ਸਰਕਾਰ ਨੇ ਖੁਦ ਕਰ ਦਿੱਤਾ ਐਲਾਨ, ਕਾਰਪੋਰੇਟ ਨਹੀਂ ਇਹ ਲੋਕ ਅਦਾ ਕਰ ਰਹੇ ਹਨ ਸਭ ਤੋਂ ਵੱਧ ਟੈਕਸ

tv9-punjabi
Updated On: 

11 Feb 2024 20:03 PM

ਪਿਛਲੇ ਵਿੱਤੀ ਸਾਲ ਦੇ ਮੁਕਾਬਲੇ ਇਸ ਸਾਲ ਕਾਰਪੋਰੇਟ ਇਨਕਮ ਟੈਕਸ ਕੁਲੈਕਸ਼ਨ ਦੀ ਵਾਧਾ ਦਰ ਨਿੱਜੀ ਇਨਕਮ ਟੈਕਸ ਕੁਲੈਕਸ਼ਨ ਦੀ ਵਿਕਾਸ ਦਰ ਤੋਂ ਕਾਫੀ ਘੱਟ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਦੇਸ਼ ਦਾ ਪ੍ਰਤੱਖ ਟੈਕਸ ਕੁਲੈਕਸ਼ਨ 15.50 ਲੱਖ ਕਰੋੜ ਰੁਪਏ ਨੂੰ ਪਾਰ ਕਰ ਗਿਆ ਹੈ, ਜੋ ਕਿ ਸੋਧੇ ਹੋਏ ਅਨੁਮਾਨ ਦੇ 80 ਫੀਸਦੀ ਤੋਂ ਜ਼ਿਆਦਾ ਹੈ।

ਸਰਕਾਰ ਨੇ ਖੁਦ ਕਰ ਦਿੱਤਾ ਐਲਾਨ, ਕਾਰਪੋਰੇਟ ਨਹੀਂ ਇਹ ਲੋਕ ਅਦਾ ਕਰ ਰਹੇ ਹਨ ਸਭ ਤੋਂ ਵੱਧ ਟੈਕਸ

Photo Credit: tv9hindi.com

Follow Us On

ਕੀ ਤੁਸੀਂ ਜਾਣਦੇ ਹੋ ਕਿ ਦੇਸ਼ ਦਾ ਕਿਹੜਾ ਵਰਗ ਸਭ ਤੋਂ ਵੱਧ ਟੈਕਸ ਅਦਾ ਕਰਦਾ ਹੈ? ਸ਼ਾਇਦ ਤੁਹਾਡਾ ਜਵਾਬ ਕਾਰਪੋਰੇਟ ਹੋ ਸਕਦਾ ਹੈ। ਪਰ ਇਹ ਜਵਾਬ ਬਿਲਕੁਲ ਗਲਤ ਹੈ। ਸਰਕਾਰੀ ਅੰਕੜੇ ਕੁਝ ਹੋਰ ਹੀ ਬਿਆਨ ਕਰ ਰਹੇ ਹਨ। ਪਿਛਲੇ ਵਿੱਤੀ ਸਾਲ ਦੇ ਮੁਕਾਬਲੇ ਇਸ ਸਾਲ ਕਾਰਪੋਰੇਟ ਇਨਕਮ ਟੈਕਸ ਕੁਲੈਕਸ਼ਨ ਦੀ ਵਾਧਾ ਦਰ ਨਿੱਜੀ ਇਨਕਮ ਟੈਕਸ ਕੁਲੈਕਸ਼ਨ ਦੀ ਵਿਕਾਸ ਦਰ ਤੋਂ ਕਾਫੀ ਘੱਟ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਦੇਸ਼ ਦਾ ਪ੍ਰਤੱਖ ਟੈਕਸ ਕੁਲੈਕਸ਼ਨ 15.50 ਲੱਖ ਕਰੋੜ ਰੁਪਏ ਨੂੰ ਪਾਰ ਕਰ ਗਿਆ ਹੈ, ਜੋ ਕਿ ਸੋਧੇ ਹੋਏ ਅਨੁਮਾਨ ਦੇ 80 ਫੀਸਦੀ ਤੋਂ ਜ਼ਿਆਦਾ ਹੈ। ਜੇਕਰ ਅਸੀਂ ਕਾਰਪੋਰੇਟ ਟੈਕਸ ਕੁਲੈਕਸ਼ਨ ਅਤੇ ਪਰਸਨਲ ਟੈਕਸ ਕੁਲੈਕਸ਼ਨ ਦੀ ਗੱਲ ਕਰੀਏ ਤਾਂ ਦੋਵਾਂ ਦੀ ਵਿਕਾਸ ਦਰ ‘ਚ ਕਾਫੀ ਅੰਤਰ ਹੈ। ਆਓ ਤੁਹਾਨੂੰ ਇਹ ਵੀ ਦੱਸਦੇ ਹਾਂ ਕਿ ਇਨਕਮ ਟੈਕਸ ਵਿਭਾਗ ਨੇ ਕਿਸ ਤਰ੍ਹਾਂ ਦੇ ਅੰਕੜੇ ਜਾਰੀ ਕੀਤੇ ਹਨ।

ਕਿੰਨ੍ਹਾ ਹੋਇਆ ਗ੍ਰਾਸ ਕੁਲੈਕਸ਼ਨ ?

ਚਾਲੂ ਵਿੱਤੀ ਸਾਲ ‘ਚ ਹੁਣ ਤੱਕ ਸ਼ੁੱਧ ਪ੍ਰਤੱਖ ਟੈਕਸ ਕੁਲੈਕਸ਼ਨ ਸਾਲਾਨਾ ਆਧਾਰ ‘ਤੇ 20 ਫੀਸਦੀ ਵਧ ਕੇ 15.60 ਲੱਖ ਕਰੋੜ ਰੁਪਏ ਹੋ ਗਿਆ ਹੈ। ਇਹ ਸੰਗ੍ਰਹਿ 2023-24 ਲਈ ਸੰਸ਼ੋਧਿਤ ਅਨੁਮਾਨਾਂ ਦਾ 80 ਫੀਸਦ ਹੈ। ਕੇਂਦਰੀ ਪ੍ਰਤੱਖ ਕਰ ਬੋਰਡ (ਸੀ.ਬੀ.ਡੀ.ਟੀ.) ਨੇ ਬਿਆਨ ‘ਚ ਕਿਹਾ ਕਿ ਪ੍ਰਤੱਖ ਟੈਕਸ ਕੁਲੈਕਸ਼ਨ ਦੇ ਆਰਜ਼ੀ ਅੰਕੜਿਆਂ ‘ਚ ਲਗਾਤਾਰ ਵਾਧਾ ਦਰਜ ਕੀਤਾ ਜਾ ਰਿਹਾ ਹੈ। ਅਜਿਹੀ ਸਥਿਤੀ ‘ਚ 10 ਫਰਵਰੀ 2024 ਤੱਕ ਪ੍ਰਤੱਖ ਟੈਕਸ ਕੁਲੈਕਸ਼ਨ 18.38 ਲੱਖ ਕਰੋੜ ਰੁਪਏ ਦੀ ਕੁੱਲ ਗ੍ਰਾਸ ਕੁਲੈਕਸ਼ਨ ਦਰਸਾਉਂਦੀ ਹੈ। ਇਹ ਰਕਮ ਪਿਛਲੇ ਸਾਲ ਦੀ ਇਸੇ ਮਿਆਦ ਦੇ ਮੁਕਾਬਲੇ 17.30 ਫੀਸਦੀ ਹੈ।

ਰਿਫੰਡ ਹਟਾਕੇ ਕਿੰਨ੍ਹਾ ਹੋਇਆ ਨੇਟ ਕੁਲੈਕਸ਼ਨ

ਵਿੱਤੀ ਸਾਲ 2023-24 ਵਿੱਚ, 10 ਫਰਵਰੀ ਤੱਕ ਰਿਫੰਡ ਨੂੰ ਛੱਡ ਕੇ ਪ੍ਰਤੱਖ ਟੈਕਸ ਸੰਗ੍ਰਹਿ 15.60 ਲੱਖ ਕਰੋੜ ਰੁਪਏ ਹੈ, ਜੋ ਪਿਛਲੇ ਸਾਲ ਦੀ ਇਸੇ ਮਿਆਦ ਦੇ ਮੁਕਾਬਲੇ 20.25 ਫੀਸਦ ਵੱਧ ਹੈ। ਇਹ ਸੰਗ੍ਰਹਿ 2023-24 ਲਈ ਸਿੱਧੇ ਟੈਕਸਾਂ ਦੇ ਕੁੱਲ ਸੰਸ਼ੋਧਿਤ ਅਨੁਮਾਨ ਦਾ 80.23 ਪ੍ਰਤੀਸ਼ਤ ਹੈ। ਬਿਆਨ ਵਿੱਚ ਕਿਹਾ ਗਿਆ ਹੈ ਕਿ 1 ਅਪ੍ਰੈਲ, 2023 ਤੋਂ 10 ਫਰਵਰੀ, 2024 ਤੱਕ 2.77 ਲੱਖ ਕਰੋੜ ਰੁਪਏ ਦੇ ਰਿਫੰਡ ਜਾਰੀ ਕੀਤੇ ਗਏ ਹਨ।

ਕਾਰਪੋਰੇਟ ਨਾਲੋਂ ਨਿੱਜੀ ਬਿਹਤਰ

ਜੇਕਰ ਅਸੀਂ ਕਾਰਪੋਰੇਟ ਇਨਕਮ ਟੈਕਸ ਦੇ ਅੰਕੜਿਆਂ ‘ਤੇ ਨਜ਼ਰ ਮਾਰੀਏ ਅਤੇ ਉਨ੍ਹਾਂ ਦੀ ਨਿੱਜੀ ਆਮਦਨ ਟੈਕਸ ਦੇ ਅੰਕੜਿਆਂ ਨਾਲ ਤੁਲਨਾ ਕਰੀਏ ਤਾਂ ਹੈਰਾਨੀਜਨਕ ਗੱਲਾਂ ਸਾਹਮਣੇ ਆ ਰਹੀਆਂ ਹਨ। ਕਾਰਪੋਰੇਟ ਇਨਕਮ ਟੈਕਸ ਯਾਨੀ ਸੀਆਈ ਦੀ ਵਿਕਾਸ ਦਰ 9.16 ਫੀਸਦੀ ਦੇਖੀ ਗਈ ਹੈ। ਜਦੋਂ ਕਿ ਪਰਸਨਲ ਇਨਕਮ ਟੈਕਸ ਯਾਨੀ ਪੀਆਈਟੀ ਦੀ ਵਿਕਾਸ ਦਰ 25.67 ਫੀਸਦੀ ਹੈ। ਹੁਣ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਦੇਸ਼ ਵਿੱਚ ਨਿੱਜੀ ਇਨਕਮ ਟੈਕਸ ਭਰਨ ਵਾਲੇ ਲੋਕਾਂ ਦੀ ਗਿਣਤੀ ਵੱਧ ਰਹੀ ਹੈ। ਜਦੋਂ ਕਿ ਕਾਰਪੋਰੇਟ ਟੈਕਸ ਵਸੂਲੀ ਦੀ ਵਿਕਾਸ ਦਰ 10 ਫੀਸਦੀ ਵੀ ਨਹੀਂ ਹੈ।

ਇਹ ਵੀ ਪੜ੍ਹੋ: ਘਰ ਖਰੀਦਣ ਵਾਲਿਆਂ ਨੂੰ ਰਾਹਤ, ਨਵਾਂ ਸਿਸਟਮ ਦੇਵੇਗਾ ਸੌਖੇ ਰਿਫੰਡ