ਦੇਸ਼ ਦੀ ਪ੍ਰਮੁੱਖ ਤਕਨੀਕੀ ਕੰਪਨੀ
ਟਾਟਾ ਗਰੁੱਪ (Tata Group) ਹਮੇਸ਼ਾ ਕੁਝ ਵੱਡਾ ਕਰਨ ਲਈ ਜਾਣੀ ਜਾਂਦੀ ਹੈ। ਹਾਲ ਹੀ ‘ਚ ਟਾਟਾ ਨੇ ਆਪਣੇ ਮੈਗਾ ਪਲਾਨ ਦਾ ਖੁਲਾਸਾ ਕੀਤਾ ਹੈ ਜਿਸ ਦੇ ਤਹਿਤ ਹੁਣ ਹਰ ਕੋਈ ਆਈਫੋਨ ਲੈ ਸਕਦਾ ਹੈ। ਜੀ ਹਾਂ, ਹੁਣ ਤੁਸੀਂ ਭਾਰਤ ਤੋਂ ਆਈਫੋਨ ਲੈ ਸਕਦੇ ਹੋ। ਦਰਅਸਲ, ਭਾਰਤੀ ਕੰਪਨੀ ਟਾਟਾ ਹੁਣ ਦੇਸ਼ ਵਿੱਚ ਹੀ ਆਈਫੋਨ ਬਣਾਏਗੀ। ਕੰਪਨੀ ਭਾਰਤ ‘ਚ ਆਈਫੋਨ ਨਿਰਮਾਣ ਦੀ ਰਫਤਾਰ ਨੂੰ ਦੁੱਗਣਾ ਕਰਨਾ ਚਾਹੁੰਦੀ ਹੈ। ਇਸਦੇ ਲਈ ਟਾਟਾ ਘਰੇਲੂ ਅਤੇ ਗਲੋਬਲ ਮਾਰਕੀਟ ਲਈ ਭਾਰਤ ਵਿੱਚ ਐਪਲ ਆਈਫੋਨ ਦਾ ਨਿਰਮਾਣ ਸ਼ੁਰੂ ਕਰ ਦੇਵੇਗਾ। ਇਸ ਦੇ ਨਾਲ ਹੀ ਟਾਟਾ ਦੇ ਮਾਸਟਰ ਪਲਾਨ ਦੇ ਤਹਿਤ ਆਈਫੋਨ ਬਣਾਉਣ ਵਾਲੀ ਕੰਪਨੀ ਵਿਸਟ੍ਰੋਨ ਦੀ ਵੀ ਭਾਰਤ ਤੋਂ ਵਿਦਾਈ ਹੋ ਜਾਵੇਗੀ। ਆਓ ਜਾਣਦੇ ਹਾਂ ਕਿਵੇਂ
ਇਹ ਹੈ ਮੈਗਾ ਪਲਾਨ
ਦਰਅਸਲ, ਆਪਣੇ ਕੰਮ ਨੂੰ ਤੇਜ਼ੀ ਨਾਲ ਵਧਾਉਣ ਲਈ, ਟਾਟਾ ਸਮੂਹ ਦੀ ਕੰਪਨੀ ਟਾਟਾ ਇਲੈਕਟ੍ਰਾਨਿਕਸ ਪ੍ਰਾਈਵੇਟ ਲਿਮਟਿਡ ਨੇ ਵਿਸਟ੍ਰੋਨ ਇਨਫੋਕਾਮ ਮੈਨੂਫੈਕਚਰਿੰਗ ਪ੍ਰਾਈਵੇਟ ਲਿਮਟਿਡ ਨੂੰ 125 ਮਿਲੀਅਨ ਡਾਲਰ ਵਿੱਚ ਖਰੀਦਿਆ ਹੈ। ਟਾਟਾ ਹੁਣ ਵਿਸਤਾਰ ਯੋਜਨਾ ਦੇ ਤਹਿਤ ਹੋਸੂਰ ਆਈਫੋਨ ਯੂਨਿਟ ਵਿੱਚ ਲਗਭਗ 28000 ਲੋਕਾਂ ਨੂੰ ਰੁਜ਼ਗਾਰ ਦੇਣ ਦੀ ਯੋਜਨਾ ਬਣਾ ਰਿਹਾ ਹੈ। ਕੰਪਨੀ ਹੁਣ ਇਸ ਯੂਨਿਟ ਦਾ ਵਿਸਥਾਰ ਕਰ ਰਹੀ ਹੈ। ਇਸ ਵਿਸਤਾਰ ਯੋਜਨਾ ਤਹਿਤ ਇਸ ਦੀ ਸਮਰੱਥਾ ਵਧਾਈ ਜਾਵੇਗੀ।
28 ਹਜ਼ਾਰ ਲੋਕਾਂ ਨੂੰ ਮਿਲਣਗੀਆਂ ਨੌਕਰੀਆਂ
ਇਸ ਯੂਨਿਟ ਵਿੱਚ ਕੁੱਲ 5000 ਕਰੋੜ ਰੁਪਏ ਦਾ ਨਿਵੇਸ਼ ਹੋਵੇਗਾ। 1 ਤੋਂ 1.5 ਸਾਲ ਦੇ ਅੰਦਰ ਕੰਪਨੀ 25 ਤੋਂ 28 ਹਜ਼ਾਰ ਲੋਕਾਂ ਨੂੰ ਨੌਕਰੀ ‘ਤੇ ਰੱਖੇਗੀ। ਈਟੀ ਦੀ ਰਿਪੋਰਟ ਦੇ ਅਨੁਸਾਰ, ਇੱਕ ਸੀਨੀਅਰ ਸਰਕਾਰੀ ਅਧਿਕਾਰੀ ਨੇ ਕਿਹਾ ਕਿ ‘ਕੰਪਨੀ ਯੂਨਿਟ ਨੂੰ ਮੌਜੂਦਾ ਆਕਾਰ ਅਤੇ ਸਮਰੱਥਾ ਤੋਂ 1.5-2 ਗੁਣਾ ਤੱਕ ਵਧਾਉਣ ‘ਤੇ ਵਿਚਾਰ ਕਰ ਰਹੀ ਹੈ।
ਢਾਈ ਸਾਲਾਂ ‘ਚ ਐਂਟਰੀ ਲਵੇਗਾ ਟਾਟਾ ਦਾ ਬਣਾਇਆ ਆਈਫੋਨ
ਵਿਸਟ੍ਰੋਨ ਸਾਲ 2008 ਵਿੱਚ ਭਾਰਤ ਆਈ ਸੀ, ਇਸ ਕੰਪਨੀ ਨੇ ਸਾਲ 2017 ਵਿੱਚ
ਐਪਲ ਲਈ ਆਈਫੋਨ ਬਣਾਉਣਾ ਸ਼ੁਰੂ ਕੀਤਾ ਸੀ। ਇਸ ਪਲਾਂਟ ਵਿੱਚ ਹੀ iPhone 14 ਮਾਡਲ ਤਿਆਰ ਕੀਤਾ ਗਿਆ ਹੈ। ਇੱਥੇ 10,000 ਤੋਂ ਵੱਧ ਕਰਮਚਾਰੀ ਕੰਮ ਕਰਦੇ ਹਨ, ਟਾਟਾ ਕੰਪਨੀ ਨੇ ਇਹ ਪਲਾਂਟ ਖਰੀਦ ਕੇ ਸ਼ਲਾਘਾਯੋਗ ਕੰਮ ਕੀਤਾ ਹੈ।
ਟਾਟਾ ਨੇ ਵਿਸਟ੍ਰੋਨ ਨੂੰ ਦਿਖਾਇਆ ਬਾਹਰ ਦਾ ਦਰਵਾਜ਼ਾ
ਟਾਟਾ ਵੱਲੋਂ ਇਸ ਕੰਪਨੀ ਨੂੰ ਖਰੀਦਣ ਤੋਂ ਬਾਅਦ ਹੁਣ ਵਿਸਟ੍ਰੋਨ ਭਾਰਤੀ ਬਾਜ਼ਾਰ ਤੋਂ ਬਾਹਰ ਹੋ ਗਈ ਹੈ। ਜਾਣਕਾਰੀ ਲਈ ਤੁਹਾਨੂੰ ਦੱਸ ਦੇਈਏ ਕਿ ਵਿਸਟ੍ਰੋਨ ਕੰਪਨੀ ਤੋਂ ਇਲਾਵਾ Pegatron ਅਤੇ Foxconn ਵੀ ਭਾਰਤ ‘ਚ ਆਈਫੋਨ ਦਾ ਉਤਪਾਦਨ ਕਰਦੇ ਹਨ। ਹੁਣ ਭਾਰਤੀ ਕੰਪਨੀ ਟਾਟਾ ਨੇ ਵੀ ਇਸ ਸੂਚੀ ‘ਚ ਐਂਟਰੀ ਕੀਤੀ ਹੈ।