ਸਰਕਾਰੀ ਕਰਮਚਾਰੀਆਂ ਨੂੰ ਮਿਲੇਗਾ ਬੰਪਰ ਤੋਹਫ਼ਾ, ਇੰਨੀ ਵੱਧ ਜਾਵੇਗੀ ਸੈਲਰੀ
DA Increase Announcement: ਮਹਿੰਗਾਈ ਭੱਤਾ (DA) ਕਰਮਚਾਰੀਆਂ ਲਈ ਕਿਹਾ ਜਾਂਦਾ ਹੈ, ਜਦੋਂ ਕਿ ਪੈਨਸ਼ਨਰਾਂ ਲਈ ਇਸਨੂੰ ਮਹਿੰਗਾਈ ਰਾਹਤ (DR) ਕਿਹਾ ਜਾਂਦਾ ਹੈ। ਇਸ ਵਾਧੇ ਦਾ ਲਾਭ ਸਾਰੇ ਸਰਕਾਰੀ ਕਰਮਚਾਰੀਆਂ ਅਤੇ ਪੈਨਸ਼ਨਰਾਂ ਨੂੰ ਮਿਲੇਗਾ। ਮੀਡੀਆ ਰਿਪੋਰਟਾਂ ਅਨੁਸਾਰ, ਸਰਕਾਰ ਮਹਿੰਗਾਈ ਭੱਤੇ ਵਿੱਚ 2 ਪ੍ਰਤੀਸ਼ਤ ਦੇ ਵਾਧੇ ਦਾ ਐਲਾਨ ਕਰ ਸਕਦੀ ਹੈ।

ਕੇਂਦਰੀ ਸਰਕਾਰੀ ਕਰਮਚਾਰੀ ਲੰਬੇ ਸਮੇਂ ਤੋਂ ਮਹਿੰਗਾਈ ਭੱਤੇ ਵਿੱਚ ਵਾਧੇ ਦੇ ਐਲਾਨ ਦੀ ਉਡੀਕ ਕਰ ਰਹੇ ਹਨ। ਹੁਣ ਉਨ੍ਹਾਂ ਦਾ ਇੰਤਜ਼ਾਰ ਜਲਦੀ ਹੀ ਖਤਮ ਹੋਣ ਵਾਲਾ ਹੈ। ਮੀਡੀਆ ਰਿਪੋਰਟਾਂ ਅਨੁਸਾਰ, ਇਸ ਬਾਰੇ ਅੰਤਿਮ ਫੈਸਲਾ 19 ਮਾਰਚ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ਹੇਠ ਹੋਣ ਵਾਲੀ ਕੈਬਨਿਟ ਮੀਟਿੰਗ ਵਿੱਚ ਲਿਆ ਜਾਵੇਗਾ। Dearness Allowance (DA) ਕਰਮਚਾਰੀਆਂ ਲਈ ਕਿਹਾ ਜਾਂਦਾ ਹੈ, ਜਦੋਂ ਕਿ ਪੈਨਸ਼ਨਰਾਂ ਲਈ ਇਸਨੂੰ Dearness Relief (DR) ਕਿਹਾ ਜਾਂਦਾ ਹੈ। ਇਸ ਵਾਧੇ ਦਾ ਲਾਭ ਸਾਰੇ ਸਰਕਾਰੀ ਕਰਮਚਾਰੀਆਂ ਅਤੇ ਪੈਨਸ਼ਨਰਾਂ ਨੂੰ ਮਿਲੇਗਾ।
55% ਤੱਕ ਵਧ ਸਕਦਾ ਹੈ ਡੀਏ
ਮੀਡੀਆ ਰਿਪੋਰਟਾਂ ਅਨੁਸਾਰ, ਸਰਕਾਰ ਮਹਿੰਗਾਈ ਭੱਤੇ ਵਿੱਚ 2 ਪ੍ਰਤੀਸ਼ਤ ਦੇ ਵਾਧੇ ਦਾ ਐਲਾਨ ਕਰ ਸਕਦੀ ਹੈ। ਜਿਸ ਕਾਰਨ ਇਹ 53 ਪ੍ਰਤੀਸ਼ਤ ਤੋਂ ਵਧ ਕੇ 55 ਪ੍ਰਤੀਸ਼ਤ ਹੋ ਜਾਵੇਗਾ। ਵਧਦੀ ਮਹਿੰਗਾਈ ਨਾਲ ਨਜਿੱਠਣ ਲਈ ਮਹਿੰਗਾਈ ਭੱਤਾ ਹਰ ਸਾਲ ਜਨਵਰੀ ਅਤੇ ਜੁਲਾਈ ਵਿੱਚ ਦੋ ਵਾਰ ਦਿੱਤਾ ਜਾਂਦਾ ਹੈ। ਇਹ ਤਨਖਾਹ ਦੇ ਸਭ ਤੋਂ ਮਹੱਤਵਪੂਰਨ ਹਿੱਸਿਆਂ ਵਿੱਚੋਂ ਇੱਕ ਹੁੰਦਾ ਹੈ ਅਤੇ ਬੇਸਿਕ ਸੈਲਰੀ ਦਾ ਇੱਕ ਨਿਸ਼ਚਿਤ ਪ੍ਰਤੀਸ਼ਤ ਹੁੰਦਾ ਹੈ।
ਤੁਹਾਨੂੰ ਇੱਕ ਉਦਾਹਰਣ ਦੇ ਤੌਰ ਤੇ ਦਸੀਏ ਤਾਂ ਜੇਕਰ ਕਿਸੇ ਕਰਮਚਾਰੀ ਦੀ ਬੇਸਿਕ ਸੈਲਰੀ 1 ਲੱਖ ਰੁਪਏ ਹੈ, ਤਾਂ 2 ਪ੍ਰਤੀਸ਼ਤ ਦੇ ਵਾਧੇ ਤੋਂ ਬਾਅਦ, ਡੀਏ 55 ਹਜ਼ਾਰ ਰੁਪਏ ਹੋ ਜਾਵੇਗਾ। ਇਸ ਵਾਧੇ ਨਾਲ ਸਰਕਾਰੀ ਕਰਮਚਾਰੀਆਂ ਨੂੰ ਉਨ੍ਹਾਂ ਦੀ ਹੱਥੀਂ ਤਨਖਾਹ ਵਿੱਚ ਸਿੱਧਾ ਲਾਭ ਮਿਲੇਗਾ।
ਤਨਖਾਹ ‘ਤੇ ਅਸਰ
ਇੱਕ ਐਂਟਰੀ ਲੈਵਲ ਕਰਮਚਾਰੀ ਜਿਸਦੀ ਮੂਲ ਤਨਖਾਹ 18 ਹਜ਼ਾਰ ਰੁਪਏ ਹੈ, ਨੂੰ ਇਸ 2 ਪ੍ਰਤੀਸ਼ਤ ਡੀਏ ਵਾਧੇ ਦਾ ਸਿੱਧਾ ਲਾਭ ਹੋਵੇਗਾ। ਇਸ ਵੇਲੇ, ਕਰਮਚਾਰੀ ਨੂੰ 53 ਪ੍ਰਤੀਸ਼ਤ ਡੀਏ ਦੇ ਤਹਿਤ 9,540 ਰੁਪਏ ਮਿਲ ਰਹੇ ਹਨ। 2 ਪ੍ਰਤੀਸ਼ਤ ਵਾਧੇ ਤੋਂ ਬਾਅਦ, ਡੀਏ ਵਧ ਕੇ 9,900 ਰੁਪਏ ਹੋ ਜਾਵੇਗਾ, ਜੋ ਕਿ 360 ਰੁਪਏ ਦਾ ਵਾਧਾ ਹੋਵੇਗਾ। ਜੇਕਰ ਡੀਏ 3% ਵਧਦਾ ਹੈ, ਤਾਂ ਇਹ 10,080 ਰੁਪਏ ਤੱਕ ਪਹੁੰਚ ਜਾਵੇਗਾ ਅਤੇ 540 ਰੁਪਏ ਦਾ ਵਾਧਾ ਹੋਵੇਗਾ।
ਜੁਲਾਈ 2024 ਵਿੱਚ ਮਹਿੰਗਾਈ ਭੱਤੇ ਵਿੱਚ 3 ਪ੍ਰਤੀਸ਼ਤ ਵਾਧਾ
ਸਰਕਾਰ ਨੇ ਆਖਰੀ ਵਾਰ ਜੁਲਾਈ 2024 ਵਿੱਚ ਮਹਿੰਗਾਈ ਭੱਤੇ ਵਿੱਚ 3 ਪ੍ਰਤੀਸ਼ਤ ਵਾਧਾ ਕੀਤਾ ਸੀ, ਜਿਸ ਕਾਰਨ ਮਹਿੰਗਾਈ ਭੱਤਾ 50 ਪ੍ਰਤੀਸ਼ਤ ਤੋਂ ਵਧ ਕੇ 53 ਪ੍ਰਤੀਸ਼ਤ ਹੋ ਗਿਆ ਸੀ। ਹੁਣ ਇੱਕ ਹੋਰ ਵਾਧੇ ਦੀ ਉਮੀਦ ਹੈ, ਜਿਸ ਨਾਲ ਕਰਮਚਾਰੀਆਂ ਨੂੰ ਰਾਹਤ ਮਿਲੇਗੀ।