AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਦੇਸ਼ਦੁਨੀਆਵਿਧਾਨ ਸਭਾ ਚੋਣ 2027ਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਸ਼ਾਰਟ ਵੀਡੀਓਜ਼ਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

ਮੇਰੀ ਸ਼ਿਫਟ ਖਤਮ… ਹੁਣ ਮੈਂ ਚੱਲਿਆ, 70 ਘੰਟੇ ਕੰਮ ਕਰਨ ਤੇ ਵੋਖੋ GenZs ਦਾ ਜਵਾਬ

ਨਾਰਾਇਣ ਮੂਰਤੀ ਨੂੰ ਹਫ਼ਤੇ ਵਿਚ 70 ਘੰਟੇ ਕੰਮ ਕਰਨ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਅਜਿਹੀ ਬਹਿਸ ਹੋਈ ਛਿੜੀ ਜਿਹੜੀ ਹਾਲੇ ਵੀ ਜਾਰੀ ਹੈ। ਇਸ ਮਾਮਲੇ 'ਤੇ ਵੱਡੀਆਂ ਕੰਪਨੀਆਂ ਦੇ ਮਾਲਕਾਂ ਅਤੇ ਕਰਮਚਾਰੀਆਂ ਨੇ ਆਪਣੀ ਰਾਏ ਪ੍ਰਗਟ ਕੀਤੀ ਹੈ। ਪਰ ਨਵੀਂ ਪੀੜ੍ਹੀ ਦੇ ਲੋਕਾਂ ਦੀ ਸੋਚ ਇਸ ਬਾਰੇ ਬਿਲਕੁੱਲ ਵੱਖਰੀ ਹੈ। ਉਹ ਦਫ਼ਤਰ ਵਿੱਚ 9 ਘੰਟੇ ਤੋਂ ਵੱਧ ਸਮਾਂ ਬਿਤਾਉਣਾ ਪਸੰਦ ਨਹੀਂ ਕਰਦੇ। ਇਸ ਦੇ ਲਈ ਉਨ੍ਹਾਂ ਦਾ ਆਪਣਾ ਅਲੱਗ ਰੀਜਨ ਹੈ।

ਮੇਰੀ ਸ਼ਿਫਟ ਖਤਮ... ਹੁਣ ਮੈਂ ਚੱਲਿਆ, 70 ਘੰਟੇ ਕੰਮ ਕਰਨ ਤੇ ਵੋਖੋ GenZs ਦਾ ਜਵਾਬ
(Photo Credit: tv9hindi.com)
tv9-punjabi
| Updated On: 03 Nov 2023 12:24 PM IST
Share

ਬਿਜਨੈਸ ਨਿਊਜ। ਮੇਰੀ ਸ਼ਿਫਟ ਖਤਮ ਹੋ ਗਈ ਹੈ, ਹੁਣ ਮੈਂ ਜਾ ਰਿਹਾ ਹਾਂ ਤੁਸੀਂ ਅਕਸਰ ਆਪਣੇ ਦਫਤਰ ਵਿੱਚ ਇਹ ਸੁਣਿਆ ਹੋਵੇਗਾ ਦਰਅਸਲ, ਹਾਲ ਹੀ ਵਿੱਚ ਇਨਫੋਸਿਸ (Infosys) ਦੇ ਮਾਲਕ ਨਰਾਇਣ ਮੂਰਤੀ ਨੇ ਨੌਜਵਾਨਾਂ ਨੂੰ ਸੁਝਾਅ ਦਿੱਤਾ ਸੀ ਕਿ ਉਹ ਹਫ਼ਤੇ ਵਿੱਚ 70 ਘੰਟੇ ਕੰਮ ਕਰਨ। ਜੇਕਰ ਇੱਕ ਦਿਨ ਦੇ ਲਿਹਾਜ਼ ਨਾਲ ਦੇਖਿਆ ਜਾਵੇ ਤਾਂ ਲੋਕਾਂ ਨੂੰ ਇਹ ਕੰਮ ਦਿਨ ਵਿੱਚ 10 ਘੰਟੇ ਕਰਨਾ ਚਾਹੀਦਾ ਹੈ।

ਉਨ੍ਹਾਂ ਨੇ ਅਜਿਹਾ ਕੰਮ ਦੀ ਉਤਪਾਦਕਤਾ ਵਧਾਉਣ ਲਈ ਕਿਹਾ ਸੀ। ਨਾਰਾਇਣ ਮੂਰਤੀ ਅਨੁਸਾਰ ਭਾਰਤ ਦੀ ਕੰਮ ਉਤਪਾਦਕਤਾ ਵਿਸ਼ਵ ਵਿੱਚ ਸਭ ਤੋਂ ਘੱਟ ਹੈ, ਜਿਸ ਨੂੰ ਵਧਾਉਣ ਦੀ ਲੋੜ ਹੈ। ਉਨ੍ਹਾਂ ਨੇ ਭਾਰਤ ਦੇ ਨੌਜਵਾਨਾਂ ਨੂੰ ਜਾਪਾਨ ਅਤੇ ਜਰਮਨੀ ਦੀ ਤਰਜ਼ ‘ਤੇ ਅਜਿਹਾ ਕਰਨ ਦਾ ਸੁਝਾਅ ਦਿੱਤਾ ਸੀ।

ਨਰਾਇਣ ਮੂਰਤੀ ਦੇ ਬਿਆਨ ‘ਤੇ ਨਵੀਂ ਪੀੜੀ ਦੀ ਰਾਏ

ਉਨ੍ਹਾਂ ਦੇ ਹਫਤੇ ਦੇ 70 ਘੰਟੇ ਕੰਮ ਕਰਨ ਨੂੰ ਲੈ ਕੇ ਸੋਸ਼ਲ ਮੀਡੀਆ (Social media) ‘ਤੇ ਅਜਿਹੀ ਬਹਿਸ ਹੋਈ ਸੀ ਜੋ ਅਜੇ ਵੀ ਜਾਰੀ ਹੈ। ਇਸ ਮਾਮਲੇ ‘ਤੇ ਵੱਡੀਆਂ ਕੰਪਨੀਆਂ ਦੇ ਮਾਲਕਾਂ ਅਤੇ ਕਰਮਚਾਰੀਆਂ ਨੇ ਆਪਣੇ ਵਿਚਾਰ ਪ੍ਰਗਟ ਕੀਤੇ। ਇਸ ਸਮੇਂ ਬਹੁਤੇ ਦਫ਼ਤਰਾਂ ਵਿੱਚ ਦਿਨ ਵਿੱਚ 8-9 ਘੰਟੇ ਦੀ ਸ਼ਿਫਟ ਅਤੇ 2 ਦਿਨ ਛੁੱਟੀ ਹੁੰਦੀ ਹੈ। ਨਾਰਾਇਣ ਮੂਰਤੀ ਦੇ ਇਸ ਬਿਆਨ ਦੇ ਵਿਚਕਾਰ ਨਵੀਂ ਪੀੜ੍ਹੀ ਦੇ ਲੋਕਾਂ ਨੇ ਆਪਣੀ ਰਾਏ ਜ਼ਾਹਰ ਕੀਤੀ ਹੈ। ਆਓ ਤੁਹਾਨੂੰ ਦੱਸਦੇ ਹਾਂ ਕਿ ਨਵੀਂ ਪੀੜ੍ਹੀ ਦੇ ਲੋਕਾਂ ਦਾ ਇਸ ਬਾਰੇ ਕੀ ਕਹਿਣਾ ਹੈ।

GenZ ਦਫਤਰ ਵਿੱਚ ਕੰਮ ਕਰਨ ਬਾਰੇ ਕੀ ਕਹਿੰਦਾ ਹੈ?

ਨਵੀਂ ਪੀੜ੍ਹੀ ਦੇ ਲੋਕ ਸ਼ਾਇਦ ਦਫ਼ਤਰ ਵਿੱਚ 9 ਘੰਟੇ ਤੋਂ ਵੱਧ ਸਮਾਂ ਬਿਤਾਉਣਾ ਪਸੰਦ ਨਹੀਂ ਕਰਦੇ। ਇਸੇ ਲਈ ਉਹ 9 ਘੰਟੇ ਪੂਰੇ ਹੁੰਦੇ ਹੀ ਘਰ ਲਈ ਰਵਾਨਾ ਹੋ ਜਾਂਦੇ ਹਨ। ਅਜਿਹਾ ਹੀ ਕੁਝ ਇਨਵੈਸਟਮੈਂਟ ਬੈਂਕਰ ਰੋਹਨ ਕਸ਼ਯਪ (ਬਦਲਿਆ ਹੋਇਆ ਨਾਂ) ਨਾਲ ਹੋਇਆ। ਦਰਅਸਲ, ਰੋਹਨ ਦੀ ਟੀਮ ਵਿਚ ਜ਼ਿਆਦਾਤਰ ਨਵੀਂ ਪੀੜ੍ਹੀ ਦੇ ਲੋਕ ਕੰਮ ਕਰਦੇ ਹਨ, ਜਿਸ ਕਾਰਨ ਉਹ ਹੁਣ ਉਨ੍ਹਾਂ ਨਾਲ ਕੰਮ ਕਰਨ ਤੋਂ ਥੱਕ ਗਿਆ ਹੈ।

ਕਈ ਵਾਰ ਉਸ ਨੇ ਇੰਟਰਵਿਊਆਂ (Interviews) ਵਿੱਚ ਸੁਣਿਆ ਕਿ ਲੋਕਾਂ ਨੂੰ ਕੰਪਨੀ ਜਾਂ ਨੌਕਰੀ ਦੇ ਵੇਰਵੇ ਪੜ੍ਹਨ ਲਈ ਵੀ ਸਮਾਂ ਨਹੀਂ ਮਿਲਦਾ। ਦਫ਼ਤਰ ਵਿੱਚ 9 ਘੰਟੇ ਕੰਮ ਕਰਨ ਤੋਂ ਬਾਅਦ ਉਹ ਇੰਨੇ ਥੱਕ ਜਾਂਦੇ ਹਨ ਕਿ ਉਨ੍ਹਾਂ ਕੋਲ ਹੋਰ ਕੰਮ ਲਈ ਸਮਾਂ ਨਹੀਂ ਹੁੰਦਾ। ਅਜਿਹੇ ‘ਚ ਨਰਾਇਣ ਮੂਰਤੀ ਦੇ 70 ਘੰਟੇ ਕੰਮ ਕਰਨ ਬਾਰੇ ਕੋਈ ਸੋਚ ਵੀ ਨਹੀਂ ਸਕਦਾ। 9 ਘੰਟੇ ਪੂਰੇ ਹੋਣ ਤੋਂ ਬਾਅਦ ਹੀ ਲੋਕ ਕਹਿੰਦੇ ਹਨ ਕਿ ਮੇਰੀ ਸ਼ਿਫਟ ਖਤਮ ਹੋ ਗਈ ਹੈ ਅਤੇ ਹੁਣ ਮੈਂ ਜਾ ਰਿਹਾ ਹਾਂ…

ਸੋਸ਼ਲ ਮੀਡੀਆ ‘ਤੇ GenZ ਦੀ ਰਾਏ

ਸੋਸ਼ਲ ਮੀਡੀਆ ‘ਤੇ ਨਾਰਾਇਣ ਮੂਰਤੀ ਦੇ ਬਿਆਨ ‘ਤੇ ਇਕ ਯੂਜ਼ਰ ਨੇ ਲਿਖਿਆ ਹੈ ਕਿ ਮੈਂ ਇਸ ਨਾਲ ਸਹਿਮਤ ਹਾਂ, ਆਪਣੇ ਮਾਲਕ ਲਈ 40 ਘੰਟੇ ਅਤੇ ਆਪਣੇ ਲਈ 30 ਘੰਟੇ ਕੰਮ ਕਰੋ। ਇਕ ਹੋਰ ਯੂਜ਼ਰ ਨੇ ਲਿਖਿਆ ਕਿ ਉਹ ਹਫਤੇ ਵਿਚ 70 ਘੰਟੇ ਕੰਮ ਕਰਨ ਤੋਂ ਪੂਰੀ ਤਰ੍ਹਾਂ ਅਸਹਿਮਤ ਹੈ। ਉਸਨੇ ਲਿਖਿਆ ਕਿ 70 ਘੰਟੇ ਕੰਮ ਕਰਨ ਵਾਲੇ ਹਫਤੇ ਦੇ ਹਿਸਾਬ ਨਾਲ ਅਸੀਂ ਸਭ ਤੋਂ ਵਧੀਆ ਦੇਸ਼ ਹੋਵਾਂਗੇ, ਪਰ ਕਿਸ ਕੀਮਤ ‘ਤੇ? ਉਹ ਵਿਅਕਤੀ ਹਫ਼ਤੇ ਵਿੱਚ 70 ਘੰਟੇ ਕੰਮ ਕਰਨ ਤੋਂ ਬਾਅਦ ਕੀ ਪ੍ਰਾਪਤ ਕਰੇਗਾ? ਚੰਗੀ ਸਿਹਤ? ਵਧੀਆ ਪਰਿਵਾਰ? ਚੰਗਾ ਸਾਥੀ? ਖੁਸ਼ੀ? ਵਿਅਕਤੀ ਕੀ ਪ੍ਰਾਪਤ ਕਰੇਗਾ?

Follow Us
ਪਿੰਡਾਂ ਚ ਲੋਕਾਂ ਨੇ ਬਹਿਣ ਦੀ ਵੀ ਥਾਂ ਨਹੀਂ ਦੇਣੀ... ਅਮਿਤ ਸ਼ਾਹ ਦੇ NDA ਦੀ ਸਰਕਾਰ ਬਣਾਉਣ ਦੇ ਦਾਅਵੇ ਤੇ AAP ਦਾ ਪਲਟਵਾਰ
ਪਿੰਡਾਂ ਚ ਲੋਕਾਂ ਨੇ ਬਹਿਣ ਦੀ ਵੀ ਥਾਂ ਨਹੀਂ ਦੇਣੀ... ਅਮਿਤ ਸ਼ਾਹ ਦੇ NDA ਦੀ ਸਰਕਾਰ ਬਣਾਉਣ ਦੇ ਦਾਅਵੇ ਤੇ AAP ਦਾ ਪਲਟਵਾਰ...
PM ਮੋਦੀ ਨੇ ਚਿਨਮਯ ਅੰਮ੍ਰਿਤ ਮਹੋਤਸਵ ਨੂੰ ਕੀਤਾ ਸੰਬੋਧਿਤ , ਯੁਵਾ ਸ਼ਕਤੀ ਅਤੇ ਅਧਿਆਤਮਿਕ ਵਿਰਾਸਤ 'ਤੇ ਜ਼ੋਰ
PM ਮੋਦੀ ਨੇ ਚਿਨਮਯ ਅੰਮ੍ਰਿਤ ਮਹੋਤਸਵ ਨੂੰ ਕੀਤਾ ਸੰਬੋਧਿਤ , ਯੁਵਾ ਸ਼ਕਤੀ ਅਤੇ ਅਧਿਆਤਮਿਕ ਵਿਰਾਸਤ 'ਤੇ ਜ਼ੋਰ...
ਲੁਧਿਆਣਾ 'ਚ ਜਨਮ ਦਿਨ ਦੀ ਪਾਰਟੀ 'ਚ ਬਹਿਸ ਤੋਂ ਬਾਅਦ ਨੌਜਵਾਨ ਦਾ ਕਤਲ, ਮਸ਼ਹੂਰ ਕਾਰੋਬਾਰੀ ਦਾ ਹੈ ਪੁੱਤਰ
ਲੁਧਿਆਣਾ 'ਚ ਜਨਮ ਦਿਨ ਦੀ ਪਾਰਟੀ 'ਚ ਬਹਿਸ ਤੋਂ ਬਾਅਦ ਨੌਜਵਾਨ ਦਾ ਕਤਲ, ਮਸ਼ਹੂਰ ਕਾਰੋਬਾਰੀ ਦਾ ਹੈ ਪੁੱਤਰ...
ਤਿਹਾੜ ਦੇ ਜੇਲ੍ਹਰ ਨੇ ਖੋਲ੍ਹੀਆਂ ਲਾਰੈਂਸ ਬਿਸ਼ਨੋਈ ਦੀਆਂ ਪਰਤਾਂ, ਜੇਲ੍ਹ ਤੋਂ ਕਿਵੇਂ ਚੱਲਦਾ ਹੈ ਗੈਂਗ?
ਤਿਹਾੜ ਦੇ ਜੇਲ੍ਹਰ ਨੇ ਖੋਲ੍ਹੀਆਂ ਲਾਰੈਂਸ ਬਿਸ਼ਨੋਈ ਦੀਆਂ ਪਰਤਾਂ, ਜੇਲ੍ਹ ਤੋਂ ਕਿਵੇਂ ਚੱਲਦਾ ਹੈ ਗੈਂਗ?...
ਟਾਈਗਰ ਸ਼ਰਾਫ ਮਾਮਲੇ ਵਿੱਚ ਵੱਡਾ ਖੁਲਾਸਾ, ਰਣਬੀਰ ਕਪੂਰ ਸਮੇਤ ਕਈ ਬਾਲੀਵੁੱਡ ਸਟਾਰਸ ਦੇ ਘਰ ਦੀ ਹੋਈ ਸੀ ਰੇਕੀ
ਟਾਈਗਰ ਸ਼ਰਾਫ ਮਾਮਲੇ ਵਿੱਚ ਵੱਡਾ ਖੁਲਾਸਾ, ਰਣਬੀਰ ਕਪੂਰ ਸਮੇਤ ਕਈ ਬਾਲੀਵੁੱਡ ਸਟਾਰਸ ਦੇ ਘਰ ਦੀ ਹੋਈ ਸੀ ਰੇਕੀ...
Insta 'ਤੇ ਪਹਿਲੀ ਵਾਰ ਆਈ ਸੋਨੀਆ ਗਾਂਧੀ ਨੇ ਸ਼ੇਅਰ ਕੀਤੀ ਆਪਣੀ ਕਿਤਾਬ ਦੀ ਝਲਕ
Insta 'ਤੇ ਪਹਿਲੀ ਵਾਰ ਆਈ ਸੋਨੀਆ ਗਾਂਧੀ ਨੇ ਸ਼ੇਅਰ ਕੀਤੀ ਆਪਣੀ ਕਿਤਾਬ ਦੀ ਝਲਕ...
ਟਾਈਗਰ ਸ਼ਰਾਫ ਫਾਈਰਿੰਗ ਕੇਸ ਵਿੱਚ ਵੱਡਾ ਖੁਲਾਸਾ, ਸਲਮਾਨ, ਅਕਸ਼ੈ, ਅਮਿਤਾਭ, ਆਮਿਰ ਸਨ ਸ਼ੂਟਰਾਂ ਦੇ ਨਿਸ਼ਾਨੇ 'ਤੇ
ਟਾਈਗਰ ਸ਼ਰਾਫ ਫਾਈਰਿੰਗ ਕੇਸ ਵਿੱਚ ਵੱਡਾ ਖੁਲਾਸਾ, ਸਲਮਾਨ, ਅਕਸ਼ੈ, ਅਮਿਤਾਭ, ਆਮਿਰ ਸਨ ਸ਼ੂਟਰਾਂ ਦੇ ਨਿਸ਼ਾਨੇ 'ਤੇ...
ਲਾਰੈਂਸ ਬਿਸ਼ਨੋਈ ਗੈਂਗ ਦੇ ਨਿਸ਼ਾਨੇ ਤੇ ਸਨ ਸਲਮਾਨ ਖਾਨ, ਟਾਈਗਰ ਸ਼ਰਾਫ 'ਤੇ ਹਮਲੇ ਤੋਂ ਬਾਅਦ ਵਧੀ ਗਲੈਕਸੀ ਅਪਾਰਟਮੈਂਟਸ ਦੀ ਸੁਰੱਖਿਆ
ਲਾਰੈਂਸ ਬਿਸ਼ਨੋਈ ਗੈਂਗ ਦੇ ਨਿਸ਼ਾਨੇ ਤੇ ਸਨ ਸਲਮਾਨ ਖਾਨ, ਟਾਈਗਰ ਸ਼ਰਾਫ 'ਤੇ ਹਮਲੇ ਤੋਂ ਬਾਅਦ ਵਧੀ ਗਲੈਕਸੀ ਅਪਾਰਟਮੈਂਟਸ ਦੀ ਸੁਰੱਖਿਆ...
SBI ਗਾਹਕਾਂ ਦਾ ਡਾਟਾ ਡਾਰਕ ਵੈੱਬ 'ਤੇ ਲੀਕ, ਬੈਂਕ ਨੇ ਸ਼ੁਰੂ ਕੀਤੀ ਜਾਂਚ
SBI ਗਾਹਕਾਂ ਦਾ ਡਾਟਾ ਡਾਰਕ ਵੈੱਬ 'ਤੇ ਲੀਕ, ਬੈਂਕ ਨੇ ਸ਼ੁਰੂ ਕੀਤੀ ਜਾਂਚ...