GST Council: ਕੱਪੜੇ, ਜੁੱਤੇ, ਚੱਪਲ ਹੋਏ ਸਸਤੇ, 12% ਤੇ 28% ਸਲੈਬ ਖਤਮ, ਬੀਮੇ ‘ਤੇ ਵੀ ਵੱਡੀ ਰਾਹਤ

Updated On: 

03 Sep 2025 22:42 PM IST

ਜੀਐਸਟੀ ਕੌਂਸਲ ਦੀ 54ਵੀਂ ਮੀਟਿੰਗ ਵਿੱਚ ਇੱਕ ਵੱਡਾ ਫੈਸਲਾ ਲਿਆ ਗਿਆ ਹੈ। ਮੀਟਿੰਗ ਵਿੱਚ ਫੈਸਲਾ ਕੀਤਾ ਗਿਆ ਹੈ ਕਿ ਹੁਣ ਜੀਐਸਟੀ ਵਿੱਚ ਸਿਰਫ਼ 2 ਸਲੈਬ ਹੋਣਗੇ। 12 ਫੀਸਦ ਅਤੇ 28 ਫੀਸਦ ਸਲੈਬ ਹਟਾ ਦਿੱਤੇ ਗਏ ਹਨ, ਹੁਣ ਸਿਰਫ਼ 5 ਫੀਸਦ ਅਤੇ 18 ਫੀਸਦ ਸਲੈਬ ਹੀ ਰਹਿਣਗੇ।

GST Council: ਕੱਪੜੇ, ਜੁੱਤੇ, ਚੱਪਲ ਹੋਏ ਸਸਤੇ, 12% ਤੇ 28% ਸਲੈਬ ਖਤਮ, ਬੀਮੇ ਤੇ ਵੀ ਵੱਡੀ ਰਾਹਤ
Follow Us On

ਜੀਐਸਟੀ ਕੌਂਸਲ ਦੀ ਮੀਟਿੰਗ ਵਿੱਚ ਇੱਕ ਵੱਡਾ ਸੁਧਾਰ ਕੀਤਾ ਗਿਆ ਹੈ। ਵਿੱਤ ਮੰਤਰੀ ਨਿਰਮਲਾ ਸੀਤਾਰਮਨ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿੱਚ ਇਹ ਫੈਸਲਾ ਲਿਆ ਗਿਆ ਹੈ ਕਿ ਹੁਣ ਜੀਐਸਟੀ ਦੇ ਸਿਰਫ਼ 2 ਸਲੈਬ ਲਾਗੂ ਹੋਣਗੇ। ਪਹਿਲਾ 5% ਹੈ ਅਤੇ ਦੂਜਾ 18% ਹੈ। ਇਸ ਤੋਂ ਇਲਾਵਾ, ਇੱਕ ਵਿਸ਼ੇਸ਼ ਸਲੈਬ ਵੀ ਹੋਵੇਗਾ। 12% ਅਤੇ 28% ਦੇ ਸਲੈਬ ਪੂਰੀ ਤਰ੍ਹਾਂ ਖਤਮ ਕਰ ਦਿੱਤੇ ਗਏ ਹਨ। ਇਹ ਫੈਸਲਾ 22 ਸਤੰਬਰ ਤੋਂ ਲਾਗੂ ਹੋਵੇਗਾ।

ਬੁੱਧਵਾਰ ਦੇਰ ਸ਼ਾਮ ਜੀਐਸਟੀ ਕੌਂਸਲ ਦੀ 56ਵੀਂ ਮੀਟਿੰਗ ਵਿੱਚ ਇਹ ਮਹੱਤਵਪੂਰਨ ਫੈਸਲਾ ਲਿਆ ਗਿਆ। ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ ਕਿ ਹੁਣ ਆਮ ਆਦਮੀ ਦੀਆਂ ਜ਼ਰੂਰੀ ਵਸਤਾਂ ‘ਤੇ 12 ਅਤੇ 18 ਫੀਸਦ ਦੀ ਬਜਾਏ ਸਿਰਫ 5 ਫੀਸਦ ਜੀਐਸਟੀ ਲਗਾਇਆ ਜਾਵੇਗਾ। ਇਸ ਤੋਂ ਇਲਾਵਾ ਦੁੱਧ, ਪਨੀਰ, ਬਰੈੱਡ ‘ਤੇ ਕੋਈ ਜੀਐਸਟੀ ਨਹੀਂ ਲੱਗੇਗਾ। ਇਸ ਤੋਂ ਇਲਾਵਾ, ਏਸੀ, ਵਾਸ਼ਿੰਗ ਮਸ਼ੀਨ, 38 ਇੰਚ ਤੋਂ ਵੱਡੇ ਟੀਵੀ, ਛੋਟੀਆਂ ਕਾਰਾਂ ਆਦਿ ‘ਤੇ ਹੁਣ 18 ਫੀਸਦ ਜੀਐਸਟੀ ਲਗਾਇਆ ਜਾਵੇਗਾ, ਜਦੋਂ ਕਿ ਪਹਿਲਾਂ ਇਨ੍ਹਾਂ ‘ਤੇ 28 ਫੀਸਦ ਜੀਐਸਟੀ ਲਗਾਇਆ ਜਾਂਦਾ ਸੀ।

ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਨੇ ਆਪਣੇ ਸੁਤੰਤਰਤਾ ਦਿਵਸ ਭਾਸ਼ਣ ਵਿੱਚ ਅਗਲੀ ਪੀੜ੍ਹੀ ਦੇ ਸੁਧਾਰਾਂ ਲਈ ਮੰਚ ਤਿਆਰ ਕੀਤਾ ਸੀ। ਅਸੀਂ ਅਗਲੀ ਪੀੜ੍ਹੀ ਦੇ ਸੁਧਾਰਾਂ ਦੀ ਦਿਸ਼ਾ ਵਿੱਚ ਕੰਮ ਕੀਤਾ ਹੈ ਜਿਨ੍ਹਾਂ ਬਾਰੇ ਪ੍ਰਧਾਨ ਮੰਤਰੀ ਨੇ ਗੱਲ ਕੀਤੀ ਸੀ। ਸਾਰੇ ਸੂਬਿਆਂ ਦੇ ਵਿੱਤ ਮੰਤਰੀਆਂ ਨੇ ਰੇਟ ਰੇਸਨਲਾਈਜੇਸ਼ਨ ਬਣਾਉਣ ਵਿੱਚ ਸਹਿਯੋਗ ਕੀਤਾ ਅਤੇ ਅਸੀਂ ਇਹ ਫੈਸਲਾ ਸਰਬਸੰਮਤੀ ਨਾਲ ਲਿਆ ਹੈ।

ਕੀ ਸਸਤਾ ਹੈ ਤੇ ਕੀ ਮਹਿੰਗਾ?

  • ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ ਕਿ ਕਿਸਾਨਾਂ ਅਤੇ ਉਨ੍ਹਾਂ ਦੇ ਉਤਪਾਦਾਂ ‘ਤੇ 12 ਪ੍ਰਤੀਸ਼ਤ ਜੀਐਸਟੀ ਨੂੰ ਵੀ ਘਟਾ ਕੇ 5 ਪ੍ਰਤੀਸ਼ਤ ਕਰ ਦਿੱਤਾ ਗਿਆ ਹੈ, ਇਸ ਤੋਂ ਇਲਾਵਾ ਮਾਰਬਲ, ਚਮੜੇ ਆਦਿ ‘ਤੇ ਜੀਐਸਟੀ ਦਰਾਂ ਵੀ ਘਟਾ ਦਿੱਤੀਆਂ ਗਈਆਂ ਹਨ।
  • ਹੁਣ ਸੀਮਿੰਟ ‘ਤੇ 28 ਪ੍ਰਤੀਸ਼ਤ ਦੀ ਬਜਾਏ 18 ਪ੍ਰਤੀਸ਼ਤ ਜੀਐਸਟੀ ਲੱਗੇਗਾ। ਸਿਹਤ ਉਪਕਰਣਾਂ ਅਤੇ 33 ਦਵਾਈਆਂ ‘ਤੇ ਜੀਐਸਟੀ ਨਹੀਂ ਲੱਗੇਗਾ। ਐਨਕਾਂ ਅਤੇ ਨਜ਼ਰ ਨਾਲ ਸਬੰਧਤ ਉਪਕਰਣਾਂ ‘ਤੇ ਵੀ 5 ਪ੍ਰਤੀਸ਼ਤ ਜੀਐਸਟੀ ਲੱਗੇਗਾ।
  • ਲਗਜ਼ਰੀ ਚੀਜ਼ਾਂ, ਕਾਰਾਂ ਅਤੇ ਬਾਈਕ ਹੋਰ ਮਹਿੰਗੀਆਂ ਹੋ ਜਾਣਗੀਆਂ। ਇਨ੍ਹਾਂ ‘ਤੇ ਇੱਕ ਵਿਸ਼ੇਸ਼ ਸਲੈਬ ਲਗਾਈ ਜਾਵੇਗੀ। ਇਸ ਤੋਂ ਇਲਾਵਾ ਤੰਬਾਕੂ, ਜ਼ਰਦਾ, ਪਾਨ ਮਸਾਲਾ, ਫਲੇਵਰ, ਫਲ ਡਰਿੰਕ ਅਤੇ ਹੋਰ ਪੈਕ ਕੀਤੇ ਪੀਣ ਵਾਲੇ ਪਦਾਰਥ ਮਹਿੰਗੇ ਹੋ ਜਾਣਗੇ। 350 ਸੀਸੀ ਤੋਂ ਵੱਧ ਇੰਜਣ ਵਾਲੀਆਂ ਬਾਈਕ ਮਹਿੰਗੀਆਂ ਹੋ ਜਾਣਗੀਆਂ।
  • ਸਿਹਤ ਬੀਮਾ ਅਤੇ ਜੀਵਨ ਬੀਮਾ ਪਾਲਿਸੀਆਂ ‘ਤੇ ਜੀਐਸਟੀ ਵਿੱਚ ਵੀ ਵੱਡੀ ਰਾਹਤ ਦਿੱਤੀ ਗਈ ਹੈ। ਜੁੱਤੀਆਂ ਅਤੇ ਕੱਪੜਿਆਂ ‘ਤੇ ਵੀ ਵੱਡੀ ਰਾਹਤ ਦਿੱਤੀ ਗਈ ਹੈ, ਹੁਣ ਇਨ੍ਹਾਂ ‘ਤੇ 12 ਪ੍ਰਤੀਸ਼ਤ ਦੀ ਬਜਾਏ ਸਿਰਫ 5 ਪ੍ਰਤੀਸ਼ਤ ਜੀਐਸਟੀ ਲੱਗੇਗਾ।
  • ਦਵਾਈਆਂ, ਟਰੈਕਟਰ, ਘਿਓ ਅਤੇ ਮੱਖਣ ਸਸਤੇ ਹੋ ਜਾਣਗੇ। ਹੁਣ ਤੱਕ ਇਨ੍ਹਾਂ ‘ਤੇ 12% ਜੀਐਸਟੀ ਲਗਾਇਆ ਜਾਂਦਾ ਸੀ, ਜਿਸ ਨੂੰ ਘਟਾ ਕੇ 5% ਕਰ ਦਿੱਤਾ ਗਿਆ ਹੈ।