲੂਏਸ਼ਨ ਲਈ ਅਰਜ਼ੀ ਦਿੱਤੀ ਹੈ। ਇਸਦੇ ਨਾਲ ਹੀ ਬੋਰਡ ਨੇ ਇਹ ਵੀ ਦੱਸਿਆ ਹੈ ਕਿ ਵਿਦਿਆਰਥੀਆਂ ਦੇ ਫੀਡਬੈਕ ਦੇ ਆਧਾਰ ਤੇ ਯੂਜ਼ਰ ਅਨੁਭਵ ਨੂੰ ਬਿਹਤਰ ਬਣਾਉਣ ਲਈ ਹੋਰ ਸੁਧਾਰ ਕੀਤੇ ਗਏ ਹਨ, ਜਿਸ ਵਿੱਚ ਸੈਸ਼ਨ ਦੀ ਸਮਾਂ ਸੀਮਾ ਵਧਾਉਣਾ ਵੀ ਸ਼ਾਮਲ ਹੈ। ਸੀਬੀਐਸਈ ਨੇ ਅੱਗੇ ਕਿਹਾ ਕਿ ਉਨ੍ਹਾਂ ਦੀਆਂ ਟੀਮਾਂ ਇੱਕ ਸੁਰੱਖਿਅਤ, ਭਰੋਸੇਯੋਗ ਅਤੇ ਵਿਦਿਆਰਥੀਆਂ ਲਈ ਆਸਾਨ ਪਲੇਟਫਾਰਮ ਯਕੀਨੀ ਬਣਾਉਣ ਲਈ ਲਗਾਤਾਰ ਨਿਗਰਾਨੀ ਕਰ ਰਹੀਆਂ ਹਨ।

ਇਸ ਤੋਂ ਪਹਿਲਾਂ ਸੀਬੀਐਸਈ ਨੇ ਅਪਡੇਟ ਦਿੱਤਾ ਸੀ ਕਿ 2 ਮਈ ਨੂੰ ਦੁਪਹਿਰ 3 ਵਜੇ ਤੱਕ 16,000 ਤੋਂ ਵੱਧ ਵਿਦਿਆਰਥੀਆਂ ਨੇ ਸੀਬੀਐਸਈ ਰੀ-ਇਵੈਲੂਏਸ਼ਨ ਪੋਰਟਲ ਰਾਹੀਂ ਅਰਜ਼ੀਆਂ ਜਮ੍ਹਾਂ ਕਰਵਾਈਆਂ ਸਨ, ਜਦਕਿ ਪਲੇਟਫਾਰਮ ਨੂੰ ਕਈ ਸਾਈਬਰ ਹਮਲਿਆਂ ਦੀਆਂ ਕੋਸ਼ਿਸ਼ਾਂ ਦਾ ਸਾਹਮਣਾ ਵੀ ਕਰਨਾ ਪਿਆ ਸੀ। ਸੀਬੀਐਸਈ ਵੱਲੋਂ ਜਾਰੀ ਬਿਆਨ ਮੁਤਾਬਕ, ਸਿਰਫ਼ ਦੋ ਮਿੰਟਾਂ ਦੇ ਅੰਦਰ ਪੋਰਟਲ ਤੇ ਕਰੀਬ 1.5 ਮਿਲੀਅਨ (15 ਲੱਖ) ਸਾਈਬਰ ਅਟੈਕ ਹਿੱਟ ਦਰਜ ਕੀਤੇ ਗਏ ਸਨ।

ਰੀ-ਇਵੈਲੂਏਸ਼ਨ ਦੇ ਅੰਕੜਿਆਂ ਬਾਰੇ ਕੀ ਬੋਲੇ ਸਿੱਖਿਆ ਮੰਤਰੀ?

ਕੇਂਦਰੀ ਸਿੱਖਿਆ ਮੰਤਰੀ ਧਰਮੇਂਦਰ ਪ੍ਰਧਾਨ ਨੇ ਪਹਿਲਾਂ ਸੰਕੇਤ ਦਿੱਤਾ ਸੀ ਕਿ ਰੀ-ਇਵੈਲੂਏਸ਼ਨ ਲਈ ਯੋਗ ਹੋਣ ਵਾਲੇ ਵਿਦਿਆਰਥੀਆਂ ਵਿੱਚੋਂ 20 ਫੀਸਦੀ ਤੋਂ ਵੱਧ ਵਿਦਿਆਰਥੀਆਂ ਵੱਲੋਂ ਮੁੜ ਮੁਲਾਂਕਣ ਲਈ ਅਰਜ਼ੀ ਕਰਨ ਦੀ ਉਮੀਦ ਨਹੀਂ ਹੈ। ਇਨ੍ਹਾਂ ਅਨੁਮਾਨਾਂ ਦੇ ਆਧਾਰ ਤੇ ਵਿਦਿਆਰਥੀਆਂ ਦੀ ਕੁੱਲ ਗਿਣਤੀ ਲਗਭਗ 80,000 ਰਹਿਣ ਦੀ ਉਮੀਦ ਜਤਾਈ ਗਈ ਸੀ, ਪਰ ਪੋਰਟਲ ਖੁਲ੍ਹਣ ਦੇ ਪਹਿਲੇ 9-10 ਘੰਟਿਆਂ ਦੇ ਅੰਦਰ ਹੀ 16,000 ਅਰਜ਼ੀਆਂ ਜਮ੍ਹਾਂ ਹੋ ਚੁੱਕੀਆਂ ਸਨ ਅਤੇ ਅਰਜ਼ੀ ਕਰਨ ਦੀ ਮਿਆਦ ਹਾਲੇ ਵੀ ਕਾਫ਼ੀ ਬਾਕੀ ਸੀ। ਇਸ ਲਈ ਮੰਨਿਆ ਜਾ ਰਿਹਾ ਸੀ ਕਿ ਕੁੱਲ ਅਰਜ਼ੀਆਂ ਦੀ ਗਿਣਤੀ ਸਿੱਖਿਆ ਮੰਤਰੀ ਦੇ ਅੰਦਾਜ਼ੇ ਨਾਲੋਂ ਕਿਤੇ ਵੱਧ ਹੋ ਸਕਦੀ ਹੈ।

ਕੌਣ ਕਰ ਸਕਦਾ ਹੈ ਰੀ-ਇਵੈਲੂਏਸ਼ਨ ਲਈ ਅਪਲਾਈ?

ਜਿਨ੍ਹਾਂ ਵਿਦਿਆਰਥੀਆਂ ਨੂੰ ਆਪਣੀਆਂ ਮੁਲਾਂਕਣ ਕੀਤੀਆਂ Answer Sheets ਦੀ ਸਕੈਨ ਕੀਤੀ ਕਾਪੀ ਮਿਲ ਚੁੱਕੀ ਹੈ, ਉਹ ਰੀ-ਇਵੈਲੂਏਸ਼ਨ ਲਈ ਅਰਜ਼ੀ ਕਰ ਸਕਦੇ ਹਨ। ਇਸ ਲਈ ਸਭ ਤੋਂ ਪਹਿਲਾਂ ਪੋਰਟਲ ਤੇ ਲੌਗਇਨ ਕਰਨਾ ਪਵੇਗਾ, ਆਧਾਰ ਵੈਰੀਫਿਕੇਸ਼ਨ ਪੂਰਾ ਕਰਨਾ ਹੋਵੇਗਾ ਅਤੇ ਜ਼ਰੂਰੀ ਸੇਵਾ ਚੁਣਨੀ ਹੋਵੇਗੀ। ਇਸ ਤੋਂ ਬਾਅਦ ਵਿਸ਼ਿਆਂ ਦੀ ਜਾਣਕਾਰੀ ਦਰਜ ਕਰਨੀ ਹੋਵੇਗੀ, ਫੀਸ ਦਾ ਭੁਗਤਾਨ ਕਰਨਾ ਹੋਵੇਗਾ ਅਤੇ ਫਿਰ ਅਰਜ਼ੀ ਸਬਮਿਟ ਕਰਨੀ ਹੋਵੇਗੀ। ਬੋਰਡ ਨੇ ਇਸ ਗੱਲ ਤੇ ਜ਼ੋਰ ਦਿੱਤਾ ਹੈ ਕਿ ਅਰਜ਼ੀ ਸਬਮਿਟ ਕਰਨ ਤੋਂ ਪਹਿਲਾਂ ਵਿਦਿਆਰਥੀਆਂ ਨੂੰ ਆਪਣੀ ਅਰਜ਼ੀ ਧਿਆਨ ਨਾਲ ਚੈੱਕ ਕਰ ਲੈਣੀ ਚਾਹੀਦੀ ਹੈ, ਕਿਉਂਕਿ ਬਾਅਦ ਵਿੱਚ ਉਸ ਵਿੱਚ ਕੋਈ ਬਦਲਾਅ ਨਹੀਂ ਕੀਤਾ ਜਾ ਸਕੇਗਾ।

ਜੇ ਵਿਦਿਆਰਥੀ ਕੋਲ ਆਧਾਰ ਕਾਰਡ ਨਹੀਂ ਹੈ ਤਾਂ ਕੀ ਕਰਨਾ ਹੋਵੇਗਾ?

ਸੀਬੀਐਸਈ ਨੇ ਕਿਹਾ ਹੈ ਕਿ ਜਿਨ੍ਹਾਂ ਵਿਦਿਆਰਥੀਆਂ ਕੋਲ ਆਧਾਰ ਕਾਰਡ ਨਹੀਂ ਹੈ, ਉਹ ਵੈਰੀਫਿਕੇਸ਼ਨ ਲਈ ਮਾਤਾ-ਪਿਤਾ, ਸਰਪ੍ਰਸਤ ਜਾਂ ਰਿਸ਼ਤੇਦਾਰਾਂ ਦੇ ਆਧਾਰ ਕਾਰਡ ਦੀ ਵਰਤੋਂ ਕਰ ਸਕਦੇ ਹਨ। ਬੋਰਡ ਨੇ ਅੱਗੇ ਦੱਸਿਆ ਹੈ ਕਿ ਵੈਰੀਫਿਕੇਸ਼ਨ ਦੌਰਾਨ ਦਰਜ ਕੀਤਾ ਗਿਆ ਆਧਾਰ ਨਾਲ ਜੁੜਿਆ ਨਾਮ, ਜਨਮ ਤਾਰੀਖ ਅਤੇ ਲਿੰਗ ਉਸ ਵਿਅਕਤੀ ਦੇ ਵੇਰਵਿਆਂ ਨਾਲ ਮਿਲਣਾ ਚਾਹੀਦਾ ਹੈ, ਜਿਸ ਦਾ ਆਧਾਰ ਨੰਬਰ ਵਰਤਿਆ ਜਾ ਰਿਹਾ ਹੈ।

Source: TV9Hindi.com

Follow Us
CBSE Class 12 Re-evaluation 2026: CBSE ਦੇ OSM ਕਾਂਟ੍ਰੈਕਟ ਤੇ ਸਿੱਖਿਆ ਮੰਤਰਾਲੇ ਦੀ ਜਾਂਚ ਤੇਜ, ਉੱਠੇ ਗੰਭੀਰ ਸਵਾਲ
CBSE Class 12 Re-evaluation 2026: CBSE ਦੇ OSM ਕਾਂਟ੍ਰੈਕਟ ਤੇ ਸਿੱਖਿਆ ਮੰਤਰਾਲੇ ਦੀ ਜਾਂਚ ਤੇਜ, ਉੱਠੇ ਗੰਭੀਰ ਸਵਾਲ...
Commercial LPG Gas Cylinder Price Hike: LPG ਕਮਰਸ਼ੀਅਲ ਸਿਲੰਡਰ ਦੀਆਂ ਕੀਮਤਾਂ ਵਿੱਚ ਵਾਧਾ, ਜੇਬ 'ਤੇ ਫਿਰ ਮਾਰ!
Commercial LPG Gas Cylinder Price Hike: LPG ਕਮਰਸ਼ੀਅਲ ਸਿਲੰਡਰ ਦੀਆਂ ਕੀਮਤਾਂ ਵਿੱਚ ਵਾਧਾ, ਜੇਬ 'ਤੇ ਫਿਰ ਮਾਰ!...
ਬਿਕਰਮ ਮਜੀਠੀਆ ਦੀ ਭਾਲ 'ਚ ਪੰਜਾਬ ਪੁਲਿਸ, ਅੰਮ੍ਰਿਤਸਰ ਅਤੇ ਚੰਡੀਗੜ੍ਹ ਵਿੱਚ ਰੇਡ
ਬਿਕਰਮ ਮਜੀਠੀਆ ਦੀ ਭਾਲ 'ਚ ਪੰਜਾਬ ਪੁਲਿਸ, ਅੰਮ੍ਰਿਤਸਰ ਅਤੇ ਚੰਡੀਗੜ੍ਹ ਵਿੱਚ ਰੇਡ...
Surya Chauhan Murder Case: ਸੂਰਿਆ ਦਾ ਕਾਤਲ ਐਨਕਾਉਂਟਰ 'ਚ ਢੇਰ, ਮਾਂ ਨੇ CM ਯੋਗੀ ਨੂੰ ਕੀਤੀ ਅਪੀਲ
Surya Chauhan Murder Case: ਸੂਰਿਆ ਦਾ ਕਾਤਲ ਐਨਕਾਉਂਟਰ 'ਚ ਢੇਰ, ਮਾਂ ਨੇ CM ਯੋਗੀ ਨੂੰ ਕੀਤੀ ਅਪੀਲ...
ਤੁਫਾਨ-ਮੀਂਹ ਨਾਲ ਗਰਮੀ ਤੋਂ ਮਿਲੀ ਰਾਹਤ, ਕਈ ਸੂਬਿਆਂ 'ਚ ਜਾਨ-ਮਾਲ ਦਾ ਕਾਫ਼ੀ ਨੁਕਸਾਨ
ਤੁਫਾਨ-ਮੀਂਹ ਨਾਲ ਗਰਮੀ ਤੋਂ ਮਿਲੀ ਰਾਹਤ, ਕਈ ਸੂਬਿਆਂ 'ਚ ਜਾਨ-ਮਾਲ ਦਾ ਕਾਫ਼ੀ ਨੁਕਸਾਨ...
Punjab MC Elections 2026: ਪੰਜਾਬੀਆਂ ਨੇ ਨਫਰਤ ਦੀ ਰਾਜਨੀਤੀ ਨੂੰ ਨਕਾਰਿਆ- ਸੀਐਮ ਮਾਨ
Punjab MC Elections 2026: ਪੰਜਾਬੀਆਂ ਨੇ ਨਫਰਤ ਦੀ ਰਾਜਨੀਤੀ ਨੂੰ ਨਕਾਰਿਆ- ਸੀਐਮ ਮਾਨ...
Punjab MC Elections 2026: AAP ਦੀ ਹਨੇਰੀ ਅੱਗੇ ਸੁੱਕੇ ਵਿਰੋਧੀਆਂ ਦੇ ਸਾਹ, ਚੀਮਾ ਬੋਲੇ: 2027 'ਚ ਵਾਪਸੀ 'ਤੇ ਲੱਗ ਗਈ ਮੁਹਰ
Punjab MC Elections 2026: AAP ਦੀ ਹਨੇਰੀ ਅੱਗੇ ਸੁੱਕੇ ਵਿਰੋਧੀਆਂ ਦੇ ਸਾਹ, ਚੀਮਾ ਬੋਲੇ: 2027 'ਚ ਵਾਪਸੀ 'ਤੇ ਲੱਗ ਗਈ ਮੁਹਰ...
Manali Mandi Highway Traffic: ਪਹਾੜਾਂ 'ਤੇ ਸੈਲਾਨੀਆਂ ਦੀ ਭਾਰੀ ਭੀੜ, ਲੱਗਿਆ ਕਈ ਕਿਲੋਮੀਟਰ ਲੰਬਾ ਜਾਮ
Manali Mandi Highway Traffic: ਪਹਾੜਾਂ 'ਤੇ ਸੈਲਾਨੀਆਂ ਦੀ ਭਾਰੀ ਭੀੜ, ਲੱਗਿਆ ਕਈ ਕਿਲੋਮੀਟਰ ਲੰਬਾ ਜਾਮ...
ਚੋਣ ਆਯੋਗ ਦੀ ਨੀਯਤ ਸਾਫ ਨਹੀਂ... ਅਮਨ ਅਰੋੜਾ ਨੇ SIR 'ਤੇ ਚੁੱਕੇ ਸਵਾਲ
ਚੋਣ ਆਯੋਗ ਦੀ ਨੀਯਤ ਸਾਫ ਨਹੀਂ... ਅਮਨ ਅਰੋੜਾ ਨੇ SIR 'ਤੇ ਚੁੱਕੇ ਸਵਾਲ...