Budget 2024: ਕਿੱਥੋਂ ਆਇਆ ਬਜਟ ਸ਼ਬਦ, ਭਾਰਤ ਦੇ ਬਜਟ ਦਾ ਫਰਾਂਸ ਨਾਲ ਕੀ ਹੈ ਸਬੰਧ ? | budget-2024 indian-budget-france-connection-history-of-briefcase-bahi-khata nirmala-sitharaman full detail in punjabi Punjabi news - TV9 Punjabi

Budget 2024: ਕਿੱਥੋਂ ਆਇਆ ਬਜਟ ਸ਼ਬਦ, ਭਾਰਤ ਦੇ ਬਜਟ ਦਾ ਫਰਾਂਸ ਨਾਲ ਕੀ ਹੈ ਸਬੰਧ ?

Updated On: 

18 Jul 2024 17:50 PM

Budget 2024: ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਮਾਰਨ 23 ਜੁਲਾਈ ਨੂੰ ਮੋਦੀ ਸਰਕਾਰ ਦੇ ਤੀਜੇ ਕਾਰਜਕਾਲ ਦਾ ਪਹਿਲਾ ਬਜਟ ਪੇਸ਼ ਕਰਨਗੇ। ਹਰ ਸਾਲ ਕੇਂਦਰ ਸਰਕਾਰ ਬਜਟ ਪੇਸ਼ ਕਰਦੀ ਹੈ, ਪਰ ਸੰਵਿਧਾਨ ਵਿੱਚ ਇਸ ਸ਼ਬਦ ਦੀ ਵਰਤੋਂ ਨਹੀਂ ਕੀਤੀ ਗਈ। ਸੰਵਿਧਾਨ ਦੇ ਅਨੁਛੇਦ 112 ਵਿੱਚ ਇਸ ਨੂੰ 'ਸਲਾਨਾ ਵਿੱਤੀ ਵਿਵਰਣ' ਦਾ ਨਾਮ ਦਿੱਤਾ ਗਿਆ ਹੈ।

Budget 2024: ਕਿੱਥੋਂ ਆਇਆ ਬਜਟ ਸ਼ਬਦ, ਭਾਰਤ ਦੇ ਬਜਟ ਦਾ ਫਰਾਂਸ ਨਾਲ ਕੀ ਹੈ ਸਬੰਧ ?

ਨਿਰਮਲਾ ਸੀਤਾਰਮਨ, ਵਿੱਤ ਮੰਤਰੀ

Follow Us On

ਆਮ ਬਜਟ 2024 ਦੀਆਂ ਅੰਤਿਮ ਤਿਆਰੀਆਂ ਸ਼ੁਰੂ ਹੋ ਗਈਆਂ ਹਨ। ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਬਜਟ ਦੀਆਂ ਤਿਆਰੀਆਂ ਦੇ ਆਖਰੀ ਪੜਾਅ ਦੀ ਸ਼ੁਰੂਆਤ ਕਰਦੇ ਹੋਏ ਮੰਗਲਵਾਰ ਨੂੰ ਵਿੱਤ ਮੰਤਰਾਲੇ ਵਿੱਚ ਰਵਾਇਤੀ ਹਲਵਾ ਸਮਾਰੋਹ ਮਨਾਇਆ। ਇਸ ਸਮਾਰੋਹ ਦੇ ਨਾਲ ਹੀ ਬਜਟ ਦੇ ਕੰਮ ਨਾਲ ਜੁੜੇ ਅਧਿਕਾਰੀ ਵਿੱਤ ਮੰਤਰਾਲੇ ਦੇ ਅਹਾਤੇ ਵਿੱਚ ਸਖ਼ਤ ਨਿਗਰਾਨੀ ਹੇਠ ਰਹਿੰਦੇ ਹਨ, ਤਾਂ ਜੋ ਕੋਈ ਵੀ ਜਾਣਕਾਰੀ ਲੀਕ ਨਾ ਹੋਵੇ। ਵਿੱਤ ਮੰਤਰੀ ਸੀਤਾਰਮਨ 23 ਜੁਲਾਈ ਨੂੰ ਆਮ ਬਜਟ ਪੇਸ਼ ਕਰਨਗੇ।

ਕੇਂਦਰ ਸਰਕਾਰ ਹਰ ਸਾਲ ਲੋਕ ਸਭਾ ਵਿੱਚ ਬਜਟ ਪੇਸ਼ ਕਰਦੇ ਹਨ। ਪਰ ਸੰਵਿਧਾਨ ਵਿੱਚ ਇੱਕ ਵਾਰ ਵੀ ਬਜਟ ਦਾ ਜ਼ਿਕਰ ਨਹੀਂ ਹੈ। ਸੰਵਿਧਾਨ ਦੇ ਅਨੁਛੇਦ 112 ਵਿੱਚ, ਇਸਨੂੰ ‘ਸਲਾਨਾ ਵਿੱਤੀ ਵਿਵਰਣ’ ਦਾ ਨਾਮ ਦਿੱਤਾ ਗਿਆ ਹੈ। ਇਸ ਬਿਆਨ ਵਿੱਚ, ਸਰਕਾਰ ਪੂਰੇ ਸਾਲ ਲਈ ਆਪਣੇ ਅਨੁਮਾਨਿਤ ਖਰਚੇ ਅਤੇ ਆਮਦਨ ਦਾ ਵੇਰਵਾ ਪੇਸ਼ ਕਰਦੀ ਹੈ।

ਫ੍ਰੈਂਚ ਨਾਲ ਬਜਟ ਦਾ ਕੀ ਹੈ ਕੁਨੈਕਸ਼ਨ?

ਬਜਟ ਅੰਗਰੇਜ਼ੀ ਸ਼ਬਦ Budget ਤੋਂ ਆਇਆ ਹੈ। ਇਸ ਸ਼ਬਦ ਦਾ ਅਰਥ ਪ੍ਰਸ਼ਾਸਨ ਦੀ ਵਿੱਤੀ ਸਥਿਤੀ ਹੈ। ਪਰ ਬਜਟ ਜਿਸ ਸ਼ਬਦ ਤੋਂ ਬਣਿਆ ਹੈ, ਉਸਦਾ ਅਰਥ ਕੁਝ ਹੋਰ ਹੀ ਹੈ। ਦਰਅਸਲ, ਬਜਟ ਫਰਾਂਸੀਸੀ ਸ਼ਬਦ ਬੂਗੇਟ ਤੋਂ ਲਿਆ ਗਿਆ ਹੈ। ਜਦੋਂ ਕਿ Bougette ਬਣਿਆ ਹੈ Bouge ਤੋਂ, ਜਿਸਦਾ ਅਰਥ ਹੈ ਚਮੜੇ ਦਾ ਬ੍ਰੀਫਕੇਸ।

ਬਜਟ ਅਤੇ ਬ੍ਰੀਫਕੇਸ ਦਾ ਇਤਿਹਾਸ

ਭਾਰਤੀ ਬਜਟ ਦਾ ਇਤਿਹਾਸ 160 ਸਾਲ ਤੋਂ ਵੱਧ ਪੁਰਾਣਾ ਹੈ। 1857 ਦੀ ਕ੍ਰਾਂਤੀ ਤੋਂ ਬਾਅਦ, ਬ੍ਰਿਟਿਸ਼ ਸਰਕਾਰ ਨੇ ਈਸਟ ਇੰਡੀਆ ਕੰਪਨੀ ਤੋਂ ਭਾਰਤ ਦਾ ਪ੍ਰਬੰਧ ਆਪਣੇ ਹੱਥਾਂ ਵਿੱਚ ਲੈ ਲਿਆ। ਉਸ ਤੋਂ ਬਾਅਦ 1860 ਵਿੱਚ ਭਾਰਤ ਦਾ ਪਹਿਲਾ ਬਜਟ ਪੇਸ਼ ਕੀਤਾ ਗਿਆ। ਈਸਟ ਇੰਡੀਆ ਕੰਪਨੀ ਦੇ ਜੇਮਸ ਵਿਲਸਨ ਨੇ ਇਸ ਨੂੰ ਬ੍ਰਿਟਿਸ਼ ਕ੍ਰਾਉਨ ਨੂੰ ਪ੍ਰਸਤੁਤ ਕੀਤਾ ਸੀ।

ਇਤਫਾਕਨ ਉਸੇ ਸਾਲ ਬ੍ਰਿਟੇਨ ਵਿਚ ਚਮੜੇ ਦੇ ਬ੍ਰੀਫਕੇਸ ਵਿਚ ਬਜਟ ਲਿਆਉਣ ਦੀ ਪਰੰਪਰਾ ਸ਼ੁਰੂ ਹੋਈ ਸੀ। 1860 ਵਿੱਚ, ਬ੍ਰਿਟੇਨ ਦੇ ਚਾਂਸਲਰ ਆਫ ਦਾ ਐਕਸਚੈਕਰ ਚੀਫ ਵਿਲੀਅਮ ਈਵਰਟ ਗਲੈਡਸਟਨ ਇੱਕ ਚਮੜੇ ਦੇ ਬੈਗ ਵਿੱਚ ਬਜਟ ਦੇ ਕਾਗਜ਼ ਲੈ ਕੇ ਆਏ। ਬੈਗ ‘ਤੇ ਬ੍ਰਿਟਿਸ਼ ਮਹਾਰਾਣੀ ਦਾ ਮੋਨੋਗ੍ਰਾਮ ਸੀ। ਇਸ ਦਾ ਨਾਂ ਗਲੈਡਸਟਨ ਬਾਕਸ ਰੱਖਿਆ ਗਿਆ। ਉਦੋਂ ਤੋਂ ਬਜਟ ਨੂੰ ਬ੍ਰੀਫਕੇਸ ਵਿੱਚ ਲਿਆਉਣ ਦੀ ਪਰੰਪਰਾ ਸ਼ੁਰੂ ਹੋ ਗਈ।

ਬ੍ਰੀਫਕੇਸ ਬਣਿਆ ਬਹੀ-ਖਾਤਾ

ਆਜ਼ਾਦ ਭਾਰਤ ਦਾ ਪਹਿਲਾ ਬਜਟ ਸ਼ਨਮੁਖਮ ਸ਼ੈਟੀ ਨੇ ਚਮੜੇ ਦੇ ਬੈਗ ਵਿੱਚ ਪੇਸ਼ ਕੀਤਾ ਸੀ। ਕਿਹਾ ਜਾਂਦਾ ਹੈ ਕਿ ਸਾਲ 1958 ਵਿੱਚ ਪਹਿਲੀ ਵਾਰ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਨੇ ਬਜਟ ਵਿੱਚ ਲਾਲ ਦੀ ਬਜਾਏ ਕਾਲੇ ਰੰਗ ਦੇ ਬ੍ਰੀਫਕੇਸ ਦੀ ਵਰਤੋਂ ਕੀਤੀ ਸੀ। ਫਿਰ ਬਾਅਦ ਵਿਚ ਕਾਲੇ ਬੈਗ ਦੀ ਚੋਣ ਕੀਤੀ ਗਈ।

ਪ੍ਰਣਬ ਮੁਖਰਜੀ ਲਾਲ ਬ੍ਰੀਫਕੇਸ ਲੈ ਕੇ ਪਹੁੰਚੇ ਸਨ। ਸਾਬਕਾ ਵਿੱਤ ਮੰਤਰੀ ਅਰੁਣ ਜੇਤਲੀ ਭੂਰੇ ਅਤੇ ਲਾਲ ਰੰਗ ਦਾ ਬ੍ਰੀਫਕੇਸ ਲੈ ਕੇ ਆਏ ਸਨ। ਕਾਰਜਕਾਰੀ ਵਿੱਤ ਮੰਤਰੀ ਪਿਊਸ਼ ਗੋਇਲ ਨੇ ਲਾਲ ਬ੍ਰੀਫਕੇਸ ਨਾਲ ਬਜਟ ਪੇਸ਼ ਕੀਤਾ।

ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਮੋਦੀ ਸਰਕਾਰ ਦੇ ਦੂਜੇ ਕਾਰਜਕਾਲ ਦੇ ਪਹਿਲੇ ਬਜਟ ਵਿੱਚ ਇਸ ਪਰੰਪਰਾ ਤੋਂ ਹੱਟ ਕੇ ਕੰਮ ਕੀਤਾ। ਬਰੀਫਕੇਸ ਦੀ ਬਜਾਏ ਉਹ ਬਜਟ ਨੂੰ ਲਾਲ ਕੱਪੜੇ ਵਿੱਚ ਲਪੇਟ ਕੇ ਲਿਆਏ ਸਨ। ਤਤਕਾਲੀ ਮੁੱਖ ਆਰਥਿਕ ਸਲਾਹਕਾਰ ਕੇ ਸੁਬਰਾਮਨੀਅਨ ਨੇ ਕਿਹਾ ਕਿ ਇਹ ਪੱਛਮੀ ਮਾਨਸਿਕਤਾ ਦੀ ਗੁਲਾਮੀ ਤੋਂ ਬਾਹਰ ਆਉਣ ਦਾ ਪ੍ਰਤੀਕ ਹੈ। ਤੁਸੀਂ ਇਸ ਨੂੰ ਬਜਟ ਨਹੀਂ, ਸਗੋਂ ਬਹੀ-ਖਾਤਾ ਕਹਿ ਸਕਦੇ ਹੋ।

2021 ਵਿੱਚ ਵਿੱਤ ਮੰਤਰੀ ਸੀਤਾਰਮਨ ਨੇ ਇੱਕ ਹੋਰ ਵੱਡਾ ਬਦਲਾਅ ਕੀਤਾ। ਉਸ ਸਾਲ ਉਸਨੇ ਆਪਣੇ ਭਾਸ਼ਣ ਅਤੇ ਹੋਰ ਬਜਟ ਦਸਤਾਵੇਜ਼ਾਂ ਨੂੰ ਲਿਜਾਣ ਲਈ ਰਵਾਇਤੀ ਕਾਗਜ਼ਾਂ ਨੂੰ ਇੱਕ ਡਿਜੀਟਲ ਟੈਬਲੇਟ ਨਾਲ ਬਦਲ ਦਿੱਤਾ। ਉਨ੍ਹਾਂ ਨੇ ਫਰਵਰੀ 2024 ਵਿੱਚ ਅੰਤਰਿਮ ਬਜਟ ਪੇਸ਼ ਕਰਨ ਲਈ ਇਸ ਪ੍ਰਥਾ ਨੂੰ ਜਾਰੀ ਰੱਖਿਆ।

Exit mobile version