Banking sector: ਬੈਂਕਿੰਗ ਸੈਕਟਰ ‘ਚ ਉਥਲ-ਪੁਥਲ, ਸਵਿਟਜ਼ਰਲੈਂਡ ਤੋਂ ਸਾਊਦੀ ਅਰਬ ਤੱਕ ਭਾਰੀ ਨੁਕਸਾਨ

Updated On: 

20 Mar 2023 21:14 PM

Banking sector: ਰਿਆਦ ਸਥਿਤ ਸਾਊਦੀ ਨੈਸ਼ਨਲ ਬੈਂਕ ਕੋਲ ਕ੍ਰੈਡਿਟ ਸੂਇਸ ਵਿੱਚ 9.9 ਪ੍ਰਤੀਸ਼ਤ ਹਿੱਸੇਦਾਰੀ ਹੈ, ਜਿਸ ਨੇ ਪਿਛਲੇ ਸਾਲ ਨਵੰਬਰ ਵਿੱਚ 3.82 ਸਵਿਸ ਫ੍ਰੈਂਕ ਪ੍ਰਤੀ ਸ਼ੇਅਰ ਦੇ ਹਿਸਾਬ ਨਾਲ 1.4 ਬਿਲੀਅਨ ਸਵਿਸ ਫ੍ਰੈਂਕ ਜਾਂ 1.5 ਬਿਲੀਅਨ ਡਾਲਰ ਦਾ ਨਿਵੇਸ਼ ਕੀਤਾ ਸੀ।

Banking sector: ਬੈਂਕਿੰਗ ਸੈਕਟਰ ਚ ਉਥਲ-ਪੁਥਲ, ਸਵਿਟਜ਼ਰਲੈਂਡ ਤੋਂ ਸਾਊਦੀ ਅਰਬ ਤੱਕ ਭਾਰੀ ਨੁਕਸਾਨ

ਬੈਂਕਿੰਗ ਸੈਕਟਰ 'ਚ ਉਥਲ-ਪੁਥਲ, ਸਵਿਟਜ਼ਰਲੈਂਡ ਤੋਂ ਸਾਊਦੀ ਅਰਬ ਤੱਕ ਭਾਰੀ ਨੁਕਸਾਨ।

Follow Us On

Business News: ਗਲੋਬਲ ਬੈਂਕਿੰਗ ਪ੍ਰਣਾਲੀ ‘ਚ ਆਏ ਭੂਚਾਲ ਨੂੰ ਰੋਕਣ ਲਈ ਸਵਿਟਜ਼ਰਲੈਂਡ (Switzerland) ਦੀ ਵੱਡੀ ਵਿੱਤੀ ਕੰਪਨੀ ਯੂ.ਬੀ.ਐੱਸ. ਨੇ ਕ੍ਰੈਡਿਟ ਸੂਇਸ ਨੂੰ ਖਰੀਦਣ ਦਾ ਐਲਾਨ ਕੀਤਾ ਹੈ। UBS ਇਸ ਬੈਂਕ ਨੂੰ 3.25 ਬਿਲੀਅਨ ਡਾਲਰ ਵਿੱਚ ਖਰੀਦੇਗਾ। ਇਸ ਐਲਾਨ ਤੋਂ ਬਾਅਦ ਯੂਰਪੀ ਬਾਜ਼ਾਰ ‘ਚ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। UBS ਅਤੇ ਕ੍ਰੈਡਿਟ ਸੂਇਸ ਦੋਵਾਂ ‘ਚ ਵੱਡੀ ਗਿਰਾਵਟ ਆਈ ਹੈ। ਇਸ ਗਿਰਾਵਟ ਕਾਰਨ ਕ੍ਰੈਡਿਟ ਸੂਇਸ ਦੇ ਸਭ ਤੋਂ ਵੱਡੇ ਸ਼ੇਅਰਧਾਰਕ ਸਾਊਦੀ ਨੈਸ਼ਨਲ ਬੈਂਕ ਨੂੰ ਵੱਡਾ ਨੁਕਸਾਨ ਹੋਇਆ ਹੈ। ਅਸੀਂ ਤੁਹਾਨੂੰ ਇਹ ਵੀ ਦੱਸਦੇ ਹਾਂ ਕਿ UBS ਅਤੇ ਕ੍ਰੈਡਿਟ ਸੂਇਸ ਦੇ ਸ਼ੇਅਰਾਂ ਵਿੱਚ ਕਿੰਨੀ ਗਿਰਾਵਟ ਆਈ ਹੈ।

ਯੂਬੀਐਸ ਅਤੇ ਕ੍ਰੈਡਿਟ ਸੂਇਸ ਦੇ ਸ਼ੇਅਰਾਂ ਵਿੱਚ ਗਿਰਾਵਟ ਆਈ

ਕ੍ਰੈਡਿਟ ਸੂਇਸ ਨੂੰ UBS ਦੁਆਰਾ ਖਰੀਦਿਆ ਜਾ ਰਿਹਾ ਹੈ। ਵੈਸੇ ਇਹ ਖਬਰ ਸ਼ੇਅਰ ਬਾਜ਼ਾਰ ਦੇ ਨਿਵੇਸ਼ਕਾਂ ਨੂੰ ਹਜ਼ਮ ਨਹੀਂ ਹੋ ਰਹੀ ਹੈ। ਯੂਰਪੀ ਅਤੇ ਲੰਡਨ ਦੇ ਬਾਜ਼ਾਰਾਂ ‘ਚ ਗਿਰਾਵਟ ਦਾ ਦੌਰ ਦੇਖਣ ਨੂੰ ਮਿਲ ਰਿਹਾ ਹੈ। ਯੂਬੀਐਸ ਅਤੇ ਕ੍ਰੈਡਿਟ (Credit) ਸੂਇਸ ਦੇ ਸ਼ੇਅਰਾਂ ਵਿੱਚ ਵੱਡੀ ਗਿਰਾਵਟ ਆਈ ਹੈ। UBS ਸਟਾਕ ਵਰਤਮਾਨ ਵਿੱਚ 5.23 ਪ੍ਰਤੀਸ਼ਤ ਹੇਠਾਂ, 16.22 CHF ‘ਤੇ ਵਪਾਰ ਕਰ ਰਿਹਾ ਹੈ। ਜੋ ਵਪਾਰਕ ਸੈਸ਼ਨ ਦੌਰਾਨ ਲਗਭਗ 16 ਫੀਸਦੀ ਡਿੱਗ ਕੇ 14.38 CHF ‘ਤੇ ਪਹੁੰਚ ਗਿਆ। ਇਸ ਦੇ ਨਾਲ ਹੀ ਕ੍ਰੈਡਿਟ ਸੂਇਸ ਦੇ ਸ਼ੇਅਰਾਂ ‘ਚ ਕਰੀਬ 60 ਫੀਸਦੀ ਦੀ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ ਅਤੇ ਕੀਮਤ 0.7528 chf ਕੋਲ ਆਏ ਹਨ। ਵਪਾਰਕ ਸੈਸ਼ਨ ਦੇ ਦੌਰਾਨ, ਬੈਂਕ ਦਾ ਸਟਾਕ ਲਗਭਗ 65 ਪ੍ਰਤੀਸ਼ਤ ਡਿੱਗ ਕੇ 0.6600 CHF ‘ਤੇ ਆ ਗਿਆ।

ਸਾਊਦੀ ਨੈਸ਼ਨਲ ਬੈਂਕ ਨੂੰ ਵੱਡਾ ਨੁਕਸਾਨ

ਕ੍ਰੈਡਿਟ ਸੂਇਸ ਦੇ ਸ਼ੇਅਰਾਂ ‘ਚ ਗਿਰਾਵਟ ਕਾਰਨ ਸਾਊਦੀ ਨੈਸ਼ਨਲ ਬੈਂਕ ਨੂੰ ਭਾਰੀ ਨੁਕਸਾਨ ਹੋਇਆ ਹੈ। ਰਿਆਦ ਸਥਿਤ ਸਾਊਦੀ ਨੈਸ਼ਨਲ ਬੈਂਕ ਦੀ ਕ੍ਰੈਡਿਟ ਸੂਇਸ ਵਿੱਚ 9.9 ਪ੍ਰਤੀਸ਼ਤ ਹਿੱਸੇਦਾਰੀ ਹੈ, ਜਿਸ ਨੇ ਪਿਛਲੇ ਸਾਲ ਨਵੰਬਰ ਵਿੱਚ 3.82 ਸਵਿਸ ਫ੍ਰੈਂਕ ਪ੍ਰਤੀ ਸ਼ੇਅਰ ਦੇ ਹਿਸਾਬ ਨਾਲ 1.4 ਬਿਲੀਅਨ ਸਵਿਸ ਫ੍ਰੈਂਕ ਜਾਂ 1.5 ਬਿਲੀਅਨ ਡਾਲਰ ਦਾ ਨਿਵੇਸ਼ ਕੀਤਾ ਸੀ। ਬਚਾਅ ਸੌਦੇ ਦੀਆਂ ਸ਼ਰਤਾਂ ਦੇ ਤਹਿਤ, UBS ਕ੍ਰੈਡਿਟ ਸੂਇਸ ਸ਼ੇਅਰਧਾਰਕਾਂ ਨੂੰ ਪ੍ਰਤੀ ਸ਼ੇਅਰ 0.76 ਸਵਿਸ ਫ੍ਰੈਂਕ ਦਾ ਭੁਗਤਾਨ ਕਰ ਰਿਹਾ ਹੈ। ਇਸਦਾ ਮਤਲਬ ਹੈ ਕਿ ਸਾਊਦੀ ਨੈਸ਼ਨਲ ਬੈਂਕ ਦਾ ਕ੍ਰੈਡਿਟ ਸੂਇਸ ਵਿੱਚ 80% ਨੁਕਸਾਨ ਹੋ ਚੁੱਕਿਆ ਹੈ, ਜੋ ਕਿ 1 ਬਿਲੀਅਨ ਡਾਲਰ (Dollar) ਤੋਂ ਵੱਧ ਹੈ।

3.25 ਬਿਲੀਅਨ ਡਾਲਰ ਕ੍ਰੈਡਿਟ ਸੁਈਸ ਖਰੀਦੇਗਾ ਯੂਬੀਐੱਸ

ਸਵਿਸ ਸਰਕਾਰ ਦੇ ਕਹਿਣ ‘ਤੇ UBS ਨੇ ਸੰਕਟ ‘ਚ ਘਿਰੀ ਕ੍ਰੈਡਿਟ ਸੂਇਸ ਨੂੰ ਖਰੀਦਣ ਦਾ ਐਲਾਨ ਕੀਤਾ ਹੈ। UBS ਇਸ ਵਿੱਚ 3.25 ਬਿਲੀਅਨ ਡਾਲਰ ਦਾ ਨਿਵੇਸ਼ ਕਰ ਰਿਹਾ ਹੈ। ਇਸ ਤੋਂ ਪਹਿਲਾਂ ਸਵਿਸ ਸੈਂਟਰਲ ਬੈਂਕ ਤੋਂ 54 ਅਰਬ ਡਾਲਰ ਦਾ ਕਰਜ਼ਾ ਲੈਣ ਦੀ ਗੱਲ ਚੱਲੀ ਸੀ, ਉਸ ਤੋਂ ਬਾਅਦ ਵੀ ਨਿਵੇਸ਼ਕਾਂ ਨੂੰ ਯਕੀਨ ਨਹੀਂ ਹੋਇਆ। ਫਿਰ ਸਰਕਾਰ ਨੂੰ ਖੁਦ ਅੱਗੇ ਆਉਣਾ ਪਿਆ ਅਤੇ UBS ਨੂੰ ਕ੍ਰੈਡਿਟ ਸੂਇਸ ਖਰੀਦਣ ਲਈ ਕਿਹਾ। ਜਿਸ ਤੋਂ ਬਾਅਦ ਇਹ ਖਬਰ ਸਾਹਮਣੇ ਆਈ ਹੈ। ਇਸ ਤੋਂ ਬਾਅਦ ਵੀ ਦੋਵਾਂ ਕੰਪਨੀਆਂ ਦੇ ਸ਼ੇਅਰਾਂ ‘ਚ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਜਿਸ ਦਾ ਅਸਰ ਭਾਰਤੀ ਸ਼ੇਅਰ ਬਾਜ਼ਾਰ (Indian stock market) ‘ਤੇ ਵੀ ਦੇਖਣ ਨੂੰ ਮਿਲਿਆ।

ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ਤੇ ਜਾਓ