ਟੀਵੀ ਦੀ ਪਾਰਵਤੀ ਪੂਜਾ ਬੈਨਰਜੀ ਦੀਆਂ ਇਹ ਸਾੜੀਆਂ ਨਰਾਤਿਆਂ ਲਈ ਹਨ Best 

20-03- 2024

TV9 Punjabi

Author: Isha Sharma 

ਦੇਵੋਂ ਕੇ ਦੇਵ ਮਹਾਦੇਵ ਵਿੱਚ ਪਾਰਵਤੀ ਦੀ ਭੂਮਿਕਾ ਵਿੱਚ ਨਜ਼ਰ ਆਈ ਪੂਜਾ ਬੈਨਰਜੀ ਨੇ Purple Color ਦੀ ਸਾਟਿਨ ਸਿਲਕ ਸਾੜੀ ਪਹਿਨੀ ਹੈ। ਇਹ ਸਾੜੀ ਨਰਾਤਿਆਂ ਲਈ ਇੱਕ ਵਧੀਆ ਆਪਸ਼ਨ ਹੈ। ਜੇਕਰ ਤੁਸੀਂ ਚਾਹੋ ਤਾਂ ਇਸ ਦੇ ਨਾਲ ਕੰਟ੍ਰਾਸਟ ਬਲਾਊਜ਼ ਪਹਿਨ ਸਕਦੇ ਹੋ।

ਪੂਜਾ ਬੈਨਰਜੀ

Credit: banerjeepuja

ਪੂਜਾ ਨੇ ਲਾਲ ਰੰਗ ਦੀ ਪੋਲਕਾ ਡਾਟ ਸਾੜੀ ਪਾਈ ਹੋਈ ਹੈ। ਅਦਾਕਾਰਾ ਨੇ ਸਾੜੀ ਦੇ ਨਾਲ ਹਰੇ ਰੰਗ ਦਾ ਕੰਟ੍ਰਾਸਟ ਬਲਾਊਜ਼ ਪਾਇਆ ਹੈ ਅਤੇ ਆਪਣੇ ਵਾਲ ਖੁੱਲ੍ਹੇ ਰੱਖੇ ਹਨ।

ਪੋਲਕਾ ਡਾਟ ਸਾੜੀ

ਜੇਕਰ ਤੁਸੀਂ ਆਪਣੇ ਲੁੱਕ ਨੂੰ ਹਲਕਾ ਰੱਖਣਾ ਚਾਹੁੰਦੇ ਹੋ ਤਾਂ ਪੂਜਾ ਦੀ ਇਹ ਸਾੜੀ ਵੀ ਇੱਕ ਵਧੀਆ ਆਪਸ਼ਨ ਹੈ। ਇਸ ਤਸਵੀਰ ਵਿੱਚ, ਅਦਾਕਾਰਾ ਸਾਟਿਨ ਸਾੜੀ ਵਿੱਚ ਦਿਖਾਈ ਦੇ ਰਹੀ ਹੈ, ਜਿਸਦੇ ਨਾਲ ਅਦਾਕਾਰਾ ਨੇ ਕਾਲੇ ਰੰਗ ਦਾ ਬਲਾਊਜ਼ ਕੈਰੀ ਕੀਤਾ ਹੈ।

ਲੁੱਕ

ਨਰਾਤਿਆਂ ਦੌਰਾਨ ਸਿਲਕ ਸਾੜ੍ਹੀ ਬਹੁਤ ਵਧੀਆ ਲੱਗਦੀ ਹੈ। ਅਜਿਹੀ ਸਥਿਤੀ ਵਿੱਚ, ਤੁਸੀਂ ਪੂਜਾ ਦੀ ਇਸ ਸਿਲਕ ਸਾੜੀ ਤੋਂ ਆਈਡੀਆ ਲੈ ਸਕਦੇ ਹੋ। ਅਦਾਕਾਰਾ ਨੇ ਗੋਲਡਨ ਅਤੇ ਲਾਲ ਰੰਗ ਦੀ ਕੰਟ੍ਰਾਸਟ ਸਾੜੀ ਪਹਿਨੀ ਹੈ।

ਸਿਲਕ ਸਾੜ੍ਹੀ

ਬਨਾਰਸੀ ਸਾੜੀ ਵੀ ਬਹੁਤ ਵਧੀਆ Look ਦਿੰਦੀ ਹੈ। ਪੂਜਾ ਨੇ ਗੁਲਾਬੀ ਰੰਗ ਦੀ ਬਨਾਰਸੀ ਸਾੜੀ ਪਹਿਨੀ ਹੈ, ਜਿਸਦੇ ਨਾਲ ਅਦਾਕਾਰਾ ਨੇ Cotton ਬਲਾਊਜ਼ ਪਾਇਆ ਹੈ ਅਤੇ ਇੱਕ ਭਾਰੀ ਹਾਰ ਨਾਲ ਲੁੱਕ ਨੂੰ ਕੰਪਲੀਟ ਕੀਤਾ ਹੈ।

ਬਨਾਰਸੀ ਸਾੜੀ

ਪੂਜਾ ਬੈਨਰਜੀ ਲਾਲ ਰੰਗ ਦੀ ਸ਼ਿਫੋਨ ਸਾੜੀ ਵਿੱਚ ਦਿਖਾਈ ਦੇ ਰਹੀ ਹੈ। ਇਸ ਸਾੜੀ ਵਿੱਚ ਹੱਥ ਦਾ ਕੰਮ ਕੀਤਾ ਗਿਆ ਹੈ। ਅਦਾਕਾਰਾ ਨੇ ਸਾੜੀ ਦੇ ਨਾਲ ਸਲੀਵਲੈੱਸ ਬਲਾਊਜ਼ ਪਾਇਆ ਹੈ ਅਤੇ Heavy ਵਾਲੀਆਂ ਨਾਲ ਆਪਣਾ ਲੁੱਕ ਕੰਪਲੀਟ ਕੀਤਾ ਹੈ।

ਸ਼ਿਫੋਨ ਸਾੜੀ

ਤੁਸੀਂ ਨਰਾਤਿਆਂ ਲਈ ਪੂਜਾ ਦੇ ਇਸ ਲੁੱਕ ਨੂੰ ਵੀ ਟ੍ਰਾਈ ਕਰ ਸਕਦੇ ਹੋ। ਇਸ ਵਿੱਚ ਅਦਾਕਾਰਾ ਨੇ Simple ਜਾਰਜੇਟ ਸਾੜੀ ਪਾਈ ਹੋਈ ਹੈ ਅਤੇ ਆਪਣੇ ਵਾਲਾਂ ਵਿੱਚ ਪੋਨੀ ਬਣਾਈ ਹੈ। 

ਜਾਰਜੇਟ ਸਾੜੀ

ਟੀਮ ਇੰਡੀਆ ਵਿੱਚ ਕਿਨ੍ਹਾਂ ਨੂੰ ਮਿਲੇਗਾ 58 ਕਰੋੜ ਰੁਪਏ ਦਾ ਇਨਾਮ?