ਅਡਾਨੀ ‘ਤੇ ਵਿੱਤ ਮੰਤਰਾਲੇ ਦਾ ਜਵਾਬ, ਬੀਮਾ ਕੰਪਨੀਆਂ ਦਾ ਲੱਗਿਆ ਹੈ 347 ਕਰੋੜ

Published: 

13 Feb 2023 15:49 PM

ਵਿੱਤ ਮੰਤਰਾਲੇ ਨੇ ਕਿਹਾ ਕਿ ਜਨਤਕ ਖੇਤਰ ਦੀਆਂ ਜਨਰਲ ਬੀਮਾ ਕੰਪਨੀਆਂ ਦਾ ਅਡਾਨੀ ਸਮੂਹ ਵਿੱਚ ਕੁੱਲ ਐਕਸਪੋਜਰ 347 ਕਰੋੜ ਰੁਪਏ ਹੈ, ਜੋ ਕਿ ਕੰਪਨੀਆਂ ਦੇ ਕੁੱਲ ਏਯੂਐਮ ਦਾ 0.14 ਫੀਸਦੀ ਦਾ ਜੋਖਮ ਹੈ।

ਅਡਾਨੀ ਤੇ ਵਿੱਤ ਮੰਤਰਾਲੇ ਦਾ ਜਵਾਬ, ਬੀਮਾ ਕੰਪਨੀਆਂ ਦਾ ਲੱਗਿਆ ਹੈ 347 ਕਰੋੜ
Follow Us On

ਅਡਾਨੀ ‘ਤੇ FinMin: ਸੰਸਦ ‘ਚ ਇਕ ਸਵਾਲ ਦੇ ਜਵਾਬ ‘ਚ ਵਿੱਤ ਮੰਤਰਾਲੇ ਨੇ ਕਿਹਾ ਕਿ ਜਨਤਕ ਖੇਤਰ ਦੀਆਂ ਜਨਰਲ ਬੀਮਾ ਕੰਪਨੀਆਂ ਦਾ ਅਡਾਨੀ ਸਮੂਹ ਵਿੱਚ ਕੁੱਲ ਐਕਸਪੋਜਰ 347 ਕਰੋੜ ਰੁਪਏ ਹੈ, ਜੋ ਕਿ ਕੰਪਨੀਆਂ ਦੀ ਕੁੱਲ ਏਯੂਐੱਮ ਦਾ 0.14 ਫੀਸਦੀ ਹੈ। ਇਸ ਦੇ ਨਾਲ ਹੀ, ਐਗਜ਼ਿਮ ਬੈਂਕ, SIDBI, NHB, Natl Bk For Fin Infra ਅਤੇ NABARD ਵਰਗੀਆਂ ਵਿੱਤੀ ਸੰਸਥਾਵਾਂ ਆਪਣੇ ਐਕਟ ਦੇ ਤਹਿਤ ਜਾਣਕਾਰੀ ਦਾ ਖੁਲਾਸਾ ਨਹੀਂ ਕਰ ਸਕਦੀਆਂ ਹਨ। ਇਸ ਤੋਂ ਪਹਿਲਾਂ ਐਲਆਈਸੀ ਨੇ ਖੁਦ ਇਹ ਖੁਲਾਸਾ ਕੀਤਾ ਸੀ ਕਿ ਉਨ੍ਹਾਂ ਨੇ ਅਡਾਨੀ ਗਰੁੱਪ ਵਿੱਚ ਕਿੰਨਾ ਨਿਵੇਸ਼ ਕੀਤਾ ਹੈ।

ਐਲਆਈਸੀ ਅਤੇ ਐੱਸਬੀਆਈ ਦਾ ਨਿਵੇਸ਼

ਐਲਆਈਸੀ ਨੇ ਅਡਾਨੀ ਸਮੂਹ ਵਿੱਚ 4 ਬਿਲੀਅਨ ਡਾਲਰ ਤੋਂ ਵੱਧ ਦਾ ਨਿਵੇਸ਼ ਕੀਤਾ ਹੈ, ਜਿਸਦਾ ਸੰਯੁਕਤ ਮਾਰਕੀਟ ਪੂੰਜੀਕਰਣ 120 ਬਿਲੀਅਨ ਡਾਲਰ ਤੋਂ ਵੱਧ ਡਿੱਗ ਗਿਆ ਹੈ। ਦੇਸ਼ ਦੇ ਸਭ ਤੋਂ ਵੱਡੇ ਫਾਇਨਾਂਸਰ ਸਟੇਟ ਬੈਂਕ ਆਫ ਇੰਡੀਆ ਨੇ ਅਡਾਨੀ ਗਰੁੱਪ ਦੀਆਂ ਕੰਪਨੀਆਂ ਨੂੰ 2.6 ਬਿਲੀਅਨ ਡਾਲਰ ਤੱਕ ਦਾ ਕਰਜ਼ਾ ਦਿੱਤਾ ਹੈ। ਦੋਵਾਂ ਨੇ ਆਪਣੇ ਕਰਜ਼ੇ ਨੂੰ ਪੂਰੀ ਤਰ੍ਹਾਂ ਸੁਰੱਖਿਅਤ ਕਰਾਰ ਦਿੱਤਾ ਹੈ। ਵੈਸੇ, ਐਲਆਈਸੀ ਦੇ ਅਧਿਕਾਰੀ ਅਡਾਨੀ ਸਮੂਹ ਦੇ ਪ੍ਰਬੰਧਨ ਨਾਲ ਮੀਟਿੰਗ ਕਰਨ ਵਿੱਚ ਲੱਗੇ ਹੋਏ ਹਨ। ਤਾਂ ਕਿ ਇਹ ਸਮਝਿਆ ਜਾ ਸਕੇ ਕਿ ਅਡਾਨੀ ਗਰੁੱਪ ਦੇ ਸ਼ੇਅਰਾਂ ‘ਚ ਲਗਾਤਾਰ ਗਿਰਾਵਟ ਕਿਉਂ ਆ ਰਹੀ ਹੈ।

ਅਡਾਨੀ ਗਰੁੱਪ ਦੇ ਸ਼ੇਅਰਾਂ ‘ਚ ਗਿਰਾਵਟ

ਅਡਾਨੀ ਇੰਟਰਪ੍ਰਾਈਜਿਜ ਦੇ ਸ਼ੇਅਰਾਂ ‘ਚ 5 ਫੀਸਦੀ ਤੋਂ ਜ਼ਿਆਦਾ ਦੀ ਗਿਰਾਵਟ ਹੈ ਅਤੇ ਕੀਮਤ 1748.95 ਰੁਪਏ ਹੋ ਗਈ ਹੈ।

ਅਡਾਨੀ ਪੋਰਟ ਐਂਡ ਸੇਜ ਦੇ ਸ਼ੇਅਰ 5.52 ਫੀਸਦੀ ਦੀ ਗਿਰਾਵਟ ਨਾਲ 551.60 ਰੁਪਏ ‘ਤੇ ਕਾਰੋਬਾਰ ਕਰ ਰਹੇ ਹਨ।

ਅਡਾਨੀ ਪਾਵਰ ਦੇ ਸ਼ੇਅਰ ਵਿੱਚ 5 ਫੀਸਦੀ ਦਾ ਲੋਅਰ ਸਰਕਟ ਲੱਗਿਆ ਹੈ, ਜਿਸ ਤੋਂ ਬਾਅਦ ਕੀਮਤ 156.10 ਰੁਪਏ ‘ਤੇ ਕਾਰੋਬਾਰ ਕਰ ਰਹੀ ਹੈ।

ਅਡਾਨੀ ਟਰਾਂਸਮਿਸ਼ਨ ਦੇ ਸ਼ੇਅਰ ਵਿੱਚ 5 ਫੀਸਦੀ ਦਾ ਲੋਅਰ ਸਰਕਟ ਲੱਗਿਆ ਹੈ, ਜਿਸ ਤੋਂ ਬਾਅਦ ਕੀਮਤ 1126.85 ਰੁਪਏ ‘ਤੇ ਕਾਰੋਬਾਰ ਕਰ ਰਹੀ ਹੈ।

ਅਡਾਨੀ ਗ੍ਰੀਨ ਐਨਰਜੀ ਦੇ ਸ਼ੇਅਰ ਵਿੱਚ 5 ਫੀਸਦੀ ਦਾ ਲੋਅਰ ਸਰਕਟ ਲੱਗਿਆ ਹੈ, ਜਿਸ ਤੋਂ ਬਾਅਦ ਕੀਮਤ 687.75 ਰੁਪਏ ‘ਤੇ ਕਾਰੋਬਾਰ ਕਰ ਰਹੀ ਹੈ।

ਅਡਾਨੀ ਟੋਟਲ ਗੈਸ ਦੇ ਸ਼ੇਅਰ ਵਿੱਚ 5 ਫੀਸਦੀ ਦਾ ਲੋਅਰ ਸਰਕਟ ਲੱਗਿਆ ਹੈ, ਜਿਸ ਤੋਂ ਬਾਅਦ ਕੀਮਤ 1195.35 ਰੁਪਏ ‘ਤੇ ਕਾਰੋਬਾਰ ਕਰ ਰਹੀ ਹੈ।

ਅਡਾਨੀ ਵਿਲਮਰ ਦੇ ਸ਼ੇਅਰ ਵਿੱਚ 5 ਫੀਸਦੀ ਦਾ ਲੋਅਰ ਸਰਕਟ ਲੱਗਿਆ ਹੈ, ਜਿਸ ਤੋਂ ਬਾਅਦ ਕੀਮਤ 414.30 ਰੁਪਏ ‘ਤੇ ਕਾਰੋਬਾਰ ਕਰ ਰਹੀ ਹੈ।

Exit mobile version