ਮੁਕੇਸ਼ ਅੰਬਾਨੀ ਨੂੰ 4 ਦਿਨਾਂ ‘ਚ ਤੀਜੀ ਧਮਕੀ, 400 ਕਰੋੜ ਦੀ ਮੰਗੀ ਫਿਰੌਤੀ

Updated On: 

31 Oct 2023 16:40 PM

ਏਸ਼ੀਆ ਦੇ ਸਭ ਤੋਂ ਅਮੀਰ ਵਿਅਕਤੀ ਅਤੇ ਰਿਲਾਇੰਸ ਇੰਡਸਟਰੀਜ਼ ਦੇ ਮਾਲਕ ਮੁਕੇਸ਼ ਅੰਬਾਨੀ ਨੂੰ ਲਗਾਤਾਰ ਤੀਜੀ ਵਾਰ ਜਾਨੋਂ ਮਾਰਨ ਦੀ ਧਮਕੀ ਮਿਲੀ ਹੈ। ਇਸ ਵਾਰ ਧਮਕੀ ਦੇਣ ਵਾਲੇ ਨੇ ਫਿਰੌਤੀ ਦੀ ਰਕਮ ਵਧਾ ਕੇ 400 ਕਰੋੜ ਰੁਪਏ ਕਰ ਦਿੱਤੀ ਹੈ। ਪਹਿਲੀ ਮੇਲ ਵਿੱਚ 20 ਕਰੋੜ ਰੁਪਏ ਅਤੇ ਦੂਜੀ ਮੇਲ ਵਿੱਚ 200 ਕਰੋੜ ਰੁਪਏ ਦੀ ਫਿਰੌਤੀ ਮੰਗੀ ਗਈ ਸੀ। ਪਿਛਲੇ ਸਾਲ 5 ਅਕਤੂਬਰ ਨੂੰ ਇੱਕ ਵਿਅਕਤੀ ਨੇ ਫੋਨ ਕਰਕੇ ਅੰਬਾਨੀ ਪਰਿਵਾਰ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਸੀ।

ਮੁਕੇਸ਼ ਅੰਬਾਨੀ ਨੂੰ 4 ਦਿਨਾਂ ਚ ਤੀਜੀ ਧਮਕੀ, 400 ਕਰੋੜ ਦੀ ਮੰਗੀ ਫਿਰੌਤੀ
Follow Us On

ਏਸ਼ੀਆ ਦੇ ਸਭ ਤੋਂ ਅਮੀਰ ਵਿਅਕਤੀ ਅਤੇ ਰਿਲਾਇੰਸ ਇੰਡਸਟਰੀਜ਼ ਦੇ ਮਾਲਕ ਮੁਕੇਸ਼ ਅੰਬਾਨੀ (Mukesh Ambani) ਨੂੰ ਇੱਕ ਹਫ਼ਤੇ ਵਿੱਚ ਤੀਜੀ ਵਾਰ ਮੇਲ ਰਾਹੀਂ ਜਾਨੋਂ ਮਾਰਨ ਦੀ ਧਮਕੀ ਮਿਲੀ ਹੈ। ਇਸ ਵਾਰ ਧਮਕੀਆਂ ਦੇਣ ਵਾਲਿਆਂ ਨੇ 400 ਕਰੋੜ ਰੁਪਏ ਦੀ ਫਿਰੌਤੀ ਮੰਗੀ ਹੈ। ਇਸ ਤੋਂ ਪਹਿਲਾਂ ਸ਼ਨੀਵਾਰ ਨੂੰ ਵੀ ਧਮਕੀ ਦੇਣ ਵਾਲੇ ਵਿਅਕਤੀ ਨੇ 20 ਕਰੋੜ ਰੁਪਏ ਮੰਗੇ ਸਨ ਅਤੇ ਅਗਲੇ ਦਿਨ ਇਸ ਨੂੰ ਵਧਾ ਕੇ 200 ਕਰੋੜ ਰੁਪਏ ਕਰ ਦਿੱਤਾ ਗਿਆ। ਅੰਬਾਨੀ ਦੀ ਅਧਿਕਾਰਤ ਆਈਡੀ ‘ਤੇ ਭੇਜੀ ਗਈ ਤੀਜੀ ਈਮੇਲ ਵਿੱਚ ਲਿਖਿਆ ਹੈ, ‘ਤੁਹਾਡੀ ਸੁਰੱਖਿਆ ਕਿੰਨੀ ਵੀ ਚੰਗੀ ਹੋਵੇ, ਅਸੀਂ ਫਿਰ ਵੀ ਤੁਹਾਨੂੰ ਮਾਰ ਸਕਦੇ ਹਾਂ। ਇਸ ਵਾਰ ਕੀਮਤ 400 ਕਰੋੜ ਰੁਪਏ ਹੈ ਅਤੇ ਪੁਲਿਸ ਮੈਨੂੰ ਟ੍ਰੈਕ ਅਤੇ ਗ੍ਰਿਫਤਾਰ ਨਹੀਂ ਕਰ ਸਕਦੀ।

ਮੁੰਬਈ (Mumbai) ਪੁਲਿਸ ਅਜੇ ਵੀ ਇੰਟਰਨੈਟ ਪ੍ਰੋਟੋਕੋਲ ਯਾਨੀ ਦੋ ਪੁਰਾਣੀਆਂ ਈਮੇਲਾਂ ਦੇ IP ਐਡਰੈੱਸ ਲੱਭਣ ਦੀ ਕੋਸ਼ਿਸ਼ ਕਰ ਰਹੀ ਹੈ। ਪੁਲਿਸ ਨੇ ਇੰਟਰਪੋਲ ਰਾਹੀਂ ਇਸ ਈਮੇਲ ਦੇ ਵੇਰਵਿਆਂ ਦੀ ਪੁਸ਼ਟੀ ਕਰਨ ਲਈ ਬੈਲਜੀਅਮ ਦੀ ਇੱਕ ਵਰਚੁਅਲ ਪ੍ਰਾਈਵੇਟ ਨੈੱਟਵਰਕ ਕੰਪਨੀ (ਵੀਪੀਐਨ) ਤੋਂ ਮਦਦ ਮੰਗੀ ਹੈ। ਇਹ ਮੇਲ shadabkhan@mailfence.com ਤੋਂ ਭੇਜੇ ਗਏ ਹਨ। ਤਕਨੀਕੀ ਮਾਹਿਰਾਂ ਅਨੁਸਾਰ ਇਹ ਆਈਪੀ ਐਡਰੈੱਸ ਬੈਲਜੀਅਮ ਦਾ ਹੈ। ਪਰ ਪੁਲਿਸ ਨੂੰ ਸ਼ੱਕ ਹੈ ਕਿ ਧਮਕੀ ਦੇਣ ਵਾਲਾ ਵਿਅਕਤੀ ਕਿਸੇ ਹੋਰ ਦੇਸ਼ ਦਾ ਹੈ ਅਤੇ ਪੁਲਿਸ ਨੂੰ ਗੁੰਮਰਾਹ ਕਰਨ ਲਈ ਬੈਲਜੀਅਮ ਦੇ ਵਰਚੁਅਲ ਪ੍ਰਾਈਵੇਟ ਨੈਟਵਰਕ ਦੀ ਵਰਤੋਂ ਕਰ ਰਿਹਾ ਹੈ।

ਪੁਲਿਸ ਮੈਨੂੰ ਨਹੀਂ ਲੱਭ ਸਕਦੀ

ਪਿਛਲੀਆਂ ਦੋ ਈਮੇਲਾਂ ਤੋਂ ਬਾਅਦ ਸੋਮਵਾਰ ਨੂੰ ਭੇਜੀ ਗਈ ਤੀਜੀ ਈਮੇਲ ਵਿੱਚ ਧਮਕੀ ਦੇਣ ਵਾਲੇ ਵਿਅਕਤੀ ਨੇ ਲਿਖਿਆ, ‘ਤੁਹਾਡੀ ਸੁਰੱਖਿਆ ਕਿੰਨੀ ਵੀ ਚੰਗੀ ਹੋਵੇ, ਅਸੀਂ ਫਿਰ ਵੀ ਤੁਹਾਨੂੰ ਮਾਰ ਸਕਦੇ ਹਾਂ। ਇਸ ਵਾਰ ਕੀਮਤ 400 ਕਰੋੜ ਰੁਪਏ ਹੈ ਅਤੇ ਪੁਲਿਸ ਮੈਨੂੰ ਟ੍ਰੈਕ ਅਤੇ ਗ੍ਰਿਫਤਾਰ ਨਹੀਂ ਕਰ ਸਕਦੀ।।” ਰਿਲਾਇੰਸ ਇੰਡਸਟਰੀਜ਼ ਦੇ ਸੁਰੱਖਿਆ ਇੰਚਾਰਜ ਨੇ ਇਸ ਸਬੰਧ ‘ਚ ਬੀਤੇ ਸ਼ੁੱਕਰਵਾਰ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਸੀ। ਪਹਿਲੀ ਮੇਲ ਵਿੱਚ 20 ਕਰੋੜ ਰੁਪਏ ਦੀ ਫਿਰੌਤੀ ਮੰਗੀ ਗਈ ਸੀ। ਸ਼ਨੀਵਾਰ ਨੂੰ ਦੂਜੀ ਮੇਲ ‘ਚ ਇਸ ਨੂੰ ਵਧਾ ਕੇ 200 ਕਰੋੜ ਰੁਪਏ ਕਰ ਦਿੱਤਾ ਗਿਆ ਸੀ।

ਮਹਾਰਾਸ਼ਟਰ ਦੀ ਕ੍ਰਾਈਮ ਬ੍ਰਾਂਚ ਅਤੇ ਸਾਈਬਰ ਕ੍ਰਾਈਮ ਸੈੱਲ ਸਾਂਝੇ ਤੌਰ ‘ਤੇ ਇਸ ਮਾਮਲੇ ਦੀ ਜਾਂਚ ਕਰ ਰਹੇ ਹਨ। ਪੁਲਿਸ ਦਾ ਕਹਿਣਾ ਹੈ ਕਿ ਪਹਿਲੀ ਨਜ਼ਰ ‘ਚ ਲੱਗਦਾ ਹੈ ਕਿ ਇਹ ਈਮੇਲ ਪਤਾ ਸਿਰਫ ਧਮਕੀ ਦੇਣ ਲਈ ਬਣਾਇਆ ਗਿਆ ਹੈ।

ਬੰਬ ਦੀ ਉਡਾਉਣ ਦੀ ਧਮਕੀ

ਇਹ ਪਹਿਲੀ ਵਾਰ ਨਹੀਂ ਹੈ ਜਦੋਂ ਮੁਕੇਸ਼ ਅੰਬਾਨੀ ਜਾਂ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਜਾਨੋਂ ਮਾਰਨ ਦੀ ਧਮਕੀ ਮਿਲੀ ਹੋਵੇ। ਪਿਛਲੇ ਸਾਲ 5 ਅਕਤੂਬਰ ਨੂੰ ਇੱਕ ਵਿਅਕਤੀ ਨੇ ਰਿਲਾਇੰਸ ਫਾਊਂਡੇਸ਼ਨ ਦੇ ਹਸਪਤਾਲ ਵਿੱਚ ਫੋਨ ਕਰਕੇ ਅੰਬਾਨੀ ਪਰਿਵਾਰ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਸੀ। ਹਸਪਤਾਲ ਨੂੰ ਬੰਬ ਨਾਲ ਉਡਾਉਣ ਦੀ ਗੱਲ ਵੀ ਕਹੀ ਗਈ ਸੀ। ਹਾਲਾਂਕਿ ਉਸ ਵਿਅਕਤੀ ਨੂੰ ਅਗਲੇ ਹੀ ਦਿਨ ਬਿਹਾਰ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ ਅਤੇ ਉਸ ਦੀ ਪਛਾਣ ਰਾਕੇਸ਼ ਕੁਮਾਰ ਸ਼ਰਮਾ ਵਜੋਂ ਹੋਈ ਸੀ। ਇੰਨਾ ਹੀ ਨਹੀਂ, ਕੁਝ ਸਾਲ ਪਹਿਲਾਂ ਮੁਕੇਸ਼ ਅੰਬਾਨੀ ਦੇ ਘਰ ਦੇ ਬਾਹਰ ਵਿਸਫੋਟਕਾਂ ਨਾਲ ਭਰੀ ਗੱਡੀ ਮਿਲਣ ਦੀ ਖਬਰ ਨੇ ਵੀ ਲੋਕਾਂ ਦਾ ਧਿਆਨ ਖਿੱਚਿਆ ਸੀ।