Direct flight for Canada : 6 ਅਪ੍ਰੈਲ ਤੋਂ ਅੰਮ੍ਰਿਤਸਰ ਤੋਂ ਕੈਨੇਡਾ ਲਈ ਹੁਣ ਸਿੱਧੀ ਉਡਾਣ
ਫਿਲਹਾਲ ਏਅਰਲਾਈਨ ਵੱਲੋਂ ਟੋਰਾਂਟੋ ਤੋਂ ਅੰਮ੍ਰਿਤਸਰ ਆਉਣ ਦੀ ਟਿਕਟ ਦੀ ਦਰ 46500 ਰੁਪਏ ਰੱਖੀ ਗਈ ਹੈ। ਜਦਕਿ ਅੰਮ੍ਰਿਤਸਰ ਤੋਂ ਟੋਰਾਂਟੋ ਟਿਕਟ ਦਾ ਰੇਟ ਫਿਲਹਾਲ ਹਾਲੇ ਤੈਅ ਨਹੀਂ ਹੈ।
International : ਅੰਮ੍ਰਿਤਸਰ ਤੋਂ ਕੈਨੇਡਾ ਦੇ ਟੋਰਾਂਟੋ ਦਾ ਸਫਰ ਹੁਣ 21 ਘੰਟਿਆਂ ਵਿੱਚ ਪੂਰਾ ਹੋਵੇਗਾ। ਇਟਾਲੀਅਨ ਨਿਓਸ ਏਅਰਲਾਈਨਜ਼ (Neos Airlines) ਨੇ 6 ਅਪ੍ਰੈਲ ਤੋਂ ਅੰਮ੍ਰਿਤਸਰ ਤੋਂ ਕੈਨੇਡਾ ਲਈ ਉਡਾਣਾਂ ਸ਼ੁਰੂ ਕਰਨ ਦਾ ਵੱਡਾ ਐਲਾਨ ਕੀਤਾ ਹੈ। ਇਸ ਐਲਾਨ ਨਾਲ ਵਿਦੇਸ਼ਾਂ ‘ਚ ਵੱਸਦੇ 10 ਲੱਖ ਪੰਜਾਬੀਆਂ ਨੂੰ ਫਾਇਦਾ ਹੋਣ ਜਾ ਰਿਹਾ ਹੈ। ਇਸ ਉਡਾਣ ਨੂੰ ਲੈ ਕੇ ਵਿਦੇਸ਼ਾਂ ਵਿੱਚ ਵਸਦੇ ਪੰਜਾਬੀ ਭਾਈਚਾਰੇ ਦੇ ਲੋਕਾਂ ਦੀ ਲੰਬੇ ਸਮੇਂ ਤੋਂ ਮੰਗ ਸੀ।
21 ਘੰਟੇ 15 ਮਿੰਟ ‘ਚ ਤੈਅ ਹੋਵੇਗੀ ਦੂਰੀ
ਮਿਲੀ ਜਾਣਕਾਰੀ ਮੁਤਾਬਕ ਇਹ ਉਡਾਣ ਸਭ ਤੋਂ ਪਹਿਲਾਂ ਇਟਲੀ ਦੇ ਮਿਲਾਨ ਹਵਾਈ ਅੱਡੇ ‘ਤੇ ਰੁਕੇਗੀ। 4 ਘੰਟੇ ਰੁਕਣ ਤੋਂ ਬਾਅਦ ਫਲਾਈਟ ਕੈਨੇਡਾ ਟੋਰਾਂਟੋ ਦੇ ਪੀਅਰਸਨ ਏਅਰਪੋਰਟ (Toronto Pearson Airport) ਲਈ ਰਵਾਨਾ ਹੋਵੇਗੀ। ਇਹ ਉਡਾਣ ਹਰ ਵੀਰਵਾਰ ਸਵੇਰੇ 3.15 ਵਜੇ ਅੰਮ੍ਰਿਤਸਰ ਤੋਂ ਰਵਾਨਾ ਹੋਵੇਗੀ। ਇਹ ਦੂਰੀ 21 ਘੰਟੇ 15 ਮਿੰਟਾਂ ਵਿੱਚ ਪੂਰੀ ਕੀਤੀ ਜਾਵੇਗੀ। ਇਹ ਫਲਾਈਟ ਵੀਰਵਾਰ ਨੂੰ ਹੀ ਟੋਰਾਂਟੋ ਤੋਂ ਅੰਮ੍ਰਿਤਸਰ ਦੇ ਸ਼੍ਰੀ ਗੁਰੂ ਰਾਮਦਾਸ ਏਅਰਪੋਰਟ ਲਈ ਰਵਾਨਾ ਹੋਵੇਗੀ।
ਕਿੰਨਾ ਹੋਵੇਗਾ ਫਲਾਇਟ ਦਾ ਕਿਰਾਈਆ ?
ਕੈਨੇਡਾ ਨਾਲ ਕਨੈਕਟਿਵਿਟੀ ਤੋਂ ਬਾਅਦ ਇਸ ਦਾ ਸਿੱਧਾ ਫਾਇਦਾ ਕੈਨੇਡਾ ਵਿੱਚ ਵਸੇ ਪਰਵਾਸੀ ਪੰਜਾਬੀਆਂ ਨੂੰ ਹੋਣ ਜਾ ਰਿਹਾ ਹੈ। ਇਸ ਤੋਂ ਪਹਿਲਾਂ ਪੰਜਾਬੀਆਂ ਨੂੰ ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਜਾਣਾ ਪੈਂਦਾ ਸੀ। ਦੂਜੇ ਪਾਸੇ, ਘੱਟੋ-ਘੱਟ ਸਮਾਂ 25 ਘੰਟੇ ਤੱਕ ਲੱਗਦਾ ਸੀ। ਇਸ ਉਡਾਣ ਦੇ ਸ਼ੁਰੂ ਹੋਣ ਨਾਲ ਵਿਦੇਸ਼ਾਂ ਵਿੱਚ ਵਸਦੇ ਪੰਜਾਬੀਆਂ ਨੂੰ ਕਾਫੀ ਫਾਇਦਾ ਹੋਵੇਗਾ। ਇਸ ਫਲਾਇਟ ਰਾਹੀਂ ਯਾਤਰਿਆਂ ਦਾ ਸਮਾਂ ਦਾ ਬਚੇਗਾ ਹੀ ਇਸ ਦੇ ਨਾਲ ਨਾਲ ਯਾਤਰਿਆਂ ਨੂੰ ਆਰਥਿਕ ਫਾਇਦਾ ਵੀ ਹੋਵੇਗਾ।
ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ਤੇ ਜਾਓ