‘ਇੰਨੇ ਸੀਨੀਅਰ ਹੋ ਕੇ ਵੀ ਅਜਿਹੀਆਂ ਗੱਲਾਂ…’ ਐਤਵਾਰ ਨੂੰ ਪਤਨੀ ਵੱਲ ਘੂਰਨ ਦੇ ਬਿਆਨ ‘ਤੇ ਦੀਪਿਕਾ ਪਾਦੂਕੋਣ ਨੇ ਜਾਹਿਰ ਕੀਤਾ ਗੁੱਸਾ
L&T ਦੇ ਚੇਅਰਮੈਨ ਐਸ ਐਨ ਸੁਬਰਾਮਣੀਅਨ ਨੇ ਹਾਲ ਹੀ ਵਿੱਚ ਕਿਹਾ ਹੈ ਕਿ ਲੋਕਾਂ ਨੂੰ ਐਤਵਾਰ ਨੂੰ ਘਰ ਵਿੱਚ ਆਪਣੀਆਂ ਪਤਨੀਆਂ ਵੱਲ ਦੇਖਣ ਦੀ ਬਜਾਏ ਦਫਤਰ ਜਾਣਾ ਚਾਹੀਦਾ ਹੈ ਅਤੇ ਹਫ਼ਤੇ ਵਿੱਚ 90 ਘੰਟੇ ਕੰਮ ਕਰਨਾ ਚਾਹੀਦਾ ਹੈ। ਬਾਲੀਵੁੱਡ ਅਭਿਨੇਤਰੀ ਦੀਪਿਕਾ ਪਾਦੁਕੋਣ ਉਨ੍ਹਾਂ ਦੇ ਇਸ ਬਿਆਨ 'ਤੇ ਨਾਰਾਜ਼ਗੀ ਜਾਹਿਰ ਕੀਤੀ ਹੈ।
ਵਰਕ ਲਾਈਫ ਬੇਲੈਂਸ ਦੀ ਗੱਲ੍ਹ ਹਮੇਸ਼ਾ ਹੁੰਦੀ ਰਹਿੰਦੀ ਹੈ। ਪਰ ਲਾਰਸਨ ਐਂਡ ਟਰਬੋ ਦੇ ਚੇਅਰਮੈਨ ਉਦੋਂ ਸੁਰਖੀਆਂ ਵਿੱਚ ਆ ਗਏ ਜਦੋਂ ਉਨ੍ਹਾਂ ਨੇ ਐਤਵਾਰ ਨੂੰ ਵੀ ਕੰਮ ਕਰਨ ਬਾਰੇ ਬੇਤੁਕੇ ਬਿਆਨ ਦਿੱਤੇ। ਐਲ ਐਂਡ ਟੀ ਦੇ ਚੇਅਰਮੈਨ ਐਸ ਐਨ ਸੁਬਰਾਮਣੀਅਨ ਨੇ ਹਾਲ ਹੀ ਵਿੱਚ ਕਿਹਾ ਹੈ ਕਿ ਲੋਕਾਂ ਨੂੰ ਐਤਵਾਰ ਨੂੰ ਘਰ ਵਿੱਚ ਆਪਣੀਆਂ ਪਤਨੀਆਂ ਵੱਲ ਦੇਖਣ ਦੀ ਬਜਾਏ ਦਫਤਰ ਜਾਣਾ ਚਾਹੀਦਾ ਹੈ ਅਤੇ ਹਫ਼ਤੇ ਵਿੱਚ 90 ਘੰਟੇ ਕੰਮ ਕਰਨਾ ਚਾਹੀਦਾ ਹੈ।
ਸੁਬਰਾਮਣੀਅਮ ਦੇ ਇਸ ਬਿਆਨ ਨੂੰ ਕਈ ਲੋਕ ਪਸੰਦ ਨਹੀਂ ਕਰ ਰਹੇ ਹਨ, ਜਿਸ ਕਾਰਨ ਸੋਸ਼ਲ ਮੀਡੀਆ ‘ਤੇ ਉਨ੍ਹਾਂ ਦੀ ਕਾਫੀ ਆਲੋਚਨਾ ਹੋ ਰਹੀ ਹੈ। ਉੱਥੇ ਹੀ ਹੁਣ ਬਾਲੀਵੁੱਡ ਅਭਿਨੇਤਰੀ ਦੀਪਿਕਾ ਪਾਦੂਕੋਣ ਉਨ੍ਹਾਂ ਦੇ ਇਸ ਬਿਆਨ ਨੂੰ ਲੈ ਕੇ ਉਨ੍ਹਾਂ ‘ਤੇ ਨਾਰਾਜ਼ ਹੈ।
ਦੀਪਿਕਾ ਨੇ ਆਪਣੀ ਇੰਸਟਾ ਸਟੋਰੀ ਰਾਹੀਂ ਆਪਣਾ ਗੁੱਸਾ ਜ਼ਾਹਰ ਕੀਤਾ ਹੈ ਅਤੇ L&T ਦੇ ਚੇਅਰਮੈਨ ‘ਤੇ ਨਿਸ਼ਾਨਾ ਸਾਧਿਆ ਹੈ। ਆਓ ਜਾਣਦੇ ਹਾਂ ਦੀਪਿਕਾ ਨੇ ਕੀ ਲਿਖਿਆ…
ਇੰਨੇ ਸੀਨੀਅਰ ਹੋ ਕੇ ਵੀ, ਅਜਿਹੀਆਂ ਗੱਲਾਂ…
ਆਪਣੀ ਇੰਸਟਾ ਸਟੋਰੀ ‘ਤੇ ਪੱਤਰਕਾਰ ਫੈਜ਼ ਡਿਸੂਜ਼ਾ ਦੀ ਪੋਸਟ ਸ਼ੇਅਰ ਕਰਦੇ ਹੋਏ ਦੀਪਿਕਾ ਨੇ ਲਿਖਿਆ, ”ਇਸ ਤਰ੍ਹਾਂ ਦੇ ਸੀਨੀਅਰ ਅਹੁਦਿਆਂ ‘ਤੇ ਕਾਬਜ਼ ਲੋਕਾਂ ਦੇ ਮੂੰਹੋਂ ਅਜਿਹੇ ਬਿਆਨ ਹੈਰਾਨ ਕਰਨ ਵਾਲੇ ਹਨ।
ਇਹ ਵੀ ਪੜ੍ਹੋ
ਕੀ ਹੈ ਪੂਰਾ ਮਾਮਲਾ?
ਪਿਛਲੇ ਵੀਰਵਾਰ ਨੂੰ ਕਰਮਚਾਰੀਆਂ ਨਾਲ ਗੱਲਬਾਤ ਦੌਰਾਨ ਐੱਸਐੱਨ ਸੁਬਰਾਮਨੀਅਨ ਨੇ ਇੱਕ ਸਵਾਲ ਦੇ ਜਵਾਬ ‘ਚ ਕਿਹਾ ਸੀ ਕਿ ਉਨ੍ਹਾਂ ਨੂੰ ਅਫਸੋਸ ਹੈ ਕਿ ਉਹ ਐਤਵਾਰ ਨੂੰ ਆਪਣੇ ਕਰਮਚਾਰੀਆਂ ਨੂੰ ਕੰਮ ‘ਤੇ ਨਹੀਂ ਲਿਆ ਸਕੇ। ਉਨ੍ਹਾਂ ਇਹ ਜਵਾਬ ਉਦੋਂ ਦਿੱਤਾ ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਜੇਕਰ ਤੁਹਾਡੀ ਕੰਪਨੀ ਅਰਬਾਂ ਦੀ ਹੈ ਤਾਂ ਤੁਸੀਂ ਆਪਣੇ ਕਰਮਚਾਰੀਆਂ ਨੂੰ ਸ਼ਨੀਵਾਰ ਨੂੰ ਵੀ ਕੰਮ ਕਿਉਂ ਕਰਵਾਉਂਦੇ ਹੋ? ਫਿਰ ਉਨ੍ਹਾਂ ਨੇ ਕਿਹਾ ਕਿ ਅਸਲ ਵਿੱਚ ਲੋਕਾਂ ਨੂੰ ਹਫ਼ਤੇ ਵਿੱਚ 90 ਘੰਟੇ ਕੰਮ ਕਰਨਾ ਚਾਹੀਦਾ ਹੈ। ਉਨ੍ਹਾਂ ਅੱਗੇ ਕਿਹਾ ਕਿ ਜੇਕਰ ਮੈਂ ਐਤਵਾਰ ਨੂੰ ਵੀ ਕੰਮ ਕਰਵਾ ਲਵਾਂ ਤਾਂ ਮੈਨੂੰ ਬਹੁਤ ਖੁਸ਼ੀ ਹੋਵੇਗੀ ਕਿਉਂਕਿ ਮੈਂ ਖੁਦ ਵੀ ਐਤਵਾਰ ਨੂੰ ਕੰਮ ਕਰਦਾ ਹਾਂ। ਲੋਕਾਂ ਨੂੰ ਤਾਂ ਐਤਵਾਰ ਨੂੰ ਵੀ ਦਫ਼ਤਰ ਜਾਣਾ ਚਾਹੀਦਾ ਹੈ ਅਤੇ ਕੰਮ ਵੀ ਕਰਨਾ ਚਾਹੀਦਾ ਹੈ, ਉਹ ਕਦੋਂ ਤੱਕ ਘਰ ਦੀਆਂ ਪਤਨੀਆਂ ਨੂੰ ਘੂਰਦੇ ਰਹਿਣਗੇ?
ਚੀਨ ਦਾ ਉਦਾਹਰਣ ਦਿੱਤਾ
ਉਨ੍ਹਾਂ ਕਿਹਾ ਕਿ ਜੇਕਰ ਸਾਡੇ ਦੇਸ਼ ਦੇ ਲੋਕ ਵੀ 90 ਘੰਟੇ ਕੰਮ ਕਰਨ ਤਾਂ ਅਸੀਂ ਚੀਨ ਨੂੰ ਵੀ ਪਛਾੜ ਸਕਦੇ ਹਾਂ। ਇਸੇ ਤਰ੍ਹਾਂ ਦੀਆਂ ਗੱਲਾਂ ਕਰਕੇ ਚੀਨ ਅਮਰੀਕਾ ਤੋਂ ਵੀ ਅੱਗੇ ਨਿਕਲ ਗਿਆ ਹੈ। ਉੱਥੇ ਦੇ ਲੋਕ ਹਫ਼ਤੇ ਵਿੱਚ 90 ਘੰਟੇ ਤੱਕ ਕੰਮ ਕਰਦੇ ਹਨ, ਜਦੋਂ ਕਿ ਅਮਰੀਕਾ ਵਿੱਚ ਲੋਕ ਸਿਰਫ਼ 50 ਘੰਟੇ ਕੰਮ ਕਰਦੇ ਹਨ। ਤੁਹਾਨੂੰ ਦੱਸ ਦੇਈਏ ਕਿ ਇਸ ਤੋਂ ਪਹਿਲਾਂ ਇਨਫੋਸਿਸ ਦੇ ਚੇਅਰਮੈਨ ਨਾਰਾਇਣ ਮੂਰਤੀ ਨੇ ਵੀ 70 ਘੰਟੇ ਕੰਮ ਕਰਨ ਦੀ ਸਲਾਹ ਦਿੱਤੀ ਸੀ।