ਸਸਤੇ ਹੋ ਸਕਦੇ ਹਨ ਸਮਾਰਟਫੋਨ, ਫਰਿੱਜ, ਟੀਵੀ ! ਚੀਨ-ਅਮਰੀਕਾ ਟੈਰਿਫ ਯੁੱਧ ਨਾਲ ਭਾਰਤ ਨੂੰ ਫਾਇਦਾ

Updated On: 

10 Apr 2025 15:48 PM IST

ਟਰੰਪ ਨੇ ਚੀਨ 'ਤੇ ਟੈਰਿਫ ਵਧਾ ਕੇ 125 ਪ੍ਰਤੀਸ਼ਤ ਕਰ ਦਿੱਤਾ ਹੈ। ਇਸਦਾ ਸਪੱਸ਼ਟ ਮਤਲਬ ਹੈ ਕਿ ਹੁਣ ਅਮਰੀਕਾ ਚੀਨ ਤੋਂ ਆਯਾਤ ਹੋਣ ਵਾਲੇ ਸਮਾਨ 'ਤੇ 125 ਪ੍ਰਤੀਸ਼ਤ ਟੈਰਿਫ ਲਗਾਏਗਾ। ਇਸ ਕਾਰਨ ਚੀਨੀ ਕੰਪਨੀਆਂ ਨੂੰ ਭਾਰੀ ਨੁਕਸਾਨ ਝੱਲਣਾ ਪੈ ਸਕਦਾ ਹੈ। ਅਮਰੀਕਾ ਤੋਂ ਬਾਅਦ, ਭਾਰਤ ਚੀਨ ਲਈ ਸਭ ਤੋਂ ਵੱਡਾ ਬਾਜ਼ਾਰ ਹੈ।

ਸਸਤੇ ਹੋ ਸਕਦੇ ਹਨ ਸਮਾਰਟਫੋਨ, ਫਰਿੱਜ, ਟੀਵੀ ! ਚੀਨ-ਅਮਰੀਕਾ ਟੈਰਿਫ ਯੁੱਧ ਨਾਲ ਭਾਰਤ ਨੂੰ ਫਾਇਦਾ

ਚੀਨ-US ਟੈਰਿਫ ਯੁੱਧ ਨਾਲ ਭਾਰਤ ਨੂੰ ਫਾਇਦਾ

Follow Us On

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਸਖ਼ਤ ਰਵੱਈਏ ਕਾਰਨ ਚੀਨ ਹੁਣ ਮੁਸੀਬਤ ਵਿੱਚ ਹੈ। ਹੁਣ ਟਰੰਪ ਨੇ ਚੀਨ ‘ਤੇ ਟੈਰਿਫ ਵਧਾ ਕੇ 125 ਪ੍ਰਤੀਸ਼ਤ ਕਰ ਦਿੱਤਾ ਹੈ। ਇਸਦਾ ਸਪੱਸ਼ਟ ਮਤਲਬ ਹੈ ਕਿ ਹੁਣ ਅਮਰੀਕਾ ਚੀਨ ਤੋਂ ਆਯਾਤ ਹੋਣ ਵਾਲੇ ਸਮਾਨ ‘ਤੇ 125 ਪ੍ਰਤੀਸ਼ਤ ਟੈਰਿਫ ਲਗਾਏਗਾ। ਇਸ ਕਾਰਨ ਚੀਨੀ ਕੰਪਨੀਆਂ ਨੂੰ ਭਾਰੀ ਨੁਕਸਾਨ ਝੱਲਣਾ ਪੈ ਸਕਦਾ ਹੈ। ਤੁਹਾਡੀ ਜਾਣਕਾਰੀ ਲਈ, ਤੁਹਾਨੂੰ ਦੱਸ ਦੇਈਏ ਕਿ ਚੀਨ ਅਮਰੀਕਾ ਨੂੰ ਇਲੈਕਟ੍ਰਾਨਿਕ ਹਿੱਸਿਆਂ ਸਮੇਤ ਵੱਡੀ ਗਿਣਤੀ ਵਿੱਚ ਉਤਪਾਦ ਵੇਚਦਾ ਹੈ, ਜਿਸ ਨਾਲ ਇਸਦੀ ਆਰਥਿਕਤਾ ਨੂੰ ਹੁਲਾਰਾ ਮਿਲਦਾ ਹੈ। ਪਰ ਹੁਣ ਇਹ ਹੁਲਾਰਾ ਪ੍ਰਾਪਤ ਕਰਨਾ ਬਹੁਤ ਮੁਸ਼ਕਲ ਹੋ ਸਕਦਾ ਹੈ।

ਚੀਨੀ ਕੰਪਨੀਆਂ ਭਾਰਤ ਨੂੰ ਦੇ ਰਹੀਆਂ ਹਨ ਭਾਰੀ ਡਿਸਕਾਊਂਟ

ਅਮਰੀਕੀ ਬਾਜ਼ਾਰ ਦੇ ਮੁਸ਼ਕਲ ਬਣਨ ਤੋਂ ਬਾਅਦ, ਹੁਣ ਚੀਨੀ ਕੰਪਨੀਆਂ ਦਾ ਧਿਆਨ ਭਾਰਤ ‘ਤੇ ਹੋਵੇਗਾ। ਇਸ ਤੋਂ ਭਾਰਤ ਨੂੰ ਫਾਇਦਾ ਹੋਵੇਗਾ। ਮੀਡੀਆ ਰਿਪੋਰਟਾਂ ਅਨੁਸਾਰ, ਹੁਣ ਚੀਨੀ ਕੰਪਨੀਆਂ ਭਾਰਤ ਨੂੰ ਹੋਰ ਡਿਸਕਾਊਂਟ ਆਫਰ ਕਰ ਰਹੀਆਂ ਹਨ। ਟਰੰਪ ਦੇ ਟੈਰਿਫ ਕਾਰਨ, ਚੀਨੀ ਇਲੈਕਟ੍ਰਾਨਿਕਸ ਕੰਪੋਨੈਂਟ ਨਿਰਮਾਤਾ ਕੰਪਨੀਆਂ ਹੁਣ ਭਾਰਤ ਨੂੰ ਹੋਰ ਡਿਸਕਾਊਂਟ ਦੇਣ ਦੀ ਤਿਆਰੀ ਕਰ ਰਹੀਆਂ ਹਨ। ਵਰਤਮਾਨ ਵਿੱਚ, ਚੀਨ ਵਿੱਚ ਇਲੈਕਟ੍ਰਾਨਿਕ ਪੁਰਜ਼ੇ ਬਣਾਉਣ ਵਾਲੀਆਂ ਕੰਪਨੀਆਂ ਭਾਰਤੀ ਕੰਪਨੀਆਂ ਨੂੰ ਕੁੱਲ ਨਿਰਯਾਤ ‘ਤੇ 5% ਦਾ ਡਿਸਕਾਊਂਟ ਦੇ ਰਹੀਆਂ ਹਨ। ਇਹ ਡਿਸਕਾਊਂਟ ਇੱਕ ਵੱਡਾ ਰਾਹਤ ਵਾਂਗ ਹੈ। ਕਿਉਂਕਿ ਇਸ ਹਿੱਸੇ ਵਿੱਚ ਮਾਰਜਿਨ ਕਾਫ਼ੀ ਜ਼ਿਆਦਾ ਹੈ।

ਫਰਿੱਜ ਅਤੇ ਸਮਾਰਟਫੋਨ ਹੋ ਸਕਦੇ ਹਨ ਸਸਤੇ

ਚੀਨ ਤੋਂ ਆਉਣ ਵਾਲੇ ਇਲੈਕਟ੍ਰਾਨਿਕਸ ਪੁਰਜ਼ਿਆਂ ਦੀ ਵਰਤੋਂ ਫਰਿੱਜ, ਟੀਵੀ ਅਤੇ ਸਮਾਰਟਫੋਨ ਵਰਗੀਆਂ ਇਲੈਕਟ੍ਰਾਨਿਕਸ ਵਸਤੂਆਂ ਵਿੱਚ ਕੀਤੀ ਜਾਂਦੀ ਹੈ। ਇਸ ਕਾਰਨ, ਇਹ ਮੰਨਿਆ ਜਾ ਰਿਹਾ ਹੈ ਕਿ ਭਾਰਤੀ ਨਿਰਮਾਤਾ ਮੰਗ ਨੂੰ ਵਧਾਉਣ ਲਈ ਚੀਨ ਤੋਂ ਪ੍ਰਾਪਤ ਡਿਸਕਾਉਂਟ ਦਾ ਲਾਭ ਦੇ ਸਕਦੇ ਹਨ। ਜੇਕਰ ਅਜਿਹਾ ਹੁੰਦਾ ਹੈ, ਤਾਂ ਭਵਿੱਖ ਵਿੱਚ ਫਰਿੱਜ ਅਤੇ ਸਮਾਰਟਫੋਨ ਵੀ ਸਸਤੇ ਹੋ ਸਕਦੇ ਹਨ।

ਅਮਰੀਕਾ ਤੋਂ ਬਾਅਦ ਭਾਰਤ ਹੀ ਇੱਕ ਵੱਡਾ ਬਾਜ਼ਾਰ

ਅਮਰੀਕਾ ਤੋਂ ਬਾਅਦ, ਭਾਰਤ ਚੀਨ ਲਈ ਸਭ ਤੋਂ ਵੱਡਾ ਬਾਜ਼ਾਰ ਹੈ। ਚੀਨ ਅਮਰੀਕਾ ਨੂੰ ਸਮਾਰਟਫੋਨ, ਕੰਪਿਊਟਰ, ਖਿਡੌਣੇ, ਕੱਪੜੇ, ਵੀਡੀਓ ਗੇਮਸ, ਬਿਜਲੀ ਦੀਆਂ ਚੀਜ਼ਾਂ ਤੋਂ ਲੈ ਕੇ ਮੈਡੀਕਲ ਉਤਪਾਦਾਂ ਤੱਕ ਸਭ ਕੁਝ ਵੇਚਦਾ ਹੈ। ਹੁਣ ਟੈਰਿਫ ਦੇ ਕਾਰਨ, ਅਮਰੀਕਾ ਹੁਣ ਇਸਦੇ ਲਈ ਬਹੁਤ ਪ੍ਰੌਫਿਟੇਬਲ ਬਾਜ਼ਾਰ ਨਹੀਂ ਰਹੇਗਾ। ਇਸਦਾ ਸਪੱਸ਼ਟ ਅਰਥ ਹੈ ਕਿ ਚੀਨ ਅਤੇ ਅਮਰੀਕਾ ਵਿਚਕਾਰ ਟੈਰਿਫ ਵਾਰ ਨਾਲ ਭਾਰਤ ਨੂੰ ਫਾਇਦਾ ਹੋਵੇਗਾ।