RBI ਨੇ ਪੇਮੈਂਟ ਐਗਰੀਗੇਟਰਾਂ ਲਈ ਜਾਰੀ ਕੀਤੇ ਦਿਸ਼ਾ-ਨਿਰਦੇਸ਼, ਨਹੀਂ ਚਲੇਗੀ ਮਨਮਾਨੀ

Published: 

16 Sep 2025 13:48 PM IST

RBI Guidelines For Payment Aggregators: ਡਰਾਫਟ ਦਿਸ਼ਾ-ਨਿਰਦੇਸ਼ ਆਰਬੀਆਈ ਦੁਆਰਾ ਸਾਲ 2024 ਵਿੱਚ ਹੀ ਜਾਰੀ ਕੀਤੇ ਗਏ ਸਨ। ਪਰ ਹੁਣ ਅੰਤਿਮ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਹਨ। ਜਿਸ ਵਿੱਚ ਪੇਮੈਂਟ ਐਗਰੀਗੇਟਰਾਂ ਨੂੰ ਉਨ੍ਹਾਂ ਦੇ ਕੰਮ ਦੇ ਅਨੁਸਾਰ ਤਿੰਨ ਵੱਖ-ਵੱਖ ਸ਼੍ਰੇਣੀਆਂ ਵਿੱਚ ਵੰਡਿਆ ਗਿਆ ਹੈ। ਨਾਲ ਹੀ, ਤਿੰਨਾਂ ਲਈ ਵੱਖ-ਵੱਖ ਮਾਪਦੰਡ ਰੱਖੇ ਗਏ ਹਨ।

RBI ਨੇ ਪੇਮੈਂਟ ਐਗਰੀਗੇਟਰਾਂ ਲਈ ਜਾਰੀ ਕੀਤੇ ਦਿਸ਼ਾ-ਨਿਰਦੇਸ਼, ਨਹੀਂ ਚਲੇਗੀ ਮਨਮਾਨੀ

Photo: TV9 Hindi

Follow Us On

ਹੁਣ ਪੇਮੈਂਟ ਐਗਰੀਗੇਟਰਾਂ ਦੀ ਮਨਮਾਨੀ ਨੂੰ ਰੋਕਣ ਅਤੇ ਉਨ੍ਹਾਂ ‘ਤੇ ਲਗਾਮ ਲਗਾਉਣ ਲਈ, ਦੇਸ਼ ਦੇ ਬੈਂਕਿੰਗ ਰੈਗੂਲੇਟਰ ਰਿਜ਼ਰਵ ਬੈਂਕ ਆਫ਼ ਇੰਡੀਆ ਨੇ ਸਭ ਕੁਝ ਆਪਣੇ ਹੱਥਾਂ ਵਿੱਚ ਲੈ ਲਿਆ ਹੈ। ਇਸ ਦੇ ਨਾਲ, ਇਹਨਾਂ ਪੇਮੈਂਟ ਐਗਰੀਗੇਟਰਾਂ ਲਈ ਰੈਗੂਲੇਸ਼ਨ ਦਿਸ਼ਾ-ਨਿਰਦੇਸ਼ ਵੀ ਜਾਰੀ ਕੀਤੇ ਗਏ ਹਨ। ਇਹਨਾਂ ਅੰਤਿਮ ਦਿਸ਼ਾ-ਨਿਰਦੇਸ਼ਾਂ ਦੀ ਕਈ ਮਹੀਨਿਆਂ ਤੋਂ ਉਡੀਕ ਕੀਤੀ ਜਾ ਰਹੀ ਸੀ।

ਡਰਾਫਟ ਦਿਸ਼ਾ-ਨਿਰਦੇਸ਼ ਆਰਬੀਆਈ ਦੁਆਰਾ ਸਾਲ 2024 ਵਿੱਚ ਹੀ ਜਾਰੀ ਕੀਤੇ ਗਏ ਸਨ। ਪਰ ਹੁਣ ਅੰਤਿਮ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਹਨ। ਜਿਸ ਵਿੱਚ ਪੇਮੈਂਟ ਐਗਰੀਗੇਟਰਾਂ ਨੂੰ ਉਨ੍ਹਾਂ ਦੇ ਕੰਮ ਦੇ ਅਨੁਸਾਰ ਤਿੰਨ ਵੱਖ-ਵੱਖ ਸ਼੍ਰੇਣੀਆਂ ਵਿੱਚ ਵੰਡਿਆ ਗਿਆ ਹੈ। ਨਾਲ ਹੀ, ਤਿੰਨਾਂ ਲਈ ਵੱਖ-ਵੱਖ ਮਾਪਦੰਡ ਰੱਖੇ ਗਏ ਹਨ। ਆਓ ਤੁਹਾਨੂੰ ਇਹ ਵੀ ਦੱਸਦੇ ਹਾਂ ਕਿ ਆਰਬੀਆਈ ਦੁਆਰਾ ਕਿਸ ਤਰ੍ਹਾਂ ਦੇ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਹਨ।

ਪੇਮੈਂਟ ਐਗਰੀਗੇਟਰਾਂ ਨੂੰ ਤਿੰਨ ਸ਼੍ਰੇਣੀਆਂ ਵਿੱਚ ਵੰਡਿਆ ਗਿਆ

ਦੇਸ਼ ਦੇ ਬੈਂਕਿੰਗ ਰੈਗੂਲੇਟਰ, ਭਾਰਤੀ ਰਿਜ਼ਰਵ ਬੈਂਕ ਨੇ ਪੇਮੈਂਟ ਐਗਰੀਗੇਟਰਾਂ ਨੂੰ ਨਿਯਮਤ ਕਰਨ ਲਈ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ, ਜੋ ਤੁਰੰਤ ਪ੍ਰਭਾਵ ਨਾਲ ਲਾਗੂ ਹੋ ਗਏ ਹਨ। ਭਾਰਤੀ ਰਿਜ਼ਰਵ ਬੈਂਕ (ਪੇਮੈਂਟ ਐਗਰੀਗੇਟਰਾਂ ਦਾ ਨਿਯਮ)ਦੇ ਨਿਰਦੇਸ਼ 2025 ਅਨੁਸਾਰ, ਪੇਮੈਂਟ ਐਗਰੀਗੇਟਰਾਂ ਨੂੰ ਉਨ੍ਹਾਂ ਦੇ ਕੰਮ ਦੇ ਅਨੁਸਾਰ ਤਿੰਨ ਸ਼੍ਰੇਣੀਆਂ ਵਿੱਚ ਵੰਡਿਆ ਗਿਆ ਹੈ। ਨਿਰਦੇਸ਼ਾਂ ਦੇ ਅਨੁਸਾਰ, ਇਹਨਾਂ ਸ਼੍ਰੇਣੀਆਂ ਵਿੱਚ ਫਿਜੀਕਲ ਪੇਮੈਂਟ ਐਗਰੀਗੇਟਰਾਂ ਲਈ PA-P, ਸਰਹੱਦ ਪਾਰ ਪੇਮੈਂਟ ਐਗਰੀਗੇਟਰਾਂ ਲਈ PA-CB ਅਤੇ ਔਨਲਾਈਨ ਪੇਮੈਂਟ ਐਗਰੀਗੇਟਰਾਂ ਲਈ PA-O ਸ਼ਾਮਲ ਹਨ।

RBI ਨੇ ਦਿਸ਼ਾ-ਨਿਰਦੇਸ਼ ਕੀਤੇ ਜਾਰੀ

ਆਰਬੀਆਈ ਨੇ ਆਪਣੇ ਦਿਸ਼ਾ-ਨਿਰਦੇਸ਼ਾਂ ਵਿੱਚ ਕਿਹਾ ਹੈ ਕਿ ਪੇਮੈਂਟ ਐਗਰੀਗੇਟਰਾਂ ਨੂੰ ਕਾਰੋਬਾਰ ਸ਼ੁਰੂ ਕਰਨ ਜਾਂ ਜਾਰੀ ਰੱਖਣ ਲਈ ਅਧਿਕਾਰ ਪ੍ਰਾਪਤ ਕਰਨ ਵਾਲੀ ਇਕਾਈ ਕੋਲ ਅਧਿਕਾਰ ਲਈ ਅਰਜ਼ੀ ਜਮ੍ਹਾਂ ਕਰਨ ਸਮੇਂ ਘੱਟੋ-ਘੱਟ 15 ਕਰੋੜ ਰੁਪਏ ਦੀ ਕੁੱਲ ਜਾਇਦਾਦ ਹੋਣੀ ਚਾਹੀਦੀ ਹੈ। ਅਧਿਕਾਰ ਦਿੱਤੇ ਜਾਣ ਦੇ ਤੀਜੇ ਵਿੱਤੀ ਸਾਲ ਦੇ ਅੰਤ ਤੱਕ ਘੱਟੋ-ਘੱਟ 25 ਕਰੋੜ ਰੁਪਏ ਦੀ ਕੁੱਲ ਜਾਇਦਾਦ ਹਾਸਲ ਕਰਨੀ ਪਵੇਗੀ ਹੈ।

ਦਿਸ਼ਾ-ਨਿਰਦੇਸ਼ਾਂ ਵਿੱਚ ਐਸਕ੍ਰੋ ਖਾਤੇ ਅਤੇ ਫੰਡ ਪ੍ਰਬੰਧਨ, ਪੀਏ-ਸੀਬੀ ਲਈ ਸਰਹੱਦ ਪਾਰ ਸੀਮਾਵਾਂ ਅਤੇ ਪ੍ਰਸ਼ਾਸਨ ਦੇ ਪ੍ਰਬੰਧ ਸ਼ਾਮਲ ਹਨ ਜਿੱਥੇ ਪ੍ਰਮੋਟਰਾਂ ਨੂੰਫਿੱਟ ਅਤੇ ਸਹੀ’ ਨਿਯਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ। ਕੇਂਦਰੀ ਬੈਂਕ ਨੇ ਅਪ੍ਰੈਲ 2024 ਵਿੱਚ ਪੀਏ ‘ਤੇ ਡਰਾਫਟ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਸਨ, ਸਾਰੇ ਹਿੱਸੇਦਾਰਾਂ ਤੋਂ ਫੀਡਬੈਕ ਪ੍ਰਾਪਤ ਕਰਨ ਤੋਂ ਬਾਅਦ ਅੰਤਿਮ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਹਨ।