ਤੁਸੀਂ ਵੀ ਜਾਣਨਾ ਚਾਹੁੰਦੇ ਹੋ ਕਿ ਤੁਹਾਡਾ ਪੈਨ ਅਤੇ ਆਧਾਰ ਨੰਬਰ ਲਿੰਕ ਹੈ ਜਾਂ ਨਹੀਂ, ਤਾਂ ਘਰ ਬੈਠ ਕੇ ਆਸਾਨੀ ਨਾਲ ਜਾਣੋ how to check status of pan aadhar linking in Punjabi Punjabi news - TV9 Punjabi

ਤੁਸੀਂ ਵੀ ਜਾਣਨਾ ਚਾਹੁੰਦੇ ਹੋ ਕਿ ਤੁਹਾਡਾ ਪੈਨ ਅਤੇ ਆਧਾਰ ਨੰਬਰ ਲਿੰਕ ਹੈ ਜਾਂ ਨਹੀਂ, ਤਾਂ ਘਰ ਬੈਠ ਕੇ ਆਸਾਨੀ ਨਾਲ ਜਾਣੋ

Published: 

09 Jan 2023 09:15 AM

ਆਮਦਨ ਕਰ ਵਿਭਾਗ ਨੇ ਹਾਲ ਹੀ ਵਿੱਚ ਕਿਹਾ ਹੈ ਕਿ 31 ਮਾਰਚ, 2023 ਤੱਕ ਸਥਾਈ ਖਾਤਾ ਨੰਬਰ (PAN) ਨੂੰ ਆਧਾਰ ਕਾਰਡ ਨੰਬਰ ਨਾਲ ਲਿੰਕ ਕਰਨਾ ਲਾਜ਼ਮੀ ਹੈ।

ਤੁਸੀਂ ਵੀ ਜਾਣਨਾ ਚਾਹੁੰਦੇ ਹੋ ਕਿ ਤੁਹਾਡਾ ਪੈਨ ਅਤੇ ਆਧਾਰ ਨੰਬਰ ਲਿੰਕ ਹੈ ਜਾਂ ਨਹੀਂ, ਤਾਂ ਘਰ ਬੈਠ ਕੇ ਆਸਾਨੀ ਨਾਲ ਜਾਣੋ
Follow Us On

ਆਧਾਰ ਨੰਬਰ ਅੱਜ ਕਿਸੇ ਵੀ ਭਾਰਤੀ ਦੀ ਪਛਾਣ ਲਈ ਜ਼ਰੂਰੀ ਦਸਤਾਵੇਜ਼ ਹੈ। ਕਈ ਸਰਕਾਰੀ ਸਕੀਮਾਂ ਦਾ ਲਾਭ ਸਾਨੂੰ ਆਧਾਰ ਨੰਬਰ ਤੋਂ ਹੀ ਮਿਲਦਾ ਹੈ। ਦੂਜਾ ਜਰੂਰੀ ਦਸਤਾਵੇਜ ਹੈ ਪੈਨ ਕਾਰਡ । ਸਰਕਾਰ ਲੰਬੇ ਸਮੇਂ ਤੋਂ ਲੋਕਾਂ ਨੂੰ ਆਧਾਰ ਅਤੇ ਪੈਨ ਨੂੰ ਲਿੰਕ ਕਰਨ ਦੀ ਅਪੀਲ ਕਰ ਰਹੀ ਹੈ। ਇਸ ਦੇ ਆਧਾਰ ‘ਤੇ ਇਨਕਮ ਟੈਕਸ ਵਿਭਾਗ ਨੇ ਇਨ੍ਹਾਂ ਦੋਵਾਂ ਨੂੰ 31 ਮਾਰਚ 2023 ਤੱਕ ਜੋੜਨ ਦੀ ਸਮਾਂ ਸੀਮਾ ਤੈਅ ਕਰ ਦਿੱਤੀ ਹੈ। ਇਸ ਦਾ ਮਤਲਬ ਹੈ ਕਿ ਸਾਨੂੰ 31 ਮਾਰਚ ਤੱਕ ਆਪਣੇ ਆਧਾਰ ਨੰਬਰ ਨੂੰ ਪੈਨ ਕਾਰਡ ਨੰਬਰ ਨਾਲ ਲਿੰਕ ਕਰਨਾ ਹੋਵੇਗਾ। ਇਸ ਦੇ ਨਾਲ ਹੀ ਇਹ ਵੀ ਜਾਣਨਾ ਜ਼ਰੂਰੀ ਹੈ ਕਿ ਜਿਹੜੇ ਲੋਕ 31 ਮਾਰਚ ਤੱਕ ਅਜਿਹਾ ਨਹੀਂ ਕਰਨਗੇ, ਉਨ੍ਹਾਂ ਨੂੰ ਸਰਕਾਰ ਦੀਆਂ ਕਈ ਅਹਿਮ ਯੋਜਨਾਵਾਂ ਤੋਂ ਬਾਹਰ ਕਰ ਦਿੱਤਾ ਜਾਵੇਗਾ। ਆਧਾਰ ਨੂੰ ਪੈਨ ਨਾਲ ਲਿੰਕ ਕਰਨ ਦੀ ਪ੍ਰਕਿਰਿਆ ਬਹੁਤ ਸਰਲ ਹੈ। ਪਰ ਬਹੁਤ ਸਾਰੇ ਲੋਕਾਂ ਨੂੰ ਇਹ ਨਹੀਂ ਪਤਾ ਹੁੰਦਾ ਕਿ ਉਨ੍ਹਾਂ ਦਾ ਆਧਾਰ ਅਤੇ ਪੈਨ ਨੰਬਰ ਲਿੰਕ ਹੈ ਜਾਂ ਨਹੀਂ। ਕਈ ਵਾਰ ਉਹ ਇਨ੍ਹਾਂ ਦੋਵਾਂ ਨੂੰ ਲਿੰਕ ਕਰਨਾ ਭੁੱਲ ਜਾਂਦੇ ਹਨ। ਜੇਕਰ ਤੁਸੀਂ ਇਸ ਤਰ੍ਹਾਂ ਦੀ ਪਰੇਸ਼ਾਨੀ ਤੋਂ ਬਚਣਾ ਚਾਹੁੰਦੇ ਹੋ, ਤਾਂ ਅਸੀਂ ਤੁਹਾਨੂੰ ਦੱਸ ਰਹੇ ਹਾਂ ਕਿ ਇੱਕ ਆਸਾਨ ਤਰੀਕੇ ਨਾਲ, ਤੁਸੀਂ ਘਰ ਬੈਠੇ ਹੀ ਆਸਾਨੀ ਨਾਲ ਕਿਵੇਂ ਪਤਾ ਲਗਾ ਸਕਦੇ ਹੋ ਕਿ ਤੁਹਾਡਾ ਆਧਾਰ ਅਤੇ ਪੈਨ ਲਿੰਕ ਹੈ ਜਾਂ ਨਹੀਂ। ਇਹ ਸਬ ਤੁਸੀਂ ਘਰ ਬੈਠ ਕੇ ਮੋਬਾਈਲ ਯਾਂ ਫਿਰ ਲੈਪਟਾਪ ਤੇ ਪਤਾ ਕਰ ਸਕਦੇ ਹੋ ।

ਇਸ ਲਈ ਦੋਵਾਂ ਨੂੰ ਜੋੜਨਾ ਜ਼ਰੂਰੀ ਹੋ ਗਿਆ ਹੈ

ਇਨਕਮ ਟੈਕਸ ਵਿਭਾਗ ਨੇ ਹਾਲ ਹੀ ‘ਚ ਸਪੱਸ਼ਟ ਕੀਤਾ ਹੈ ਕਿ ਜੇਕਰ ਤੁਹਾਡਾ ਪੈਨ ਨੰਬਰ ਅਤੇ ਆਧਾਰ ਨੰਬਰ 31 ਮਾਰਚ 2023 ਤੱਕ ਲਿੰਕ ਨਹੀਂ ਕੀਤਾ ਜਾਂਦਾ ਹੈ, ਤਾਂ 1 ਅਪ੍ਰੈਲ ਤੋਂ ਤੁਹਾਨੂੰ ਕਈ ਸਰਕਾਰੀ ਯੋਜਨਾਵਾਂ ਤੋਂ ਹੱਥ ਧੋਣੇ ਪੈਣਗੇ ਅਤੇ ਤੁਹਾਡਾ ਪੈਨ ਨੰਬਰ ਵੀ ਬੰਦ ਹੋ ਜਾਵੇਗਾ। ਇਸ ਲਈ ਭਵਿੱਖ ਦੀਆਂ ਸਮੱਸਿਆਵਾਂ ਤੋਂ ਬਚਣ ਲਈ ਪੈਨ ਅਤੇ ਆਧਾਰ ਨੂੰ ਲਿੰਕ ਕਰਨਾ ਜ਼ਰੂਰੀ ਹੋ ਗਿਆ ਹੈ।

ਇਸ ਤਰ੍ਹਾਂ ਜਾਣੋ ਤੁਹਾਡਾ ਆਧਾਰ ਅਤੇ ਪੈਨ ਨੰਬਰ ਲਿੰਕ ਹੈ ਜਾਂ ਨਹੀਂ

ਇਹ ਜਾਣਨ ਲਈ ਤੁਸੀਂ ਸਭ ਤੋਂ ਪਹਿਲਾਂ ਇਨਕਮ ਟੈਕਸ ਦੀ ਵੈੱਬਸਾਈਟ www.incometax.gov.in ‘ਤੇ ਜਾਓ।
ਇਸ ਤੋਂ ਬਾਅਦ ਕਵਿੱਕ ਲਿੰਕ ਦੇ ਹੇਠਾਂ ਦਿੱਤੇ ਗਏ ਲਿੰਕ ‘ਤੇ ਆਧਾਰ ਸਟੇਟਸ ਆਪਸ਼ਨ ‘ਤੇ ਜਾਣਾ ਹੋਵੇਗਾ।
ਇੱਥੇ ਜਾ ਕੇ, ਆਪਣਾ ਪੈਨ ਅਤੇ ਆਧਾਰ ਨੰਬਰ ਦਰਜ ਕਰੋ ਅਤੇ View Link Aadhaar Status ਵਿਕਲਪ ‘ਤੇ ਕਲਿੱਕ ਕਰੋ।
ਇਸ ਪ੍ਰਕਿਰਿਆ ਨੂੰ ਕਰਨ ਤੋਂ ਬਾਅਦ, ਜੇਕਰ ਤੁਹਾਡਾ ਆਧਾਰ ਅਤੇ ਪੈਨ ਨੰਬਰ ਲਿੰਕ ਹੋ ਜਾਂਦਾ ਹੈ, ਤਾਂ ਤੁਹਾਨੂੰ ਇਸ ਦਾ ਸੁਨੇਹਾ ਤੁਹਾਡੇ ਫੋਨ ‘ਤੇ ਮਿਲੇਗਾ।

Exit mobile version