ਪੈਟਰੋਲ ਅਤੇ ਡੀਜ਼ਲ ਹੋ ਸਕਦਾ ਹੈ ਸਸਤਾ, ਸਰਕਾਰ ਨੇ ਘਟਾਇਆ ਕੱਚੇ ਤੇਲ 'ਤੇ ਵਿੰਡਫਾਲ ਟੈਕਸ | petrol diesel price may be cheaper government reduce windfall tax on crude oil know full detail in punjabi Punjabi news - TV9 Punjabi

ਪੈਟਰੋਲ ਅਤੇ ਡੀਜ਼ਲ ਹੋ ਸਕਦਾ ਹੈ ਸਸਤਾ, ਸਰਕਾਰ ਨੇ ਘਟਾਇਆ ਕੱਚੇ ਤੇਲ ‘ਤੇ ਵਿੰਡਫਾਲ ਟੈਕਸ

Updated On: 

16 May 2024 13:33 PM

Windfall Tax Reduced from Crude Oil: ਚੋਣਾਂ ਤੋਂ ਪਹਿਲਾਂ ਲੋਕਾਂ ਲਈ ਵੱਡੀ ਖਬਰ ਆ ਸਕਦੀ ਹੈ। ਡੀਜ਼ਲ, ਪੈਟਰੋਲ ਅਤੇ ਜੈੱਟ ਈਂਧਨ ਜਾਂ ATF ਦੇ ਨਿਰਯਾਤ 'ਤੇ SAED ਨੂੰ 'ਜ਼ੀਰੋ' 'ਤੇ ਬਰਕਰਾਰ ਰੱਖਿਆ ਗਿਆ ਹੈ। CBIC ਯਾਨੀ ਸੈਂਟਰਲ ਬੋਰਡ ਆਫ਼ ਇਨਡਾਇਰੈਕਟ ਟੈਕੇਸੇਜ਼ਨੇ ਵਿੰਡਫਾਲ ਟੈਕਸ ਘਟਾਉਣ ਦਾ ਫੈਸਲਾ ਕੀਤਾ ਹੈ। ਇਸ ਐਲਾਨ ਤੋਂ ਬਾਅਦ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਕਮੀ ਵੇਖਣ ਨੂੰ ਮਿਲ ਸਕਦੀ ਹੈ।

ਪੈਟਰੋਲ ਅਤੇ ਡੀਜ਼ਲ ਹੋ ਸਕਦਾ ਹੈ ਸਸਤਾ, ਸਰਕਾਰ ਨੇ ਘਟਾਇਆ ਕੱਚੇ ਤੇਲ ਤੇ ਵਿੰਡਫਾਲ ਟੈਕਸ

ਸੰਕੇਤਕ ਤਸਵੀਰ

Follow Us On

ਚੋਣਾਂ ਤੋਂ ਪਹਿਲਾਂ ਆਮ ਜਨਤਾ ਲਈ ਵੱਡੀ ਖਬਰ ਆ ਸਕਦੀ ਹੈ। ਸਰਕਾਰ ਨੇ ਘਰੇਲੂ ਪੱਧਰ ‘ਤੇ ਪੈਦਾ ਹੋਣ ਵਾਲੇ ਕੱਚੇ ਤੇਲ ‘ਤੇ ਵਿੰਡਫਾਲ ਟੈਕਸ 8,400 ਰੁਪਏ ਪ੍ਰਤੀ ਟਨ ਤੋਂ ਘਟਾ ਕੇ 5,700 ਰੁਪਏ ਪ੍ਰਤੀ ਟਨ ਕਰ ਦਿੱਤਾ ਹੈ। ਇਸ ਤੋਂ ਪਹਿਲਾਂ ਸਰਕਾਰ ਲਗਾਤਾਰ ਵਿੰਡਫਾਲ ਟੈਕਸ ਵਧਾ ਰਹੀ ਸੀ। ਹੁਣ ਉਹ ਲਗਾਤਾਰ ਦੂਜੀ ਵਾਰ ਟੈਕਸਾਂ ਵਿੱਚ ਕਟੌਤੀ ਕਰ ਰਹੀ ਹੈ। ਇਹ ਟੈਕਸ ਸਪੈਸ਼ਲ ਐਡੀਸ਼ਨਲ ਐਕਸਾਈਜ਼ ਡਿਊਟੀ (SAED) ਦੇ ਰੂਪ ਵਿੱਚ ਲਗਾਇਆ ਜਾਂਦਾ ਹੈ।

ਡੀਜ਼ਲ, ਪੈਟਰੋਲ ਅਤੇ ਜੈੱਟ ਈਂਧਨ ਜਾਂ ATF ਦੇ ਨਿਰਯਾਤ ‘ਤੇ SAED ਨੂੰ ‘ਜ਼ੀਰੋ’ ‘ਤੇ ਬਰਕਰਾਰ ਰੱਖਿਆ ਗਿਆ ਹੈ। ਸੀਬੀਆਈਸੀ ਯਾਨੀ ਕੇਂਦਰੀ ਅਸਿੱਧੇ ਟੈਕਸ ਬੋਰਡ ਨੇ ਆਪਣੇ ਇੱਕ ਨੋਟੀਫਿਕੇਸ਼ਨ ਵਿੱਚ ਕਿਹਾ ਹੈ ਕਿ ਨਵੀਆਂ ਦਰਾਂ 16 ਮਈ ਤੋਂ ਲਾਗੂ ਕੀਤੀਆਂ ਜਾ ਰਹੀਆਂ ਹਨ। ਤੁਹਾਨੂੰ ਦੱਸ ਦੇਈਏ ਕਿ 16 ਮਈ ਤੱਕ ਦਿੱਲੀ ਵਿੱਚ ਪੈਟਰੋਲ ਦੀ ਕੀਮਤ 94.72 ਰੁਪਏ ਪ੍ਰਤੀ ਲੀਟਰ ਹੈ। ਜਦੋਂ ਕਿ ਡੀਜ਼ਲ 87.62 ਰੁਪਏ ਪ੍ਰਤੀ ਲੀਟਰ ਦੇ ਹਿਸਾਬ ਨਾਲ ਮਿਲ ਰਿਹਾ ਹੈ।

ਪਿਛਲੀ ਵਾਰ 1 ਮਈ ਨੂੰ ਘਟਾਇਆ ਗਿਆ ਸੀ ਟੈਕਸ

ਦੱਸ ਦਈਏ ਕਿ ਟੈਕਸ ‘ਚ ਲਗਾਤਾਰ ਵਾਧਾ ਕਰਨ ਤੋਂ ਬਾਅਦ ਪਹਿਲੀ ਵਾਰ 1 ਮਈ ਨੂੰ ਸਰਕਾਰ ਨੇ ਕੱਚੇ ਤੇਲ ‘ਤੇ ਵਿੰਡਫਾਲ ਟੈਕਸ ਘਟਾਉਣ ਦਾ ਫੈਸਲਾ ਕੀਤਾ ਸੀ। ਉਸ ਸਮੀਖਿਆ ਵਿੱਚ, ਵਿੰਡਫਾਲ ਟੈਕਸ 9,600 ਰੁਪਏ ਪ੍ਰਤੀ ਟਨ ਤੋਂ ਘਟਾ ਕੇ 8,400 ਰੁਪਏ ਪ੍ਰਤੀ ਟਨ ਕਰ ਦਿੱਤਾ ਗਿਆ ਸੀ। ਇਸ ਤੋਂ ਪਹਿਲਾਂ ਵਿੰਡਫਾਲ ਟੈਕਸ ਵਿੱਚ ਲਗਾਤਾਰ ਵਾਧਾ ਕੀਤਾ ਜਾ ਰਿਹਾ ਸੀ। ਇੱਕ ਮਹੀਨਾ ਪਹਿਲਾਂ 16 ਅਪ੍ਰੈਲ ਦੀ ਸਮੀਖਿਆ ਵਿੱਚ ਵਿੰਡਫਾਲ ਟੈਕਸ 6,800 ਰੁਪਏ ਪ੍ਰਤੀ ਟਨ ਤੋਂ ਵਧਾ ਕੇ 9,600 ਰੁਪਏ ਪ੍ਰਤੀ ਟਨ ਕਰ ਦਿੱਤਾ ਗਿਆ ਸੀ, ਜਦੋਂ ਕਿ ਇਸ ਵਿੱਤੀ ਸਾਲ ਦੀ ਪਹਿਲੀ ਸਮੀਖਿਆ ਵਿੱਚ ਇਸਨੂੰ 4,900 ਰੁਪਏ ਪ੍ਰਤੀ ਟਨ ਤੋਂ ਵਧਾ ਕੇ 6,800 ਰੁਪਏ ਪ੍ਰਤੀ ਟਨ ਕਰ ਦਿੱਤਾ ਗਿਆ ਸੀ।

ਇਹ ਵੀ ਪੜ੍ਹੋ – SBI ਨੇ ਕਰੋੜਾਂ ਗਾਹਕਾਂ ਨੂੰ ਦਿੱਤਾ ਸ਼ਾਨਦਾਰ ਤੋਹਫਾ, ਹੁਣ FD ਤੇ ਮਿਲੇਗਾ ਜ਼ਿਆਦਾ ਵਿਆਜ

ਪਹਿਲੀ ਵਾਰ 2022 ਵਿੱਚ ਲਗਿਆ ਸੀ ਟੈਕਸ

ਭਾਰਤ ਨੇ ਸਭ ਤੋਂ ਪਹਿਲਾਂ 1 ਜੁਲਾਈ, 2022 ਨੂੰ ਵਿੰਡਫਾਲ ਟੈਕਸ ਲਗਾਇਆ ਸੀ ਅਤੇ ਊਰਜਾ ਕੰਪਨੀਆਂ ਦੇ ਮੁਨਾਫੇ ‘ਤੇ ਟੈਕਸ ਲਗਾਉਣ ਵਾਲੇ ਦੇਸ਼ਾਂ ਵਿੱਚ ਸ਼ਾਮਲ ਹੋ ਗਿਆ। ਇਸੇ ਤਰ੍ਹਾਂ ਡੀਜ਼ਲ, ਪੈਟਰੋਲ ਅਤੇ ਹਵਾਬਾਜ਼ੀ ਈਂਧਨ ਦੀ ਬਰਾਮਦ ‘ਤੇ ਵੀ ਡਿਊਟੀ ਲਗਾਈ ਗਈ ਸੀ। ਕਈ ਪ੍ਰਾਈਵੇਟ ਰਿਫਾਇਨਰ ਕੰਪਨੀਆਂ ਜ਼ਿਆਦਾ ਮੁਨਾਫਾ ਕਮਾਉਣ ਲਈ ਡੀਜ਼ਲ, ਪੈਟਰੋਲ ਅਤੇ ਏਟੀਐਫ ਨੂੰ ਘਰੇਲੂ ਬਾਜ਼ਾਰ ਵਿੱਚ ਵੇਚਣ ਦੀ ਬਜਾਏ ਨਿਰਯਾਤ ਕਰ ਰਹੀਆਂ ਸਨ। ਵਿੰਡਫਾਲ ਟੈਕਸ ਵੀ ਨਿਰਯਾਤ ‘ਤੇ ਲਗਾਇਆ ਗਿਆ ਇੱਕ ਕਿਸਮ ਦਾ ਟੈਕਸ ਹੈ। ਸਰਕਾਰ ਹਰ ਪੰਦਰਵਾੜੇ ਇਸ ਦੀ ਸਮੀਖਿਆ ਕਰਦੀ ਹੈ ਅਤੇ ਅੰਤਰਰਾਸ਼ਟਰੀ ਬਾਜ਼ਾਰ ਦੇ ਅਨੁਸਾਰ ਇਸ ਨੂੰ ਵਧਾਉਣ ਜਾਂ ਘਟਾਉਣ ਦਾ ਫੈਸਲਾ ਕਰਦੀ ਹੈ।

Exit mobile version