Insurance Sector ਦੀ ਤਕਦੀਰ ਬਦਲਣਗੇ ਮੁਕੇਸ਼ ਅੰਬਾਨੀ, Jio ਦੇ ਨਾਲ ਕਰ ਰਹੇ ਹਨ ਵੱਡੀ ਪਲਾਨਿੰਗ

Published: 

21 Mar 2023 18:36 PM

ਮੀਡੀਆ ਰਿਪੋਰਟਾਂ ਦੇ ਅਨੁਸਾਰ, ਮੁਕੇਸ਼ ਅੰਬਾਨੀ Jio Financial Services ਦੇ ਜ਼ਰੀਏ ਭਾਰਤ ਵਿੱਚ Insurance Sector ਵਿੱਚ ਦਾਖਲ ਹੋਣ ਲਈ ਪੂਰੀ ਤਰ੍ਹਾਂ ਤਿਆਰ ਹਨ। ਰਿਪੋਰਟ ਮੁਤਾਬਕ ਕੰਪਨੀ ਨੇ ਭਰਤੀ ਸ਼ੁਰੂ ਕਰ ਦਿੱਤੀ ਹੈ। ਲਾਈਸੈਂਸ ਲਈ 'ਜਲਦ' ਹੀ IRDA ਕੋਲ ਪਹੁੰਚ ਕਰਨ ਦੀ ਉਮੀਦ ਹੈ।

Insurance Sector ਦੀ ਤਕਦੀਰ ਬਦਲਣਗੇ  ਮੁਕੇਸ਼ ਅੰਬਾਨੀ, Jio ਦੇ ਨਾਲ ਕਰ ਰਹੇ ਹਨ ਵੱਡੀ ਪਲਾਨਿੰਗ

Insurance Sector ਦੀ ਤਕਦੀਰ ਬਦਲਣਗੇ ਮੁਕੇਸ਼ ਅੰਬਾਨੀ, Jio ਦੇ ਨਾਲ ਕਰ ਰਹੇ ਹਨ ਵੱਡੀ ਪਲਾਨਿੰਗ।

Follow Us On

ਬਿਜਨੈਸ ਨਿਊਜ: ਮੁਕੇਸ਼ ਅੰਬਾਨੀ (Mukesh Ambani) ਹੁਣ ਬੀਮਾ ਖੇਤਰ ਵਿੱਚ ਆਉਣ ਦੀ ਤਿਆਰੀ ਕਰ ਰਹੇ ਹਨ। ਜਲਦੀ ਹੀ ਉਹ ਦੇਸ਼ ਨੂੰ ਜੀਵਨ ਅਤੇ ਸਿਹਤ ਬੀਮਾ ਵੇਚਦੇ ਨਜ਼ਰ ਆਉਣਗੇ। ਸਾਲ 2047 ਤੱਕ ਸਭ ਲਈ ਬੀਮਾ ਦੇ ਟੀਚੇ ਨੂੰ ਪੂਰਾ ਕਰਨ ਵਿੱਚ ਮੁਕੇਸ਼ ਅੰਬਾਨੀ ਦਾ ਵੱਡਾ ਹੱਥ ਹੋ ਸਕਦਾ ਹੈ। ਮੀਡੀਆ ਰਿਪੋਰਟਾਂ ਦੇ ਅਨੁਸਾਰ, ਮੁਕੇਸ਼ ਅੰਬਾਨੀ ਜੀਓ ਫਾਈਨਾਂਸ਼ੀਅਲ ਸਰਵਿਸਿਜ਼ (Jio Financial Services) ਦੇ ਜ਼ਰੀਏ ਭਾਰਤ ਵਿੱਚ ਬੀਮਾ ਕਾਰੋਬਾਰ ਵਿੱਚ ਦਾਖਲ ਹੋਣ ਲਈ ਪੂਰੀ ਤਰ੍ਹਾਂ ਤਿਆਰ ਹਨ। ਰਿਪੋਰਟ ਮੁਤਾਬਕ ਕੰਪਨੀ ਨੇ ਭਰਤੀ ਸ਼ੁਰੂ ਕਰ ਦਿੱਤੀ ਹੈ। ਲਾਈਸੈਂਸ ਲਈ ‘ਜਲਦ’ ਹੀ IRDA ਕੋਲ ਪਹੁੰਚ ਕਰਨ ਦੀ ਉਮੀਦ ਹੈ।

AGM ਵਿੱਚ ਹਟੇਗਾ ਰੋਡਮੈਪ ਤੋਂ ਪਰਦਾ

ਈਟੀ ਨਾਓ ਦੀ ਰਿਪੋਰਟ ਦੇ ਸੂਤਰਾਂ ਦੇ ਅਨੁਸਾਰ, ਕੰਪਨੀ ਨੇ ਪਹਿਲਾਂ ਹੀ X PSU ਸਰੋਤਾਂ ਨੂੰ ਹਾਇਰ ਕਰ ਲਿਆ ਹੈ। ICICI ਗਰੁੱਪ ਦੇ ਕੁਝ ਵੱਡੇ ਨਾਵਾਂ ਦੇ ਵੀ ਕੰਪਨੀ ‘ਚ ਸ਼ਾਮਲ ਹੋਣ ਦੀ ਉਮੀਦ ਹੈ। ਕੰਪਨੀ ਜੀਵਨ ਅਤੇ ਗੈਰ-ਜੀਵਨ ਬੀਮਾ ਕਾਰੋਬਾਰ ਵਿੱਚ ਪ੍ਰਵੇਸ਼ ਕਰੇਗੀ। ਕੰਪਨੀ ਦੀ ਆਉਣ ਵਾਲੀ ਏਜੀਐਮ ਵਿੱਚ ਰੋਡਮੈਪ ਤੋਂ ਪਰਦਾ ਹਟਾ ਦਿੱਤਾ ਜਾਵੇਗਾ। ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਟੀਅਰ II ਅਤੇ ਟੀਅਰ III ਸ਼ਹਿਰਾਂ ਵਿੱਚ ਤਕਨਾਲੋਜੀ ਇੱਕ ਵੱਡੀ ਭੂਮਿਕਾ ਨਿਭਾਏਗੀ ਅਤੇ ਸਰਕਾਰ ਨੂੰ ਵੀ ਬੀਮਾ ਸੋਧ ਕਾਨੂੰਨ ਦੇ ਨਾਲ ਆਉਣ ਦੀ ਉਮੀਦ ਹੈ। ਬੀਮਾ ਕਾਰੋਬਾਰ ‘ਚ Jio ਦੀ ਐਂਟਰੀ ਨੂੰ ਦੇਖਦੇ ਹੋਏ LIC ਵਰਗੀਆਂ ਕੰਪਨੀਆਂ ਵੀ ਆਪਣੀ ਰਣਨੀਤੀ ‘ਚ ਬਦਲਾਅ ਕਰ ਸਕਦੀਆਂ ਹਨ।

12 ਮਹੀਨਿਆਂ ਵਿੱਚ ਆ ਸਕਦਾ ਹੈ ਜੀਓ ਅਤੇ ਰਿਟੇਲ ਦਾ ਆਈਪੀਓ

ਮਾਹਿਰਾਂ ਦੀ ਮੰਨੀਏ ਤਾਂ ਰਿਲਾਇੰਸ ਆਉਣ ਵਾਲੇ 12 ਮਹੀਨਿਆਂ ‘ਚ ਰਿਲਾਇੰਸ ਜਿਓ ਅਤੇ ਰਿਲਾਇੰਸ ਰਿਟੇਲ ਦਾ ਆਈਪੀਓ ਵੀ ਲਿਆ ਸਕਦੀ ਹੈ। ਇਸ ਤੋਂ ਪਹਿਲਾਂ ਰਿਲਾਇੰਸ ਜਿਓ ਵੀ ਜਲਦ ਹੀ ਆਪਣਾ 5ਜੀ ਫੋਨ ਲਾਂਚ ਕਰ ਸਕਦੀ ਹੈ। ਬ੍ਰੋਕਰੇਜ ਕੰਪਨੀ CLSA ਉਮੀਦ ਕਰਦੀ ਹੈ ਕਿ ਰਿਲਾਇੰਸ ਜੀਓ ਵਾਇਰਲੈੱਸ ਬਰਾਡਬੈਂਡ ਜੋੜਨ ਲਈ ਆਪਣਾ ਪੋਰਟੇਬਲ 5G ਡਿਵਾਈਸ (Jio AirFiber) ਪੇਸ਼ ਕਰਨਾ ਸ਼ੁਰੂ ਕਰ ਦੇਵੇਗਾ, ਅਤੇ ਆਪਣਾ ਖੁਦ ਦਾ ਕਿਫਾਇਤੀ 5G ਸਮਾਰਟਫੋਨ ਲਾਂਚ ਕਰੇਗਾ ਕਿਉਂਕਿ ਇਹ 2023 ਦੇ ਅੰਤ ਤੱਕ ਆਪਣੇ ਪੈਨ-ਇੰਡੀਆ ਸਟੈਂਡਅਲੋਨ 5G ਲਾਂਚ ਨੂੰ ਮੌਨੇਟਾਈਜ ਕਰਨਦਾ ਮਨ ਬਣਾ ਰਿਹਾ ਹੈ।

ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ਤੇ ਜਾਓ