Hamas Isreal War : ਇਜ਼ਰਾਈਲ ਦੇ ਵਿਗੜਦੇ ਹਾਲਾਤ ਨੇ ਭਾਰਤ ਨੂੰ ਝੰਜੋੜਿਆ, G20 ਦੇ ਇਸ ਸਭ ਤੋਂ ਵੱਡੇ ਪ੍ਰੋਜੈਕਟ ‘ਤੇ ਮੰਡਰਾ ਰਹੇ ਹਨ ਸੰਕਟ ਦੇ ਬੱਦਲ

Updated On: 

10 Oct 2023 12:35 PM

ਭਾਰਤ 'ਚ ਹਾਲ ਹੀ 'ਚ ਖਤਮ ਹੋਏ ਜੀ-20 ਸੰਮੇਲਨ 'ਚ ਚੀਨ ਨੂੰ ਚੁਣੌਤੀ ਦੇਣ ਦੇ ਮਿਸ਼ਨ 'ਤੇ ਸਹਿਮਤੀ ਬਣੀ ਸੀ। ਸਮੁੰਦਰੀ ਅਤੇ ਜ਼ਮੀਨੀ ਰਸਤਿਆਂ ਰਾਹੀਂ ਇਕ ਆਰਥਿਕ ਗਲਿਆਰਾ ਬਣਾਇਆ ਜਾਣਾ ਸੀ ਪਰ ਹੁਣ ਇਜ਼ਰਾਈਲ ਵਿਚ ਤਣਾਅਪੂਰਨ ਸਥਿਤੀ ਕਾਰਨ ਇਹ ਬਹੁ-ਰਾਸ਼ਟਰੀ ਪ੍ਰਾਜੈਕਟ ਖਤਰੇ ਵਿਚ ਹੈ। ਇਹ ਭਾਰਤ ਲਈ ਝਟਕਾ ਹੈ।

Hamas Isreal War : ਇਜ਼ਰਾਈਲ ਦੇ ਵਿਗੜਦੇ ਹਾਲਾਤ ਨੇ ਭਾਰਤ ਨੂੰ ਝੰਜੋੜਿਆ, G20 ਦੇ ਇਸ ਸਭ ਤੋਂ ਵੱਡੇ ਪ੍ਰੋਜੈਕਟ ਤੇ ਮੰਡਰਾ ਰਹੇ ਹਨ ਸੰਕਟ ਦੇ ਬੱਦਲ
Follow Us On

ਬਿਜਨੈਸ ਨਿਊਜ। ਭਾਰਤ ਨੇ ਹਾਲ ਹੀ ਵਿੱਚ G20 ਸਿਖਰ ਸੰਮੇਲਨ ਦਾ ਸਫ਼ਲ ਆਯੋਜਨ ਕੀਤਾ ਹੈ। ਇਸ ‘ਚ ਭਾਰਤ ਲਈ ਸਭ ਤੋਂ ਵੱਡੀ ਪ੍ਰਾਪਤੀ ‘ਭਾਰਤ-ਪੱਛਮੀ ਏਸ਼ੀਆ-ਯੂਰਪ’ (‘India-West Asia-Europe’) ਆਰਥਿਕ ਗਲਿਆਰੇ ‘ਤੇ ਸਮਝੌਤਾ ਸੀ। ਇਸ ਨੂੰ ਚੀਨ ਦੀ ‘ਬੈਲਟ ਐਂਡ ਰੋਡ’ ਪਹਿਲਕਦਮੀ ਦਾ ਸਭ ਤੋਂ ਵੱਡਾ ਕੱਟ ਮੰਨਿਆ ਜਾ ਰਿਹਾ ਹੈ। ਪਰ G20 ਦੇ ਇਸ ਸਭ ਤੋਂ ਵੱਡੇ ਪ੍ਰੋਜੈਕਟ ‘ਤੇ ਸੰਕਟ ਦੇ ਬੱਦਲ ਮੰਡਰਾ ਰਹੇ ਹਨ। ਇਸ ਦਾ ਕਾਰਨ ਇਜ਼ਰਾਈਲ ਦੇ ਤਾਜ਼ਾ ਹਾਲਾਤ ਹਨ। ਫਲਸਤੀਨੀ ਅੱਤਵਾਦੀ ਸੰਗਠਨ ਹਮਾਸ ਵਲੋਂ ਇਜ਼ਰਾਇਲ ‘ਤੇ ਕੀਤੇ ਗਏ ਹਮਲੇ ਤੋਂ ਬਾਅਦ ਇਜ਼ਰਾਈਲ ‘ਚ ਜੰਗ ਦੀ ਸਥਿਤੀ ਬਣੀ ਹੋਈ ਹੈ।

ਭਾਰਤ-ਪੱਛਮੀ ਏਸ਼ੀਆ-ਯੂਰਪ ਆਰਥਿਕ ਗਲਿਆਰੇ (Economic corridors) ਦੀ ਖਾਸ ਗੱਲ ਇਹ ਹੈ ਕਿ ਇਸ ਦਾ ਸਭ ਤੋਂ ਵੱਧ ਫਾਇਦਾ ਭਾਰਤ ਨੂੰ ਮਿਲਣ ਵਾਲਾ ਹੈ। ਇਹ ਭਾਰਤ ਨੂੰ ਖਾੜੀ ਅਤੇ ਪੱਛਮੀ ਦੇਸ਼ਾਂ ਨਾਲ ਸਿੱਧਾ ਜੋੜ ਦੇਵੇਗਾ। ਭਾਰਤ ਦੇ ਨਿਰਯਾਤ ਨੂੰ ਵਧਾਉਣ ਦਾ ਕੰਮ ਕਰੇਗਾ, ਭਾਰਤ ਦੇ ਪ੍ਰਾਚੀਨ ‘ਮਸਾਲਾ ਰੂਟ’ ਨੂੰ ਵੀ ਸੁਰਜੀਤ ਕਰੇਗਾ, ਜਿਸ ਦੀ ਬਦੌਲਤ ਭਾਰਤ ਨੂੰ ਕਦੇ ‘ਸੁਨਹਿਰੀ ਪੰਛੀ’ ਕਿਹਾ ਜਾਂਦਾ ਸੀ।

ਇਨ੍ਹਾਂ ਦੇਸ਼ਾਂ ਚੋਂ ਗੁਜ਼ਰਨਾ ਹੈ ਇਹ ਕੋਰੀਡੋਰ

ਜੀ-20 ਦੇ ਇਸ ਸਭ ਤੋਂ ਵੱਡੇ ਪ੍ਰੋਜੈਕਟ ‘ਤੇ ਭਾਰਤ, ਅਮਰੀਕਾ, (America) ਸਾਊਦੀ ਅਰਬ, ਸੰਯੁਕਤ ਅਰਬ ਅਮੀਰਾਤ (ਯੂਏਈ), ਯੂਰਪੀਅਨ ਯੂਨੀਅਨ, ਇਟਲੀ, ਫਰਾਂਸ ਅਤੇ ਜਰਮਨੀ ਵਰਗੇ ਦੇਸ਼ਾਂ ਨੇ ਸਹਿਮਤੀ ਪ੍ਰਗਟਾਈ ਸੀ। ਇਸ ਆਰਥਿਕ ਗਲਿਆਰੇ ਵਿੱਚ ਭਾਰਤ ਸਮੁੰਦਰੀ ਮਾਰਗ ਰਾਹੀਂ ਖਾੜੀ ਦੇਸ਼ਾਂ ਨਾਲ ਅਤੇ ਉਥੋਂ ਜ਼ਮੀਨੀ ਮਾਰਗ ਰਾਹੀਂ ਯੂਰਪ ਨਾਲ ਜੁੜ ਜਾਵੇਗਾ। ਇਸ ਨਾਲ ਭਾਰਤ ਦੇ ਪੱਛਮੀ ਤੱਟ ਤੋਂ ਯੂਰਪ ਦੇ ਸਭ ਤੋਂ ਦੂਰ ਦੇ ਹਿੱਸਿਆਂ ਤੱਕ ਵਪਾਰ ਕਰਨਾ ਆਸਾਨ ਹੋ ਜਾਵੇਗਾ।

ਇਜ਼ਰਾਈਲ ਕਾਰਨ ਅਸਥਿਰ ਹੋਇਆ ਪੱਛਮੀ ਏਸ਼ੀਆ

ਸੀਨੀਅਰ ਡਿਪਲੋਮੈਟ ਕੰਵਲ ਸਿੱਬਲ, ਸਾਬਕਾ ਵਿਦੇਸ਼ ਸਕੱਤਰ ਅਤੇ ਤੁਰਕੀ, ਮਿਸਰ, ਫਰਾਂਸ ਅਤੇ ਰੂਸ ਵਿੱਚ ਭਾਰਤ ਦੇ ਰਾਜਦੂਤ ਨੇ ਇੱਕ ਇੰਟਰਵਿਊ ਵਿੱਚ ਕਿਹਾ ਕਿ ਇਜ਼ਰਾਈਲ ਦੀ ਮੌਜੂਦਾ ਸਥਿਤੀ ਅਗਲੇ ਕੁੱਝ ਮਹੀਨਿਆਂ ਤੱਕ ਪੱਛਮੀ ਏਸ਼ੀਆ ਵਿੱਚ ਸਥਿਤੀ ਨੂੰ ਅਸਥਿਰ ਰੱਖ ਸਕਦੀ ਹੈ। ਇਸ ਕਾਰਨ ਨਵੀਂ ਦਿੱਲੀ ਤੋਂ ਵਾਸ਼ਿੰਗਟਨ ਤੱਕ ਚਿੰਤਾ ਦੀਆਂ ਲਕੀਕਾਂ ਖਿੱਚ ਗਈਆਂ ਹਨ। ਇਸ ਕੋਰੀਡੋਰ ਨੇ ਜਾਰਡਨ ਅਤੇ ਹਾਈਫਾ ਵਿੱਚੋਂ ਲੰਘਣਾ ਹੈ। ਇਹ ਦੋਵੇਂ ਬਹੁਤ ਸੰਵੇਦਨਸ਼ੀਲ ਜ਼ੋਨ ਹਨ।

ਪ੍ਰੋਜੈਕਟ ਵਿੱਚ ਹੋ ਸਕਦੀ ਹੈ ਕਾਫੀ ਦੇਰੀ

ਅਜਿਹੀ ਸਥਿਤੀ ਵਿੱਚ ਭਾਰਤ-ਪੱਛਮੀ ਏਸ਼ੀਆ-ਯੂਰਪ ਆਰਥਿਕ ਗਲਿਆਰੇ ਦੇ ਮੁਕੰਮਲ ਹੋਣ ਵਿੱਚ ਦੇਰੀ ਹੋਣ ਦੀ ਸੰਭਾਵਨਾ ਹੈ। ਇਸ ਦਾ ਕਾਰਨ ਇਹ ਹੈ ਕਿ ਇਸ ਪ੍ਰਾਜੈਕਟ ਸਬੰਧੀ ਮੀਟਿੰਗਾਂ ਅਗਲੇ ਦੋ ਮਹੀਨਿਆਂ ਵਿੱਚ ਹੋਣੀਆਂ ਸਨ, ਜੋ ਹੁਣ ਲਟਕਣ ਦੇ ਆਸਾਰ ਹਨ। ਅਜਿਹੇ ‘ਚ ਪ੍ਰਾਜੈਕਟ ‘ਚ ਦੇਰੀ ਹੋਣ ਦੀ ਸੰਭਾਵਨਾ ਨੂੰ ਬਿਲਕੁਲ ਵੀ ਰੱਦ ਨਹੀਂ ਕੀਤਾ ਜਾ ਸਕਦਾ।

ਇਸ ਆਰਥਿਕ ਗਲਿਆਰੇ ਦੇ ਦੋ ਖੇਤਰ ਹਨ। ਇਸ ਵਿੱਚ ਪੂਰਬੀ ਖੇਤਰ ਵਿੱਚ ਭਾਰਤ ਅਤੇ ਖਾੜੀ ਦੇਸ਼ਾਂ ਨੂੰ ਸਮੁੰਦਰੀ ਮਾਰਗ ਰਾਹੀਂ ਜੋੜਿਆ ਜਾਣਾ ਹੈ। ਜਦੋਂ ਕਿ ਉੱਤਰੀ ਖੇਤਰ ਦੇ ਖਾੜੀ ਦੇਸ਼ ਯੂਰਪ ਨਾਲ ਜੁੜਨ ਜਾ ਰਹੇ ਹਨ। ਇਹ ਜ਼ਮੀਨੀ ਰਸਤਾ ਹੋਵੇਗਾ ਜੋ ਰੇਲ ਸੇਵਾ ‘ਤੇ ਨਿਰਭਰ ਕਰੇਗਾ।