Mahindra XUV700 ਦਾ ਇਲੈਕਟ੍ਰਿਕ ਵਰਜ਼ਨ ਧਮਾਲ ਮਚਾਉਣ ਲਈ ਤਿਆਰ, ਟੈਸਟਿੰਗ ਸ਼ੁਰੂ | mahindra xuv700 electric version xuv e8 xuv800 ev car Punjabi news - TV9 Punjabi

Mahindra XUV700 ਦਾ ਇਲੈਕਟ੍ਰਿਕ ਵਰਜ਼ਨ ਧਮਾਲ ਮਚਾਉਣ ਲਈ ਤਿਆਰ, ਟੈਸਟਿੰਗ ਸ਼ੁਰੂ

Published: 

24 May 2023 17:00 PM

Mahindra XUV700 Electric: Mahindra XUV700 ਦਾ ਇਲੈਕਟ੍ਰਿਕ ਸੰਸਕਰਣ ਰੋਡ ਟੈਸਟਿੰਗ ਦੌਰਾਨ ਸਾਟਿਨ ਕਾਪਰ ਸ਼ੇਡ ਵਿੱਚ ਦੇਖਿਆ ਗਿਆ । ਕੰਪਨੀ XUV ਬੇਸਡ ਇਲੈਕਟ੍ਰਿਕ ਕਾਰਾਂ ਲਈ ਇਸ ਰੰਗ ਦੀ ਵਰਤੋਂ ਕਰਦੀ ਹੈ।

Mahindra XUV700 ਦਾ ਇਲੈਕਟ੍ਰਿਕ ਵਰਜ਼ਨ ਧਮਾਲ ਮਚਾਉਣ ਲਈ ਤਿਆਰ, ਟੈਸਟਿੰਗ ਸ਼ੁਰੂ
Follow Us On

Mahindra ਦੀ ਇਲੈਕਟ੍ਰਿਕ ਕਾਰਾਂ ‘ਚ ਦਿਲਚਸਪੀ ਕਿਸੇ ਤੋਂ ਲੁਕੀ ਨਹੀਂ ਹੈ। ਹਾਲ ਹੀ ‘ਚ ਕੰਪਨੀ ਨੇ 10,000 ਕਰੋੜ ਰੁਪਏ ਦੇ ਨਿਵੇਸ਼ ਦਾ ਐਲਾਨ ਕੀਤਾ ਹੈ। ਇਸ ਦੀ ਵਰਤੋਂ ਬਿਲਕੁਲ ਨਵੀਂ BE ਸੀਰੀਜ਼ ਅਤੇ XUV ਆਧਾਰਿਤ ਇਲੈਕਟ੍ਰਿਕ ਕਾਰਾਂ ਬਣਾਉਣ ਲਈ ਕੀਤੀ ਜਾਵੇਗੀ। ਭਾਰਤੀ ਆਟੋ ਕੰਪਨੀ ਨੇ ਪਿਛਲੇ ਸਾਲ ਯੂਕੇ ਵਿੱਚ ਪੰਜ ਇਲੈਕਟ੍ਰਿਕ ਕਾਰਾਂ ਪੇਸ਼ ਕੀਤੀਆਂ ਸਨ। ਇਹਨਾਂ ਵਿੱਚੋਂ, ਤਿੰਨ “ਬੋਰਨ ਇਲੈਕਟ੍ਰਿਕ” ਸਨ ਅਤੇ ਦੋ XUV ਦੇ ਇਲੈਕਟ੍ਰਿਕ ਸੰਸਕਰਣ ਸਨ। ਕੰਪਨੀ ਸਭ ਤੋਂ ਪਹਿਲਾਂ XUV e.8 ਜਾਂ XUV800 ਨੂੰ ਪੇਸ਼ ਕਰੇਗੀ, ਜੋ XUV700 ਦਾ ਇਲੈਕਟ੍ਰਿਕ ਵਰਜ਼ਨ ਹੈ। ਹਾਲ ਹੀ ਵਿੱਚ ਇਸੇ ਕਾਰ ਨੂੰ ਟੈਸਟਿੰਗ ਦੌਰਾਨ ਦੇਖਿਆ ਗਿਆ ਸੀ।

Mahindra XUV700 ਦੇ ਇਲੈਕਟ੍ਰਿਕ ਵਰਜ਼ਨ ਨੂੰ ਸਾਟਿਨ ਕਾਪਰ ਸ਼ੇਡ ਨਾਲ ਦੇਖਿਆ ਗਿਆ ਹੈ। ਆਟੋ ਕੰਪਨੀ XUV ਆਧਾਰਿਤ ਇਲੈਕਟ੍ਰਿਕ ਕਾਰਾਂ ਲਈ ਇਸ ਰੰਗ ਦੀ ਵਰਤੋਂ ਕਰਦੀ ਹੈ। ਇਸ ਤੋਂ ਪਹਿਲਾਂ, XUV.e8 ਪ੍ਰੋਟੋਟਾਈਪ ‘ਤੇ ਐਕਸੈਂਟ ਕਲਰ ਦੇ ਤੌਰ ‘ਤੇ ਸਮਾਨ ਸ਼ੇਡ ਦੀ ਵਰਤੋਂ ਕੀਤੀ ਜਾਂਦੀ ਸੀ। ਇਸਨੂੰ ਪਿਛਲੇ ਸਾਲ ਯੂਕੇ ਵਿੱਚ ਸ਼ੋਕੇਸ ਕੀਤਾ ਗਿਆ ਸੀ।

Mahindra XUV700 EV: ਡਿਊਲ ਦੀ ਬਜਾਏ ਟ੍ਰਿਪਲ ਡਿਸਪਲੇ

XUV700 ਦੇ ਪੈਟਰੋਲ-ਡੀਜ਼ਲ ਵਰਜ਼ਨ ਅਤੇ ਇਲੈਕਟ੍ਰਿਕ ਵਰਜ਼ਨ ‘ਚ ਕੁਝ ਬਦਲਾਅ ਹਨ। ਇਹ ਬਦਲਾਅ ਉਸੇ ਤਰ੍ਹਾਂ ਦੇ ਹੋਣਗੇ ਜੋ ਅਸੀਂ XUV300 ਅਤੇ XUV400 ਵਿਚਕਾਰ ਦੇਖਦੇ ਹਾਂ। ਇੰਟੀਰੀਅਰ ‘ਚ ਮੌਜੂਦਾ XUV700 ‘ਚ ਡਿਊਲ ਡਿਸਪਲੇ ਸੈੱਟਅੱਪ ਦੀ ਬਜਾਏ ਆਉਣ ਵਾਲੀ ਇਲੈਕਟ੍ਰਿਕ SUV ‘ਚ ਟ੍ਰਿਪਲ ਡਿਸਪਲੇ ਸੈੱਟਅੱਪ ਦੇਖਿਆ ਜਾ ਸਕਦਾ ਹੈ।

Mahindra XUV700 Electric Version (Credit: instagram.com/motorbeam)

ਟ੍ਰਿਪਲ ਡਿਸਪਲੇ ਸੈਟਅਪ ਨੂੰ ਸਭ ਤੋਂ ਪਹਿਲਾਂ XUV.e8 ਦੇ ਪ੍ਰੋਟੋਟਾਈਪ ‘ਚ ਪੇਸ਼ ਕੀਤਾ ਜਾਵੇਗਾ। ਇਨ੍ਹਾਂ ਵਿੱਚੋਂ ਇੱਕ ਡਿਸਪਲੇ ਡਰਾਈਵਰ ਦਾ ਇੰਸਟਰੂਮੈਂਟੇਸ਼ਨ ਹੋਵੇਗਾ, ਜਦੋਂ ਕਿ ਦੂਜਾ ਇੰਫੋਟੇਨਮੈਂਟ ਸਿਸਟਮ ਲਈ ਅਤੇ ਤੀਜਾ ਅੱਗੇ ਵਾਲੇ ਪੈਸੇਂਜਰ ਲਈ ਹੋਵੇਗਾ।

INGLO ਪਲੇਟਫਾਰਮ ‘ਤੇ ਬਣੇਗੀ ਇਲੈਕਟ੍ਰਿਕ SUV

ਮਹਿੰਦਰਾ ਦੀ ਇਲੈਕਟ੍ਰਿਕ ਕਾਰ ਨੂੰ INGLO ਪਲੇਟਫਾਰਮ ‘ਤੇ ਤਿਆਰ ਕੀਤਾ ਜਾਵੇਗਾ। ਇਹ ਇੱਕ ਨਵਾਂ ਇਲੈਕਟ੍ਰਿਕ ਪਲੇਟਫਾਰਮ ਹੈ। ਮਹਿੰਦਰਾ ਨੇ ਕਿਹਾ ਕਿ ਆਉਣ ਵਾਲੀ ਇਲੈਕਟ੍ਰਿਕ SUV ‘ਚ 60kWh ਅਤੇ 80kWh ਤੱਕ ਦੇ ਬੈਟਰੀ ਪੈਕ ਦੀ ਵਰਤੋਂ ਕੀਤੀ ਜਾਵੇਗੀ।

ਮਹਿੰਦਰਾ ਨੇ INGLO ਪਲੇਟਫਾਰਮ ਲਈ ਯੂਰਪੀ ਆਟੋ ਨਿਰਮਾਤਾ ਕੰਪਨੀ Volkswagen ਨਾਲ ਸਾਂਝੇਦਾਰੀ ਕੀਤੀ ਹੈ। ਇਸ ਸਾਂਝੇਦਾਰੀ ਨਾਲ ਮਹਿੰਦਰਾ ਪਲੇਟਫਾਰਮ ‘ਤੇ 1 ਮਿਲੀਅਨ ਵਾਹਨਾਂ ਦਾ ਉਤਪਾਦਨ ਕਰੇਗੀ।

ਟਾਟਾ ਨੂੰ ਮਿਲੇਗਾ ਮੁਕਾਬਲਾ

ਭਾਰਤ ਵਿੱਚ ਇਲੈਕਟ੍ਰਿਕ ਕਾਰਾਂ ਦੀ ਮੰਗ ਵੱਧ ਰਹੀ ਹੈ। ਵਰਤਮਾਨ ਵਿੱਚ, ਟਾਟਾ ਮੋਟਰਜ਼ 75 ਪ੍ਰਤੀਸ਼ਤ ਮਾਰਕੀਟ ਹਿੱਸੇਦਾਰੀ ਦੇ ਨਾਲ ਇਲੈਕਟ੍ਰਿਕ ਕਾਰ ਖੰਡ ਵਿੱਚ ਨੰਬਰ ਇੱਕ ਕੰਪਨੀ ਹੈ। ਹਾਲਾਂਕਿ, ਮਹਿੰਦਰਾ ਨੇ XUV400 EV ਨੂੰ ਲਾਂਚ ਕਰਕੇ ਟਾਟਾ ਨੂੰ ਟੱਕਰ ਦੇਣਾ ਸ਼ੁਰੂ ਕਰ ਦਿੱਤਾ ਹੈ। XUV.e8 ਜਾਂ XUV800 ਨੂੰ ਅਗਲੇ ਸਾਲ ਲਗਭਗ 35 ਲੱਖ ਰੁਪਏ ਦੀ ਐਕਸ-ਸ਼ੋਰੂਮ ਕੀਮਤ ‘ਤੇ ਲਾਂਚ ਕੀਤਾ ਜਾ ਸਕਦਾ ਹੈ।

ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂ TV9 ਪੰਜਾਬੀ ਦੀ ਵੈਵਸਾਈਟ ‘ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ, ਲੇਟੇਸਟ ਵੇੱਬ ਸਟੋਰੀ, NRI ਨਿਊਜ਼, ਮਨੋਰੰਜਨ ਦੀ ਖਬਰ, ਵਿਦੇਸ਼ ਦੀ ਬ੍ਰੇਕਿੰਗ ਨਿਊਜ਼, ਪਾਕਿਸਤਾਨ ਦਾ ਹਰ ਅਪਡੇਟ, ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋ

Exit mobile version