GST ਨਾ ਭਰਨ ਕਾਰਨ ਰਜਿਸਟ੍ਰੇਸ਼ਨ ਰੱਦ? 30 ਜੂਨ ਤੱਕ ਇਸ ਤਰਿਕੇ ਨਾਲ ਕਰ ਸਕਦੇ ਹੋ ਹਾਸਿਲ
GST Registration: ਜੇਕਰ ਸਮੇਂ 'ਤੇ ਟੈਕਸ ਨਾ ਭਰਨ ਕਾਰਨ ਤੁਹਾਡੀ GST ਰਜਿਸਟ੍ਰੇਸ਼ਨ ਵੀ ਰੱਦ ਹੋ ਗਈ ਹੈ, ਤਾਂ ਘਬਰਾਉਣ ਦੀ ਲੋੜ ਨਹੀਂ ਹੈ। ਸਰਕਾਰ ਨੇ ਰਾਹਤ ਦੀ ਇੱਕ ਖਿੜਕੀ ਖੋਲ੍ਹ ਦਿੱਤੀ ਹੈ, ਅਤੇ 30 ਜੂਨ ਤੱਕ, ਤੁਸੀਂ ਆਪਣੀ ਰਜਿਸਟ੍ਰੇਸ਼ਨ ਦੁਬਾਰਾ ਕਰਵਾ ਸਕਦੇ ਹੋ। ਸਮਝੋ ਪੂਰੀ ਖਬਰ...
GST Registration Cancellation: ਕੀ ਤੁਸੀਂ ਵੀ ਉਨ੍ਹਾਂ ਲੋਕਾਂ ਵਿੱਚੋਂ ਇੱਕ ਹੋ ਜਿਨ੍ਹਾਂ ਕੋਲ ਪਹਿਲਾਂ ਹੀ ਜੀਐਸਟੀ ਰਜਿਸਟ੍ਰੇਸ਼ਨ ਸੀ, ਪਰ ਸਮੇਂ ‘ਤੇ ਟੈਕਸ ਨਾ ਭਰਨ ਕਾਰਨ ਇਹ ਰੱਦ ਹੋ ਗਿਆ। ਅਜਿਹੇ ਲੋਕਾਂ ਨੂੰ ਸਰਕਾਰ ਨੇ ਵੱਡੀ ਰਾਹਤ ਦਿੱਤੀ ਹੈ। ਹੁਣ ਅਜਿਹੇ ਕਾਰੋਬਾਰੀ ਅਤੇ ਕੰਪਨੀਆਂ 30 ਜੂਨ ਤੱਕ ਆਪਣੀ ਕੈਂਸਲੇਸ਼ਨ ਰੱਦ ਕਰਵਾ ਸਕਦੀਆਂ ਹਨ। ਜਾਣਨਾ ਚਾਹੁੰਦੇ ਹੋ ਕਿ ਕਿਵੇਂ?
ਵਿੱਤ ਮੰਤਰਾਲਾ ਵੱਲੋਂ ਉਨ੍ਹਾਂ ਕੰਪਨੀਆਂ ਅਤੇ ਕਾਰੋਬਾਰੀਆਂ ਨੂੰ ਰਾਹਤ ਦੇਣ ਦਾ ਐਲਾਨ ਕੀਤਾ ਹੈ, ਜਿਨ੍ਹਾਂ ਨੇ ਜੀਐੱਸਟੀ ਰਿਟਰਨ ਨਹੀਂ ਭਰੀ ਅਤੇ ਇਸ ਕਾਰਨ ਉਨ੍ਹਾਂ ਦੀ ਜੀਐੱਸਟੀ ਰਜਿਸਟ੍ਰੇਸ਼ਨ ਰੱਦ ਕਰ ਦਿੱਤੀ ਗਈ ਹੈ। ਹੁਣ ਇਹ ਲੋਕ 30 ਜੂਨ ਤੱਕ ਆਪਣੀ ਜੀਐਸਟੀ ਰਜਿਸਟ੍ਰੇਸ਼ਨ (GST Registration) ਬਹਾਲ ਕਰਵਾ ਸਕਦੇ ਹਨ।
ਮੋੜਨਾ ਪਵੇਗਾ ਕਰਜ਼ਾ, ਦੇਣਾ ਪਵੇਗਾ ਵਿਆਜ-ਜੁਰਮਾਨਾ
ਵਿੱਤ ਮੰਤਰਾਲੇ ਵੱਲੋਂ ਸਪੱਸ਼ਟ ਕੀਤਾ ਗਿਆ ਹੈ ਕਿ ਰਜਿਸਟ੍ਰੇਸ਼ਨ ਰੱਦ ਕਰਨ ਦੀ ਪ੍ਰਕਿਰਿਆ ਨੂੰ ਰੱਦ ਕਰਨ ਲਈ ਲੋਕਾਂ ਨੂੰ ਆਪਣਾ ਬਕਾਇਆ ਟੈਕਸ, ਵਿਆਜ ਦੀ ਰਕਮ ਅਤੇ ਜੁਰਮਾਨਾ ਅਦਾ ਕਰਨਾ ਹੋਵੇਗਾ। ਵਿੱਤ ਮੰਤਰਾਲੇ (Finance Ministry) ਨੇ ਇਸ ਲਈ ਕੇਂਦਰੀ ਜੀਐਸਟੀ ਐਕਟ ਵਿੱਚ ਸੋਧ ਵੀ ਕੀਤੀ ਹੈ।
31 ਦਸੰਬਰ ਤੋਂ ਪਹਿਲਾਂ ਹੋਇਆ ਸੀ ਕੈਂਸਲੇਸ਼ਨ
ਵਿੱਤ ਮੰਤਰਾਲੇ ਵੱਲੋਂ ਸਪੱਸ਼ਟ ਕੀਤਾ ਗਿਆ ਹੈ ਕਿ ਇਹ ਰਾਹਤ ਸਿਰਫ਼ ਉਨ੍ਹਾਂ ਲੋਕਾਂ ਨੂੰ ਦਿੱਤੀ ਜਾਵੇਗੀ, ਜਿਨ੍ਹਾਂ ਦਾ ਜੀਐੱਸਟੀ ਕੈਂਸਲੇਸ਼ਨ 31 ਦਸੰਬਰ, 2022 ਤੋਂ ਪਹਿਲਾਂ ਹੋਇਆ ਸੀ ਅਤੇ ਜਿਹੜੇ ਨਿਰਧਾਰਤ ਸਮਾਂ ਸੀਮਾ ਦੇ ਅੰਦਰ ਰਜਿਸਟ੍ਰੇਸ਼ਨ ਬਹਾਲ ਕਰਨ ਲਈ ਅਰਜ਼ੀ ਨਹੀਂ ਦੇ ਸਕੇ।
ਬਕਾਇਆ ਰਿਟਰਨ ਭਰਨ ਤੋਂ ਬਾਅਦ ਹੀ ਮਿਲੇਗੀ ਸਹੂਲਤ
ਵਿੱਤ ਮੰਤਰਾਲੇ ਦੇ ਨੋਟੀਫਿਕੇਸ਼ਨ ‘ਚ ਇਹ ਵੀ ਸਪੱਸ਼ਟ ਤੌਰ ‘ਤੇ ਕਿਹਾ ਗਿਆ ਹੈ ਕਿ ਕੈਂਸਲੇਸ਼ਨ ਨੂੰ ਰੱਦ ਕਰਨ ਲਈ ਕੰਪਨੀਆਂ ਅਤੇ ਕਾਰੋਬਾਰੀਆਂ ਨੂੰ ਪਹਿਲਾਂ ਪੈਂਡਿੰਗ ਰਿਟਰਨ ਫਾਈਲ (Pending Return File) ਕਰਨੀ ਹੋਵੇਗੀ। ਇਸ ਦੇ ਨਾਲ ਹੀ ਇਸ ਰਿਟਰਨ ਨਾਲ ਸਬੰਧਤ ਲੇਟ ਫੀਸ, ਵਿਆਜ, ਜੁਰਮਾਨਾ ਆਦਿ ਵੀ ਅਦਾ ਕਰਨਾ ਹੋਵੇਗਾ।
ਇਹ ਵੀ ਪੜ੍ਹੋ
ਹੁਣ ਹੋਰ ਅੱਗੇ ਨਹੀਂ ਵਧੇਗੀ ਤਰੀਕ
ਇਸ ਦੇ ਨਾਲ ਹੀ ਨੋਟੀਫਿਕੇਸ਼ਨ ‘ਚ ਇੱਕ ਹੋਰ ਗੱਲ ‘ਤੇ ਜ਼ੋਰ ਦਿੱਤਾ ਗਿਆ ਹੈ ਕਿ ਅਜਿਹੇ ਮਾਮਲਿਆਂ ‘ਚ ਰਜਿਸਟ੍ਰੇਸ਼ਨ ਰੱਦ ਕਰਨ ਦੀ ਪ੍ਰਕਿਰਿਆ ਨੂੰ ਰੱਦ ਕਰਨ ਦੀ ਆਖਰੀ ਮਿਤੀ 30 ਜੂਨ ਹੀ ਹੈ। ਇਸ ਨੂੰ ਹੋਰ ਅੱਗੇ ਨਹੀਂ ਵਧਾਇਆ ਜਾਵੇਗਾ।