ਸਸਤੀਆਂ ਹੋਣਗੀਆਂ ਬ੍ਰੈਸਟ ਅਤੇ ਲੰਗ ਕੈਂਸਰ ਦੀਆਂ ਇਹ 3 ਜਰੂਰੀ ਦਵਾਈਆਂ, ਸਰਕਾਰ ਨੇ ਲਿਆ ਵੱਡਾ ਫੈਸਲਾ

Updated On: 

29 Oct 2024 17:42 PM

Cancer Treatment Will Become Cheaper: ਦੀਵਾਲੀ ਤੋਂ ਠੀਕ ਪਹਿਲਾਂ ਸਰਕਾਰ ਨੇ ਕੈਂਸਰ ਦੇ ਮਰੀਜ਼ਾਂ ਨੂੰ ਵੱਡੀ ਰਾਹਤ ਦਿੱਤੀ ਹੈ। ਬ੍ਰੈਸਟ ਅਤੇ ਲੰਗ ਕੈਂਸਰ ਦੇ ਇਲਾਜ ਵਿੱਚ ਵਰਤੀਆਂ ਜਾਣ ਵਾਲੀਆਂ ਤਿੰਨ ਪ੍ਰਮੁੱਖ ਦਵਾਈਆਂ ਦੀਆਂ ਕੀਮਤਾਂ ਦੇ ਰੇਟ ਘੱਟ ਕਰਨ ਦੇ ਆਦੇਸ਼ ਦਿੱਤੇ ਗਏ ਹਨ। ਵਿੱਤ ਮੰਤਰਾਲੇ ਦੇ ਮਾਲ ਵਿਭਾਗ ਨੇ ਇਸ ਸਾਲ 23 ਜੁਲਾਈ ਨੂੰ ਇਕ ਨੋਟੀਫਿਕੇਸ਼ਨ ਜਾਰੀ ਕਰਕੇ ਤਿੰਨ ਦਵਾਈਆਂ 'ਤੇ ਕਸਟਮ ਡਿਊਟੀ ਘਟਾ ਕੇ ਜ਼ੀਰੋ ਕਰ ਦਿੱਤੀ ਸੀ। ਪੜ੍ਹੋ ਇਹ ਖਬਰ...

ਸਸਤੀਆਂ ਹੋਣਗੀਆਂ ਬ੍ਰੈਸਟ ਅਤੇ ਲੰਗ ਕੈਂਸਰ ਦੀਆਂ ਇਹ 3 ਜਰੂਰੀ ਦਵਾਈਆਂ, ਸਰਕਾਰ ਨੇ ਲਿਆ ਵੱਡਾ ਫੈਸਲਾ

ਸੰਕੇਤਕ ਤਸਵੀਰ

Follow Us On

ਦੇਸ਼ ਦੇ ਲੋਕਾਂ ਨੂੰ ਸਸਤੇ ਭਾਅ ‘ਤੇ ਜ਼ਰੂਰੀ ਦਵਾਈਆਂ ਮਿਲਦੀਆਂ ਰਹਿਣੀਆਂ ਚਾਹੀਦੀਆਂ ਹਨ। ਇਸ ਦੇ ਲਈ ਸਰਕਾਰ ਦਵਾਈਆਂ ਦੀਆਂ ਕੀਮਤਾਂ ਨੂੰ ਕੰਟਰੋਲ ਕਰਦੀ ਹੈ। ਹੁਣ ਸਰਕਾਰ ਨੇ ਦੀਵਾਲੀ ਤੋਂ ਠੀਕ ਪਹਿਲਾਂ ਕੈਂਸਰ ਦੇ ਮਰੀਜ਼ਾਂ ਨੂੰ ਵੱਡੀ ਰਾਹਤ ਦਿੱਤੀ ਹੈ। ਇਸ ਕਾਰਨ ਕੈਂਸਰ ਦੇ ਇਲਾਜ ਵਿਚ ਵਰਤੀਆਂ ਜਾਣ ਵਾਲੀਆਂ ਤਿੰਨ ਵੱਡੀਆਂ ਦਵਾਈਆਂ ਦੀ ਐਮਆਰਪੀ ਘਟਣ ਜਾ ਰਹੀ ਹੈ। ਸਰਕਾਰ ਨੇ ਇਸ ਸਬੰਧੀ ਆਦੇਸ਼ ਵੀ ਦਿੱਤੇ ਹਨ।

ਨੈਸ਼ਨਲ ਫਾਰਮਾਸਿਊਟੀਕਲ ਪ੍ਰਾਈਸਿੰਗ ਅਥਾਰਟੀ (NPPA) ਦੇਸ਼ ਵਿੱਚ ਜ਼ਰੂਰੀ ਦਵਾਈਆਂ ਦੀਆਂ ਕੀਮਤਾਂ ਨੂੰ ਕੰਟਰੋਲ ਕਰਨ ਲਈ ਜ਼ਿੰਮੇਵਾਰ ਹੈ। ਹੁਣ ਐਨਪੀਪੀਏ ਨੇ ਕੈਂਸਰ ਦੇ ਇਲਾਜ ਵਿੱਚ ਵਰਤੀਆਂ ਜਾਣ ਵਾਲੀਆਂ ਤਿੰਨ ਦਵਾਈਆਂ ਟ੍ਰੈਸਟੁਜ਼ੁਮਾਬ, ਓਸੀਮਰਟਿਨਿਬ ਅਤੇ ਡੁਰਵਾਲੁਮਾਬ ਦੀ ਐਮਆਰਪੀ (ਮੈਕਸੀਮਮ ਰਿਟੇਲ ਪ੍ਰਾਈਸ) ਘਟਾਉਣ ਦਾ ਨਿਰਦੇਸ਼ ਦਿੱਤਾ ਹੈ।

ਇਹਨਾਂ ਵਿੱਚੋਂ, ਟ੍ਰੈਸਟੁਜ਼ੁਮਾਬ ਦੀ ਵਰਤੋਂ ਬ੍ਰੈਸਟ ਦੇ ਕੈਂਸਰ ਦੇ ਇਲਾਜ ਵਿੱਚ ਕੀਤੀ ਜਾਂਦੀ ਹੈ, ਜਦੋਂ ਕਿ ਓਸੀਮਰਟਿਨਿਬ ਦੀ ਵਰਤੋਂ ਲੰਗਸ ਕੈਂਸਰ ਦੇ ਇਲਾਜ ਵਿੱਚ ਕੀਤੀ ਜਾਂਦੀ ਹੈ ਅਤੇ ਡੁਰਵਾਲੁਮਾਬ ਦੀ ਵਰਤੋਂ ਦੋਵਾਂ ਕਿਸਮਾਂ ਦੇ ਕੈਂਸਰ ਦੇ ਇਲਾਜ ਵਿੱਚ ਕੀਤੀ ਜਾਂਦੀ ਹੈ।

ਸਸਤੀਆਂ ਕੀਮਤਾਂ ‘ਤੇ ਦਵਾਈਆਂ ਮੁਹੱਈਆ ਕਰਵਾਉਣਾ ਵਚਨਬੱਧਤਾ

ਕੈਂਸਰ ਦੀਆਂ ਇਨ੍ਹਾਂ ਦਵਾਈਆਂ ਦੀਆਂ ਕੀਮਤਾਂ ਵਿੱਚ ਕਟੌਤੀ ਕਰਦੇ ਹੋਏ ਸਰਕਾਰ ਨੇ ਕਿਹਾ ਹੈ ਕਿ ਆਮ ਲੋਕਾਂ ਨੂੰ ਘੱਟ ਕੀਮਤ ‘ਤੇ ਜ਼ਰੂਰੀ ਦਵਾਈਆਂ ਮਿਲਦੀਆਂ ਰਹਿਣ, ਇਹ ਇਹ ਉਸਦੀ ਵਚਨਬੱਧਤਾ ਹੈ। ਇਸ ਲਈ ਐਨਪੀਪੀਏ ਨੇ ਦਵਾਈਆਂ ਦੀ ਵੱਧ ਤੋਂ ਵੱਧ ਕੀਮਤ ਘਟਾਉਣ ਦੇ ਨਿਰਦੇਸ਼ ਦਿੱਤੇ ਹਨ। ਹਾਲ ਹੀ ‘ਚ ਇਨ੍ਹਾਂ ਦਵਾਈਆਂ ‘ਤੇ ਜੀਐੱਸਟੀ ਦੀ ਦਰ ਘਟਾਈ ਗਈ ਹੈ, ਜਦਕਿ ਕੇਂਦਰੀ ਬਜਟ 2024-25 ‘ਚ ਇਨ੍ਹਾਂ ਦਵਾਈਆਂ ‘ਤੇ ਕਸਟਮ ਡਿਊਟੀ ਖਤਮ ਕਰਨ ਦਾ ਐਲਾਨ ਵੀ ਕੀਤਾ ਗਿਆ ਸੀ।

ਇਸ ਲਈ ਸਰਕਾਰ ਦਾ ਕਹਿਣਾ ਹੈ ਕਿ ਟੈਕਸ ਕਟੌਤੀ ਦਾ ਅਸਰ ਦਵਾਈਆਂ ਦੀਆਂ ਕੀਮਤਾਂ ‘ਤੇ ਵੀ ਦਿਸਣਾ ਚਾਹੀਦਾ ਹੈ। ਇਸ ਲਈ ਹੁਣ ਸਰਕਾਰ ਨੇ ਉਨ੍ਹਾਂ ਦੀ ਐਮਆਰਪੀ ਘਟਾਉਣ ਦੇ ਹੁਕਮ ਦਿੱਤੇ ਹਨ। ਵਿੱਤ ਮੰਤਰਾਲੇ ਦੇ ਮਾਲ ਵਿਭਾਗ ਨੇ ਇਸ ਸਾਲ 23 ਜੁਲਾਈ ਨੂੰ ਇਕ ਨੋਟੀਫਿਕੇਸ਼ਨ ਜਾਰੀ ਕਰਕੇ ਤਿੰਨ ਦਵਾਈਆਂ ‘ਤੇ ਕਸਟਮ ਡਿਊਟੀ ਘਟਾ ਕੇ ਜ਼ੀਰੋ ਕਰ ਦਿੱਤੀ ਸੀ।

10 ਅਕਤੂਬਰ ਤੋਂ ਲਾਗੂ ਹੋਈਆਂ ਨਵੀਆਂ ਕੀਮਤਾਂ

ਸਰਕਾਰ ਨੇ ਹਾਲ ਹੀ ‘ਚ ਇਨ੍ਹਾਂ ਦਵਾਈਆਂ ‘ਤੇ ਜੀਐੱਸਟੀ ਦੀ ਦਰ 12 ਫ਼ੀਸਦੀ ਤੋਂ ਘਟਾ ਕੇ 5 ਫ਼ੀਸਦੀ ਕਰ ਦਿੱਤੀ ਹੈ। ਇਸ ਲਈ, ਕੰਪਨੀਆਂ ਨੂੰ 10 ਅਕਤੂਬਰ, 2024 ਤੋਂ ਹੀ ਇਸਦੀ ਐਮਆਰਪੀ ਘਟਾਉਣੀ ਪਈ ਸੀ, ਕਿਉਂਕਿ ਇਸ ਦੀ ਨਵੀਂ ਐਮਆਰਪੀ ਉਸੇ ਦਿਨ ਤੋਂ ਪ੍ਰਭਾਵੀ ਮੰਨੀ ਜਾਵੇਗੀ। ਉਤਪਾਦਕਾਂ ਨੂੰ ਐਮਆਰਪੀ ਘੱਟ ਕਰਨ ਅਤੇ ਡੀਲਰਾਂ, ਰਾਜ ਡਰੱਗ ਕੰਟਰੋਲਰਾਂ ਅਤੇ ਸਰਕਾਰ ਨੂੰ ਕੀਮਤ ਵਿੱਚ ਤਬਦੀਲੀ ਬਾਰੇ ਸੂਚਿਤ ਕਰਨ ਦੇ ਵੀ ਨਿਰਦੇਸ਼ ਦਿੱਤੇ ਗਏ ਹਨ।

ਲੈਂਸੇਟ ਦੇ ਇੱਕ ਅਧਿਐਨ ਮੁਤਾਬਕ ਭਾਰਤ ਵਿੱਚ ਕੈਂਸਰ ਦੇ ਮਰੀਜ਼ਾਂ ਦੀ ਗਿਣਤੀ 14 ਲੱਖ ਤੋਂ ਵੱਧ ਹੋ ਗਈ ਹੈ। ਇਸ ਵਿੱਚ ਹਰ ਸਾਲ ਵਾਧੇ ਦਾ ਟ੍ਰੇਂਡ ਹੈ। ਸਾਲ 2020 ਵਿੱਚ 13.9 ਲੱਖ ਸੀ, ਜੋ 2021 ਵਿੱਚ ਵੱਧ ਕੇ 14.2 ਲੱਖ ਹੋ ਗਈ, ਜਦੋਂ ਕਿ 2022 ਵਿੱਚ ਇਨ੍ਹਾਂ ਦੀ ਗਿਣਤੀ 14.6 ਲੱਖ ਤੱਕ ਪਹੁੰਚ ਗਈ।

Exit mobile version