Share Market Rise: ਜਨਮ ਅਸ਼ਟਮੀ ‘ਤੇ ਨਿਵੇਸ਼ਕਾਂ ‘ਤੇ ਵਰ੍ਹਿਆ ਪੈਸਾ, 30 ਮਿੰਟਾਂ ‘ਚ ਕਮਾਏ 2.87 ਲੱਖ ਕਰੋੜ

Updated On: 

26 Aug 2024 11:46 AM

Janmashtami-ਬੰਬਈ ਸਟਾਕ ਐਕਸਚੇਂਜ ਦਾ ਮੁੱਖ ਸੂਚਕ ਅੰਕ ਸੈਂਸੈਕਸ ਤੇਜ਼ੀ ਨਾਲ ਖੁੱਲ੍ਹਿਆ ਅਤੇ ਸਵੇਰੇ 10 ਵਜੇ ਲਗਭਗ 557 ਅੰਕਾਂ ਦੇ ਵਾਧੇ ਨਾਲ 81,643 ਅੰਕਾਂ 'ਤੇ ਕਾਰੋਬਾਰ ਕਰ ਰਿਹਾ ਹੈ। ਮਾਹਿਰਾਂ ਮੁਤਾਬਕ ਕਾਰੋਬਾਰੀ ਸੈਸ਼ਨ ਦੌਰਾਨ ਸੈਂਸੈਕਸ 'ਚ ਹੋਰ ਵਾਧਾ ਦੇਖਿਆ ਜਾ ਸਕਦਾ ਹੈ। ਦੂਜੇ ਪਾਸੇ ਨੈਸ਼ਨਲ ਸਟਾਕ ਐਕਸਚੇਂਜ ਦੇ ਮੁੱਖ ਸੂਚਕ ਅੰਕ ਨਿਫਟੀ 'ਚ 153 ਅੰਕਾਂ ਦਾ ਵਾਧਾ ਦੇਖਣ ਨੂੰ ਮਿਲ ਰਿਹਾ ਹੈ।

Share Market Rise: ਜਨਮ ਅਸ਼ਟਮੀ ਤੇ ਨਿਵੇਸ਼ਕਾਂ ਤੇ ਵਰ੍ਹਿਆ ਪੈਸਾ, 30 ਮਿੰਟਾਂ ਚ ਕਮਾਏ 2.87 ਲੱਖ ਕਰੋੜ

ਸ਼ੇਅਰ ਬਾਜ਼ਾਰ. Image Credit source: Freepik

Follow Us On

Share Market Rise: ਜਨਮ ਅਸ਼ਟਮੀ ਵਾਲੇ ਦਿਨ ਸਵੇਰ ਤੋਂ ਹੀ ਸ਼ੇਅਰ ਬਾਜ਼ਾਰ ‘ਚ ਤੇਜ਼ੀ ਦਾ ਮਾਹੌਲ ਹੈ। ਸਵੇਰੇ 10 ਵਜੇ ਦੇ ਕਰੀਬ ਸੈਂਸੈਕਸ ‘ਚ 500 ਤੋਂ ਜ਼ਿਆਦਾ ਅੰਕਾਂ ਦਾ ਵਾਧਾ ਦੇਖਣ ਨੂੰ ਮਿਲ ਰਿਹਾ ਹੈ। ਦੂਜੇ ਪਾਸੇ ਨਿਫਟੀ ਵੀ 25 ਹਜ਼ਾਰ ਅੰਕ ਦੇ ਆਸ-ਪਾਸ ਕਾਰੋਬਾਰ ਕਰ ਰਿਹਾ ਹੈ। ਟਾਟਾ ਦੇ ਸ਼ੇਅਰਾਂ ‘ਚ ਵਾਧੇ ਨੂੰ ਸ਼ੇਅਰ ਬਾਜ਼ਾਰ ‘ਚ ਤੇਜ਼ੀ ਦਾ ਕਾਰਨ ਮੰਨਿਆ ਜਾ ਰਿਹਾ ਹੈ। ਜਿੱਥੇ TCS ਦੇ ਸ਼ੇਅਰਾਂ ‘ਚ ਕਰੀਬ ਦੋ ਫੀਸਦੀ ਦਾ ਵਾਧਾ ਦੇਖਣ ਨੂੰ ਮਿਲ ਰਿਹਾ ਹੈ।

ਦੂਜੇ ਪਾਸੇ ਟਾਟਾ ਮੋਟਰਜ਼ ਅਤੇ ਟਾਈਟਨ ਦੇ ਸ਼ੇਅਰਾਂ ‘ਚ ਵੀ ਤੇਜ਼ੀ ਦੇਖਣ ਨੂੰ ਮਿਲ ਰਹੀ ਹੈ। ਸ਼ੇਅਰ ਬਾਜ਼ਾਰ ‘ਚ ਇਸ ਤੇਜ਼ੀ ਕਾਰਨ ਬਾਜ਼ਾਰ ਦੇ ਨਿਵੇਸ਼ਕਾਂ ਨੇ ਅੱਧੇ ਘੰਟੇ ‘ਚ 2.87 ਲੱਖ ਕਰੋੜ ਰੁਪਏ ਕਮਾ ਲਏ ਹਨ। ਆਓ ਤੁਹਾਨੂੰ ਇਹ ਵੀ ਦੱਸਦੇ ਹਾਂ ਕਿ ਸ਼ੇਅਰ ਬਾਜ਼ਾਰ ‘ਚ ਕਿਸ ਤਰ੍ਹਾਂ ਦੇ ਅੰਕੜੇ ਦੇਖਣ ਨੂੰ ਮਿਲ ਰਹੇ ਹਨ।

ਸੈਂਸੈਕਸ ਅਤੇ ਨਿਫਟੀ ਵਿੱਚ ਵਾਧਾ

ਹਫਤੇ ਦੇ ਪਹਿਲੇ ਕਾਰੋਬਾਰੀ ਦਿਨ ਸੋਮਵਾਰ ਨੂੰ ਸ਼ੇਅਰ ਬਾਜ਼ਾਰ ‘ਚ ਚੰਗੀ ਤੇਜ਼ੀ ਦੇਖਣ ਨੂੰ ਮਿਲ ਰਹੀ ਹੈ। ਬੰਬਈ ਸਟਾਕ ਐਕਸਚੇਂਜ ਦਾ ਮੁੱਖ ਸੂਚਕ ਅੰਕ ਸੈਂਸੈਕਸ 557 ਅੰਕਾਂ ਦੇ ਵਾਧੇ ਨਾਲ 81,643 ਅੰਕਾਂ ‘ਤੇ ਕਾਰੋਬਾਰ ਕਰ ਰਿਹਾ ਹੈ। ਮਾਹਰਾਂ ਮੁਤਾਬਕ ਕਾਰੋਬਾਰੀ ਸੈਸ਼ਨ ਦੌਰਾਨ ਸੈਂਸੈਕਸ ‘ਚ ਹੋਰ ਵਾਧਾ ਦੇਖਿਆ ਜਾ ਸਕਦਾ ਹੈ। ਦੂਜੇ ਪਾਸੇ ਨੈਸ਼ਨਲ ਸਟਾਕ ਐਕਸਚੇਂਜ ਦੇ ਮੁੱਖ ਸੂਚਕ ਅੰਕ ਨਿਫਟੀ ‘ਚ 153 ਅੰਕਾਂ ਦਾ ਵਾਧਾ ਦੇਖਣ ਨੂੰ ਮਿਲ ਰਿਹਾ ਹੈ। 24,976.20 ਅੰਕ ‘ਤੇ ਕਾਰੋਬਾਰ ਕਰ ਰਿਹਾ ਹੈ। ਕਾਰੋਬਾਰੀ ਸੈਸ਼ਨ ਦੌਰਾਨ ਨਿਫਟੀ ਵੀ 24,987.55 ਅੰਕਾਂ ‘ਤੇ ਪਹੁੰਚ ਗਿਆ। ਕਿਆਸ ਲਗਾਏ ਜਾ ਰਹੇ ਹਨ ਕਿ ਜਨਮ ਅਸ਼ਟਮੀ ਦੇ ਮੌਕੇ ‘ਤੇ ਨਿਫਟੀ 25 ਹਜ਼ਾਰ ਦਾ ਅੰਕੜਾ ਪਾਰ ਕਰ ਸਕਦਾ ਹੈ।

ਕਿਹੜੇ ਸਟਾਕ ਵਧ ਰਹੇ ਹਨ?

ਜੇਕਰ ਬੁਲਿਸ਼ ਸ਼ੇਅਰਾਂ ਦੀ ਗੱਲ ਕਰੀਏ ਤਾਂ NSE ‘ਤੇ ਵਿਪਰੋ ਅਤੇ ONGC ਦੇ ਸ਼ੇਅਰਾਂ ‘ਚ 2 ਫੀਸਦੀ ਤੋਂ ਜ਼ਿਆਦਾ ਦਾ ਵਾਧਾ ਦੇਖਿਆ ਜਾ ਰਿਹਾ ਹੈ। TCS ਦੇ ਸ਼ੇਅਰਾਂ ‘ਚ ਕਰੀਬ ਦੋ ਫੀਸਦੀ ਦਾ ਵਾਧਾ ਦੇਖਣ ਨੂੰ ਮਿਲ ਰਿਹਾ ਹੈ। ਬਜਾਜ ਫਿਨਸਰਵ ਅਤੇ ਐਲਐਂਡਟੀਆਈਐਮ ਦੇ ਸ਼ੇਅਰਾਂ ‘ਚ 1.71 ਫੀਸਦੀ ਦਾ ਵਾਧਾ ਦੇਖਿਆ ਜਾ ਰਿਹਾ ਹੈ। ਨੈਸ਼ਨਲ ਸਟਾਕ ਐਕਸਚੇਂਜ ‘ਤੇ ਗਿਰਾਵਟ ਵਾਲੇ ਸਟਾਕਾਂ ਵਿਚ ਹੀਰੋ ਮੋਟਰਜ਼, ਗ੍ਰਾਸੀਮ, ਬੀਪੀਸੀਐਸ, ਅਡਾਨੀ ਪੋਰਟ ਅਤੇ ਐਚਡੀਐਫਸੀ ਲਾਈਫ ਸ਼ਾਮਲ ਹਨ। ਜਿਸ ‘ਚ ਇਕ ਫੀਸਦੀ ਤੋਂ ਵੀ ਘੱਟ ਦੀ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ।

ਅੱਧੇ ਘੰਟੇ ‘ਚ 2.87 ਲੱਖ ਕਰੋੜ ਰੁਪਏ ਕਮਾਏ

ਸ਼ੇਅਰ ਬਾਜ਼ਾਰ ਦੇ ਨਿਵੇਸ਼ਕਾਂ ਲਈ ਸੋਮਵਾਰ ਦਾ ਦਿਨ ਕਾਫੀ ਫਾਇਦੇਮੰਦ ਸਾਬਤ ਹੋਇਆ। ਸਿਰਫ ਅੱਧੇ ਘੰਟੇ ‘ਚ ਨਿਵੇਸ਼ਕਾਂ ਦੇ ਹੱਥ 2.87 ਲੱਖ ਕਰੋੜ ਰੁਪਏ ਆ ਗਏ। ਹਾਲਾਂਕਿ, ਨਿਵੇਸ਼ਕਾਂ ਦਾ ਲਾਭ ਅਤੇ ਨੁਕਸਾਨ BSE ਦੇ ਮਾਰਕੀਟ ਕੈਪ ਵਿੱਚ ਵਾਧੇ ਜਾਂ ਕਮੀ ‘ਤੇ ਨਿਰਭਰ ਕਰਦਾ ਹੈ। ਸਵੇਰੇ 9.45 ਵਜੇ ਬੀਐਸਈ ਦਾ ਮਾਰਕੀਟ ਕੈਪ 4,62,83,798.24 ਕਰੋੜ ਰੁਪਏ ਤੱਕ ਪਹੁੰਚ ਗਿਆ। ਜਦਕਿ ਇੱਕ ਦਿਨ ਪਹਿਲਾਂ ਯਾਨੀ ਸ਼ੁੱਕਰਵਾਰ ਨੂੰ BSE ਦਾ ਮਾਰਕੀਟ ਕੈਪ 4,59,96,548.98 ਕਰੋੜ ਰੁਪਏ ਸੀ। ਜੇਕਰ ਅਸੀਂ ਇਸ ਨੂੰ ਡਾਲਰ ਦੇ ਰੂਪ ‘ਚ ਦੇਖੀਏ ਤਾਂ BSE ਦੀ ਮਾਰਕੀਟ ਕੈਪ 5.5 ਟ੍ਰਿਲੀਅਨ ਡਾਲਰ ਤੱਕ ਪਹੁੰਚ ਗਈ ਹੈ।

Exit mobile version