Economic Survey 2025: ਕੀ ਹੁੰਦਾ ਹੈ ਆਰਥਿਕ ਸਰਵੇਖਣ, ਬਜਟ ਤੋਂ ਪਹਿਲਾਂ ਕਿਵੇਂ ਦੱਸਦਾ ਹੈ ਦੇਸ਼ ਦੀ ਇਕੋਨਾਮੀ ਦਾ ਹਾਲ ?

tv9-punjabi
Published: 

30 Jan 2025 15:35 PM

Economic Survey 2025: ਵਿੱਤੀ ਸਾਲ 2025-26 ਲਈ ਆਮ ਬਜਟ ਸਰਕਾਰ 1 ਫਰਵਰੀ, 2025 ਨੂੰ ਪੇਸ਼ ਕਰਨ ਜਾ ਰਹੀ ਹੈ। ਪਰ ਇਸ ਤੋਂ ਠੀਕ ਪਹਿਲਾਂ, ਦੇਸ਼ ਵਿੱਚ ਆਰਥਿਕ ਸਰਵੇਖਣ ਜਾਰੀ ਕੀਤਾ ਜਾਂਦਾ ਹੈ, ਜੋ ਦੇਸ਼ ਦੀ ਆਰਥਿਕਤਾ ਦੀ ਸਥਿਤੀ ਦੱਸਦਾ ਹੈ। ਆਖ਼ਿਰ ਕੀ ਹੁੰਦਾ ਹੈ ਇਹ ਦਸਤਾਵੇਜ਼?

Economic Survey 2025: ਕੀ ਹੁੰਦਾ ਹੈ ਆਰਥਿਕ ਸਰਵੇਖਣ, ਬਜਟ ਤੋਂ ਪਹਿਲਾਂ ਕਿਵੇਂ ਦੱਸਦਾ ਹੈ ਦੇਸ਼ ਦੀ ਇਕੋਨਾਮੀ ਦਾ ਹਾਲ ?
Follow Us On

ਵਿੱਤ ਮੰਤਰੀ ਨਿਰਮਲਾ ਸੀਤਾਰਮਨ ਵਿੱਤੀ ਸਾਲ 2025-26 ਲਈ ਆਮ ਬਜਟ 1 ਫਰਵਰੀ 2025 ਨੂੰ ਸੰਸਦ ਵਿੱਚ ਪੇਸ਼ ਕਰਨ ਜਾ ਰਹੇ ਹਨ। ਬਜਟ ਵਿੱਚ, ਸਰਕਾਰ ਆਮ ਤੌਰ ‘ਤੇ ਅਗਲੇ ਵਿੱਤੀ ਸਾਲ ਵਿੱਚ ਕੀਤੇ ਜਾਣ ਵਾਲੇ ਕੰਮਾਂ ਅਤੇ ਯੋਜਨਾਵਾਂ ‘ਤੇ ਖਰਚੇ ਦਾ ਵੇਰਵਾ ਦਿੰਦੀ ਹੈ। ਪਰ ਬਜਟ ਤੋਂ ਠੀਕ ਪਹਿਲਾਂ, ਸਰਕਾਰ ਸੰਸਦ ਵਿੱਚ ਇੱਕ ਹੋਰ ਦਸਤਾਵੇਜ਼ ਪੇਸ਼ ਕਰਦੀ ਹੈ। ਇਸਦਾ ਨਾਮ ਇਕੋਨਾਮਿਕ ਸਰਵੇ ਹੈ, ਹਿੰਦੀ ਵਿੱਚ ਇਸਨੂੰ ਆਰਥਿਕ ਸਮੀਖਿਆ ਜਾਂ ਆਰਥਿਕ ਸਰਵੇਖਣ ਵੀ ਕਿਹਾ ਜਾਂਦਾ ਹੈ। ਆਖ਼ਿਰਕਾਰ, ਬਜਟ ਤੋਂ ਪਹਿਲਾਂ ਆਉਣ ਵਾਲਾ ਇਹ ਦਸਤਾਵੇਜ਼ ਇੰਨਾ ਮਹੱਤਵਪੂਰਨ ਕਿਉਂ ਹੁੰਦਾ ਹੈ?

ਆਰਥਿਕ ਸਰਵੇਖਣ ਅਸਲ ਵਿੱਚ ਸਰਕਾਰ ਦਾ ਪ੍ਰਦਰਸ਼ਨ ਸਰਟੀਫਿਕੇਟ ਹੈ, ਜੋ ਦੱਸਦਾ ਹੈ ਕਿ ਸਰਕਾਰ ਦੇ ਪਿਛਲੇ ਬਜਟ ਦਾ ਦੇਸ਼ ਦੀ ਆਰਥਿਕਤਾ ‘ਤੇ ਕੀ ਪ੍ਰਭਾਵ ਪਿਆ ਹੈ? ਪਰ ਮਾਮਲਾ ਇੱਥੇ ਹੀ ਖਤਮ ਨਹੀਂ ਹੁੰਦਾ, ਇਹ ਸਰਕਾਰ ਦੀ ਪਰਫਾਰਮੈਂਸ ਰਿਪੋਰਟ ਦੇ ਨਾਲ-ਨਾਲ ਦੇਸ਼ ਦੀ ਆਰਥਿਕਤਾ ਦੀ ਵੀ ਪਰਫਾਰਮੈਂਸ ਰਿਪੋਰਟ ਹੁੰਦੀ ਹੈ।

ਇਸ ਤਰ੍ਹਾਂ ਦੱਸਦਾ ਹੈ ਇਹ ਆਰਥਿਕਤਾ ਦੀ ਸਥਿਤੀ

ਆਰਥਿਕ ਸਰਵੇਖਣ ਦੇਸ਼ ਦੀ ਮੌਜੂਦਾ ਆਰਥਿਕ ਸਥਿਤੀ ਬਾਰੇ ਵਿਸਤ੍ਰਿਤ ਜਾਣਕਾਰੀ ਪ੍ਰਦਾਨ ਕਰਦਾ ਹੈ। ਇੰਨਾ ਹੀ ਨਹੀਂ, ਇਹ ਇਕੋਨਾਮੀ ਦੇ 3 ਪ੍ਰਮੁੱਖ ਖੇਤਰਾਂ, ਪ੍ਰਾਇਮਰੀ (ਖੇਤੀਬਾੜੀ ਅਤੇ ਹੋਰ ਸਹਾਇਕ ਕਾਰੋਬਾਰ), ਸੈਕੰਡਰੀ (ਨਿਰਮਾਣ) ਅਤੇ ਸੇਵਾ ਖੇਤਰ (ਆਈਟੀ ਅਤੇ ਲੌਜਿਸਟਿਕਸ ਆਦਿ) ਦੀ ਸਥਿਤੀ ਬਾਰੇ ਵੀ ਜਾਣਕਾਰੀ ਦਿੰਦਾ ਹੈ। ਇਸ ਵਿੱਚ ਦੱਸਿਆ ਜਾਂਦਾ ਹੈ ਕਿ ਦੇਸ਼ ਦਾ ਕਿਹੜਾ ਖੇਤਰ ਕਿਸ ਦਿਸ਼ਾ ਵਿੱਚ ਵਧ ਰਿਹਾ ਹੈ, ਪਿਛਲੇ ਸਮੇਂ ਵਿੱਚ ਇਸ ਵਿੱਚ ਕੀ ਟ੍ਰੇਂਡ ਰਿਹਾ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਕਿਸ ਤਰ੍ਹਾਂ ਦਾ ਟ੍ਰੇਂਡ ਬਣਦਾ ਦਿਖਾਈ ਦੇ ਰਿਹਾ ਹੈ।

ਆਰਥਿਕ ਸਰਵੇਖਣ ਭਵਿੱਖ ਵਿੱਚ ਅਰਥਵਿਵਸਥਾ ਵਿੱਚ ਕੀ ਹੋ ਸਕਦਾ ਹੈ, ਇਸਦਾ ਅਨੁਮਾਨ ਵੀ ਪੇਸ਼ ਕਰਦਾ ਹੈ। ਨਲ ਹੀ ਦੇਸ਼ ਦੀ ਇਕੋਨਾਮੀ ਤੇ ਮਹਿੰਗਾਈ, ਵਰਲਡ ਟਰੇਡ, ਭੂ-ਰਾਜਨੀਤਿਕ ਸਥਿਤੀਆਂ ਅਤੇ ਵਿਸ਼ਵ ਅਰਥਵਿਵਸਥਾ ਦਾ ਕੀ ਅਸਰ ਹੋਵੇਗਾ, ਇਸਦੀ ਵੀ ਰੂਪ-ਰੇਖਾ ਵੀ ਪੇਸ਼ ਕਰਦਾ ਹੈ। ਇਸ ਦੇ ਨਾਲ ਹੀ, ਇਹ ਸਾਨੂੰ ਇਹ ਵੀ ਦੱਸਦਾ ਹੈ ਕਿ ਸਮਾਜ ਦੇ ਕਿਸ ਹਿੱਸੇ ‘ਤੇ ਅਰਥਵਿਵਸਥਾ ਦਾ ਕੀ ਪ੍ਰਭਾਵ ਪੈ ਰਿਹਾ ਹੈ ਅਤੇ ਕਿਸ ਹਿੱਸੇ ਲਈ ਹੋਰ ਕੰਮ ਦੀ ਲੋੜ ਹੈ। ਆਰਥਿਕ ਸਰਵੇਖਣ ਤੋਂ ਅਰਥਵਿਵਸਥਾ ਨਾਲ ਸਬੰਧਤ ਕੋਈ ਵੀ ਪਹਿਲੂ ਅਛੂਤਾ ਨਹੀਂ ਰਹਿ ਸਕਦਾ।

ਕਦੋਂ ਆਉਂਦਾ ਹੈ ਆਰਥਿਕ ਸਰਵੇਖਣ?

ਆਰਥਿਕ ਸਰਵੇਖਣ ਸੰਸਦ ਵਿੱਚ ਪੇਸ਼ ਕੀਤਾ ਜਾਂਦਾ ਹੈ। ਇਹ ਹਮੇਸ਼ਾ ਬਜਟ ਪੇਸ਼ ਹੋਣ ਤੋਂ ਇੱਕ ਦਿਨ ਪਹਿਲਾਂ ਆਉਂਦਾ ਹੈ। ਪਹਿਲਾਂ ਦੇਸ਼ ਵਿੱਚ ਆਮ ਬਜਟ ਫਰਵਰੀ ਦੇ ਆਖਰੀ ਦਿਨ ਪੇਸ਼ ਕੀਤਾ ਜਾਂਦਾ ਸੀ ਅਤੇ ਹੁਣ ਇਹ ਪਹਿਲੀ ਫਰਵਰੀ ਨੂੰ ਪੇਸ਼ ਕੀਤਾ ਜਾਂਦਾ ਹੈ। ਇਸ ਲਈ, ਹੁਣ ਦੇਸ਼ ਵਿੱਚ ਆਰਥਿਕ ਸਰਵੇਖਣ 31 ਜਨਵਰੀ ਨੂੰ ਆ ਰਿਹਾ ਹੈ। ਇਸ ਸਾਲ ਆਰਥਿਕ ਸਰਵੇਖਣ 2024-25 ਸੰਸਦ ਵਿੱਚ 31 ਜਨਵਰੀ, 2025 ਨੂੰ ਪੇਸ਼ ਕੀਤਾ ਜਾਵੇਗਾ।

ਕੌਣ ਤਿਆਰ ਕਰਦਾ ਹੈ ਦੇਸ਼ ਦਾ ਆਰਥਿਕ ਸਰਵੇਖਣ?

ਆਰਥਿਕ ਮਾਮਲਿਆਂ ਦੇ ਵਿਭਾਗ ਅਧੀਨ ਕੰਮ ਕਰਨ ਵਾਲਾ ਆਰਥਿਕ ਵਿਭਾਗ ਹਰ ਸਾਲ ਦੇਸ਼ ਦੀ ਆਰਥਿਕ ਸਮੀਖਿਆ ਤਿਆਰ ਕਰਦਾ ਹੈ। ਇਸ ਪੂਰੀ ਪ੍ਰਕਿਰਿਆ ਦਾ ਮੁਖੀ ਦੇਸ਼ ਦਾ ਮੁੱਖ ਆਰਥਿਕ ਸਲਾਹਕਾਰ ਹੁੰਦਾ ਹੈ। ਵਿੱਤ ਮੰਤਰੀ ਇਸਨੂੰ ਸਵੇਰੇ ਸੰਸਦ ਵਿੱਚ ਪੇਸ਼ ਕਰਦੇ ਹਨ ਅਤੇ ਮੁੱਖ ਆਰਥਿਕ ਸਲਾਹਕਾਰ ਉਸੇ ਦਿਨ ਸ਼ਾਮ ਨੂੰ ਇਸਦੀ ਸਮੱਗਰੀ ਪ੍ਰੈਸ ਨੂੰ ਪੇਸ਼ ਕਰਦੇ ਹਨ। ਇਸ ਸਾਲ ਇਹ ਜ਼ਿੰਮੇਵਾਰੀ ਵੀ.ਅਨੰਤ ਨਾਗੇਸ਼ਵਰਨ ਦੇ ਮੋਢਿਆਂ ‘ਤੇ ਹੋਵੇਗੀ।