ਫੋਰੈਕਸ, ਰਿਜ਼ਰਵ, ਫੋਰੈਸਕ ਰਿਜ਼ਰਵ ਇੰ ਇੰਡੀਆ, ਫੋਰੈਕਸ ਰਿਜ਼ਰਵ ਯੂਪੀ,ਪੰਜਾਬ ਖ਼ਬਰਾਂ, ਪੰਜਾਬ ਨਿਊਜ, ਨਿਊਜ ਅਪਡੇਟ, ਪੰਜਾਬੀ ਨਿਊਜ, ਪੰਜਾਬੀ ਖਬਰਾਂ, ਅੱਜ ਦੀਆਂ ਪੰਜਾਬੀ ਖਬਰਾਂ, ਅੱਜ ਦੀਆਂ ਖਬਰਾਂ, ਪੰਜਾਬੀ ਖਬਰਾਂ, ਅੱਜ ਦੀਆਂ ਪੰਜਾਬੀ ਖਬਰਾਂ, ਅੱਜ ਦੀਆਂ ਖਬਰਾਂ, ਟੀਵੀ9 ਪੰਜਾਬੀ, ਨਿਊਜ ਅਪਡੇਟ, Forex Reserve, Forex reserve in India, Forex reserves, Forex reserves up, India forex reserves,Punjabi News, Punjabi Khabran, Punjab News,TV9 Punjabi, Punjabi News, News in Punjabi, Breaking news, News in Punjabi | India's foreign exchange reserves reach 7-week high Know full detail in punjabi Punjabi news - TV9 Punjabi

ਦੀਵਾਲੀ ਤੋਂ ਪਹਿਲਾਂ ਹੋਇਆ ਭਾਰਤ ਮਾਲਾਮਾਲ, ਚਾਰ ਮਹੀਨੇ ‘ਚ ਵਧੀ ਸਭ ਤੋਂ ਜ਼ਿਅਦਾ ਵਿਦੇਸ਼ੀ ਦੌਲਤ

Published: 

11 Nov 2023 15:30 PM

ਭਾਰਤ ਦੇ ਵਿਦੇਸ਼ੀ ਮੁਦਰਾ ਭੰਡਾਰ ਵਿੱਚ ਸਭ ਤੋਂ ਵੱਧ ਵਾਧਾ ਚਾਰ ਮਹੀਨਿਆਂ ਬਾਅਦ ਦੇਖਿਆ ਗਿਆ ਹੈ। 3 ਨਵੰਬਰ ਨੂੰ ਖਤਮ ਹੋਏ ਹਫਤੇ 'ਚ ਭਾਰਤ ਦੇ ਵਿਦੇਸ਼ੀ ਮੁਦਰਾ ਭੰਡਾਰ 'ਚ 4.7 ਅਰਬ ਡਾਲਰ ਯਾਨੀ ਕਰੀਬ 40 ਹਜ਼ਾਰ ਕਰੋੜ ਰੁਪਏ ਦਾ ਵਾਧਾ ਹੋਇਆ ਹੈ। ਇਸ ਤੋਂ ਪਹਿਲਾਂ 14 ਜੁਲਾਈ ਨੂੰ ਖਤਮ ਹੋਏ ਹਫਤੇ 'ਚ 12 ਅਰਬ ਡਾਲਰ ਤੋਂ ਜ਼ਿਆਦਾ ਦਾ ਵਾਧਾ ਦੇਖਿਆ ਗਿਆ ਸੀ।

ਦੀਵਾਲੀ ਤੋਂ ਪਹਿਲਾਂ ਹੋਇਆ ਭਾਰਤ ਮਾਲਾਮਾਲ, ਚਾਰ ਮਹੀਨੇ ਚ ਵਧੀ ਸਭ ਤੋਂ ਜ਼ਿਅਦਾ ਵਿਦੇਸ਼ੀ ਦੌਲਤ

(Photo Credit: tv9hindi.com)

Follow Us On

ਬਿਜਨੈਸ ਨਿਊਜ। ਦੀਵਾਲੀ ਤੋਂ ਪਹਿਲਾਂ ਭਾਰਤ ਲਈ ਵੱਡੀ ਖੁਸ਼ਖਬਰੀ ਆਈ ਹੈ। ਭਾਰਤ ਦਾ ਵਿਦੇਸ਼ੀ ਮੁਦਰਾ ਭੰਡਾਰ 7 ਹਫ਼ਤਿਆਂ ਦੇ ਉੱਚੇ ਪੱਧਰ ‘ਤੇ ਪਹੁੰਚ ਗਿਆ ਹੈ। ਖਾਸ ਗੱਲ ਇਹ ਹੈ ਕਿ ਭਾਰਤ ਦੇ ਵਿਦੇਸ਼ੀ ਮੁਦਰਾ ਭੰਡਾਰ ‘ਚ ਕਰੀਬ ਚਾਰ ਮਹੀਨਿਆਂ ਬਾਅਦ ਸਭ ਤੋਂ ਜ਼ਿਆਦਾ ਵਾਧਾ ਹੋਇਆ ਹੈ। ਇਸ ਸਮੇਂ ਦੇਸ਼ ਦੀ ਵਿਦੇਸ਼ੀ ਦੌਲਤ 590 ਬਿਲੀਅਨ ਡਾਲਰ (Dollar) ਨੂੰ ਪਾਰ ਕਰ ਚੁੱਕੀ ਹੈ।

ਜਦਕਿ ਤਾਜ਼ਾ ਅੰਕੜਿਆਂ ਮੁਤਾਬਕ ਦੇਸ਼ ਦੇ ਵਿਦੇਸ਼ੀ ਮੁਦਰਾ ਭੰਡਾਰ ‘ਚ ਕਰੀਬ 40 ਹਜ਼ਾਰ ਕਰੋੜ ਰੁਪਏ ਦਾ ਵਾਧਾ ਹੋਇਆ ਹੈ। ਆਓ ਤੁਹਾਨੂੰ ਇਹ ਵੀ ਦੱਸਦੇ ਹਾਂ ਕਿ ਭਾਰਤ ਦੇ ਵਿਦੇਸ਼ੀ ਮੁਦਰਾ ਭੰਡਾਰ ਲਈ ਕਿਸ ਤਰ੍ਹਾਂ ਦੇ ਅੰਕੜੇ ਦੇਖਣ ਨੂੰ ਮਿਲ ਰਹੇ ਹਨ।

ਵਿਦੇਸ਼ੀ ਮੁਦਰਾ ਭੰਡਾਰ ਵਿੱਚ ਸਭ ਤੋਂ ਵੱਧ ਵਾਧਾ

ਭਾਰਤ ਦੇ ਵਿਦੇਸ਼ੀ ਮੁਦਰਾ ਭੰਡਾਰ ਵਿੱਚ ਸਭ ਤੋਂ ਵੱਧ ਵਾਧਾ ਚਾਰ ਮਹੀਨਿਆਂ ਬਾਅਦ ਦੇਖਿਆ ਗਿਆ ਹੈ। 3 ਨਵੰਬਰ ਨੂੰ ਖਤਮ ਹੋਏ ਹਫਤੇ ‘ਚ ਭਾਰਤ ਦੇ ਵਿਦੇਸ਼ੀ ਮੁਦਰਾ ਭੰਡਾਰ ‘ਚ 4.7 ਅਰਬ ਡਾਲਰ ਯਾਨੀ ਕਰੀਬ 40 ਹਜ਼ਾਰ ਕਰੋੜ ਰੁਪਏ ਦਾ ਵਾਧਾ ਹੋਇਆ ਹੈ। ਇਸ ਤੋਂ ਪਹਿਲਾਂ 14 ਜੁਲਾਈ ਨੂੰ ਖਤਮ ਹੋਏ ਹਫਤੇ ‘ਚ 12 ਅਰਬ ਡਾਲਰ ਤੋਂ ਜ਼ਿਆਦਾ ਦਾ ਵਾਧਾ ਦੇਖਿਆ ਗਿਆ ਸੀ। ਹਾਲਾਂਕਿ 1 ਸਤੰਬਰ ਨੂੰ ਕਰੀਬ 4.2 ਅਰਬ ਡਾਲਰ ਦਾ ਵਾਧਾ ਦੇਖਿਆ ਗਿਆ। ਪਰ ਇਸ ਵਾਰ ਇਹ 4.7 ਅਰਬ ਡਾਲਰ (4.7 billion dollars) ਦਾ ਵਾਧਾ ਦੇਖਿਆ ਗਿਆ ਹੈ।

ਵਿਦੇਸ਼ੀ ਮੁਦਰਾ ਭੰਡਾਰ 600 ਅਰਬ ਡਾਲਰ ਤੋਂ ਹੇਠਾਂ

ਹਾਲਾਂਕਿ ਭਾਰਤ ਦਾ ਵਿਦੇਸ਼ੀ ਮੁਦਰਾ ਭੰਡਾਰ ਅਜੇ ਵੀ 600 ਅਰਬ ਡਾਲਰ ਤੋਂ ਹੇਠਾਂ ਹੈ। ਇਸ ਵਾਧੇ ਤੋਂ ਬਾਅਦ ਵੀ ਦੇਸ਼ ਦਾ ਫੋਰੈਕਸ ਰਿਜ਼ਰਵ (Forex Reserve) 7 ਹਫਤਿਆਂ ਦੇ ਉੱਚ ਪੱਧਰ ‘ਤੇ ਪਹੁੰਚ ਗਿਆ ਹੈ। ਅੰਕੜਿਆਂ ਮੁਤਾਬਕ ਦੇਸ਼ ਦਾ ਫਾਰੇਕਸ ਰਿਜ਼ਰਵ ਇਸ ਸਮੇਂ 590.78 ਅਰਬ ਡਾਲਰ ਤੱਕ ਪਹੁੰਚ ਗਿਆ ਹੈ। ਇਸ ਤੋਂ ਪਹਿਲਾਂ ਇਹ ਪੱਧਰ 22 ਸਤੰਬਰ 2023 ਨੂੰ ਦੇਖਿਆ ਗਿਆ ਸੀ। ਉਸ ਸਮੇਂ ਦੇਸ਼ ਦਾ ਫੋਰੈਕਸ ਰਿਜ਼ਰਵ $590.70 ਬਿਲੀਅਨ ਸੀ।

ਭਾਰਤ ਨੇ ਫੋਰੈਕਸ ਰਿਜ਼ਰਵ ਨੇ ਕੀਤਾ ਵਧੀਆ ਪ੍ਰਬੰਧ

ਆਰਬੀਆਈ ਦੇ ਗਵਰਨਰ ਸ਼ਕਤੀਕਾਂਤ ਦਾਸ ਨੇ ਵੀਰਵਾਰ ਨੂੰ ਕਿਹਾ ਕਿ ਭਾਰਤ ਦਾ ਚਾਲੂ ਖਾਤਾ ਘਾਟਾ “ਵੱਡੇ ਪੱਧਰ ‘ਤੇ ਪ੍ਰਬੰਧਨਯੋਗ” ਹੈ। ਭਾਰਤੀ ਰਿਜ਼ਰਵ ਬੈਂਕ ਨੇ ਸੰਭਾਵਿਤ ਸਥਿਤੀਆਂ ਨਾਲ ਨਜਿੱਠਣ ਲਈ ਆਪਣੇ ਵਿਦੇਸ਼ੀ ਮੁਦਰਾ ਭੰਡਾਰ ਵਿੱਚ ਵਾਧਾ ਕੀਤਾ ਹੈ। ਭਾਰਤ ਦਾ ਵਿਦੇਸ਼ੀ ਮੁਦਰਾ ਭੰਡਾਰ ਵੀ ਅੰਤਰਰਾਸ਼ਟਰੀ ਮੁਦਰਾ ਫੰਡ ਨਾਲ ਜੁੜਿਆ ਹੋਇਆ ਹੈ। ਹਫਤੇ ਦੌਰਾਨ ਰੁਪਿਆ ਡਾਲਰ ਦੇ ਮੁਕਾਬਲੇ 83.2950 ਦੇ ਰਿਕਾਰਡ ਹੇਠਲੇ ਪੱਧਰ ‘ਤੇ ਆ ਗਿਆ ਸੀ। ਸ਼ੁੱਕਰਵਾਰ ਨੂੰ, ਭਾਰਤੀ ਮੁਦਰਾ 83.34 ਰੁਪਏ ‘ਤੇ ਬੰਦ ਹੋਈ ਜਦੋਂ ਕਿ ਇਸਦੀ ਪਿਛਲੀ ਬੰਦ ਕੀਮਤ 83.28 ਰੁਪਏ ਸੀ।

Exit mobile version