ਦੰਤ ਕਾਂਤੀ ਤੋਂ ਲੈ ਕੇ ਐਲੋਵੇਰਾ ਜੈੱਲ ਤੱਕ…ਇੰਨਾ ਵੱਡਾ ਹੈ ਪਤੰਜਲੀ ਦਾ ਕਾਰੋਬਾਰ
Patanjali: ਪਤੰਜਲੀ ਫੂਡਜ਼ ਲਿਮਟਿਡ ਕੰਪਨੀ ਨੇ ਪਿਛਲੇ ਪੰਜ ਸਾਲਾਂ ਵਿੱਚ ਆਪਣੇ ਨਿਵੇਸ਼ਕਾਂ ਨੂੰ ਲਗਭਗ 72 ਪ੍ਰਤੀਸ਼ਤ ਰਿਟਰਨ ਦਿੱਤਾ ਹੈ। ਇਹ ਕੰਪਨੀ ਇਸ ਸਮੇਂ FMCG ਸੈਕਟਰ ਵਿੱਚ ਆਪਣੇ ਪੈਰ ਮਜ਼ਬੂਤ ਕਰ ਰਹੀ ਹੈ।
ਪਤੰਜਲੀ
ਦੇਸ਼ ਦੀ ਮਸ਼ਹੂਰ FMCG ਕੰਪਨੀ ਪਤੰਜਲੀ ਦਾ ਕਾਰੋਬਾਰ ਦੇਸ਼ ਵਿੱਚ ਵਧ ਰਿਹਾ ਹੈ। ਬਾਬਾ ਰਾਮਦੇਵ ਦੀ ਕੰਪਨੀ ਪਤੰਜਲੀ ਫੂਡਜ਼ ਨੇ MMC ਸੈਕਟਰ ਵਿੱਚ ਆਪਣੀ ਵੱਖਰੀ ਪਛਾਣ ਬਣਾਈ ਹੈ। ਕੰਪਨੀ ਇਸ ਸਮੇਂ ਦੰਤ ਕਾਂਤੀ, ਐਲੋਵੇਰਾ ਤੋਂ ਲੈ ਕੇ ਖੇਤੀਬਾੜੀ ਉਤਪਾਦਾਂ ਅਤੇ ਐਡੀਬਲ ਆਇਲ ਤੱਕ ਦਾ ਵਪਾਰ ਕਰਦੀ ਹੈ। ਆਓ ਤੁਹਾਨੂੰ ਦੱਸਦੇ ਹਾਂ ਕਿ ਕੰਪਨੀ ਦਾ ਕਾਰੋਬਾਰ ਕਿੰਨੇ ਕਰੋੜ ਦਾ ਹੈ।
ਪਤੰਜਲੀ ਫੂਡ ਲਿਮਟਿਡ ਕੰਪਨੀ ਇਸ ਸਮੇਂ ਸਟਾਕ ਮਾਰਕੀਟ ਵਿੱਚ ਲਿਸਟੇਡ ਹੈ। ਜਦੋਂ ਤੋਂ ਕੰਪਨੀ ਲਿਸਟ ਹੋਈ ਹੈ, ਇਸਨੇ ਨਿਵੇਸ਼ਕਾਂ ਨੂੰ ਚੰਗਾ ਮੁਨਾਫਾ ਦਿੱਤਾ ਹੈ। ਜੇਕਰ ਅਸੀਂ ਪਿਛਲੇ ਪੰਜ ਸਾਲਾਂ ਦੀ ਗੱਲ ਕਰੀਏ ਤਾਂ ਪਤੰਜਲੀ ਫੂਡ ਲਿਮਟਿਡ ਦੇ ਸ਼ੇਅਰਾਂ ਨੇ ਨਿਵੇਸ਼ਕਾਂ ਨੂੰ ਲਗਭਗ 72 ਪ੍ਰਤੀਸ਼ਤ ਦਾ ਵਧੀਆ ਰਿਟਰਨ ਦਿੱਤਾ ਹੈ। ਜਦੋਂ ਕਿ 5 ਸਾਲ ਪਹਿਲਾਂ ਕੰਪਨੀ ਦੇ ਸ਼ੇਅਰ 1040 ਰੁਪਏ ‘ਤੇ ਸਨ, ਅੱਜ ਇਹ ਲਗਭਗ 743.90 ਰੁਪਏ ਵਧ ਕੇ 1,784 ਰੁਪਏ ਹੋ ਗਏ ਹਨ।
ਕੰਪਨੀ ਦਾ ਕਾਰੋਬਾਰ
ਪਤੰਜਲੀ ਫੂਡ ਲਿਮਟਿਡ FMCG ਸੈਕਟਰ ਦੀਆਂ ਮਸ਼ਹੂਰ ਕੰਪਨੀਆਂ ਨੂੰ ਟੱਕਰ ਦੇ ਰਹੀ ਹੈ। ਇਸਨੇ ਪਿਛਲੇ ਪੰਜ ਸਾਲਾਂ ਵਿੱਚ ਚੰਗੀ ਵਿਕਾਸ ਦਰ ਹਾਸਲ ਕੀਤੀ ਹੈ। ਨਿਵੇਸ਼ਕਾਂ ਨੇ ਬਹੁਤ ਮੁਨਾਫ਼ਾ ਕਮਾਇਆ ਹੈ। BSE ‘ਤੇ ਕੰਪਨੀ ਦਾ ਮਾਰਕੀਟ ਕੈਪ ਇਸ ਸਮੇਂ 64,758 ਕਰੋੜ ਰੁਪਏ ਹੈ।
ਪਤੰਜਲੀ ਫੂਡਜ਼ ਵਿੱਚ ਖਾਸ ਹੈ ਐਡੀਬਲ ਆਇਲ
ਵਿੱਤੀ ਸਾਲ 2024 ਵਿੱਚ, ਪਤੰਜਲੀ ਫੂਡਜ਼ ਲਿਮਟਿਡ ਦਾ ਸਭ ਤੋਂ ਵੱਧ ਮਾਲੀਆ, ਯਾਨੀ ਕਿ ਲਗਭਗ 70%, ਐਡੀਬਲ ਆਇਲ ਦੇ ਹਿੱਸੇ ਤੋਂ ਆਇਆ ਸੀ। ਕੰਪਨੀ ਦੇ ਭੋਜਨ ਅਤੇ ਹੋਰ FMCG ਉਤਪਾਦਾਂ ਦਾ ਮਾਲੀਆ ਹਿੱਸਾ ਲਗਭਗ 30% ਰਿਹਾ। ਪਤੰਜਲੀ ਫੂਡਜ਼ ਇੱਕ ਭਾਰਤੀ FMCG ਕੰਪਨੀ ਹੈ, ਜੋ ਭਾਰਤ ਵਿੱਚ ਕੰਨਜਿਊਮਰ ਪ੍ਰੌਡੈਕਟਸ ਅਤੇ ਖਾਣ ਵਾਲੇ ਤੇਲ ਤਿਆਰ ਕਰਦੀ ਹੈ। ਖਾਸ ਗੱਲ ਇਹ ਹੈ ਕਿ ਪਤੰਜਲੀ ਉਤਪਾਦਾਂ ਦੀ ਮੰਗ ਲਗਾਤਾਰ ਵੱਧ ਰਹੀ ਹੈ, ਜਿਸ ਕਾਰਨ ਕੰਪਨੀ ਦਾ ਮਾਲੀਆ ਅਤੇ ਮੁਨਾਫਾ ਵੀ ਤੇਜ਼ੀ ਨਾਲ ਵੱਧ ਰਿਹਾ ਹੈ।
ਇਹ ਉਤਪਾਦ ਵੇਚਦੀ ਹੈ ਪਤੰਜਲੀ
ਪਤੰਜਲੀ ਭੋ ਫੂਡ ਪ੍ਰੌਡੈਕਟਸ, ਪਰਸਨਲ ਕੇਅਰ ਪ੍ਰੌਡੈਕਟਸ ਅਤੇ ਆਯੁਰਵੈਦਿਕ ਦਵਾਈਆਂ ਵੇਚਦੀ ਹੈ। ਫੂਡ ਪ੍ਰੌਡੈਕਟਸ ਵਿੱਚ ਘਿਓ, ਆਟਾ, ਦਾਲਾਂ, ਨੂਡਲਜ਼, ਬਿਸਕੁਟ, ਅਤੇ ਹੁਣ ਗੁਲਾਬ ਜਾਮੁਨ, ਰਸਗੁੱਲਾ ਵਰਗੀਆਂ ਮੱਠਿਆਈਆਂ ਵੀ ਸ਼ਾਮਲ ਹਨ। ਪਰਸਨਲ ਕੇਅਰ ਵਿੱਚ ਸ਼ੈਂਪੂ, ਟੁੱਥਪੇਸਟ, ਸਾਬਣ, ਤੇਲ ਆਦਿ ਸ਼ਾਮਲ ਹਨ। ਇਸ ਤੋਂ ਇਲਾਵਾ, ਪਤੰਜਲੀ ਆਯੁਰਵੈਦਿਕ ਦਵਾਈਆਂ ਵੀ ਬਣਾਉਂਦੀ ਹੈ, ਜਿਸ ਬਾਰੇ ਕੰਪਨੀ ਦਾ ਦਾਅਵਾ ਹੈ ਕਿ ਉਹ ਕਈ ਬਿਮਾਰੀਆਂ ਨੂੰ ਠੀਕ ਕਰ ਸਕਦੀਆਂ ਹਨ। ਪਤੰਜਲੀ ਦੇ ਦੇਸ਼ ਭਰ ਵਿੱਚ 47,000 ਤੋਂ ਵੱਧ ਪ੍ਰਚੂਨ ਸਟੋਰ, 3,500 ਡਿਸਟ੍ਰੀਬਿਊਟਰਸ ਅਤੇ 18 ਰਾਜਾਂ ਵਿੱਚ ਬਹੁਤ ਸਾਰੇ ਗੋਦਾਮ ਹਨ।
