Good News: 6 ਕਰੋੜ ਲੋਕਾਂ ਨੂੰ ਪੀਐੱਫ ‘ਤੇ ਮਿਲੇਗਾ 8.15 ਫੀਸਦੀ ਵਿਆਜ, ਸਰਕਾਰ ਨੇ ਦਿੱਤੀ ਮਨਜ਼ੂਰੀ

Updated On: 

24 Jul 2023 16:54 PM IST

ਸੋਮਵਾਰ ਨੂੰ ਜਾਰੀ ਇੱਕ ਅਧਿਕਾਰਤ ਆਦੇਸ਼ ਦੇ ਅਨੁਸਾਰ, EPFO ​​ਨੇ ਮੈਂਬਰਾਂ ਦੇ ਖਾਤਿਆਂ ਵਿੱਚ 2022-23 ਲਈ EPF 'ਤੇ 8.15 ਫੀਸਦੀ ਦੀ ਦਰ ਨਾਲ ਵਿਆਜ ਜਮ੍ਹਾ ਕਰਨ ਲਈ ਕਿਹਾ ਹੈ।

Good News: 6 ਕਰੋੜ ਲੋਕਾਂ ਨੂੰ ਪੀਐੱਫ ਤੇ ਮਿਲੇਗਾ 8.15 ਫੀਸਦੀ ਵਿਆਜ, ਸਰਕਾਰ ਨੇ ਦਿੱਤੀ ਮਨਜ਼ੂਰੀ
Follow Us On
ਸਰਕਾਰ ਨੇ ਵਿੱਤੀ ਸਾਲ 2022-23 ਲਈ EPFO ​​ਜਮ੍ਹਾ ‘ਤੇ 8.15 ਫੀਸਦੀ ਵਿਆਜ ਨੂੰ ਮਨਜ਼ੂਰੀ ਦੇ ਦਿੱਤੀ ਹੈ। ਰਿਟਾਇਰਮੈਂਟ ਫੰਡ ਬਾਡੀ ਈਪੀਐਫਓ ਨੇ 28 ਮਾਰਚ, 2023 ਨੂੰ ਆਪਣੇ ਛੇ ਕਰੋੜ ਤੋਂ ਵੱਧ ਗਾਹਕਾਂ ਲਈ ਵਿੱਤੀ ਸਾਲ 2022-23 ਲਈ ਈਪੀਐਫਓ ਜਮ੍ਹਾਂ ‘ਤੇ ਵਿਆਜ ਦਰ ਨੂੰ ਮਾਮੂਲੀ ਤੌਰ ‘ਤੇ ਵਧਾ ਕੇ 8.15 ਪ੍ਰਤੀਸ਼ਤ ਕਰ ਦਿੱਤਾ ਸੀ। ਸੋਮਵਾਰ ਨੂੰ ਜਾਰੀ ਇੱਕ ਅਧਿਕਾਰਤ ਆਦੇਸ਼ ਦੇ ਅਨੁਸਾਰ, EPFO ​​ਨੇ ਮੈਂਬਰਾਂ ਦੇ ਖਾਤਿਆਂ ਵਿੱਚ 2022-23 ਲਈ EPF ‘ਤੇ 8.15 ਫੀਸਦੀ ਦੀ ਦਰ ਨਾਲ ਵਿਆਜ ਜਮ੍ਹਾ ਕਰਨ ਲਈ ਕਿਹਾ ਹੈ। ਇਹ ਹੁਕਮ ਇਸ ਸਾਲ ਮਾਰਚ ‘ਚ ਈਪੀਐੱਫਓ ਟਰੱਸਟੀਆਂ ਵੱਲੋਂ ਮਨਜ਼ੂਰ ਈਪੀਐੱਫ ਵਿਆਜ ਦਰ ‘ਤੇ ਵਿੱਤ ਮੰਤਰਾਲੇ ਦੀ ਸਹਿਮਤੀ ਤੋਂ ਬਾਅਦ ਆਇਆ ਹੈ। ਹੁਣ EPFO ​​ਦੇ ਖੇਤਰੀ ਦਫਤਰ ਇੰਟਰਨੈਟ ਰਾਹੀਂ ਗਾਹਕਾਂ ਦੇ ਖਾਤੇ ਵਿੱਚ ਪੈਸੇ ਜੋੜਨ ਦੀ ਪ੍ਰਕਿਰਿਆ ਸ਼ੁਰੂ ਕਰਨਗੇ। ਮਾਰਚ 2022 ਵਿੱਚ, ਕਰਮਚਾਰੀ ਭਵਿੱਖ ਨਿਧੀ ਸੰਗਠਨ (EPFO) ਨੇ 2021-22 ਲਈ EPF ਜਮ੍ਹਾ ‘ਤੇ ਵਿਆਜ ਦਰ ਨੂੰ 2020-21 ਵਿੱਚ 8.5 ਫੀਸਦੀ ਤੋਂ ਘਟਾ ਕੇ ਚਾਰ ਦਹਾਕਿਆਂ ਦੇ ਹੇਠਲੇ ਪੱਧਰ 8.10 ਫੀਸਦੀ ਕਰ ਦਿੱਤਾ ਸੀ। ਇਹ 1977-78 ਤੋਂ ਬਾਅਦ ਸਭ ਤੋਂ ਘੱਟ ਸੀ, ਜਦੋਂ ਈਪੀਐਫ ਦੀ ਵਿਆਜ ਦਰ 8 ਫੀਸਦੀ ਸੀ। ਕਰਮਚਾਰੀ ਭਵਿੱਖ ਫੰਡ ਸੈਲਰੀਡ ਮੁਲਾਜ਼ਮਾਂ ਲਈ ਇੱਕ ਲਾਜ਼ਮੀ ਯੋਗਦਾਨ ਹੈ। ਇੰਪਲਾਇਰ ਵੀ EPF ਖਾਤੇ ਵਿੱਚ ਬਰਾਬਰ ਯੋਗਦਾਨ ਪਾਉਂਦੇ ਹਨ। ਮਹੀਨਾਵਾਰ ਅਧਾਰ ‘ਤੇ, ਇੱਕ ਕਰਮਚਾਰੀ ਆਪਣੀ ਕਮਾਈ ਦਾ 12 ਪ੍ਰਤੀਸ਼ਤ ਆਪਣੇ EPF ਖਾਤੇ ਵਿੱਚ ਯੋਗਦਾਨ ਪਾਉਂਦਾ ਹੈ। ਕਰਮਚਾਰੀ ਦਾ ਪੂਰਾ ਯੋਗਦਾਨ EPF ਖਾਤੇ ਵਿੱਚ ਜਮ੍ਹਾ ਹੁੰਦਾ ਹੈ। ਇੰਪਲਾਇਰ ਦੇ ਮਾਮਲੇ ਵਿੱਚ, ਈਪੀਐਫ ਖਾਤੇ ਵਿੱਚ ਸਿਰਫ 3.67 ਪ੍ਰਤੀਸ਼ਤ ਜਮ੍ਹਾ ਕੀਤਾ ਜਾਂਦਾ ਹੈ। ਬਾਕੀ 8.33 ਫੀਸਦੀ ਕਰਮਚਾਰੀ ਪੈਨਸ਼ਨ ਸਕੀਮ (ਈਪੀਐਸ) ਵਿੱਚ ਜਾਂਦਾ ਹੈ।

UMANG ਐਪਲੀਕੇਸ਼ਨ ‘ਤੇ ਕਿਵੇਂ ਚੈੱਕ ਕਰੀਏ ਬੈਲੇਂਸ

  • ਉਮੰਗ ਐਪ ਨੂੰ ਡਾਊਨਲੋਡ ਅਤੇ ਇੰਸਟਾਲ ਕਰੋ ਆਪਣੇ ਮੋਬਾਈਲ ਨੰਬਰ ਨਾਲ ਰਜਿਸਟਰ ਕਰੋ ਆਪਸ਼ਨ ਵਿੱਚੋਂ “EPFO” ਚੁਣੋ “ਪਾਸਬੁੱਕ ਵੇਖੋ” ‘ਤੇ ਕਲਿੱਕ ਕਰੋ ਆਪਣਾ UAN ਦਾਖਲ ਕਰਨ ਤੋਂ ਬਾਅਦ Get OTP ‘ਤੇ ਕਲਿੱਕ ਕਰੋ “ਲੌਗਇਨ” ਚੁਣੋ ਤੁਹਾਡੀ ਪਾਸਬੁੱਕ ਅਤੇ EPF ਬੈਲੇਂਸ ਸਕ੍ਰੀਨ ‘ਤੇ ਦਿਖਾਈ ਦੇਵੇਗਾ EPFO ਪੋਰਟਲ ਦੀ ਵਰਤੋਂ ਕਰਕੇ EPF ਬੈਲੇਂਸ ਦੀ ਜਾਂਚ ਕਰੋ EPFO ਵੈੱਬਸਾਈਟ ਦੇ ਕਰਮਚਾਰੀ ਸੈਕਸ਼ਨ ‘ਤੇ ਜਾਓ ਅਤੇ “ਮੈਂਬਰ ਪਾਸਬੁੱਕ” ‘ਤੇ ਕਲਿੱਕ ਕਰੋ। ਤੁਸੀਂ ਆਪਣਾ UAN ਅਤੇ ਪਾਸਵਰਡ ਦਰਜ ਕਰਕੇ PF ਪਾਸਬੁੱਕ ਤੱਕ ਪਹੁੰਚ ਕਰ ਸਕਦੇ ਹੋ। ਕਰਮਚਾਰੀ ਅਤੇ ਨਿਯੋਕਤਾ ਦੇ ਯੋਗਦਾਨ ਦੇ ਵੇਰਵੇ ਦੇ ਨਾਲ-ਨਾਲ ਓਪਨਿੰਗ ਅਤੇ ਕਲੋਜ਼ਿੰਗ ਬੈਲੇਂਸ ਦੀ ਡਿਟੇਲ ਦਿੱਤੀ ਜਾਵੇਗੀ। ਕੋਈ ਵੀ PF ਟ੍ਰਾਂਸਫਰ ਅਮਾਉਂਟ, ਨਾਲ ਹੀ ਪੀਐੱਫ ਵਿਆਜ ਦੀ ਰਕਮ ਵੀ ਦਿਖਾਈ ਦੇਵੇਗੀ। EPF ਬੈਲੇਂਸ ਨੂੰ ਪਾਸਬੁੱਕ ਤੋਂ ਵੀ ਦੇਖਿਆ ਜਾ ਸਕਦਾ ਹੈ।
ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂ TV9 ਪੰਜਾਬੀ ਦੀ ਵੈਵਸਾਈਟ ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ, ਲੇਟੇਸਟ ਵੇੱਬ ਸਟੋਰੀ, NRI ਨਿਊਜ਼, ਮਨੋਰੰਜਨ ਦੀ ਖਬਰ, ਵਿਦੇਸ਼ ਦੀ ਬ੍ਰੇਕਿੰਗ ਨਿਊਜ਼, ਪਾਕਿਸਤਾਨ ਦਾ ਹਰ ਅਪਡੇਟ, ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋ