ਰੂਸ ਬਣਿਆ ਭਾਰਤ ਦਾ ਸਭ ਤੋਂ ਵੱਡਾ ਤੇਲ ਸਪਲਾਇਰ, ਕਿ ਹੁਣ ਸਸਤਾ ਹੋਵੇਗਾ ਪੈਟਰੋਲ?

Updated On: 

20 Oct 2023 19:33 PM

India-Russia Relations: ਅਪ੍ਰੈਲ ਤੋਂ ਸਤੰਬਰ ਦੇ ਦੌਰਾਨ, ਰੂਸ ਭਾਰਤ ਦਾ ਟਾਪ ਆਇਲ ਸਪਲਾਇਰ ਸੀ, ਇਸ ਤੋਂ ਬਾਅਦ ਇਰਾਕ ਅਤੇ ਸਾਊਦੀ ਅਰਬ ਸਨ। ਅੰਕੜਿਆਂ ਮੁਤਾਬਕ ਅਪ੍ਰੈਲ-ਸਤੰਬਰ ਦੀ ਮਿਆਦ ਦੇ ਦੌਰਾਨ ਇਰਾਕ ਅਤੇ ਸਾਊਦੀ ਅਰਬ ਤੋਂ ਭਾਰਤ ਦੀ ਦਰਾਮਦ ਕ੍ਰਮਵਾਰ 12 ਫੀਸਦੀ ਅਤੇ ਲਗਭਗ 23 ਫੀਸਦੀ ਘੱਟ ਕੇ 928,000 bpd ਅਤੇ 607,500 bpd 'ਤੇ ਆ ਗਈ।

ਰੂਸ ਬਣਿਆ ਭਾਰਤ ਦਾ ਸਭ ਤੋਂ ਵੱਡਾ ਤੇਲ ਸਪਲਾਇਰ, ਕਿ ਹੁਣ ਸਸਤਾ ਹੋਵੇਗਾ ਪੈਟਰੋਲ?
Follow Us On

ਖਾੜੀ ਦੇਸ਼ ਇਨ੍ਹੀਂ ਦਿਨੀਂ ਚਰਚਾ ਦਾ ਵਿਸ਼ਾ ਬਣੇ ਹੋਏ ਹਨ। ਇਸ ਦਾ ਕਾਰਨ ਇਜ਼ਰਾਈਲ ਅਤੇ ਫਲਸਤੀਨ ਵਿਚਕਾਰ ਜੰਗ ਹੈ। ਗਾਜ਼ਾ ‘ਤੇ ਲਗਾਤਾਰ ਇਜ਼ਰਾਈਲ ਦੇ ਹਮਲਿਆਂ ਕਾਰਨ ਖਾੜੀ ਦੇਸ਼ ਕਾਫੀ ਨਾਰਾਜ਼ ਹਨ। ਪਰ ਅੱਜ ਜੋ ਖਬਰ ਆਈ ਹੈ ਜੋ ਖਾੜੀ ਦੇਸ਼ਾਂ ਨੂੰ ਪਰੇਸ਼ਾਨ ਕਰਨ ਵਾਲੀ ਹੈ, ਉਹ ਗਾਜ਼ਾ ਤੋਂ ਨਹੀਂ ਸਗੋਂ ਭਾਰਤ ਤੋਂ ਹੈ। ਜਿੱਥੇ ਰੂਸ ਨੇ ਖਾੜੀ ਦੇਸ਼ਾਂ ਨੂੰ ਵੱਡਾ ਝਟਕਾ ਦਿੱਤਾ ਹੈ। ਦਰਅਸਲ, ਰੂਸ ਨੇ ਮੌਜੂਦਾ ਵਿੱਤੀ ਸਾਲ ਦੇ ਪਹਿਲੇ 6 ਮਹੀਨਿਆਂ ਵਿੱਚ ਭਾਰਤੀ ਕਰੂਡ ਆਇਲ ਬਾਸਕੇਟ ਵਿੱਚ 40 ਪ੍ਰਤੀਸ਼ਤ ਹਿੱਸੇਦਾਰੀ ਹਾਸਲ ਕਰ ਲਈ ਹੈ।

ਇਸ ਬਾਸਕੇਟ ਵਿੱਚ ਕਦੇ ਖਾੜੀ ਦੇਸ਼ਾਂ ਦਾ ਹੀ ਰਾਜ ਸੀ। 2022 ਵਿਚ ਰੂਸ-ਯੂਕਰੇਨ ਯੁੱਧ ਤੋਂ ਪਹਿਲਾਂ ਖਾੜੀ ਦੇਸ਼ਾਂ ਦੀ ਹਿੱਸੇਦਾਰੀ ਬਹੁਤ ਜ਼ਿਆਦਾ ਸੀ ਅਤੇ ਰੂਸ ਦੀ ਹਿੱਸੇਦਾਰੀ 2 ਪ੍ਰਤੀਸ਼ਤ ਵੀ ਨਹੀਂ ਸੀ। ਜਦੋਂ ਰੂਸ ‘ਤੇ ਪਾਬੰਦੀਆਂ ਲਾਈਆਂ ਗਈਆਂ ਅਤੇ ਇਸ ਨੇ ਦੁਨੀਆ ਨੂੰ ਸਸਤੇ ਕੱਚੇ ਤੇਲ ਦੀ ਪੇਸ਼ਕਸ਼ ਕੀਤੀ ਤਾਂ ਭਾਰਤ ਨੇ ਇਸ ਦਾ ਪੂਰਾ ਫਾਇਦਾ ਉਠਾਇਆ ਅਤੇ ਤੇਜ਼ੀ ਨਾਲ ਭਾਰਤ ਦੀ ਬਾਸਕੇਟ ਵਿਚ ਰੂਸ ਦਾ ਹਿੱਸਾ ਓਪੇਕ ਦੇਸ਼ਾਂ ਨਾਲੋਂ ਵੱਧ ਹੋ ਗਿਆ।

ਭਾਰਤ ਦੁਨੀਆ ਦਾ ਤੀਜਾ ਸਭ ਤੋਂ ਵੱਡਾ ਤੇਲ ਦਰਾਮਦਕਾਰ ਅਤੇ ਖਪਤਕਾਰ ਹੈ। ਸਾਊਦੀ ਅਰਬ ਵੱਲੋਂ ਵਾਲੈਂਟਰੀ ਪ੍ਰੋ਼ਡਕੇਸ਼ਨ ਵਿੱਚ ਕਟੌਤੀ ਨੂੰ ਇਸ ਸਾਲ ਦੇ ਅੰਤ ਤੱਕ ਵਧਾਉਣ ਦੇ ਫੈਸਲੇ ਤੋਂ ਬਾਅਦ ਮੱਧ ਪੂਰਬ ਦੀ ਸਪਲਾਈ ਵਿੱਚ ਹੋਰ ਕਮੀ ਆਉਣ ਦੀ ਸੰਭਾਵਨਾ ਹੈ, ਜਿਸ ਕਾਰਨ ਭਾਰਤ ਹੋਰ ਵਿਕਲਪਾਂ ‘ਤੇ ਵੀ ਵਿਚਾਰ ਕਰ ਸਕਦਾ ਹੈ। ਹੁਣ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਕੀ ਭਾਰਤ ਵਿੱਚ ਪੈਟਰੋਲ ਸਸਤਾ ਹੋਵੇਗਾ? ਇਹ ਸਵਾਲ ਇਸ ਲਈ ਵੀ ਉੱਠਦਾ ਹੈ ਕਿਉਂਕਿ ਰੂਸੀ ਤੇਲ ਵੀ 80 ਡਾਲਰ ਦੇ ਨੇੜੇ ਪਹੁੰਚ ਗਿਆ ਹੈ। ਮਈ 2022 ਤੋਂ ਭਾਰਤ ‘ਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ‘ਚ ਕੋਈ ਬਦਲਾਅ ਨਹੀਂ ਹੋਇਆ ਹੈ।

ਪਿਛਲੇ ਸਾਲ ਤੋਂ ਭਾਰਤ ਚ ਡਬਲ ਐਕਸਪੋਰਟ

ਭਾਰਤ ਨੇ ਵਿੱਤੀ ਸਾਲ 2023-24 ਦੀ ਪਹਿਲੀ ਛਿਮਾਹੀ ਵਿੱਚ ਅਪ੍ਰੈਲ ਤੋਂ ਸਤੰਬਰ ਤੱਕ ਔਸਤਨ 1.76 ਮਿਲੀਅਨ ਬੈਰਲ ਪ੍ਰਤੀ ਦਿਨ (bpd) ਰੂਸੀ ਤੇਲ ਦਾ ਆਯਾਤ ਕੀਤਾ। ਜਦੋਂ ਕਿ ਪਿਛਲੇ ਸਾਲ ਇਸ ਸਮੇਂ ਦੌਰਾਨ ਇਹ ਦਰਾਮਦ ਲਗਭਗ 780,000 ਬੈਰਲ ਪ੍ਰਤੀ ਦਿਨ ਸੀ। ਪਿਛਲੇ ਮਹੀਨੇ, ਰੂਸ ਤੋਂ ਭਾਰਤ ਦੀ ਦਰਾਮਦ, ਜੋ ਕਿ ਜੁਲਾਈ ਅਤੇ ਅਗਸਤ ਵਿੱਚ ਘਟੀ ਸੀ, ਵਧ ਕੇ 1.54 ਮਿਲੀਅਨ bpd ਹੋ ਗਈ, ਅਗਸਤ ਦੇ ਮੁਕਾਬਲੇ 11.8 ਪ੍ਰਤੀਸ਼ਤ ਅਤੇ ਇੱਕ ਸਾਲ ਪਹਿਲਾਂ ਦੇ ਮੁਕਾਬਲੇ 71.7 ਫੀਸਦੀ ਜਿਆਦਾ ਹੈ।

ਰੂਸ ਸਿਖਰ ‘ਤੇ, ਮੱਧ ਪੂਰਬ ਨੂੰ ਨੁਕਸਾਨ

ਅਪ੍ਰੈਲ ਤੋਂ ਸਤੰਬਰ ਦੇ ਦੌਰਾਨ, ਰੂਸ ਭਾਰਤ ਦਾ ਟਾਪ ਆਇਲ ਸਪਲਾਇਰ ਰਿਹਾ, ਇਸ ਤੋਂ ਬਾਅਦ ਇਰਾਕ ਅਤੇ ਸਾਊਦੀ ਅਰਬ ਸਨ। ਅੰਕੜਿਆਂ ਮੁਤਾਬਕ ਅਪ੍ਰੈਲ-ਸਤੰਬਰ ਦੀ ਮਿਆਦ ਦੇ ਦੌਰਾਨ ਇਰਾਕ ਅਤੇ ਸਾਊਦੀ ਅਰਬ ਤੋਂ ਭਾਰਤ ਦੀ ਦਰਾਮਦ ਕ੍ਰਮਵਾਰ 12 ਫੀਸਦੀ ਅਤੇ ਲਗਭਗ 23 ਫੀਸਦੀ ਘੱਟ ਕੇ 928,000 bpd ਅਤੇ 607,500 bpd ‘ਤੇ ਆ ਗਈ। ਮੱਧ ਪੂਰਬ ਤੋਂ ਦਰਾਮਦ ਅਪ੍ਰੈਲ-ਸਤੰਬਰ ਵਿੱਚ ਲਗਭਗ 28 ਪ੍ਰਤੀਸ਼ਤ ਘੱਟ ਕੇ 1.97 ਮਿਲੀਅਨ bpd ਰਹਿ ਗਈ, ਜਿਸ ਨਾਲ ਭਾਰਤ ਦੇ ਕੁੱਲ ਤੇਲ ਆਯਾਤ ਵਿੱਚ ਖੇਤਰ ਦੀ ਹਿੱਸੇਦਾਰੀ ਇੱਕ ਸਾਲ ਪਹਿਲਾਂ ਦੀ ਮਿਆਦ ਵਿੱਚ 60 ਪ੍ਰਤੀਸ਼ਤ ਤੋਂ ਘੱਟ ਕੇ 44 ਪ੍ਰਤੀਸ਼ਤ ਰਹਿ ਗਈ।

ਓਪੇਕ ਦਾ ਹਿੱਸਾ ਵੀ ਘੱਟ

ਅੰਕੜਿਆਂ ਦੇ ਅਨੁਸਾਰ, ਸੁਤੰਤਰ ਸੂਬਿਆਂ ਦੇ ਰਾਸ਼ਟਰਮੰਡਲ (ਸੀਆਈਐਸ), ਜਿਸ ਵਿੱਚ ਅਜ਼ਰਬਾਈਜਾਨ, ਕਜ਼ਾਕਿਸਤਾਨ ਅਤੇ ਰੂਸ ਸ਼ਾਮਲ ਹਨ, ਮੁੱਖ ਤੌਰ ‘ਤੇ ਮਾਸਕੋ ਤੋਂ ਜਿਆਦਾ ਖਰੀਦਦਾਰੀ ਕਾਰਨ ਲਗਭਗ ਦੁੱਗਣੀ ਹੋ ਕੇ 43 ਪ੍ਰਤੀਸ਼ਤ ਹੋ ਗਈ ਹੈ। ਮੱਧ ਪੂਰਬ ਤੋਂ ਘੱਟ ਖਰੀਦਦਾਰੀ ਕਾਰਨ, ਭਾਰਤ ਦੇ ਕੁੱਲ ਆਯਾਤ ਵਿੱਚ ਓਪੇਕ ਦਾ ਹਿੱਸਾ 22 ਸਾਲਾਂ ਵਿੱਚ ਸਭ ਤੋਂ ਘੱਟ ਹੋ ਗਿਆ। ਪੈਟਰੋਲੀਅਮ ਨਿਰਯਾਤ ਕਰਨ ਵਾਲੇ ਦੇਸ਼ਾਂ ਦੇ ਸੰਗਠਨ (ਓਪੇਕ) ਦੇ ਮੈਂਬਰਾਂ ਦੀ ਹਿੱਸੇਦਾਰੀ, ਮੁੱਖ ਤੌਰ ‘ਤੇ ਮੱਧ ਪੂਰਬ ਅਤੇ ਅਫਰੀਕਾ ਦੇ, ਅਪ੍ਰੈਲ ਤੋਂ ਸਤੰਬਰ ਵਿੱਚ 46 ਪ੍ਰਤੀਸ਼ਤ ਤੱਕ ਡਿੱਗ ਗਈ, ਜੋ ਇੱਕ ਸਾਲ ਪਹਿਲਾਂ ਲਗਭਗ 63 ਪ੍ਰਤੀਸ਼ਤ ਸੀ।

ਕੀ ਭਾਰਤ ‘ਚ ਸਸਤਾ ਹੋਵੇਗਾ ਪੈਟਰੋਲ-ਡੀਜ਼ਲ?

ਕੱਚੇ ਤੇਲ ਦੀਆਂ ਕੀਮਤਾਂ ‘ਚ ਲਗਾਤਾਰ ਵਾਧਾ ਹੋ ਰਿਹਾ ਹੈ। ਹਾਲਾਂਕਿ ਖਾੜੀ ਦੇਸ਼ਾਂ ਦੇ ਮੁਕਾਬਲੇ ਰੂਸੀ ਤੇਲ ਇਸ ਸਮੇਂ 10 ਤੋਂ 15 ਡਾਲਰ ਪ੍ਰਤੀ ਬੈਰਲ ਸਸਤਾ ਹੈ। ਸਤੰਬਰ ਮਹੀਨੇ ਵਿੱਚ ਇੱਕ ਰਿਪੋਰਟ ਆਈ ਸੀ ਕਿ ਭਾਰਤ ਨੂੰ ਰੂਸ ਤੋਂ 80 ਡਾਲਰ ਪ੍ਰਤੀ ਬੈਰਲ ਦੇ ਹਿਸਾਬ ਨਾਲ ਕੱਚਾ ਤੇਲ ਮਿਲ ਰਿਹਾ ਹੈ, ਜੋ ਪੱਛਮੀ ਦੇਸ਼ਾਂ ਵੱਲੋਂ ਲਗਾਈ ਗਈ ਸੀਮਾ ਤੋਂ 20 ਡਾਲਰ ਪ੍ਰਤੀ ਬੈਰਲ ਵੱਧ ਹੈ। ਜੇਕਰ ਭਾਰਤ ਨੂੰ ਅਜੇ ਵੀ ਰੂਸੀ ਕੱਚਾ ਤੇਲ 80 ਡਾਲਰ ‘ਤੇ ਮਿਲ ਰਿਹਾ ਹੈ, ਤਾਂ ਇਹ ਬ੍ਰੈਂਟ ਕੱਚੇ ਤੇਲ ਤੋਂ ਲਗਭਗ 13 ਤੋਂ 14 ਡਾਲਰ ਸਸਤਾ ਹੈ। ਫਿਲਹਾਲ ਬ੍ਰੈਂਟ ਕੱਚੇ ਤੇਲ ਦੀ ਕੀਮਤ 94 ਡਾਲਰ ਪ੍ਰਤੀ ਬੈਰਲ ਦੇ ਨੇੜੇ ਪਹੁੰਚ ਗਈ ਹੈ। ਅਮਰੀਕੀ ਤੇਲ ਦੀਆਂ ਕੀਮਤਾਂ 91 ਡਾਲਰ ਪ੍ਰਤੀ ਬੈਰਲ ਤੱਕ ਪਹੁੰਚਣ ਵਾਲੀਆਂ ਹਨ।